71-ਸਾਲਾ ਪ੍ਰਬੋਧ ਮਲਹੋਤਰਾ ਦੀ ਮੈਲਬੌਰਨ ਤੋਂ ਸਿਡਨੀ ਤੱਕ 1100 ਕਿਲੋਮੀਟਰ ਦੀ ਪ੍ਰੇਰਣਾਭਰਪੂਰ ਪੈਦਲ ਯਾਤਰਾ

dr prabodh malhotra walk cancer awareness

At 72, full of energy Dr Prabodh Malhotra has taken up the challenge of walking for around 1300 km in 66 days to raise funds for the McGrath Foundation. Credit: Supplied by Dr Malhotra.

71-ਸਾਲਾ ਡਾਕਟਰ ਪ੍ਰਬੋਧ ਮਲਹੋਤਰਾ ਲੱਗਭਗ 2 ਮਹੀਨੇ ਲਗਾਤਾਰ ਪੈਦਲ ਤੁਰਕੇ ਮੈਲਬੌਰਨ ਕ੍ਰਿਕੇਟ ਗਰਾਉਂਡ ਤੋਂ ਸਿਡਨੀ ਕ੍ਰਿਕੇਟ ਗਰਾਉਂਡ ਤੱਕ 1100 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ। ਪੰਜਾਬ ਦੇ ਕਸਬੇ ਸ਼ਾਹਕੋਟ ਨਾਲ ਸਬੰਧਿਤ ਡਾ. ਮਲਹੋਤਰਾ ਆਸਟ੍ਰੇਲੀਆ ਭਰ ਵਿੱਚ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਹਜ਼ਾਰਾਂ ਪਰਿਵਾਰਾਂ ਦੀ ਮਦਦ ਕਰਨ ਵਾਲੀ ਮੈਕਗ੍ਰਾਥ ਫਾਊਂਡੇਸ਼ਨ ਲਈ 1 ਮਿਲੀਅਨ ਡਾਲਰ ਦਾ ਫੰਡ ਇਕੱਠਾ ਕਰਨ ਦੇ ਮਕਸਦ ਦੇ ਨਾਲ ਇਹ ਉੱਧਮ ਕਰ ਰਹੇ ਹਨ।


40 ਸਾਲਾਂ ਤੋਂ ਵੱਧ ਸਮੇਂ ਤੋਂ ਮੈਲਬੌਰਨ ਰਹਿ ਰਹੇ ਰਿਟਾਇਰਡ ਅਕਾਦਮਿਕ ਡਾਕਟਰ ਪ੍ਰਬੋਧ ਮਲਹੋਤਰਾ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਜਿਹੇ ਦੇਸ਼ ਨੇ ਉਹਨਾਂ ਨੂੰ ਸਭ ਕੁੱਝ ਦਿੱਤਾ ਹੈ ਤੇ ਉਹ ਇਸ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਸਨ।

ਪੰਜਾਬ ਵਿੱਚ ਜਲੰਧਰ ਨੇੜੇ ਪੈਂਦੇ ਸ਼ਾਹਕੋਟ ਦੇ ਜੰਮੇ ਪਲੇ ਸ਼੍ਰੀ ਮਲਹੋਤਰਾ ਨੇ ਐਸ ਬੀ ਐਸ ਪੰਜਾਬੀ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਮੈਕਗ੍ਰਾਥ ਫਾਊਂਡੇਸ਼ਨ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਆਪਣੀ ਇਹ ਖਵਾਇਸ਼ ਪੂਰੀ ਹੁੰਦੀ ਨਜ਼ਰ ਆਈ।

ਬ੍ਰੈਸਟ ਕੈਂਸਰ ਦੀ ਜਾਗਰੂਕਤਾ ਅਤੇ ਫ਼ੰਡ ਇਕੱਠੇ ਕਰਨ ਦੀ ਮੁਹਿੰਮ ਤਹਿਤ ਸ਼੍ਰੀ ਮਲਹੋਤਰਾ ਨੇ ਇਹ ਯਾਤਰਾ 13 ਨਵੰਬਰ ਤੋਂ ਮੈਲਬੌਰਨ ਦੇ ਐਮ ਸੀ ਜੀ ਤੋਂ ਸ਼ੁਰੂ ਕੀਤੀ ਹੈ।

ਰੋਜ਼ 25-30 ਕਿਲੋਮੀਟਰ ਤੁਰਨ ਦੇ ਟੀਚੇ ਦੇ ਨਾਲ ਉਹ ਵੰਡੋਂਗ, ਬ੍ਰੌਡਫੋਰਡ, ਸੀਮੌਰ ,ਨਗਾਮਬੀ, ਮੁਰੂਪਨਾ, ਸ਼ੈਪਰਟਨ, ਵੇਂਗਾਰੱਟਾ ,ਬੀਚਵਰਥ , ਜਿੰਦਾਬਾਈਨ,ਕੈਨਬਰਾ, ਗੌਲਬਰਨ ਵਰਗੇ ਕਸਬਿਆਂ ਤੋਂ ਲੰਘਦੇ ਹੋਏ 4 ਜਨਵਰੀ 2023 ਨੂੰ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਕ੍ਰਿਕੇਟ ਟੀਮਾਂ ਵਿੱਚਕਾਰ ਪਿੰਕ ਟੈਸਟ ਮੈਚ ਲਈ ਸਿਡਨੀ ਕ੍ਰਿਕੇਟ ਗਰਾਉਂਡ ਪਹੁੰਚਣਗੇ।
dr prabodh amlhotra
Dr Prabodh Malhotra before starting off his walk at MCG on 13 November 2022. Credit: Supplied by Dr Malhotra.
ਸ਼੍ਰੀ ਮਲਹੋਤਰਾ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ 'ਚੋਂ ਵੀ ਇਸ ਖਾਸ ਸੈਰ ਰਾਹੀਂ ਉਹਨਾਂ ਨੇ ਲੰਘਣਾ ਹੈ, ਉਹਨਾਂ ਰਾਜਾਂ (ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਕੈਨਬਰਾ ) 'ਚ ਆਉਂਦੀਆਂ ਸਾਰੀਆਂ ਕਾਉਂਸਿਲਾਂ ਤੋਂ ਖਾਸ ਇਜਾਜ਼ਤ ਲੈਣੀ ਪਈ ਅਤੇ ਨਾਲ ਹੀ ਸੜਕਾਂ ਦੇ ਮਹਿਕਮੇ ਅਤੇ ਪੁਲਿਸ ਤੋਂ ਵੀ ਇਜਾਜ਼ਤਾਂ ਲੈਣੀਆਂ ਪਈਆਂ ਸਨ।

ਸੈਰ ਕਰਨ ਦੇ ਸ਼ੌਕੀਨ ਡਾ ਪ੍ਰਬੋਧ ਪਿਛਲੇ 30-35 ਸਾਲਾਂ ਤੋਂ ਇੱਕ ਵਰਜਿਸ਼ ਦੇ ਤੌਰ ਤੇ ਪੈਦਲ ਚੱਲਦੇ ਸਨ ਪਰ ਹੁਣ ਉਹ ਇੱਕ ਮਕਸਦ ਤਹਿਤ ਚੱਲ ਰਹੇ ਹਨ।

ਸਾਬਕਾ ਆਸਟ੍ਰੇਲੀਅਨ ਕ੍ਰਿਕੇਟਰ ਗਲੈਨ ਮੈਕਗ੍ਰਾਥ ਦੀ ਪਤਨੀ ਜੇਨ ਮੈਕਗ੍ਰਾਥ ਦੇ ਕੈਂਸਰ ਨਾਲ ਪੀੜਿਤ ਹੋਣ ਤੋਂ ਬਾਅਦ ਹੋਂਦ 'ਚ ਆਈ ਇਹ ਸੰਸਥਾ ਇਸ ਸਮੇਂ 185 ਨਰਸਾਂ ਨੂੰ ਫੰਡ ਦੇ ਰਹੀ ਹੈ ਜੋ ਛਾਤੀ ਦੇ ਕੈਂਸਰ ਦਾ ਅਨੁਭਵ ਕਰ ਰਹੇ ਕਿਸੇ ਵੀ ਵਿਅਕਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਫ਼ਤ ਜ਼ਰੂਰੀ ਸਰੀਰਕ ਅਤੇ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਦੀਆਂ ਹਨ ਅਤੇ ਮੈਕਗ੍ਰਾਥ ਫਾਊਂਡੇਸ਼ਨ ਦਾ ਉਦੇਸ਼ 2025 ਤੱਕ 250 ਨਰਸਾਂ ਨੂੰ ਫੰਡ ਦੇਣਾ ਹੈ।

ਸ਼੍ਰੀ ਮਲਹੋਤਰਾ ਨੇ ਕਿਹਾ ਕਿ ਸੈਰ ਲਈ ਦ੍ਰਿੜ੍ਹਤਾ, ਉਦਾਰਤਾ ਅਤੇ ਤਾਕਤ ਦੀ ਲੋੜ ਹੁੰਦੀ ਹੈ। ਇਸ ਸਫ਼ਰ ਲਈ ਉਹਨਾਂ ਨੇ ਆਪਣੇ ਖਰਚੇ 'ਤੇ ਇੱਕ ਵੈਨ ਦਾ ਪ੍ਰਬੰਧ ਕੀਤਾ ਹੈ, ਜਿਸ ਵਿੱਚ ਉਹਨਾਂ ਦੇ ਸੌਣ ਦਾ ਪ੍ਰਬੰਧ ਹੈ।

ਸ਼੍ਰੀ ਮਲਹੋਤਰਾ ਦੇ ਇਸ ਉੱਧਮ ਤਹਿਤ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਜਾਕੇ ਮੱਦਦ ਕੀਤੀ ਜਾ ਸਕਦੀ ਹੈ।

71 ਸਾਲ ਦੀ ਉਮਰ ਵਿੱਚ ਇਸ ਲੰਬੀ ਸੈਰ ਲਈ ਸ਼੍ਰੀ ਮਲਹੋਤਰਾ ਨੇ ਖੁੱਦ ਨੂੰ ਕਿਵੇਂ ਤਿਆਰ ਕੀਤਾ ਅਤੇ ਇਸ ਯਾਤਰਾ ਨੂੰ ਸਿਰੇ ਚੜਾਉਣ ਪਿੱਛੇ ਉਹਨਾਂ ਦੇ ਯਤਨਾਂ ਬਾਰੇ ਵਿਸਥਾਰ ਵਿੱਚ ਸੁਨਣ ਲਈ ਉੱਪਰ ਦਿੱਤੇ ਪੌਡਕਾਸਟ ਲਿੰਕ ਤੇ ਕਲਿੱਕ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand