ਭਾਰਤੀ ਵਿਅਕਤੀ ਦੀ ਝੂਠੀ ਜਾਣਕਾਰੀ ਦੇਣ ਪਿੱਛੋਂ ਰੱਦ ਹੋਈ ਆਸਟ੍ਰੇਲੀਅਨ ਨਾਗਰਿਕਤਾ ਮੁੜ ਬਹਾਲ

ਰਣਦੀਪ ਸਿੰਘ ਵੜੈਚ ਦੀ ਆਸਟ੍ਰੇਲੀਅਨ ਨਾਗਰਿਕਤਾ ਨੂੰ ਉਸ ਦੁਆਰਾ ਵੀਜ਼ਾ ਅਤੇ ਨਾਗਰਿਕਤਾ ਅਰਜ਼ੀ ਵਿੱਚ ਬੋਲੇ ਝੂਠ ਦੇ ਅਧਾਰ 'ਤੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਰੱਦ ਕਰ ਦਿੱਤਾ ਗਿਆ ਸੀ - ਪਿਛਲੇ ਹਫਤੇ ਟ੍ਰਿਬਿਊਨਲ ਤੋਂ ਮੁਆਫੀ ਮੰਗਣ ਪਿੱਛੋਂ ਉਸਦੀ ਨਾਗਰਿਕਤਾ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ।

An Australian citizenship recipient holds his certificate during a citizenship ceremony on Australia Day in Brisbane, Thursday, Jan. 26, 2017. (AAP Image/Dan Peled) NO ARCHIVING

An Australian citizenship recipient holds his certificate during a citizenship ceremony on Australia Day in Brisbane, Thursday, Jan. 26, 2017. Source: AAP

ਵੀਜ਼ਾ ਅਤੇ ਨਾਗਰਿਕਤਾ ਅਰਜ਼ੀਆਂ 'ਚ ਦਿੱਤੀ ਝੂਠੀ ਜਾਣਕਾਰੀ ਬਾਅਦ ਇਮੀਗ੍ਰੇਸ਼ਨ ਦੇ ਤਤਕਾਲੀ-ਮੰਤਰੀ ਪੀਟਰ ਡੱਟਨ ਨੇ ਇੱਕ ਭਾਰਤੀ ਵਿਅਕਤੀ ਦੀ ਨਾਗਰਿਕਤਾ ਰੱਦ ਕਰ ਦਿੱਤੀ ਸੀ।

ਹੁਣ, ਆਸਟ੍ਰੇਲੀਆ ਦੇ ਐਡਮਿਨਿਸਟ੍ਰੇਟਿਵ ਅਪੀਲਜ਼ ਟ੍ਰਿਬਿਊਨਲ (ਏਏਟੀ) ਨੇ ਡੱਟਨ ਦੇ ਫ਼ੈਸਲੇ ਨੂੰ ਬਦਲਦਿਆਂ ਆਖਿਆ ਹੈ ਕਿ ਉਸ ਵਿਅਕਤੀ ਨੂੰ ਆਸਟਰੇਲੀਆ ਦੀ ਨਾਗਰਿਕਤਾ ਲੈਣ ਦਾ ਪੂਰਾ ਹੱਕ ਹੈ।

ਰਣਦੀਪ ਸਿੰਘ ਵੜੈਚ, ਜੋ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿੰਦਾ ਹੈ ਅਤੇ ਆਪਣੇ ਖੁਦ-ਦੇ ਕਾਰੋਬਾਰ ਨੂੰ ਮੈਲਬੌਰਨ ਵਿੱਚ ਚਲਾਉਂਦਾ ਹੈ, ਪਹਿਲੀ ਵਾਰ 1998 ਵਿੱਚ ਇੱਕ ਵਿਦਿਆਰਥੀ ਵੀਜ਼ੇ 'ਤੇ ਆਸਟਰੇਲੀਆ ਪਹੁੰਚਿਆ।

ਉਸ ਵੇਲ਼ੇ ਆਪਣੇ ਆਪ ਨੂੰ ਅਮਰਦੀਪ ਸਿੰਘ ਕਹਿਣ ਵਾਲ਼ਾ ਰਣਦੀਪ ਚਾਰ ਸਾਲ ਬਾਅਦ 2002 ਵਿੱਚ ਆਪਣੇ ਬ੍ਰਿਜਿੰਗ ਵੀਜ਼ਾ ਤੇ ਗੈਰ-ਕਾਨੂੰਨੀ ਢੰਗ ਨਾਲ ਜ਼ਿਆਦਾ ਸਮਾਂ ਰਹਿਣ ਪਿੱਛੋਂ ਆਸਟ੍ਰੇਲੀਆ ਛੱਡ ਗਿਆ ਸੀ।

ਭਾਰਤ ਵਿੱਚ ਇੱਕ ਜੋਤਸ਼ੀ ਨਾਲ ਸਲਾਹ ਕਰਕੇ ਉਸਨੇ ਆਪਣਾ ਨਾਂ ਰਣਦੀਪ ਸਿੰਘ ਕਰ ਲਿਆ ਸੀ ਜਿਸ ਨੇ ਉਸ ਨੂੰ ਚੰਗੀ ਕਿਸਮਤ ਲਈ 'ਆਰ' ਤੋਂ ਸ਼ੁਰੂ ਹੁੰਦਾ ਨਾਂ ਰੱਖਣ ਦੀ ਸਲਾਹ ਦਿੱਤੀ ਸੀ।

ਇਸ ਪਿੱਛੋਂ ਉਸਨੇ ਪ੍ਰੀਤ ਵੜੈਚ ਨਾਲ ਵਿਆਹ ਕਰਵਾ ਲਿਆ ਅਤੇ ਜਦੋਂ ਪਤੀ-ਪਤਨੀ ਨੇ ਆਸਟ੍ਰੇਲੀਆ ਆਉਣ ਦਾ ਫ਼ੈਸਲਾ ਕੀਤਾ ਤਾਂ ਰਣਦੀਪ ਆਸਟ੍ਰੇਲੀਆ ਵਿੱਚ ਆਪਣੇ ਬੀਤੇ ਬਾਰੇ ਦੱਸੇ ਬਿਨਾਂ ਆਪਣੀ ਪਤਨੀ ਦੇ ਵਿਦਿਆਰਥੀ ਵੀਜ਼ੇ ਤੇ ਨਿਰਭਰ ਕਰਦਾ ਰਿਹਾ ਸੀ।

ਅਮਰਦੀਪ ਸਿੰਘ ਤੋਂ ਰਣਦੀਪ ਸਿੰਘ ਅਤੇ ਆਸਟ੍ਰੇਲੀਆ ਵਿੱਚ ਇੱਕ ਨਵਾਂ ਜੀਵਨ

2004 ਵਿੱਚ ਰਣਦੀਪ ਸਿੰਘ ਦੇ ਤੌਰ ਤੇ ਆਸਟ੍ਰੇਲੀਆ ਆਉਣ ਤੋਂ ਦੋ ਸਾਲ ਬਾਅਦ ਉਹ ਆਪਣੀ ਪਤਨੀ ਦੀ ਸਕਿਲਡ ਮਾਈਗ੍ਰੇਸ਼ਨ ਅਰਜ਼ੀ ਵਿੱਚ ਇੱਕ ਡਿਪੈਂਡੈਂਟ ਵਜੋਂ ਪੀ ਆਰ ਹੋ ਗਿਆ ਸੀ।

ਮਾਰਚ 2009 ਵਿੱਚ, ਉਸਨੇ ਆਪਣਾ ਨਾਂ ਰਣਦੀਪ ਸਿੰਘ 'ਵੜੈਚ' ਰੱਖਿਆ ਅਤੇ ਉਸੇ ਸਾਲ ਨਵੰਬਰ ਵਿੱਚ ਉਹ ਇੱਕ ਆਸਟਰੇਲਿਆਈ ਨਾਗਰਿਕ ਬਣ ਗਿਆ।

ਉਸਨੇ ਆਪਣੇ ਪੁਰਾਣੇ ਨਾਂ ਜਾਂ ਇਮੀਗ੍ਰੇਸ਼ਨ ਜਾਣਕਾਰੀ ਦਾ ਜ਼ਿਕਰ ਹੀ ਨਹੀਂ ਕੀਤਾ ਸੀ ਜਦੋਂ ਉਸਨੇ ਆਸਟ੍ਰੇਲੀਆ ਵਿੱਚ ਰਣਦੀਪ ਸਿੰਘ ਦੇ ਤੌਰ ਤੇ ਆਪਣਾ ਨਵਾਂ ਜੀਵਨ ਸ਼ੁਰੂ ਕੀਤਾ ਅਤੇ ਆਸਟ੍ਰੇਲੀਆ ਦੇ ਨਾਗਰਿਕ ਬਣਨ ਲਈ ਭਰੀ ਅਰਜ਼ੀ ਦੌਰਾਨ ਇਹ ਝੂਠ ਫੜਿਆ ਗਿਆ।

2012 ਵਿੱਚ ਵਿਕਰੋਡਜ਼ ਨੇ ਇਹ ਪਤਾ ਲਗਾਇਆ ਕਿ ਅਮਰਦੀਪ ਸਿੰਘ ਅਤੇ ਰਣਦੀਪ ਸਿੰਘ ਵੜੈਚ ਦੇ ਲਾਇਸੰਸਾਂ ਦੀਆਂ ਫੋਟੋਆਂ ਇੱਕੋ ਹੀ ਸਨ ਅਤੇ ਉਨ੍ਹਾਂ ਨੇ ਇਸ ਮਾਮਲੇ ਨੂੰ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਕੋਲ ਭੇਜ ਦਿੱਤਾ। 

ਇਮੀਗ੍ਰੇਸ਼ਨ ਵਿਭਾਗ ਅੱਗੇ ਉਸਨੇ ਆਪਣੀ ਗਲਤੀ ਮੰਨ ਲਈ ਅਤੇ ਉਸ ਨੂੰ ਨਾਗਰਿਕਤਾ ਸਬੰਧੀ ਅਰਜ਼ੀ 'ਤੇ ਝੂਠਾ ਬਿਆਨ ਦੇਣ ਅਤੇ ਝੂਠੇ ਜਾਂ ਗੁੰਮਰਾਹਕੁੰਨ ਬਿਆਨ ਦੇਣ ਵਾਲੇ ਸਰਕਾਰੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ਾਂ 'ਤੇ ਦੋਸ਼ੀ ਠਹਿਰਾਇਆ ਗਿਆ।

ਉਸਨੇ ਆਪਣੇ ਪੁਰਾਣੇ ਨਾਂ ਜਾਂ ਪਹਿਲੇ ਇਮੀਗ੍ਰੇਸ਼ਨ ਇਤਿਹਾਸ ਦਾ ਜ਼ਿਕਰ ਇਸ ਲਈ ਨਹੀਂ ਕੀਤਾ ਕਿਉਂਕਿ ਉਸ ਨੂੰ ਡਰ ਸੀ ਕਿ ਇਹ ਵੀਜ਼ਾ ਨਹੀਂ ਮਿਲੇਗਾ।

ਉਸ ਨੂੰ ਦੋਸ਼ੀ ਠਹਿਰਾਇਆ ਗਿਆ, ਜੁਰਮਾਨਾ ਕੀਤਾ ਗਿਆ ਅਤੇ ਉਸ ਦੀ ਨਾਗਰਿਕਤਾ ਰੱਦ ਹੋ ਗਈ, ਪਰ ਸਾਰਾ ਮਾਮਲਾ ਕਰੀਬ ਚਾਰ ਸਾਲ ਚਲਦਾ ਰਿਹਾ ਜਿਸਦੇ ਸਿੱਟੇ ਵਜੋਂ ਉਸਦੇ ਪਰਿਵਾਰ ਲਈ ਬਹੁਤ ਚਿੰਤਾ ਅਤੇ ਤਣਾਅ ਪੈਦਾ ਹੋਇਆ।

'ਮੇਰੀ ਜਿੰਦਗੀ ਤਹਿਸ-ਨਹਿਸ ਹੋ ਗਈ'

ਇਕ ਟ੍ਰਿਬਿਊਨਲ ਅੱਗੇ ਗਵਾਹੀ ਦੇਣ ਵਾਲੇ ਮਨੋਵਿਗਿਆਨਕਾਂ ਨੇ ਕਿਹਾ ਕਿ ਮਿਸਟਰ ਸਿੰਘ ਗੰਭੀਰ ਚਿੰਤਾ, ਨਿਰਾਸ਼ਾ ਅਤੇ ਤਣਾਅ ਵਿੱਚੋਂ ਗੁਜ਼ਾਰ ਰਿਹਾ ਸੀ। ਉਸਦੀ ਧੀ ਨੂੰ ਵੀ ਫਿਕਰ ਅਤੇ ਚਿੰਤਾ ਸੀ ਕਿ ਉਸਦੇ ਪਿਤਾ ਦੀ ਨਾਗਰਿਕਤਾ ਰੱਦ ਕਰ ਕਰਨ ਪਿੱਛੋਂ ਉਸਨੂੰ ਭਾਰਤ ਵਾਪਸ ਭੇਜਿਆ ਜਾ ਸਕਦਾ ਹੈ।

ਉਨ੍ਹਾਂ ਦੀ ਪਤਨੀ ਪ੍ਰੀਤ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਉਨ੍ਹਾਂ ਦੀ ਜਿੰਦਗੀ ਤਹਿਸ-ਨਹਿਸ ਹੋ ਗਈ ਅਤੇ ਇੱਕ ਕਲਾਕਾਰ ਵਜੋਂ ਉਸਦੀ ਪੇਸ਼ੇਵਰਾਨਾ ਸਮਰੱਥਾ ਤਣਾਅ ਕਾਰਨ ਘਟ  ਗਈ ਹੈ।

ਉਸ ਨੇ ਕਿਹਾ, "ਚੱਲ ਰਹੇ ਅਨਿਸ਼ਚਿਤਤਾ ਭਰੇ ਸਮੇਂ, ਤਣਾਅ ਅਤੇ ਮੇਰੇ ਪਰਿਵਾਰ ਦੇ ਭਵਿੱਖ ਤੋਂ ਪੈਦਾ ਹੋਏ ਮੇਰੇ ਡਰ ਨੇ ਮੇਰੀ ਸਿਰਜਣਾਤਮਕਤਾ ਨੂੰ ਪ੍ਰਭਾਵਤ ਕੀਤਾ ਹੈ।"

"ਇਸ ਗੱਲ ਨੇ ਮੇਰੀ ਬੱਚਿਆਂ ਦੀ ਦੇਖਭਾਲ ਕਰਨ ਅਤੇ ਆਪਣੇ ਵਿਕਾਸ 'ਤੇ ਧਿਆਨ ਨਾ ਦੇ ਸਕਣ ਕਰਕੇ ਮੇਰੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ ... ਮੇਰੀ ਪੂਰੀ ਜਿੰਦਗੀ ਤਹਿਸ -ਨਹਿਸ ਹੋ ਗਈ ਹੈ।" 
depression
Source: Press Association

'ਮੈਂ ਮੰਨਦਾ ਹਾਂ ਕਿ ਉਸਦਾ ਪਛਤਾਵਾ ਸੱਚਾ ਹੈ'

ਏਏਟੀ ਦੇ ਸੀਨੀਅਰ ਮੈਂਬਰ ਡਾ ਡੈਮਿਅਨ ਕ੍ਰੀਮੀਨ ਨੇ ਕਿਹਾ ਕਿ ਅਪਰਾਧਾਂ ਦੀ ਗੰਭੀਰਤਾ ਨੂੰ ਸਸਤੇ ਵਿੱਚ ਨਹੀਂ ਲਿਆ ਜਾ ਸਕਦਾ।

ਉਸਨੇ ਕਿਹਾ ਕਿ ਇਸ ਤਰ੍ਹਾਂ ਕਿਸੇ ਵੀ ਵਿਅਕਤੀ ਨੂੰ ਝੂਠ ਦੇ ਅਧਾਰ 'ਤੇ ਆਸਟ੍ਰੇਲੀਆ ਵਿੱਚ ਦਾਖ਼ਲ ਹੋਣਾ ਅਤੇ ਫਿਰ ਝੂਠੇ ਪ੍ਰਚਾਰ ਰਾਹੀਂ ਆਸਟ੍ਰੇਲੀਆ ਦੇ ਨਾਗਰਿਕ ਨਹੀਂ ਬਣਨਾ ਚਾਹੀਦਾ।

ਪਰ ਉਨ੍ਹਾਂ ਨੇ ਪਰਿਵਾਰ ਉੱਤੇ ਇਸ ਨਤੀਜੇ ਦੇ ਪ੍ਰਭਾਵ ਬਾਰੇ ਵੀ ਸੋਚਿਆ ਜਿਸ ਵਿੱਚ ਮਿਸਟਰ ਸਿੰਘ ਦੇ ਬੱਚੇ ਵੀ ਸ਼ਾਮਲ ਹਨ।
ਏਏਟੀ ਨੇ ਇਹ ਵੀ ਪਾਇਆ ਕਿ ਮਿਸਟਰ ਸਿੰਘ ਕਾਨੂੰਨ ਦੀ ਪਾਲਣਾ ਕਰਨ ਵਾਲਾ ਵਿਅਕਤੀ ਹੈ ਜਿਸਦੀ ਕਿ ਆਸਟ੍ਰੇਲੀਆਈ ਭਾਈਚਾਰੇ ਵੱਲੋਂ ਉਮੀਦ ਵੀ ਕੀਤੀ ਜਾਂਦੀ ਹੈ।
"ਮੈਂ ਬਿਨੈਕਾਰ ਦੇ ਪਛਤਾਵੇ ਦੇ ਵੱਖੋ-ਵੱਖਰੇ ਬਿਆਨਾਂ ਨੂੰ ਸਵੀਕਾਰ ਕਰਦਾ ਹਾਂ ਅਤੇ ਮੈਨੂੰ ਤਸੱਲੀ ਹੈ ਕਿ ਬਿਨੈਕਾਰ ਹੁਣ ਦੁਬਾਰਾ ਇਸ ਤਰਾਂਹ ਨਹੀਂ ਕਰੇਗਾ।"

"ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਨੂੰ ਸੁਨਣ ਪਿੱਛੋਂ, ਉਨ੍ਹਾਂ ਦੀ ਗਵਾਹੀ ਦੇ ਨਾਲ਼-ਨਾਲ ਪੇਸ਼ ਕੀਤੇ ਸਬੂਤ ਕਿ ਲੰਬੇ ਸਮੇਂ ਤੋਂ ਅਰਜ਼ੀਕਰਤਾ ਅਤੇ ਉਨ੍ਹਾਂ ਦੀ ਪਤਨੀ ਨੂੰ ਤਣਾਅ ਅਤੇ ਚਿੰਤਾ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਨਤੀਜੇ ਵਜੋਂ ਬੱਚਿਆਂ ਦੀ ਪਰਵਰਿਸ਼ ਵੀ ਵਿਗੜ ਰਹੀ ਹੈ।"

"ਪਰਿਵਾਰ ਅਗਰ ਚਾਹੇ ਤਾਂ ਆਸਟ੍ਰੇਲੀਆ ਤੋਂ ਬਾਹਿਰ ਜਾ ਸਕਦਾ ਹੈ ਪਰ ਉਸ ਨੂੰ ਇਜਾਜ਼ਤ ਨਹੀਂ ਹੈ।"
court order
Source: Public Domain
ਅੰਤ ਵਿੱਚ, ਜੱਜ ਨੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਮੀਗ੍ਰੇਸ਼ਨ ਮੰਤਰੀ ਦੇ ਫ਼ੈਸਲੇ ਨਾਲੋਂ ਵੱਖਰਾ ਫੈਸਲਾ ਸੁਣਾਇਆ।

ਇਹ ਵੀ ਸਮਝਿਆ ਜਾ ਰਿਹਾ ਹੈ ਕਿ ਮਿਸਟਰ ਸਿੰਘ ਹੁਣ ਆਪਣੇ ਮੌਜੂਦਾ ਨਾਗਰਿਕ ਵੀਜ਼ੇ 'ਤੇ ਬਣੇ ਰਹਿਣਗੇ, ਜਿਸ ਤਹਿਤ ਉਹਨਾ ਨੂੰ ਆਸਟਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ ਪਰ ਇਹ ਵੀਜ਼ਾ ਉਨ੍ਹਾਂ ਨੂੰ ਆਸਟ੍ਰੇਲੀਆ ਤੋਂ ਬਾਹਰ ਜਾਣ ਅਤੇ ਵਾਪਸ ਆਉਣ ਦੀ ਆਗਿਆ ਨਹੀਂ ਦੇਵੇਗਾ।

Listen to  Monday to Friday at 9 pm. Follow us on  and .

Share
Published 10 December 2018 5:47pm
Updated 10 December 2018 6:56pm
By Mosiqi Acharya
Presented by Preetinder Grewal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand