ਭਾਰਤ ਵਿੱਚ ਫ਼ਸੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਵਾਪਸੀ ਲਈ ਕੋਈ ਸੰਕਟਕਾਲੀਨ ਯੋਜਨਾਬੰਦੀ ਫ਼ਿਲਹਾਲ ਨਹੀਂ

ਆਸਟ੍ਰੇਲੀਆ ਆਉਣ ਲਈ ਵਿਦਿਆਰਥੀ ਵੀਜ਼ਾ ਅਪਲਾਈ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਸਾਲ 2019-20 ਦੇ ਵਿੱਤੀ ਵਰੇ ਦੌਰਾਨ 47 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ ਹੈ। ਭਾਰਤ ਵਿੱਚ ਫ਼ਸੇ ਵਿਦਿਆਰਥੀਆਂ ਦੀ ਮੁੜ ਵਾਪਸੀ ਲਈ ਵੀ ਅਜੇ ਕੋਈ ਨਿਸ਼ਚਿਤ ਪਾਇਲਟ ਯੋਜਨਾ ਸਿਰੇ ਚੜ੍ਹਦੀ ਨਜ਼ਰ ਨਹੀਂ ਆ ਰਹੀ।

International students in Australia

Source: Getty Images

ਆਸਟ੍ਰੇਲੀਆ ਦੀ 40 ਬਿਲੀਅਨ ਡਾਲਰ ਦੀ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ਕਰਕੇ ਤਣਾਅ ਮਹਿਸੂਸ ਕਰ ਰਹੀ ਹੈ। ਆਸਟ੍ਰੇਲੀਆ ਆਉਣ ਵਾਲ਼ੇ ਵਿਦੇਸ਼ੀ ਵਿਦਿਆਰਥੀਆਂ ਦਾ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸਰੋਤ ਭਾਰਤ ਹੈ।

ਸੁਰੱਖਿਅਤ ਭਵਿੱਖ ਦੀ ਤਲਾਸ਼ ਵਿੱਚ ਹਰ ਸਾਲ ਆਸਟ੍ਰੇਲੀਆ ਆਉਣ ਵਾਲ਼ੇ ਕੁੱਲ ਅੰਤਰਾਸ਼ਟਰੀ ਵਿਦਿਆਰਥੀਆਂ ਵਿਚੋਂ ਲੱਗ-ਭਗ 15 ਪ੍ਰਤੀਸ਼ਤ ਭਾਰਤ ਤੋਂ ਆਉਂਦੇ ਹਨ।

ਕੋਵਿਡ-19 ਹਾਲਾਤਾਂ ਕਰਕੇ ਆਵਾਜਾਈ ਅਤੇ ਅੰਤਰਾਸ਼ਟਰੀ ਆਗਮਨ ਉੱਤੇ ਲਗਈਆਂ ਪਾਬੰਦੀਆਂ ਕਾਰਣ ਭਾਰਤ ਵਿੱਚ ਫ਼ਸੇ ਰਹਿ ਗਏ ਬਹੁਤ ਵਿਦਿਆਰਥੀਆਂ ਲਈ ਮੁੜ ਪਰਤਣ ਦੇ ਸਾਰੇ ਰਸਤੇ ਅਤੁੱਟ ਰੁਕਾਵਟਾਂ ਨਾਲ਼ ਭਰਭੂਰ ਨੇ।

ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓਫੈਰਲ ਨੇ ਸਪੱਸ਼ਟ ਕੀਤਾ ਜਿੱਥੇ ਇੱਕ ਪਾਸੇ ਐਡੀਲੇਡ ਵਿੱਚ ਵੱਖ-ਵੱਖ ਮੁਲਕਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਲਈ ਪਹਿਲੇ ਪਾਇਲਟ ਪ੍ਰੋਗਰਾਮ ਰਾਹੀਂ ਰਾਹ ਪੱਧਰਾ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਭਾਰਤੀ ਵਿਦਿਆਰਥੀਆਂ ਲਈ ਅਨਿਸ਼ਚਿਤਤਾ ਉਦ੍ਹੋਂ ਤੱਕ ਬਣੀ ਰਹੇਗੀ ਜੱਦ ਤੱਕ ਭਾਰਤੀਆਂ ਲਈ ਮਲੇਸ਼ੀਆ ਅਤੇ ਸਿੰਗਾਪੁਰ ਵਰਗੇ ਮੁਲਕ ਆਪਣੇ ਸਰਹੱਦ ਨਹੀਂ ਖੋਲਦੇ।

ਹਾਈ ਕਮਿਸ਼ਨਰ ਨੇ ਕਿਹਾ ਕਿ ਹਾਲਾਂਕਿ ਉਹ ਦੱਖਣੀ ਏਸ਼ੀਆਈ ਦੇਸ਼ਾਂ ਦੇ ਸਾਰੇ ਵਿਦਿਆਰਥੀਆਂ ਨੂੰ ਵਾਪਿਸ ਆਉਂਦਾ ਦੇਖਣਾ ਚਾਹੁੰਦਾ ਨੇ ਪਰ ਵਾਸਤਵਿਕਤਾ ਇਹ ਹੈ ਕਿ ਭਾਰਤ ਦੇ ਵਿਦਿਆਰਥੀਆਂ ਦੀ ਵਾਪਸੀ ਸਿੱਧੀਆਂ ਅੰਤਰਾਸ਼ਟਰੀ ਉਡਾਣਾਂ ਅਤੇ ਰਾਹ ਵਿੱਚ ਪੈਂਦੇ ਟਰਾਂਸਿਟ ਮੁਲਕਾਂ, ਖ਼ਾਸ ਕਰਕੇ ਮਲੇਸ਼ੀਆ ਅਤੇ ਸਿੰਗਾਪੁਰ ਦੀਆਂ ਨਿਰੰਤਰ ਬਦਲ ਰਹੀਆਂ ਆਵਾਜਾਈ ਨੀਤੀਆਂ ਤੇ ਬਹੁਤ ਨਿਰਭਰ ਕਰਦੀ ਹੈ।

ਉਨ੍ਹਾਂ ਕਿਹਾ ਕੀ, “ਹਾਲਾਂਕਿ ਇਹ ਸੰਭਵ ਹੈ ਕਿ ਸਤੰਬਰ ਦੇ ਅਖ਼ੀਰ ਤੱਕ ਭਾਰਤ ਦੂਜੇ ਦੇਸ਼ਾਂ ਲਈ ਉਡਾਣਾਂ ਸ਼ੁਰੂ ਕਰ ਦੇਵੇ ਪਰ ਨਿਰੰਤਰ ਬਦਲਦੇ ਹਲਾਂਤਾਂ ਕਰਕੇ ਫ਼ਿਲਹਾਲ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਲਈ ਕੋਈ ਨਿਸ਼ਚਿਤ ਪਾਇਲਟ ਯੋਜਨਾ ਨਹੀਂ ਬਣਾਈ ਜਾ ਸਕੀ ਹੈ।" 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

Share
Published 28 August 2020 4:09pm
Updated 12 August 2022 3:15pm
By Avneet Arora, Ravdeep Singh


Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand