ਰੈਫਰੈਂਡਮ ਦੇ ਪਰਚੇ ਤੇ 'ਟਿੱਕ' ਨੂੰ ਹਾਂ-ਵੋਟ ਸਮਝਿਆ ਜਾਵੇਗਾ ਪਰ 'X' ਦੇ ਨਿਸ਼ਾਨ ਨੂੰ ਨਹੀਂ ਸਮਝਿਆ ਜਾਵੇਗਾ ਨਾਂ-ਵੋਟ

ਰਾਏਸ਼ੁਮਾਰੀ ਲਈ ਅਧਿਕਾਰਤ ਹਦਾਇਤਾਂ ਬੈਲਟ ਬਾਕਸ ਵਿੱਚ 'ਹਾਂ' ਜਾਂ 'ਨਾਂ' ਨੂੰ ਸਪੱਸ਼ਟ ਤੌਰ 'ਤੇ ਲਿਖਣ ਲਈ ਹਨ ਪਰ ਫੈਡਰਲ ਕੋਰਟ ਦੇ ਇਕ ਫੈਂਸਲੇ ਤੋਂ ਬਾਅਦ ਚੋਣ ਕਮਿਸ਼ਨ ਨੇ ਕਿਹਾ ਹੈ ਕਿ 'ਟਿੱਕ' ਦੇ ਨਿਸ਼ਾਨ ਨੂੰ 'ਹਾਂ-ਵੋਟ' ਵਜੋਂ ਗਿਣਿਆ ਜਾਵੇਗਾ ਪਰ 'ਕ੍ਰੋਸ' ਦੇ ਨਿਸ਼ਾਨ ਨੂੰ "ਨਾਂ -ਵੋਟ" ਨਹੀਂ ਮੰਨਿਆ ਜਾਵੇਗਾ।

Clive Palmer (left) and United Australia Party senator Ralph Babet have lost a legal bid to have ticks dismissed as yes votes.

Clive Palmer (left) and United Australia Party senator Ralph Babet have lost a legal bid to have ticks dismissed as yes votes. Source: AAP / James Ross/AAP Image

ਯੂਨਾਈਟਿਡ ਆਸਟ੍ਰੇਲੀਆ ਪਾਰਟੀ ਦੇ ਪ੍ਰਧਾਨ ਕਲਾਈਵ ਪਾਮਰਜ਼ ਦੀ ਆਖਰੀ-ਮਿੰਟ ਦੀ ਕਾਨੂੰਨੀ ਚੁਣੌਤੀ ਨੂੰ ਫ਼ੈਡਰਲ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਚੁਣੌਤੀ ਵਿੱਚ ਸ਼੍ਰੀ ਪਾਮਰਜ਼ ਵਲੋਂ 'ਐਕਸ' ਜਾਂ 'ਕ੍ਰੋਸ' ਦੇ ਨਿਸ਼ਾਨ ਨੂੰ ਨੋ-ਵੋਟ ਵਜੋਂ ਗਿਣਨ ਲਈ ਕੋਸ਼ਿਸ਼ ਕੀਤੀ ਗਈ ਸੀ।

ਇਸ ਫ਼ੈਸਲੇ ਤੇ ਟਿੱਪਣੀ ਕਰਦਿਆਂ ਬੈਰਿਸਟਰ ਲੂਕ ਲਿਵਿੰਗਸਟਨ ਐਸ ਸੀ ਨੇ ਕਿਹਾ ਕਿ "ਜੇਕਰ ਅਦਾਲਤ ਟਿੱਕ ਦੇ ਨਿਸ਼ਾਨ ਤੋਂ ਇਹ ਸਿੱਟਾ ਕੱਢਦੀ ਹੈ ਕਿ ਇਹ 'ਹਾਂ' ਵੋਟ ਹੈ ਤਾਂ 'ਕ੍ਰੋਸ' ਦੀ ਵੋਟ ਨੂੰ ਨਾਂ-ਵੋਟ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ।"

ਪਰ ਏ ਈ ਸੀ ਦੇ ਬੈਰਿਸਟਰ ਸਟੀਫਨ ਫ੍ਰੀ ਐਸ ਸੀ ਨੇ 'ਟਿੱਕ' ਦੇ ਨਿਸ਼ਾਨ ਨੂੰ ਹਾਂ-ਵੋਟ ਸਮਝਣਾ ਇਕ ਸਹੀ ਫੈਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ "ਇਸ ਦੇਸ਼ ਵਿੱਚ ਚੋਣਾਂ ਦੇ ਸੰਦਰਭ ਵਿੱਚ 'ਐਕਸ' ਜਾਂ 'ਕ੍ਰੋਸ' ਦੇ ਨਿਸ਼ਾਨ ਨੂੰ 'ਹਾਂ-ਪੱਖੀ' ਸਮਝੇ ਜਾਣ ਦਾ ਇੱਕ ਲੰਮਾ ਇਤਿਹਾਸ ਹੈ।"

ਅਕਤੂਬਰ 14 ਦੀ ਰਾਏਸ਼ੁਮਾਰੀ ਵਿੱਚ ਸਰਕਾਰ ਵੱਲੋਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ 'ਵੋਇਸ' ਨੂੰ ਮਾਨਤਾ ਦੇਣ ਲਈ ਸੰਵਿਧਾਨ ਬਦਲਣ ਲਈ ਆਸਟ੍ਰੇਲੀਅਨ ਲੋਕਾਂ ਕੋਲੋਂ ਮਨਜ਼ੂਰੀ ਮੰਗੀ ਜਾ ਰਹੀ ਹੈ।

Share
Published 12 October 2023 12:21pm
By Ravdeep Singh
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand