64-ਸਾਲਾ ਜੀਤ ਸਿੰਘ ਨੇ ਗੱਡੀ ਜਿੱਤ ਦੀ ਝੰਡੀ, ਵਿਕਟੋਰੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਤੇ ਲੀਗ ਵਿੱਚ ਸਭ ਤੋਂ ਅੱਗੇ

Jeet Singh won gold medal at Victorian Country Championship, Ballarat.

Jeet Singh won gold medal at Victorian Country Championship, Ballarat. Source: Supplied

ਮੈਲਬੌਰਨ ਦੇ ਵਸਨੀਕ ਜੀਤ ਸਿੰਘ ਨੇ ਬੇਲਾਰਟ ਵਿੱਚ ਹੋਈ ਵਿਕਟੋਰੀਅਨ ਕੰਟਰੀ ਚੈਂਪੀਅਨਸ਼ਿਪ ਦੌਰਾਨ 100 ਮੀਟਰ ਦੌੜ ਵਿਚ ਸੋਨ ਤਗਮਾ ਜਿੱਤਿਆ ਹੈ। ਆਪਣੀ ਇਸ ਪ੍ਰਾਪਤੀ ਅਤੇ ਹੋਰ ਖੇਡਾਂ ਵਿੱਚ ਵੀ ਹਜ਼ਾਰਾਂ ਪੁਆਇੰਟ ਹਾਸਿਲ ਕਰਦਿਆਂ ਹੁਣ ਉਹ ਸਥਾਨਿਕ ਲੀਗ ਦੇ ਪੰਜ ਰਾਉਂਡ ਖਤਮ ਹੋਣ ਪਿੱਛੋਂ ਚੋਟੀ ਦੇ ਸਥਾਨ ਉੱਤੇ ਬਣੇ ਹੋਏ ਹਨ।


64-ਸਾਲਾ ਅਥਲੀਟ ਜੀਤ ਸਿੰਘ ਨੇ 22 ਤੋਂ 24 ਜਨਵਰੀ ਤੱਕ ਹੋਈ ਬੈਲਾਰਟ ਚੈਂਪੀਅਨਸ਼ਿਪ ਵਿੱਚ ਵਿਕਟੋਰੀਅਨ ਮਾਸਟਰਜ਼ ਅਥਲੈਟਿਕਸ (ਵੀਐਮਏ) ਕਲੱਬ ਵੱਲੋਂ ਭਾਗ ਲੈਂਦਿਆਂ ਕਈ ਖੇਡਾਂ ਵਿੱਚ ਹਿੱਸਾ ਲਿਆ। 

ਉਨ੍ਹਾਂ 13.34 ਸੈਕਿੰਡ ਵਿੱਚ 100 ਮੀਟਰ ਰੇਸ ਮੁਕੰਮਲ ਕਰਦਿਆਂ 60 ਸਾਲ ਤੋਂ ਜ਼ਿਆਦਾ ਉਮਰ ਦੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

100 ਮੀਟਰ ਦਾ ਸੋਨ ਤਗ਼ਮਾ ਜਿੱਤਣ ਪਿੱਛੋਂ ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਇਸ ਪ੍ਰਾਪਤੀ ’ਤੇ ਬਹੁਤ ਮਾਣ ਹੈ।

ਉਨ੍ਹਾਂ ਕਿਹਾ, “ਇਹ ਮੇਰੇ ਖੇਡ ਕਰੀਅਰ ਦਾ ਇੱਕ ਵੱਡਾ ਪਲ ਹੈ। ਆਸਟ੍ਰੇਲੀਆ ਵਿੱਚ ਵਿਕਟਰੀ ਸਟੈਂਡ ਉੱਤੇ ਖੜ੍ਹਕੇ ਸੋਨ ਤਗਮਾ ਪਵਾਉਣਾ ਮੇਰੇ ਲਈ ਇੱਕ ਵੱਡੇ ਮਾਣ ਵਾਲ਼ੀ ਗੱਲ ਹੈ। ਮੈਨੂੰ ਖੁਸ਼ੀ ਹੈ ਕਿ ਮੇਰੀ ਮਿਹਨਤ ਅਤੇ ਅਥਲੈਟਿਕਸ ਪ੍ਰਤੀ ਜਨੂੰਨ ਇਸ ਇਨਾਮ ਵਿਚ ਤਬਦੀਲ ਹੋਇਆ ਹੈ।”
Veteran Indian athlete Jeet Singh at the Casey Fields Athletic Centre, Melbourne.
Veteran Indian athlete Jeet Singh at the Casey Fields Athletic Centre, Melbourne. Source: Supplied
ਜੀਤ ਸਿੰਘ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਵਿਕਟੋਰੀਆ ਵਿੱਚ ਆਯੋਜਿਤ ਵੱਖ-ਵੱਖ ਟ੍ਰੈਕ ਅਤੇ ਫੀਲਡ ਖੇਡਾਂ ਵਿੱਚ ਹਿੱਸਾ ਲਿਆ ਅਤੇ ਹੁਣ ਪੰਜ ਗੇੜ ਬਾਅਦ ਸਟੇਟ ਅਥਲੈਟਿਕ ਲੀਗ ਦੇ ਟੇਬਲ ਵਿੱਚ ਵੀ ਚੋਟੀ ਦੇ ਸਥਾਨ ਉੱਤੇ ਬਣੇ ਹੋਏ ਹਨ।

"100 ਅਤੇ 200 ਮੀਟਰ ਦੀ ਦੌੜ ਤੋਂ ਇਲਾਵਾ, ਮੈਂ ਜੈਵਲਿਨ ਥ੍ਰੋ, ਸ਼ਾਟਪੁੱਟ ਅਤੇ ਲੰਬੀ ਛਾਲ ਮੁਕਾਬਲਿਆਂ ਵਿੱਚ ਵੀ ਭਾਗ ਲੈਂਦਾ ਹਾਂ। ਮੇਰੇ ਹੁਣ ਤੱਕ ਦੇ ਟਰੈਕ ਰਿਕਾਰਡ ਨੇ ਇਸ ਸਟੇਟ ਲੀਗ ਵਿੱਚ ਸਿਖਰ 'ਤੇ ਪਹੁੰਚਣ ਵਿੱਚ ਮਦਦ ਕੀਤੀ ਹੈ।"

ਜੀਤ ਸਿੰਘ ਜੋ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਕ੍ਰੈਨਬਰਨ ਇਲਾਕੇ ਵਿੱਚ ਰਹਿੰਦੇ ਹਨ, ਨੂੰ ਅਕਸਰ ਕੇਸੀ ਫੀਲਡਜ਼ ਅਥਲੈਟਿਕ ਸੈਂਟਰ ਵਿਖੇ ਅਭਿਆਸ ਕਰਦਿਆਂ ਦੇਖਿਆ ਜਾ ਸਕਦਾ ਹੈ।

ਇਸ ਅਭਿਆਸ ਵਿੱਚ ਉਨ੍ਹਾਂ ਦੇ ਸਾਥੀ ਦੌੜਾਕ ਅਤੇ ਵੀਐੱਮਏ ਕਲੱਬ ਦੇ ਮੈਂਬਰ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਸ੍ਰੀ ਸਿੰਘ ਆਪਣੀ ਉਮਰ-ਵਰਗ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਹਨ।

“ਉਹ ਇੱਕ ਬੇਹਤਰੀਨ ਅਤੇ ਮੇਹਨਤੀ ਖਿਡਾਰੀ ਹਨ। ਆਪਣੀ ਇਸ ਜਿੱਤ ਅਤੇ ਸਥਾਨਕ ਭਾਈਚਾਰੇ ਦੀ ਮਿਲੀ ਸ਼ਾਬਾਸ਼ੇ ਸਦਕੇ ਉਹ ਹੁਣ ਇਸਤੋਂ ਵੀ ਬੇਹਤਰ ਕਰਨ ਲਈ ਤਿਆਰ ਹਨ।

"ਸਾਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ‘ਤੇ ਬਹੁਤ ਮਾਣ ਹੈ। ਅਸੀਂ ਉਨ੍ਹਾਂ ਨੂੰ ਇਸ ਜਿੱਤ ਉੱਤੇ ਵਧਾਈ ਦਿੰਦੇ ਹਾਂ," ਸ੍ਰੀ ਔਲਖ ਨੇ ਕਿਹਾ।
Jeet Singh and Kuldeep Singh Aulakh.
Jeet Singh and Kuldeep Singh Aulakh. Source: Supplied
ਜੀਤ ਸਿੰਘ ਪੰਜਾਬ ਦੇ ਮੋਹਾਲੀ ਜਿਲੇ ਦੇ ਰਹਿਣ ਵਾਲ਼ੇ ਹਨ ਅਤੇ ਉਹ ਸੂਬਾ ਚੈਂਪੀਅਨ ਹੋਣ ਦੇ ਨਾਲ਼-ਨਾਲ਼ ਭਾਰਤ ਵਿੱਚ 4X100 ਮੀਟਰ ਰਿਲੇਅ ਦੌੜ ਦੇ ਸੋਨ ਤਗਮਾ ਜੇਤੂ ਵੀ ਹਨ।

ਹੁਣ ਉਨ੍ਹਾਂ ਦਾ ਧਿਆਨ ਆਸਟ੍ਰੇਲੀਆ ਵਿੱਚ ਕੌਮੀ ਪੱਧਰ ਉੱਤੇ ਨਾਮਣਾ ਖੱਟਣ ਵੱਲ ਹੋਵੇਗਾ।

ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਜੀਤ ਸਿੰਘ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ:
LISTEN TO
64-year-old Jeet Singh wins gold at Victorian Country Championship, claims top spot in Athletic League image

64-year-old Jeet Singh wins gold at Victorian Country Championship, claims top spot in Athletic League

SBS Punjabi

27/01/202106:13
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand