ਆਸਟ੍ਰੇਲੀਆ ਵਿੱਚ ਆਉਂਦੇ ਮੌਸਮ ਭਿਆਨਕ ਬੁਸ਼ਫਾਇਰਸ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ

ਆਸਟ੍ਰੇਲੀਅਨ ਲੋਕਾਂ ਨੂੰ ਭਿਆਨਕ ਜੰਗਲੀ ਅੱਗਾਂ ਨਾਲ਼ ਨਜਿੱਠਣ ਦੀ ਤਿਆਰੀ ਕਰਨ ਲਈ ਚਿਤਾਵਨੀ ਦਿੱਤੀ ਗਈ ਹੈ। ਘੱਟ ਵਰਖਾ, ਔਸਤ ਤੋਂ ਵੱਧ ਤਾਪਮਾਨ ਅਤੇ ਬਦਲਦੇ ਮੌਸਮ ਕਾਰਨ ਦੇਸ਼ ਦਾ ਵੱਡਾ ਖੇਤਰ ਇਸ ਸਮੇਂ ਇਸ ਜੋਖਮ ਦੇ ਘੇਰੇ ਵਿੱਚ ਹੈ।

A supplied image of the Alpha Rd Fire, in Tambaroora, NSW from March 2023

A supplied image of the Alpha Rd Fire, in Tambaroora, NSW from March 2023 Source: AAP / NICK PEARCE/PR IMAGE

ਆਸਟ੍ਰੇਲੀਆ ਦੇ ਵੱਖ- ਵੱਖ ਮੌਸਮੀ ਅਧਾਰਿਆਂ ਵਲੋਂ ਆਉਂਦੀ ਬਸੰਤ ਬੁਸ਼ਫਾਇਰ ਤੋਂ ਬੱਚ ਕੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇੰਨ੍ਹਾਂ ਦਾ ਕਹਿਣਾ ਹੈ ਕਿ ਇਸ ਬਸੰਤ ਵਿੱਚ ਪਹਿਲੀਆਂ ਬੁਸ਼ਫਾਇਰਸ ਨਾਲੋਂ ਵੱਧ ਤਬਾਹੀ ਹੋ ਸਕਦੀ ਹੈ।

ਇੰਨ੍ਹਾਂ ਅਧਾਰਿਆਂ ਵਲੋਂ ਪੰਜ ਰਾਜਾਂ ਅਤੇ ਪ੍ਰਦੇਸ਼ਾਂ ਦੇ ਵਸਨੀਕਾਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਨੋਰਦਰਨ ਟੇਰੀਟੋਰੀ, ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੇ ਵੱਡੇ ਖੇਤਰਾਂ ਦੇ ਨਾਲ-ਨਾਲ ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਦੇ ਖੇਤਰਾਂ ਲਈ ਵੀ ਜੰਗਲੀ ਅੱਗਾਂ ਦੇ ਵਧੇ ਜੋਖਮ ਦੀ ਭਵਿੱਖਬਾਣੀ ਕੀਤੀ ਗਈ ਹੈ।

ਪਰ ਰਿਪੋਰਟ ਵਿੱਚ ਇਹ ਖ਼ਾਸ ਤੌਰ ਤੇ ਕਿਹਾ ਗਿਆ ਹੈ ਕਿ ਇਹ ਭਵਿੱਖਬਾਣੀ ਅੱਗ ਕਦੋਂ ਅਤੇ ਕਿੱਥੇ ਲੱਗ ਸਕਦੀ ਹੈ ਬਾਰੇ ਨਹੀਂ ਹੈ ਬਲਕਿ ਇਸ ਦਾ ਮੁੱਖ ਮੰਤਵ ਆਉਣ ਵਾਲੇ ਮੌਸਮ ਵਿੱਚ ਉੱਚ ਜੋਖਮ ਵਾਲੇ ਖੇਤਰਾਂ ਨੂੰ ਸਾਵਧਾਨ ਕਰਨ ਦਾ ਹੈ ਤਾਂ ਕਿ ਸਮਾਂ ਰਹਿੰਦੇ ਅਨਮੋਲ ਜਾਨਾਂ ਬਚਾਈਆਂ ਜਾ ਸਕਣ।

ਇਹ ਭਵਿੱਖਬਾਣੀ ਆਉਣ ਵਾਲੇ ਮੌਸਮ ਵਿੱਚ ਔਸਤ ਤਾਪਮਾਨ ਤੋਂ ਵੱਧ ਰਹਿਣ ਦੇ ਅਨੁਮਾਨ ਤੇ ਅਧਾਰਿਤ ਹੈ ਜਿਸ ਕਾਰਨ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜੰਗਲੀ ਅੱਗਾਂ ਪਹਿਲਾਂ ਨਾਲੋਂ ਜਲਦੀ ਸ਼ੁਰੂ ਹੋ ਸਕਦੀਆਂ ਹਨ।

Share
Published 25 August 2023 12:29pm
By Ravdeep Singh, Angelica Waite, Stefan Armbuster
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand