ਆਸਟ੍ਰੇਲੀਆ ਵਿੱਚ ਘਰਾਂ ਦੀ ਸਪਲਾਈ ਵਧਾਉਣ ਦਾ ਸਰਕਾਰ ਦਾ ਨਵਾਂ ਉਪਰਾਲਾ

ਆਸਟ੍ਰੇਲੀਆ ਦੇ ਰਾਜਨੀਤਿਕ ਨੇਤਾਵਾਂ ਦੀ ਇੱਕ ਅਹਿਮ ਮੀਟਿੰਗ ਤੋਂ ਬਾਅਦ ਰਾਸ਼ਟਰੀ ਕੈਬਨਿਟ ਵਲੋਂ ਅਗਲੇ ਪੰਜ ਸਾਲਾਂ ਵਿੱਚ 1.2 ਮਿਲੀਅਨ ਨਵੇਂ ਘਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

Anthony Albanese speaking

Prime Minister Anthony Albanese says moving towards nationally consistent laws on renting would make it easier for renters. Source: AAP / Darren England

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਐਲਾਨ ਕੀਤਾ ਹੈ ਕਿ ਜੁਲਾਈ 2024 ਤੋਂ, ਅਗਲੇ ਪੰਜ ਸਾਲਾਂ ਵਿੱਚ 1.2 ਮਿਲੀਅਨ ਨਵੇਂ ਘਰ ਬਣਾਏ ਜਾਣਗੇ ਜੋ ਕਿ ਪਹਿਲਾਂ ਨਾਲੋਂ 200,000 ਘਰ ਵੱਧ ਹਨ।

ਨੇਤਾਵਾਂ ਨੇ ਘਰਾਂ ਦੇ ਕਿਰਾਏ ਦੀਆਂ ਨੀਤੀਆਂ ਵਿੱਚ ਵੀ ਸੁਧਾਰ ਲਿਆਉਣ ਲਈ ਸਹਿਮਤੀ ਪ੍ਰਗਟਾਈ ਹੈ ਜਿਸ ਤਹਿਤ ਕਿਰਾਏ ਵਿੱਚ ਵਾਧੇ ਨੂੰ ਸਾਲ ਵਿੱਚ ਸਿਰਫ਼ ਇੱਕ ਵਾਰ ਸੀਮਤ ਕਰਨ ਅਤੇ ਕਿਰਾਏ ਦੇ ਘਰਾਂ ਦੇ ਪੱਧਰ ਨੂੰ ਉਪਰ ਲਿਆਉਣ ਲਈ ਨੀਤੀਆਂ ਲਾਗੂ ਕਰਨਾ ਸ਼ਾਮਲ ਹੈ।

ਸੁਧਾਰਾਂ ਤਹਿਤ ਇੱਕ ਦੇਸ਼ ਵਿਆਪੀ ਨੀਤੀ ਵਿਕਸਤ ਕਰਨਾ ਸ਼ਾਮਲ ਹੈ ਜਿਸ ਵਿੱਚ ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਨੂੰ ਬੇਦਖਲ ਕਰਨ ਲਈ ਵਾਜਬ ਆਧਾਰ ਸਾਬਤ ਕਰਨ ਦੀ ਲੋੜ ਪਵੇਗੀ।

ਪਰ ਗ੍ਰੀਨਜ਼ ਪਾਰਟੀ ਨੇ ਹੁਣ ਤੱਕ ਫੈਡਰਲ ਸਰਕਾਰ ਦੇ 10 ਬਿਲੀਅਨ ਡਾਲਰ ਦੇ 'ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡ' ਦਾ ਵਿਰੋਧ ਕੀਤਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਿਰਾਏਦਾਰਾਂ ਲਈ ਸਰਕਾਰ ਦੀ ਸਹਾਇਤਾ ਵਿਚ ਘਾਟ ਸਾਫ਼ ਨਜ਼ਰ ਆ ਰਹੀ ਹੈ। ਪਾਰਟੀ ਨੇ ਕਿਰਾਏ ਦੇ ਵਾਧੇ ਉਤੇ ਮੁਕੱਮਲ ਰੋਕ ਲਾਉਣ ਦੀ ਮੰਗ ਕੀਤੀ ਹੈ।


Share
Published 18 August 2023 1:52pm
By Ravdeep Singh
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand