ਵਧੀਆ ਮਾਨਸਿਕ ਸਿਹਤ ਲਈ ਮਾਹਰਾਂ ਵੱਲੋਂ 10 ਸੁਝਾਵ

ਇਸ ਸਮੇਂ ਜਦੋਂ ਕਰੋਨਾਵਾਇਰਸ ਮਹਾਂਮਾਰੀ ਆਸਟ੍ਰੇਲੀਆ ਅਤੇ ਇਸਦੇ ਬਹੁ-ਸਭਿਅਕ ਭਾਈਚਾਰਿਆਂ ਨੂੰ ਪ੍ਰਭਾਵਤ ਕਰ ਰਹੀ ਹੈ, ਰਾਸ਼ਟਰੀ ਮਾਨਸਿਕ ਸਿਹਤ ਕਮਿਸ਼ਨ ਵਲੋਂ ਇੱਕ ਸੁਨੇਹਾ ਕਈ ਭਾਸ਼ਾਵਾਂ ਵਿੱਚ ਜਾਰੀ ਕੀਤਾ ਗਿਆ ਹੈ।

Victoria's Stage 4 restrictions have been extended by at least two weeks.

Victoria's Stage 4 restrictions have been extended by at least two weeks. Source: AFP/Getty Images

ਨੈਸ਼ਨਲ ਮੈਂਟਲ ਹੈਲਥ ਕਮਿਸ਼ਨ ਨੇ ਆਪਣੇ ਚੋਟੀ ਦੇ 10 ਸੁਝਾਵਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕਰ ਦਿੱਤਾ ਹੈ ਜਿਹਨਾਂ ਦੁਆਰਾ ਆਸਟ੍ਰੇਲੀਆ ਦੇ ਭਾਸ਼ਾਈ ਅਤੇ ਸਭਿਆਚਾਰਕ ਵਿਭਿੰਨਤਾ ਵਾਲੇ ਲੋਕ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਆਪਣੀ ਮਾਨਸਿਕ ਸਿਹਤ ਨੂੰ ਠੀਕ ਰੱਖ ਸਕਦੇ ਹਨ।

ਕਮਿਸ਼ਨ ਦੀ ‘ਗੈਟਿੰਗ ਥਰੂ ਦਿਸ ਟੂਗੈਦਰ’ ਨਾਮੀ ਮੁਹਿੰਮ ਦੇ ਤਹਿਤ ਪੇਸ਼ ਕੀਤੀ ਜਾਣਕਾਰੀ ਦਾ ਅੰਗਰੇਜ਼ੀ ਤੋਂ ਅਲਾਵਾ ਮੈਂਡਰੀਨ, ਅਰਬੀ, ਕੈਂਨਟੋਨੀਜ਼, ਵੀਅਤਨਾਮੀ ਅਤੇ ਹਿੰਦੀ ਵਿੱਚ ਅਨੁਵਾਦ ਕਰਦੇ ਹੋਏ ਇਸ ਨੂੰ ਸੋਸ਼ਲ ਮੀਡੀਆ ਉੱਤੇ ਵੀ ਇਸ ਹਫਤੇ ਸਾਂਝਾ ਕੀਤਾ ਗਿਆ ਹੈ।

ਇਹ ਸੁਨੇਹਾ 20 ਤੋਂ ਵੀ ਜਿਆਦਾ ਮਾਨਸਿਕ ਸਿਹਤ ਮਾਹਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਸੁਧਾਰਨ ਲਈ ਵਿਹਾਰਕ ਸੁਝਾਅ ਪ੍ਰਦਾਨ ਕੀਤੇ ਗਏ ਹਨ।

ਇਸ ਸੁਨੇਹੇ ਦੁਆਰਾ ਮੁਸ਼ਕਲਾਂ ਵਿੱਚ ਫਸੇ ਹੋਏ ਲੋਕਾਂ ਨੂੰ ਮਦਦ ਪ੍ਰਾਪਤ ਕਰਨ ਲਈ ਉਤਸ਼ਾਹਤ ਕੀਤਾ ਗਿਆ ਹੈ ਅਤੇ ਨਾਲ ਹੀ ਕੁੱਝ ਆਦਤਾਂ ਨੂੰ ਬਦਲਣ ਦੇ ਸੁਝਾਅ ਵੀ ਦਿੱਤੇ ਗੲੈ ਹਨ।

ਇਸ ਮੁਹਿੰਮ ਦੇ 10 ਪ੍ਰਮੁੱਖ ਨੁਕਤੇ ਹੇਠ ਅਨੁਸਾਰ ਹਨ:

  • ਸਕਰੀਨ ਦੇ ਸਮੇਂ ਨਾਲੋਂ, ਆਪਣੇ ਲਈ ਜਿਆਦਾ ਸਮਾਂ ਕੱਢੋ।
  • ਆਪਣੀ ਦੇਖਭਾਲ ਕਰਨ ਨਾਲ ਤੁਸੀਂ ਦੂਜਿਆਂ ਦੀ ਦੇਖਭਾਲ ਵੀ ਕਰ ਸਕਦੇ ਹੋ।
  • ਵਿੱਤੀ ਤਣਾਅ ਬਹੁਤ ਵੱਡਾ ਹੁੰਦਾ ਹੈ; ਅੱਜ ਹੀ ਮੁਫਤ ਵਿੱਚ ਮਿਲਣ ਵਾਲੀ ਸਲਾਹ ਹਾਸਲ ਕਰੋ।
  • ਆਪਣੀਆਂ ਭਾਵਨਾਵਾਂ ਨੂੰ ਬੋਤਲ ਵਿੱਚ ਬੰਦ ਨਾ ਕਰੋ, ਆਪਣੀਆਂ ਸ਼ਰਾਬਨੋਸ਼ੀ ਦੀਆਂ ਆਦਤਾਂ ਬਦਲੋ।
  • ਇੱਕ ਅਜਿਹੀ ਰੂਟੀਨ ਬਣਾਓ ਜੋ ਤੁਹਾਡੇ ਲਈ ਕਾਰਗਰ ਹੋਵੇ।
  • ਘਰੇਲੂ ਜਾਂ ਪਰਿਵਾਰਕ ਹਿੰਸਾ ਲਈ ਕੋਈ ਥਾਂ ਨਹੀਂ ਹੈ; ਮਦਦ ਉਪਲੱਬਧ ਹੈ।
  • ਤੁਹਾਡਾ ਸਮਰਥਨ ਇੱਕ ਬਦਲਾਆ ਲਿਆ ਸਕਦਾ ਹੈ।
  • ਆਪਣੀ ਜਿੰਮੇਵਾਰੀ ਨਿਭਾਓ। ਚੰਗਾ ਕਰਦੇ ਹੋਏ ਚੰਗਾ ਮਹਿਸੂਸ ਕਰੋ।
  • ਅਰਾਮ ਕਰਨ ਨੂੰ ਨਿਯਮਤ ਬਣਾਓ।
Chief executive of the National Mental Health Commission, Christine Morgan
Chief executive of the National Mental Health Commission, Christine Morgan. Source: AAP
ਨੈਸ਼ਨਲ ਮੈਂਟਲ ਹੈਲਥ ਕਮਿਸ਼ਨ ਦੀ ਮੁਖੀ ਕ੍ਰਿਸਟੀਨ ਮੌਰਗਨ ਐਸ ਬੀ ਐਸ ਨਿਊਜ਼ ਨੂੰ ਦੱਸਿਆ, ‘ਅਸੀਂ ਮਹਿਸੂਸ ਕੀਤਾ ਕਿ ਇਹ ਅਜਿਹਾ ਸੁਨਿਹਾ ਹੈ ਜੋ ਹਰ ਆਸਟ੍ਰੇਲੀਅਨ ਤੱਕ ਪਹੁੰਚਣਾ ਚਾਹੀਦਾ ਹੈ’।

‘ਕੋਵਿਡ-19 ਕਾਰਨ ਪੈਦਾ ਹੋਈ ਇਕੱਲਤਾ ਤੋਂ ਥਕਾਨ ਅਤੇ ਨਿਰਾਸ਼ਾ ਪੈਦਾ ਹੁੰਦੀ ਹੈ। ਸਾਡੀਆਂ ਮਦਦ ਪ੍ਰਦਾਨ ਵਾਲੀਆਂ ਲਾਈਨਾਂ ਨੂੰ 30 – 35% ਬੇਨਤੀਆਂ ਜਿਆਦਾ ਮਿਲ ਰਹੀਆਂ ਹਨ’।
ਕੋਵਿਡ-19 ਸ਼ੁਰੂ ਹੋਣ ਸਮੇਂ ਇਹ ਲੱਗਿਆ ਸੀ ਇਸ ਤੋਂ ਛੇਤੀ ਹੀ ਛੁੱਟਕਾਰਾ ਮਿਲ ਜਾਵੇਗਾ। ਪਰ ਅਜਿਹਾ ਹੁੰਦਾ ਨਜ਼ਰ ਨਹੀ ਆ ਰਿਹਾ।

ਸਿਡਨੀ ਦੇ 19 ਸਾਲਾ ਇਸ ਵਿਅਕਤੀ ਸੀਨਾ ਅਗਮੋਫਿਡ, ਜਿਸ ਦਾ ਪਿਛੋਕੜ ਇਰਾਨ ਤੋਂ ਹੈ, ਦਾ ਕਹਿਣਾ ਹੈ ਹੁਣ ਤਾਂ ਉਸ ਨੂੰ ਇਹੀ ਡਰ ਲੱਗਦਾ ਰਹਿੰਦਾ ਹੈ ਕਿ ਕੀ ਕਦੀ ਸਾਡਾ ਜਨ-ਜੀਵਨ ਪਹਿਲਾਂ ਵਰਗਾ ਹੋਵੇਗਾ ਵੀ ਜਾਂ ਨਹੀਂ?
Sina Aghamofid
Sina Aghamofid lives in Sydney and speaks English and Farsi. Source: Facebook/Sina Aghamofid
ਸ਼੍ਰੀ ਅਗਮੋਫਿਡ ਵੀ ਇਸ #GettingThroughThisTogether  ਮੁਹਿੰਮ ਨਾਲ ਜੁੜਦੇ ਹੋਏ ਆਪਣੇ ਤਣਾਅ ਨੂੰ ਕੁੱਝ ਘੱਟ ਕਰ ਰਹੇ ਹਨ।

‘ਇਸ ਸਮੇਂ ਆਮ ਲੋਕਾਂ ਨੂੰ ਵਿੱਤੀ ਮੁਸ਼ਕਲਾਂ ਦਾ ਸੱਭ ਤੋਂ ਜਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ’।
‘ਔਰਤਾਂ ਵਾਸਤੇ ਇਹ ਸਮਾਂ ਖਾਸ ਕਰਕੇ ਬਹੁਤ ਔਖਾ ਹੈ ਕਿਉਂਕਿ ਉਹਨਾਂ ਨੂੰ ਹੋਰਨਾਂ ਸਾਰੀਆਂ ਮੁਸ਼ਕਲਾਂ ਦੇ ਨਾਲ ਘਰ ਵੀ ਸੰਭਾਲਣਾ ਹੁੰਦਾ ਹੈ’।
ਸਰਕਾਰਾਂ ਦੀ ਇਸ ਗੱਲ ਕਰਕੇ ਪ੍ਰੋੜਤਾ ਹੁੰਦੀ ਰਹੀ ਹੈ ਕਿ ਉਹਨਾਂ ਨੇ ਕੋਵਿਡ-19 ਮਹਾਂਮਾਰੀ ਬਾਰੇ ਜਾਣਕਾਰੀ ਅੰਗਰੇਜ਼ੀ ਤੋਂ ਅਲਾਵਾ ਹੋਰਨਾਂ ਭਾਸ਼ਾਵਾਂ ਵਿੱਚ ਪ੍ਰਦਾਨ ਨਹੀਂ ਕੀਤੀ।
ਸਿਹਤ ਵਿਭਾਗਾਂ ਵਲੋਂ ਕਿਹਾ ਗਿਆ ਹੈ ਕਿ ਉਹ ਸਿਹਤ ਸਬੰਧੀ ਜਾਣਕਾਰੀਆਂ ਨੂੰ ਵਿਆਪਕ ਭਾਈਚਾਰਿਆਂ ਤੱਕ ਪਹੁੰਚਾਉਣ ਲਈ ਹਰ ਹੀਲਾ ਵਰਤਣਗੇ। ਵਿਕਟੋਰੀਆ ਦੀ ਸਰਕਾਰ ਨੇ ਇਸ ਉਪਰਾਲੇ ਲਈ 14.3 ਮਿਲੀਅਨ ਡਾਲਰ ਵੀ ਰਾਖਵੇਂ ਕਰ ਦਿੱਤੇ ਹਨ।

ਐਸ ਬੀ ਐਸ ਵਲੋਂ ਵੀ ਕੋਵਿਡ-19 ਦੀ ਜਾਣਕਾਰੀ 63 ਭਾਸ਼ਾਵਾਂ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ - 

ਮਦਦ ਲਈ ਲਾਈਫਲਾਈਨ ਨੂੰ 13 11 14, ਸੂਸਈਡ ਕਾਲਬੈਕ ਨੂੰ 1300 659 467, ਅਤੇ ਕਿਡਸ ਹੈਲਪਲਾਈਨ ਨੂੰ 1800 55 1800 ਉੱਤੇ ਫੋਨ ਕੀਤਾ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਇਹਨਾਂ ਵੈਬਸਾਈਟਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ:  and  

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ 

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share
Published 27 August 2020 3:18pm
Updated 12 August 2022 3:15pm
By SBS Punjabi, Essam Al-Ghalib
Source: SBS


Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand