ਮਾਹਿਰਾਂ ਮੁਤਾਬਕ ਸਕਿਲਡ ਪ੍ਰਵਾਸੀਆਂ ਨੂੰ ਵਾਪਸ ਬੁਲਾਉਣ ਵਿੱਚ ਦੇਰ ਨੇ ਸਥਾਨਕ ਕਾਰੋਬਾਰਾਂ ਲਈ ਬਣਾਏ ਗੰਭੀਰ ਹਲਾਤ

ਆਸਟ੍ਰੇਲੀਆ ਦੀ ਸਭ ਤੋਂ ਵੱਡੀ ਕਾਰੋਬਾਰੀ ਸੰਸਥਾ ਆਸਟ੍ਰੇਲੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਏ.ਸੀ.ਸੀ.ਆਈ.) ਨੇ ਫ਼ੈਡਰਲ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਾਹਰ ਫ਼ਸੇ ਹੁਨਰਮੰਦ ਪ੍ਰਵਾਸੀਆਂ ਨੂੰ ਇੱਕ ਸੁਰੱਖਿਅਤ ਢੰਗ ਨਾਲ਼ ਵਾਪਸ ਬੁਲਾਉਣ ਲਈ ਜਤਨਾਂ ਵਿੱਚ ਤੇਜ਼ੀ ਦਿਖਾਉਣੀ ਚਾਹੀਦੀ ਹੈ ਕਿਉਂਕੀ ਸਥਾਨਕ ਕਾਰੋਬਾਰੀਆਂ ਨੂੰ ਸਕਿਲਡ ਕਾਮੇ ਲੱਭਣ ਲਈ ਬਹੁਤ ਸੰਘਰਸ਼ ਕਰਣਾ ਪੈ ਰਿਹਾ ਹੈ।

Skilled migrants

Australia needs a clear path to reopen international borders to skilled migrants say experts. Source: Getty Images

ਸਰਹਦਾਂ ਅਤੇ ਆਵਾਜਾਈ ਉੱਤੇ ਲਗੀਆਂ ਸਖ਼ਤ ਪਾਬੰਦੀਆਂ ਕਾਰਣ ਆਸਟ੍ਰੇਲੀਆ ਦੇ ਪੰਜ ਵਿਚੋਂ ਇਕ ਕਾਰੋਬਾਰ ਨੂੰ ਉਪਯੁਕਤ ਹੁਨਰਮੰਦ ਕਾਮਿਆਂ ਨੂੰ ਲੱਭਣ ਲਈ ਸੰਘਰਸ਼ ਬਹੁਤ ਵੱਧ ਗਿਆ ਹੈ।

ਏ.ਸੀ.ਸੀ.ਆਈ. ਦੀ ਕਾਰਜਕਾਰੀ ਮੁੱਖ ਪ੍ਰਬੰਧਕ ਜੈਨੀ ਲੈਮਬਰਟ ਨੇ ਕਿਹਾ ਕਿ ਕਾਰੋਬਾਰਾਂ ਨੂੰ ਸਰਕਾਰ ਦੀ ਸਖ਼ਤ ਤਾਲਾਬੰਦੀ ਦੇ ਗੰਭੀਰ ਨਤੀਜੇ ਭੁਗਤਨੇ ਪਏ ਹਨ। ਪਰ ਸਕਿਲਡ ਕਾਮਿਆਂ ਦੀ ਘਾਟ ਨੇ ਕਾਰੋਬਾਰਾਂ ਲਈ ਚੁਣੌਤੀਆਂ ਹੋਰ ਵੱਧਾ ਦਿਤੀਆਂ ਹਨ ਕਿਉਂਕੀ ਸਥਾਨਕ ਸਕਿਲਡ ਕਾਮਿਆਂ ਨਾਲ਼ ਲੋੜੀਂਦੀ ਘਾਟ ਨੂੰ ਪੂਰਾ ਕਰਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। 

20 ਮਾਰਚ 2020 ਤੋਂ ਲੈ ਕੇ ਹੁਣ ਤੱਕ ਕੁੱਲ 75,000 ਅਸਥਾਈ ਵੀਜ਼ਾ ਧਾਰਕ ਹੀ ਆਸਟ੍ਰੇਲੀਅਨ ਬਾਰਡਰ ਫ਼ੋਰਸ ਤੋਂ ਯਾਤਰਾ ਛੋਟ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਸਕਿਲਡ ਪ੍ਰਵਾਸੀਆਂ ਨੂੰ ਵਾਪਸ ਬੁਲਾਏ ਬਗੈਰ ਇਸ ਘਾਟ ਨੂੰ ਪੂਰਾ ਕਰਨਾ ਬਹੁਤ ਮੁਸ਼ਕਿਲ ਹੈ।

ਜਿਥੇ ਸਰਕਾਰ ਨੇ ਗਲੋਬਲ ਪ੍ਰਤਿਭਾ ਵੀਜ਼ਾ ਸਕੀਮ ਲਈ ਅਲਾਟਮੈਂਟ ਦੁੱਗਣੀ ਕਰ ਦਿੱਤੀ ਹੈ ਅਤੇ ਪ੍ਰਾਥਮਿਕਤਾ ਮਾਈਗ੍ਰੇਸ਼ਨ ਹੁਨਰਮੰਦ ਕਿੱਤਾ ਸੂਚੀ ਵੀ ਬਣਾਈ ਹੈ ਤਾਂ ਕਿ ਇਸ ਸ਼੍ਰੇਣੀ ਅਧੀਨ ਸਕਿਲਡ ਪ੍ਰਵਾਸੀਆਂ ਨੂੰ ਇਨ੍ਹਾਂ ਸਖ਼ਤ ਪਬੰਦੀਆਂ ਨਾਲ਼ ਨਜਿੱਠਣਾ ਨਾ ਪਵੇ ਪਰ ਬਹੁਤ ਸਾਰੇ ਹੋਰ ਨਾਜ਼ੁਕ ਖੇਤਰਾਂ ਵਿੱਚ ਕਾਮਿਆਂ ਦੀ ਘਾਟ ਦਾ ਗੰਭੀਰ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਲਿਜ਼ ਐਲਨ ਨੇ ਕਿਹਾ ਕਿ ਸਕਿਲਡ ਕਾਮੇ ਉਦਯੋਗਾਂ ਨੂੰ ਬੁਨਿਆਦੀ ਜ਼ਰੂਰਤ ਹੈ ਅਤੇ ਇਸ ਨੂੰ ਸੰਬੋਧਨ ਕਰਣ ਵਿੱਚ ਸਰਕਾਰ ਹੁਣ ਤੱਕ ਨਾਕਾਮ ਰਹੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Share
Published 6 January 2021 11:50am
Updated 12 August 2022 3:10pm
By Avneet Arora, Ravdeep Singh


Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand