'ਆਪਣਾ ਪੰਜਾਬ ਹੋਵੇ': ਆਸਟ੍ਰੇਲੀਆ 'ਚ ਪੰਜਾਬੀ ਰਹਿਤਲ ਨਾਲ਼ ਜੁੜੀਆਂ ਚੀਜ਼ਾਂ ਦਾ ਮਿਲਣਾ ਹੁਣ ਪਹਿਲਾਂ ਨਾਲੋਂ ਸੁਖਾਲ਼ਾ

Items related to Punjabi way of living are now frequently sold in Australia.

Items related to Punjabi way of living are now frequently sold in Australia. Source: Supplied

ਕਦੇ ਉਹ ਵੀ ਦਿਨ ਸਨ ਜਦੋਂ ਆਸਟ੍ਰੇਲੀਆ ਵਿੱਚ ਪੰਜਾਬ ਨਾਲ਼ ਸਬੰਧਿਤ ਰਵਾਇਤੀ ਚੀਜ਼ਾਂ ਦਾ ਮਿਲਣਾ ਮੁਸ਼ਕਿਲ ਸੀ। ਪਰ ਪਿਛਲੇ ਕੁਝ ਸਾਲਾਂ ਵਿੱਚ ਹਾਲਾਤ ਕਾਫੀ ਬਦਲੇ ਹਨ। ਹੁਣ ਬਹੁਤ ਸਾਰੇ ਭਾਰਤੀ ਵਿਕਰੇਤਾ, ਜਿਨ੍ਹਾਂ ਵਿੱਚੋਂ ਬਹੁਤੇ ਮੈਲਬੌਰਨ ਅਤੇ ਸਿਡਨੀ ਵਿੱਚ ਕੰਮ-ਕਾਰੋਬਾਰ ਕਰਦੇ ਹਨ, ਨੇ ਮੰਜੇ, ਬਿਸਤਰੇ, ਤੰਦੂਰ, ਲੱਕੜ ਦੇ ਖਿਡੌਣੇ, ਬਾਗ਼ਬਾਨੀ ਦੇ ਸੰਦ, ਜਿਵੇਂ ਕਿ ਕਹੀ, ਤਸਲਾ, ਟੋਕਰਾ ਅਤੇ ਹੋਰ ਵੀ ਬਹੁਤ ਸਾਰਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ...


ਮੈਲਬੌਰਨ ਵਿੱਚ ਪੰਜਾਬੀ ਜਨ-ਜੀਵਨ ਨਾਲ ਸਬੰਧਤ ਚੀਜ਼ਾਂ ਦਾ ਵਪਾਰ ਕਰਨ ਵਾਲੇ ਰਾਜਾ ਬੁੱਟਰ ਨੇ ਇਸ ਕਾਰੋਬਾਰ ਦੌਰਾਨ ਮਿਲੇ ਹੁੰਗਾਰੇ ਤੇ ਪੇਸ਼ ਆਉਂਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ ਹੈ। 

ਮੈਲਬੌਰਨ ਦਾ ਵਸਨੀਕ ਰਾਜਾ ਬੁੱਟਰ ਸੰਨ 2016 ਤੋਂ ਸ਼ਹਿਰ ਦੇ ਪੱਛਮੀ ਹਿੱਸੇ ਕੈਰੋਲਿਨ ਸਪ੍ਰਿੰਗਜ਼ ਲਾਗੇ ਆਪਣੇ ਡੇਢ ਏਕੜ ਵਿੱਚ ਫੈਲੇ ਘਰ ਵਿੱਚੋਂ ਪੰਜਾਬੀ ਰਹਿਤਲ ਨਾਲ ਸਬੰਧਤ ਚੀਜ਼ਾਂ ਦਾ ਕਾਰੋਬਾਰ ਕਰ ਰਿਹਾ ਹੈ।
There have been a growing demand for various Punjabi items in Australia.
There have been a growing demand for various Punjabi items in Australia. Source: Supplied
ਸ਼੍ਰੀ ਬੁੱਟਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਸ 'ਵੱਖਰੇ ਜਿਹੇ ਕੰਮ-ਕਾਰੋਬਾਰ' ਨੂੰ ਸ਼ੁਰੂ ਕਰਨ ਲਈ ਉਸਦਾ ਪੇਂਡੂ ਤੇ ਕਿਸਾਨੀ ਨਾਲ ਸਬੰਧਤ ਪਰਿਵਾਰਕ ਪਿਛੋਕੜ ਕੰਮ ਆਇਆ।

"ਇਹ ਸਾਰਾ ਕੰਮ-ਕਾਰ ਪੰਜਾਬੀ ਜਨਜੀਵਨ ਨਾਲ ਜੁੜਿਆ ਹੋਇਆ ਹੈ। ਸਾਡੀ ਕੰਪਨੀ ਮੰਜੇ, ਤੰਦੂਰ, ਲੱਕੜ ਦੇ ਖਿਡੌਣੇ, ਕਹੀਆਂ, ਤਸਲੇ, ਟੋਕਰੇ ਸਾਈਕਲ ਆਦਿ ਦਾ ਵਪਾਰ ਕਰਦੀ ਹੈ," ਉਸਨੇ ਦੱਸਿਆ।
Raja Buttar is a wholesale trader of Punjab-style items in Melbourne
Raja Buttar is a wholesale trader of Punjab-style items in Melbourne Source: Supplied
ਸ੍ਰੀ ਬੁੱਟਰ ਨੇ ਦੱਸਿਆ ਕਿ ਭਾਈਚਾਰੇ ਵਿੱਚੋਂ ਇਨ੍ਹਾਂ ਚੀਜ਼ਾਂ ਦੀ ਨਿਰੰਤਰ ਉੱਠਦੀ ਮੰਗ ਕਰਕੇ ਹੀ ਉਨ੍ਹਾਂ ਇਸ ਕੰਮ ਨੂੰ ਵੱਡੇ ਪੱਧਰ 'ਤੇ ਕਰਨ ਬਾਰੇ ਸੋਚਿਆ।

"ਲੋਕ ਕਿਸੇ ਨਾ ਕਿਸੇ ਢੰਗ ਨਾਲ਼ ਆਪਣੇ ਵਿਰਸੇ-ਵਿਰਾਸਤ ਨਾਲ਼ ਜੁੜੇ ਰਹਿਣਾ ਚਾਹੁੰਦੇ ਹਨ ਜਿਸ ਕਰਕੇ ਇਸ ਸਮਾਨ ਦੀ ਭਾਰੀ ਮੰਗ ਹੈ। ਇਸ ਤੋਂ ਇਲਾਵਾ ਰੈਸਟੋਰੈਂਟ, ਹੋਟਲ, ਢਾਬੇ ਆਦਿ ਉੱਤੇ ਸਜਾਵਟ ਲਈ ਵੀ ਇਹ ਸਾਮਾਨ ਅਕਸਰ ਵਰਤਿਆ ਜਾਂਦਾ ਹੈ।"
Mr Buttar uses a portion of his house to display various Punjabi items
Mr Buttar uses a portion of his house to display various Punjabi items Source: Supplied
ਇਸ ਸਮਾਨ ਨੂੰ ਮੰਗਵਾਉਣ ਵਿੱਚ ਆਉਂਦੀਆਂ ਦਿੱਕਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 'ਐਕਸਾਈਜ਼ ਅਤੇ ਕਸਟਮ ਵਿਭਾਗ' ਵੱਲੋਂ ਲੱਕੜ ਤੇ ਮਿੱਟੀ ਨਾਲ ਸਬੰਧਤ ਚੀਜ਼ਾਂ ਲਈ ਖਾਸ ਜ਼ਰੂਰਤਾਂ ਨੂੰ ਪੂਰਾ ਕਰਨ ਪਿੱਛੋਂ ਹੀ ਉਨ੍ਹਾਂ ਦਾ ਇਹ ਸਾਮਾਨ ਸਮੁੰਦਰੀ ਜਹਾਜ਼ ਰਾਹੀਂ ਆਸਟ੍ਰੇਲੀਆ ਪਹੁੰਚਦਾ ਹੈ।

"ਇਸ ਪ੍ਰਕਿਰਿਆ ਦੌਰਾਨ ਸਰਕਾਰ ਦੁਆਰਾ ਨਿਰਧਾਰਤ ਮਾਪਦੰਡਾਂ ਉੱਤੇ ਖਰਾ ਉੱਤਰਨਾ ਬਹੁਤ ਜ਼ਰੂਰੀ ਹੈ। ਲੱਕੜ ਦੀ ਫਿਊਮੀਗੇਸ਼ਨ ਅਤੇ ਮਿੱਟੀ ਨੂੰ ਰੋਗਾਣੂ ਮੁਕਤ ਬਣਾਉਣ ਪਿੱਛੋਂ ਹੀ ਤੰਦੂਰ, ਮੰਜੇ, ਖਿਡੌਣੇ ਆਦਿ ਆਸਟ੍ਰੇਲੀਆ ਆ ਵਿੱਚ ਆ ਸਕਦੇ ਹਨ।"
Truck and tractor toys made-up of wood and plastic.
Truck and tractor toys made-up of wood and plastic. Source: Supplied
ਸ੍ਰੀ ਬੁੱਟਰ ਨੇ ਕਿਹਾ ਕਿ ਇਸ ਕੰਮਕਾਰ ਨੂੰ ਸ਼ੁਰੂ ਕਰਨ ਪਿੱਛੋਂ ਉਹ ਆਸਟ੍ਰੇਲੀਆ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੇ-ਆਪ ਨੂੰ ਪੰਜਾਬੀ ਵਿਰਸੇ-ਵਿਰਾਸਤ ਨਾਲ਼ ਜੁੜਿਆ ਹੋਇਆ ਮਹਿਸੂਸ ਕਰਦੇ ਹਨ।

ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਪਲੇਅਰ ਉੱਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand