ਪ੍ਰਵਾਸੀ ਕਾਮਿਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਆਸਟ੍ਰੇਲੀਅਨ ਸਰਕਾਰ ਵਲੋਂ ਕਾਨੂੰਨ ਬਦਲਣ ਦੀ ਪੇਸ਼ਕਸ਼

ਫੈਡਰਲ ਸਰਕਾਰ ਛੇਤੀ ਹੀ ਇੱਕ ਬਿੱਲ ਪੇਸ਼ ਕਰਨ ਜਾ ਰਹੀ ਹੈ ਜਿਸ ਨਾਲ਼ ਅਸਥਾਈ ਪ੍ਰਵਾਸੀ ਕਾਮਿਆਂ ਨੂੰ ਕੰਮ ਵਾਲੀਆਂ ਥਾਵਾਂ 'ਤੇ ਹੁੰਦੇ ਸੋਸ਼ਣ ਦੇ ਖ਼ਿਲਾਫ਼ ਆਸਟ੍ਰੇਲੀਅਨ ਨਾਗਿਰਕਾਂ ਵਾਂਗ ਬਰਾਬਰੀ ਦੇ ਹਕ਼ ਮਿਲ਼ ਸਕਣਗੇ।

Workplace Relations Minister Tony Burke says the decision is an important step towards ending migrant worker exploitation.

Workplace Relations Minister Tony Burke says the decision is an important step towards ending migrant worker exploitation. Source: AAP / Lukas Coch

ਲੇਬਰ ਅਸਥਾਈ ਪ੍ਰਵਾਸੀ ਕਾਮਿਆਂ, ਜਿਨ੍ਹਾਂ ਨੂੰ ਕੰਮ ਵਾਲੀਆਂ ਥਾਵਾਂ 'ਤੇ ਸਭ ਤੋਂ ਵੱਧ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ, ਦੇ ਹੱਕਾਂ ਨੂੰ ਸੁਰੱਖਿਅਤ ਕਰਨ ਲਈ ਜਲਦੀ ਹੀ ਇਕ ਬਿਲ ਪੇਸ਼ ਕਰਨ ਜਾ ਰਹੀ ਹੈ।

ਤਿੰਨ ਸਾਲਾਂ ਦੀ ਸਮੀਖਿਆ ਤੋਂ ਬਾਅਦ ਸਰਕਾਰ ਨੇ ਇਹ ਇਸ਼ਾਰਾ ਦਿਤਾ ਹੈ ਕਿ ਫੇਅਰ ਵਰਕ ਐਕਟ, ਅਸਥਾਈ ਪ੍ਰਵਾਸੀ ਕਾਮਿਆਂ 'ਤੇ ਵੀ ਲਾਗੂ ਹੁੰਦਾ ਹੈ ਜਿਸ ਦਾ ਸਪਸ਼ਟੀਕਰਣ ਸਰਕਾਰ ਵਲੋਂ ਇੱਕ ਬਿਲ ਦੇ ਰੂਪ ਵਿਚ ਪੇਸ਼ ਕੀਤਾ ਜਾਵੇਗਾ ਅਤੇ ਜਿਸ ਨਾਲ਼ ਇਨ੍ਹਾਂ ਅਸਥਾਈ ਪ੍ਰਵਾਸੀਆਂ ਦੇ ਕੰਮ ਵਾਲੀਆਂ ਥਾਵਾਂ 'ਤੇ ਆਸਟ੍ਰੇਲੀਅਨ ਨਾਗਰਿਕਾਂ ਦੇ ਬਰਾਬਰ ਦੇ ਹਕ਼ ਹੋ ਜਾਣਗੇ।

ਅਸਥਾਈ ਪ੍ਰਵਾਸੀ ਕਾਮੇ ਆਪਣਾ ਵੀਜ਼ਾ ਗੁਆਉਣ ਦੇ ਡਰ ਤੋਂ ਇਸ ਸੋਸ਼ਣ ਨੂੰ ਬਹੁਤ ਵਾਰੀ ਬਰਦਾਸ਼ਤ ਕਰ ਲੈਂਦੇ ਹਨ ਪਰ ਇਸ ਨੀਤੀ ਬਦਲਾਅ ਤੋਂ ਬਾਅਦ ਇਹ ਉਮੀਦ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੇ ਸੋਸ਼ਣ ਖ਼ਿਲਾਫ਼ ਲੜਨ ਲਈ ਤਾਕਤ ਮਿਲੇਗੀ।

ਵਰਕਪਲੇਸ ਰਿਲੇਸ਼ਨਜ਼ ਮੰਤਰੀ ਟੋਨੀ ਬਰਕ ਨੇ ਕਿਹਾ ਕਿ "ਇਨ੍ਹਾਂ ਕਾਮਿਆਂ ਨੂੰ ਅਕਸਰ ਕੰਮ 'ਤੇ ਆਪਣੇ ਅਧਿਕਾਰਾਂ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਹੈ ਅਤੇ ਇਨਾ ਮਾਮਲਿਆਂ ਵਿੱਚ ਇਹ ਕਿਸੇ ਤੋਂ ਸਲਾਹ ਲੈਣ ਤੋਂ ਵੀ ਸੰਕੋਚ ਕਰਦੇ ਹਨ ਪਰ ਇਸ ਬਿਲ ਰਾਹੀਂ ਇਨ੍ਹਾਂ ਨੂੰ ਸੋਸ਼ਣ ਖ਼ਿਲਾਫ਼ ਲੜਨ ਲਈ ਇਕ ਮਹੱਤਵਪੂਰਨ ਵਿਕਲਪ ਮਿਲੇਗਾ।"

Share
Published 29 March 2023 9:50am
By Ravdeep Singh, Finn McHugh
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand