ਸੋਸ਼ਲ ਮੀਡੀਆ ਤੋਂ ਦੂਰ ਕਿਓਂ ਰਹਿਣਾ ਚਾਹੁੰਦਾ ਹੈ ਅੱਜ ਦਾ ਨੌਜਵਾਨ?

ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਬਹੁਤ ਸਾਰੇ ਆਸਟ੍ਰੇਲੀਅਨ ਨੌਜਵਾਨ ਮੰਨਦੇ ਹਨ ਕਿ ਸੋਸ਼ਲ ਮੀਡੀਆ ਤੇ ਬਹੁਤਾ ਸਮਾਂ ਗੁਜ਼ਾਰਨ ਦਾ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੈ, ਪਰ ਫਿਰ ਵੀ ਮਜਬੂਰੀ ਵੱਸ ਉਨ੍ਹਾਂ ਨੂੰ ਇਸ ਨਾਲ਼ ਜੁੜਨਾ ਪੈ ਰਿਹਾ ਹੈ।

Young boy using a smartphone

Young people fear 'missing out' if they stop using social media, a survey has found. Source: AAP / Dean Lewins

ਅੱਧੇ ਆਸਟ੍ਰੇਲੀਅਨ ਨੌਜਵਾਨ ਮੰਨਦੇ ਹਨ ਕਿ ਦੋਸਤਾਂ ਅਤੇ ਪਰਿਵਾਰ ਨਾਲ ਸੰਚਾਰ ਬਣਾਈ ਰੱਖਣ ਵਿਚ ਸੋਸ਼ਲ ਮੀਡੀਆ ਬਹੁਤ ਸਹਾਈ ਹੋ ਸਕਦਾ ਹੈ ਪਰ ਉਹ ਇਹ ਸਮਝਦੇ ਹਨ ਕਿ ਇਸ ਦੀ ਵਰਤੋਂ ਨਾਲ ਉਨ੍ਹਾਂ ਦੀ ਮਾਨਸਿਕ ਸਹਿਤ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਪਰ ਫਿਰ ਵੀ ਉਹ ਇਸ ਤੋਂ ਕਿਨਾਰਾ ਨਹੀਂ ਕਰ ਪਾ ਰਹੇ ਕਿਉਂਕਿ ਉਹ ਇਸ ਗੱਲ ਤੋਂ ਡਰਦੇ ਹਨ ਕਿ ਇਸ ਨਾਲ ਕਿਤੇ ਉਹ ਦੁਨੀਆਂ ਤੋਂ ਕੱਟੇ ਨਾਂ ਜਾਣ।

ਇਸ ਸਰਵੇਖਣ, ਜਿਸ ਵਿੱਚ 3,000 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ,ਪਾਇਆ ਗਿਆ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸੋਸ਼ਲ ਮੀਡੀਆ ਚੰਗੇ ਨਾਲੋਂ ਜ਼ਿਆਦਾ ਨੁਕਸਾਨ ਕਰਦਾ ਹੈ। ਲੱਗਭਗ ਅੱਧੇ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਜੋ ਆਨਲਾਈਨ ਦੇਖਦੇ ਹਨ ਉਹ ਸਕਾਰਾਤਮਕ ਨਾਲੋਂ ਜ਼ਿਆਦਾ ਨਕਾਰਾਤਮਕ ਹੈ।

ਮਾਨਸਿਕ ਸਿਹਤ ਨਾਲ਼ ਜੁੜੀ ਸੰਸਥਾ, ਹੈੱਡਸਪੇਸ ਦੇ ਸਰਵੇਖਣ ਅਨੁਸਾਰ ਤਿੰਨ ਵਿੱਚੋਂ ਇੱਕ ਨੌਜਵਾਨ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਣ ਨਾਲ਼ ਕਿਸੇ ਨਾ ਕਿਸੇ ਕਿਸਮ ਦੀ ਸਮੱਸਿਆ ਦਾ ਅਨੁਭਵ ਕਰਨਾ ਪਿਆ ਹੈ।

ਸੋਸ਼ਲ ਮੀਡੀਆ ਦੀ ਵਰਤੋਂ ਕਰਨ ,ਵਾਲੀਆਂ ਨੌਜਵਾਨ ਔਰਤਾਂ ਵਿਚ, ਖ਼ਾਸ ਕਰਕੇ ਜੋ ਐਲ ਜੀ ਬੀ ਟੀ ਆਈ ਸ਼੍ਰੇਣੀ ਵਿੱਚ ਆਉਂਦੀਆਂ ਹਨ, ਵਿਚ ਸੱਭ ਤੋਂ ਵੱਧ ਨਕਾਰਾਤਮਕ ਅਸਰ ਵੇਖਣ ਨੂੰ ਮਿਲਿਆ ਹੈ।

ਲਗਭਗ ਅੱਧੇ ਨੌਜਵਾਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਨਾਲ਼ ਜੁੜਨ ਦਾ ਸੱਭ ਤੋਂ ਨਕਾਰਾਤਮਕ ਅਸਰ ਇਹ ਹੋਇਆ ਹੈ ਕਿ ਤੁਸੀਂ ਹਰ ਵੇਲ਼ੇ ਆਪਣੀ ਜ਼ਿੰਦਗੀ ਦੀ ਤੁਲਨਾ ਉਹਨਾਂ ਲੋਕਾਂ ਨਾਲ ਕਰਦੇ ਹੋ ਜੋ ਤੁਹਾਡੇ ਨਾਲ਼ ਸੋਸ਼ਲ ਮੀਡੀਆ 'ਤੇ ਸਿੱਧੇ ਜਾਂ ਅਸਿੱਧੇ ਤੋਰ ਤੇ ਸੰਪਰਕ ਵਿੱਚ ਹਨ।

18 ਸਾਲਾ ਗੇਰਾਰਡ-ਲਚਲਾਨ ਅਬਦੀਨੇਸ ਨੇ ਕਿਹਾ ਕਿ ਸੋਸ਼ਲ ਮੀਡੀਆ ਕਿਸੇ ਨਾ ਕਿਸੇ ਸਮੇਂ ਤੁਹਾਨੂੰ ਦੂਜਿਆਂ ਦੇ ਮੁਕਾਬਲੇ ਅਯੋਗ ਮਹਿਸੂਸ ਜ਼ਰੂਰ ਕਰਾਉਂਦਾ ਹੈ।

Share
Published 26 June 2023 10:52am
By Ravdeep Singh
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand