ਕੋਵਿਡ-19 ਅੱਪਡੇਟ: ਵਿਦਿਆਰਥੀਆਂ ਅਤੇ ਹੁਨਰਮੰਦ ਵੀਜ਼ਾ ਧਾਰਕਾਂ ਲਈ ਮੁੜ ਖੁੱਲੀਆਂ ਅੰਤਰਰਾਸ਼ਟਰੀ ਸਰਹੱਦਾਂ

ਇਹ 15 ਦਸੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

People arrive at Hobart Airport in Hobart, Wednesday, December 15, 2021. Tasmania has reopened to all fully-vaccinated travellers from mainland states and territories. (AAP Image/Rob Blakers) NO ARCHIVING

People arrive at Hobart Airport in Hobart, Wednesday, December 15, 2021. Source: AAP

  • ਪੂਰੀ ਤਰ੍ਹਾਂ ਟੀਕਾਕਰਨ ਵਾਲੇ ਹੁਨਰਮੰਦ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਹਾਂਮਾਰੀ ਦੇ ਸ਼ੁਰੂ ਹੋਣ 'ਤੇ ਸਰਹੱਦ ਦੇ ਬੰਦ ਹੋਣ ਤੋਂ ਦੋ ਸਾਲ ਬਾਅਦ, ਯਾਤਰਾ ਛੋਟ ਦੀ ਲੋੜ ਤੋਂ ਬਿਨਾਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ।
  • ਤਸਮਾਨੀਆ ਨੇ 22 ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਬਾਕੀ ਆਸਟ੍ਰੇਲੀਆ ਨਾਲ ਆਪਣੀ ਸਰਹੱਦ ਮੁੜ ਖੋਲ੍ਹ ਦਿੱਤੀ ਹੈ।
  • ਸਰਕਾਰ ਦੇ ਜਨਤਕ ਸਿਹਤ ਆਦੇਸ਼ਾਂ ਵਿੱਚ ਤਬਦੀਲੀਆਂ ਵਜੋਂ, ਵਿਕਟੋਰੀਆ ਵਾਸੀਆਂ ਨੂੰ ਵਿਆਹਾਂ, ਅੰਤਿਮ-ਸੰਸਕਾਰਾਂ, ਗੈਰ-ਜ਼ਰੂਰੀ ਅਧਾਰਿਆਂ ਤੇ ਜਾਣ ਲਈ ਅਤੇ ਰੀਅਲ ਅਸਟੇਟ ਸੇਵਾਵਾਂ ਦੀ ਵਰਤੋਂ ਕਰਨ ਲਈ ਹੁਣ ਪੂਰੀ ਤਰ੍ਹਾਂ ਟੀਕਾਕਰਨ ਦੀ ਲੋੜ ਨਹੀਂ ਹੋਵੇਗੀ।
  • ਐਨ ਐਸ ਡਬਲਯੂ ਵਿਖੇ ਨਵੇਂ ਕੋਵਿਡ -19 ਸੰਕਰਮਣ ਦੀ ਰੋਜ਼ਾਨਾ ਗਿਣਤੀ 500 ਤੋਂ ਵੱਧ ਹੋ ਗਈ ਹੈ, ਅਤੇ ਟੀਕਾਕਰਨ ਵਿਹੂਣੇ ਲੋਕਾਂ ਲਈ ਖਰੀਦਦਾਰੀ ਕਰਨ ਦੀ ਖੁੱਲ ਅਤੇ ਸਮਾਜਿਕ ਢਿੱਲ ਦਾ ਐਲਾਨ ਹੋਣ ਨਾਲ ਇਹ ਗਿਣਤੀ ਵਧਣ ਦੀ ਉਮੀਦ ਹੈ।
  • ਐਨ ਐਸ ਡਬਲਯੂ ਅਧਿਕਾਰੀਆਂ ਨੇ ਕੋਵਿਡ-19 ਓਮਿਕਰੋਨ ਵੇਰੀਐਂਟ ਦੇ 25 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਰਾਜ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 110 ਹੋ ਗਈ ਹੈ।
  • ਐਨ ਐਸ ਡਬਲਯੂ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਰਡ ਨੇ ਕਿਹਾ ਕਿ ਯੂਨੀਵਰਸਿਟੀ ਆਫ ਐਨ ਐਸ ਡਬਲਯੂ ਦੀ ਮਾਡਲਿੰਗ ਦਰਸਾਉਂਦੀ ਹੈ ਕਿ ਜਨਵਰੀ ਦੇ ਅੰਤ ਤੱਕ ਰਾਜ ਵਿੱਚ ਪ੍ਰਤੀ ਦਿਨ 25,000 ਨਵੇਂ ਕੋਵਿਡ -19 ਕੇਸ ਹੋ ਸਕਦੇ ਹਨ।
  • ਓਮਿਕਰੋਨ ਦੇ ਵੱਧ ਰਹੇ ਫੈਲਾਅ ਬਾਰੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਖੀ, ਟੇਡਰੋਸ ਅਡਾਨੋਮ ਘੇਬਰੌਸ ਦਾ ਕਹਿਣਾ ਹੈ ਕਿ ਓਮਿਕਰੋਨ ਇਸ ਦਰ ਨਾਲ ਫੈਲ ਰਿਹਾ ਹੈ ਕਿ "ਕਿਸੇ ਵੀ ਵੇਰੀਐਂਟ ਦਾ ਅਤੀਤ ਵਿੱਚ ਇੰਨੀ ਤੇਜ਼ੀ ਨਾਲ ਫੈਲਾਅ ਨਹੀਂ ਦੇਖਿਆ ਗਿਆ ਹੈ।"
  • ਓਮਿਕਰੋਨ ਦੇ ਸੰਭਾਵੀ ਪ੍ਰਭਾਵਾਂ ਦੇ ਅਧਿਐਨ ਦੇ ਅਨੁਸਾਰ, ਫਾਈਜ਼ਰ- ਬਾਇਓਨਟੇਕ ਦੇ ਕੋਵਿਡ-19 ਟੀਕੇ ਦੀਆਂ ਦੋ ਖੁਰਾਕਾਂ ਨੇ ਨਾਲ ਹਫ਼ਤਿਆਂ ਵਿੱਚ ਹੀ ਦੱਖਣੀ ਅਫ਼ਰੀਕਾ ਦੇ ਹਸਪਤਾਲਾਂ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਘਟ ਗਈ ਹੈ ਕਿਓਂਕਿ ਟੀਕਾਕਰਨ ਨਾਲ 70 ਪ੍ਰਤੀਸ਼ਤ ਸੁਰੱਖਿਆ ਪ੍ਰਦਾਨ ਕਰ ਲਈ ਗਈ ਹੈ।

ਕੋਵਿਡ-19 ਦੇ ਅੰਕੜੇ:

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,405 ਮਾਮਲੇ ਅਤੇ 3 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਐਨ ਐਸ ਡਬਲਯੂ ਵਿੱਚ 1,360 ਨਵੇਂ ਭਾਈਚਾਰਕ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ  ਹੈ  ।

 

ਏ ਸੀ ਟੀ ਵਿੱਚ 7 ਮਾਮਲੇ ਅਤੇ ਕੁਈਨਸਲੈਂਡ ਵਿੱਚ 6 ਮਾਮਲੇ ਦਰਜ ਕੀਤੇ ਗਏ ਹਨ ।

ਆਪਣੀ ਭਾਸ਼ਾ ਵਿੱਚ COVID-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ,


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:



ਯਾਤਰਾ

 ਯਾਤਰਾ ਅਤੇ ਕੋਵਿਡ-19 ਅਤੇ ਦੀ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:





ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 15 December 2021 3:51pm
Updated 15 December 2021 4:06pm
By Sumeet Kaur


Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand