ਆਸਟ੍ਰੇਲੀਆ ਵਿੱਚ ਇੱਕ ਅਜਿਹਾ ਕੱਦੂ ਹੈ ਜਿਸ ਨੂੰ ਖਾ ਨਹੀਂ ਸਕਦੇ, ਟਰੈਕਟਰ ਵੀ ਹੈ ਪਰ ਚਲਾ ਨਹੀਂ ਸਕਦੇ

MP's Trials  (9).jpg

ਮੈਲਬਰਨ ਵਿੱਚ ਵੱਡਾ ਕੱਦੂ ਅਤੇ WA ਵਿੱਚ ਵੱਡਾ ਟਰੈਕਟਰ. Credit: NGV & FB/Shane Love Mla

ਕੀ ਤੁਸੀਂ ਕਦੇ ਅਜਿਹਾ ਕੱਦੂ ਵੇਖਿਆ ਹੈ ਜੋ ਨੱਚ ਰਿਹਾ ਹੋਵੇ ਅਤੇ ਕੀ ਤੁਸੀਂ ਕਦੇ ਅਜਿਹੇ ਟਰੈਕਟਰ ਉੱਤੇ ਚੜੇ ਹੋ ਜਿਸ ਨੂੰ ਤੁਸੀਂ ਚਲਾ ਨਾ ਸਕਦੇ ਹੋਵੇ ? ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਅਜਿਹੀਆਂ ਕੁਝ ਦਿਲਚਸਪ ਚੀਜ਼ਾਂ ਦੀ ਇੱਕ ਵੱਖਰੀ ਦੁਨੀਆ ਬਾਰੇ ਜਾਨਣ ਦਾ ਮੌਕਾ ਦੇ ਰਹੇ ਹਾਂ।


Key Points
  • ਜਾਪਾਨ ਦੀ ਕਲਾਕਾਰ ਯਯੋਈ ਕੁਸਾਮਾ ਨੇ ਤਿਆਰ ਕੀਤਾ ਹੈ ਬਹੁਤ ਵੱਡਾ ਪੰਪਕਿਨ ।
  • ਪਰਥ ਦੇ ਕਾਰਨਮਾਹ ਇਲਾਕੇ ਵਿੱਚ ਲਿਆਂਦਾ ਗਿਆ ਹੈ ਦੁਨੀਆ ਦਾ ਵੱਡਾ ਟ੍ਰੈਕਟਰ ।
ਕੱਦੂ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਅਤੇ ਹਰ ਜਗ੍ਹਾ, ਹਰ ਘਰ ਵਿੱਚ ਅਲੱਗ-ਅਲੱਗ ਤਰੀਕੇ ਨਾਲ ਕੱਦੂ ਦੀ ਸਬਜ਼ੀ ਤਿਆਰ ਕੀਤੀ ਜਾਂਦੀ ਹੈ ਪਰ ਆਓ ਅੱਜ ਤੁਹਾਨੂੰ ਦੱਸਦੇ ਹਾਂ ਉਸ ਕੱਦੂ ਬਾਰੇ ਜੋ ਤੁਸੀਂ ਵੇਖ ਤਾਂ ਸਕਦੇ ਹੋ ਪਰ ਖਾ ਨਹੀਂ ਸਕਦੇ । ਇਹ ਹੈ 5 ਮੀਟਰ ਉੱਚਾ ਅਤੇ 9 ਟਨ ਤੋਂ ਵੀ ਵੱਧ ਭਾਰ ਵਾਲਾ ਕਾਂਸੇ ਦਾ ਨੱਚਦਾ ਹੋਇਆ ਕੱਦੂ, ਜੀ ਹਾਂ ਇਹ ਹੈ ਇੱਕ 'ਬ੍ਰਾਂਜ਼ ਡਾਂਸਿੰਗ ਪੰਪਕਿਨ ਸਕਲਪਚਰ'। ਇਹ ਮੂਰਤੀ ਨੈਸ਼ਨਲ ਗੈਲਰੀ ਆਫ ਵਿਕਟੋਰੀਆ ਯਾਨੀ ਕਿ NGV ਇੰਟਰਨੇਸ਼ਨਲ ਦੇ ਫੈਡਰੇਸ਼ਨ ਕੋਰਟ ਵਿੱਚ ਰੱਖੀ ਗਈ ਹੈ ਅਤੇ 15 ਦਸੰਬਰ ਤੋਂ ਸ਼ੁਰੂ ਹੋਈ, ਗਰਮੀਆਂ ਦੌਰਾਨ ਚੱਲਣ ਵਾਲੀ ਵੱਡੀ ਪ੍ਰਦਰਸ਼ਨੀ 'ਯਯੋਈ ਕੁਸਾਮਾ' ਦਾ ਹਿੱਸਾ ਹੈ।
'NGV Australia' ਦੇ ਡਾਇਰੈਕਟਰ 'Tony Ellwood' ਇਸ ਨੂੰ ਲਾਂਚ ਕਰਦੇ ਹੋਏ ਦੱਸਦੇ ਹਨ,ਅਸੀਂ ਯਯੋਈ ਕੁਸਾਮਾ ਦੇ ਨਵੀਨਤਾਕਾਰੀ ਕਰੀਅਰ ਨੂੰ ਬਿਆਨ ਕਰਨ ਵਾਲੀ ਸਾਡੀ ਮੁੱਖ ਪ੍ਰਦਰਸ਼ਨੀ ਤੋਂ ਪਹਿਲਾਂ ਇਸ ਕਲਾਕਾਰ ਦੀ ਦਿਲਚਸਪ ਡਾਂਸਿੰਗ ਪੰਪਕਿਨ ਮੂਰਤੀ ਦਾ ਉਦਘਾਟਨ ਕਰਕੇ ਖੁਸ਼ ਹਾਂ।

ਇਸ ਨਵੀਂ ਰਚਨਾ ਨੂੰ 'ਲੋਟੀ ਐਂਡ ਵਿਕਟਰ ਸਮੋਰਗਨ ਫੰਡ' ਵੱਲੋਂ ਸਮਰਥਨ ਦਿੱਤਾ ਗਿਆ ਹੈ । ਇਹ NGV ਸੰਗ੍ਰਹਿ 'ਤੇ ਇੱਕ ਪਰਿਭਾਸ਼ਿਤ ਪ੍ਰਭਾਵ ਛੱਡੇਗੀ ਅਤੇ ਆਉਣ ਵਾਲੇ ਕਈ ਸਾਲਾਂ ਤੱਕ ਸਾਰੇ ਵਿਕਟੋਰੀਆ ਵਾਸੀਆਂ ਲਈ ਖਿੱਚ ਦਾ ਕੇਂਦਰ ਬਣੀ ਰਹੇਗੀ।“

ਆਓ ਹੁਣ ਇਸ ਕੱਦੂ ਨੂੰ ਤਿਆਰ ਕਰਨ ਵਾਲੇ ਕੁੱਕ ਯਾਨੀ ਕਲਾਕਾਰ ਬਾਰੇ ਵੀ ਜਾਣ ਲੈਂਦੇ ਹਾਂ।

NGV ਦੇ ਮੁਤਾਬਿਕ 'ਯਯੋਈ ਕੁਸਾਮਾ' ਇੱਕ ਜਾਪਾਨੀ ਸਮਕਾਲੀ ਕਲਾਕਾਰ ਹੈ ਜੋ ਮੁੱਖ ਤੌਰ 'ਤੇ ਮੂਰਤੀਆਂ, ਪੇਂਟਿੰਗ, ਵੀਡੀਓ ਆਰਟ, ਫ਼ੈਸ਼ਨ, ਕਵਿਤਾ, ਅਤੇ ਹੋਰ ਕਲਾਵਾਂ ਵਿੱਚ ਵੀ ਸਰਗਰਮ ਹੈ।

ਕੁਸਾਮਾ ਨੇ ਆਪਣੇ ਅੱਠ ਦਹਾਕਿਆਂ ਤੋਂ ਵੱਧ ਦੇ ਲੰਬੇ ਕਰੀਅਰ ਵਿੱਚ ਕਈ ਡਰਾਇੰਗਜ਼, ਮੂਰਤੀਆਂ ਅਤੇ ਸ਼ੀਸ਼ਿਆਂ ਦੇ ਕਮਰੇ ਬਣਾਏ, ਜਿਸ ਵਿੱਚ ਪੰਪਕਿਨ ਇੱਕ ਪ੍ਰੇਰਨਾ ਸ੍ਰੋਤ ਸੀ । NGV ਇੰਟਰਨੈਸ਼ਨਲ ਵਿਖੇ ਪ੍ਰਦਰਸ਼ਿਤ ਕੀਤੀ 'ਨੱਚਦੇ ਹੋਏ ਕੱਦੂ ਦੀ ਮੂਰਤੀ', ਕੁਸਾਮਾ ਦੇ ਅੱਜ ਤੱਕ ਦੇ ਕੱਦੂਆਂ ਦੀਆਂ ਸਭ ਤੋਂ ਵੱਡੀਆਂ ਅਤੇ ਸਭ ਤੋਂ ਉੱਚੀਆਂ ਕਲਪਨਾਵਾਂ ਵਿੱਚੋਂ ਇੱਕ ਹੈ।
ਕੁਸਾਮਾ ਪਹਿਲੀ ਵਾਰ ਕੱਦੂਆਂ ਵੱਲ ਉਦੋਂ ਆਕਰਸ਼ਿਤ ਹੋਈ ਸੀ ਜਦੋਂ ਉਹ ਜਾਪਾਨ ਦੇ ਖੇਤਰੀ ਇਲਾਕੇ ਮਤਸੁਮੋਟੋ ਵਿੱਚ ਆਪਣੇ ਪਰਿਵਾਰ ਦੇ ਬੀਜ ਅਤੇ ਪੌਦਿਆਂ ਦੇ ਫਾਰਮ ਵਿੱਚ ਵੱਡੀ ਹੋ ਰਹੀ ਸੀ।

ਖੇਤਰੀ ਇਲਾਕਿਆਂ ਅਤੇ ਕਲਾ ਦਾ ਆਸਟ੍ਰੇਲੀਆ ਵਿੱਚ ਵੀ ਕਾਫੀ ਸੁਮੇਲ ਹੈ ਅਤੇ ਵੱਡੀਆਂ-ਵੱਡੀਆਂ ਕਲਪਨਾਵਾਂ ਜਦੋਂ ਆਕਾਰ ਲੈਂਦੀਆਂ ਨੇ ਤਾਂ ਤਿਆਰ ਹੁੰਦੀਆਂ ਨੇ ਆਸਟ੍ਰੇਲੀਆ ਦੀਆਂ ‘ਬਿਗ ਥਿੰਗਸ’।

ਤਕਰੀਬਨ ਦੋ ਮਹੀਨੇ ਪਹਿਲਾਂ ਇਹਨਾਂ ਵੱਡੀਆਂ ਚੀਜ਼ਾਂ ਵਿੱਚ ਨਾਮ ਜੁੜ ਗਿਆ ਹੈ ਦੁਨੀਆ ਦੇ ਸਭ ਤੋਂ ਵੱਡੇ ਟਰੈਕਟਰ ਦਾ ਵੀ ਜਿਸ ਨੂੰ ਚਲਾ ਤਾਂ ਨਹੀਂ ਸਕਦੇ ਪਰ ਆਪਣੀ ਗੱਡੀ ਚਲਾ ਕੇ ਪੱਛਮੀ ਆਸਟ੍ਰੇਲੀਆ ਵਿੱਚ ਇਸ ਨੂੰ ਵੇਖਣ ਪਹੁੰਚ ਸਕਦੇ ਹਾਂ। 400 ਲੋਕਾਂ ਦੇ ਇੱਕ ਛੋਟੇ ਕਸਬੇ ਵਿੱਚ, ਇੱਕ ਪੱਬ, ਇੱਕ ਰੈਸਟੋਰੈਂਟ, ਅਤੇ ਸਿਰਫ ਇੱਕ ਗ੍ਰੋਸਰੀ ਸਟੋਰ ਹੈ ਪਰ ਹੁਣ ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ ਵੀ ਇੱਥੇ ਸਥਾਪਤ ਹੋ ਚੁੱਕਿਆ ਹੈ।
ਪੱਛਮੀ ਆਸਟ੍ਰੇਲੀਆ ਦੇ ਕਾਰਨਾਮਾਹ ਵਿੱਚ 'ਚੈਂਬਰਲੇਨ 40K' ਟ੍ਰੈਕਟਰ ਦੀ ਪੰਜ ਗੁਣਾ ਵੱਡੀ ਨਕਲ ਸਥਾਪਤ ਕੀਤੀ ਗਈ ਹੈ । ਇਸਦੀ ਉਚਾਈ 11.5 ਮੀਟਰ ਅਤੇ ਲੰਬਾਈ 16 ਮੀਟਰ ਹੈ। ਇਹ ਟਰੈਕਟਰ ਕਿੰਨਾ ਵੱਡਾ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤੁਸੀਂ ਆਪਣੀ ਗੱਡੀ ਵੀ ਇਸਦੇ ਹੇਠਾਂ ਤੋਂ ਲੰਘਾ ਸਕਦੇ ਹੋ।
ਪੱਛਮੀ ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਖੇਤਰੀ ਵਿਕਾਸ ਦੇ ਸ਼ੈਡੋ ਮਿਨੀਸਟਰ ਸ਼੍ਰੀ ‘ਸ਼ੇਨ ਲਵ’ ਦੁਨੀਆ ਦੇ ਇਸ ਸਭ ਤੋਂ ਵੱਡੇ ਟਰੈਕਟਰ ਸਟੈਚੂ ‘ਤੇ ਮਾਣ ਮਹਿਸੂਸ ਕਰਦੇ ਨੇ

'ਕਰਨਾਮਾਹ ਦਾ ਵੱਡਾ ਟਰੈਕਟਰ ਮੱਧ-ਪੱਛਮੀ ਖੇਤੀਬਾੜੀ ਦੀ ਵਿਰਾਸਤ ਦਾ ਪ੍ਰਤੀਕ ਹੈ। ਖੇਤੀਬਾੜੀ ਕਰਨਾਮਾਹ ਇਲਾਕੇ ਦੇ ਭਾਈਚਾਰਿਆਂ ਦੇ ਦਿਲ ਵਿੱਚ ਹੈ ਅਤੇ ਵੱਡਾ ਟਰੈਕਟਰ ਨਵੀਨਤਾ, ਸਖ਼ਤ ਮਿਹਨਤ ਅਤੇ ਸਾਡੇ ਕਿਸਾਨਾਂ ਦੇ ਦ੍ਰਿੜ ਇਰਾਦੇ ਦਾ ਜਸ਼ਨ ਮਨਾਉਂਦਾ ਹੈ, ਜੋ ਦੁਨੀਆ ਨੂੰ ਖੁਰਾਕ ਦਿੰਦੇ ਹਨ। ਇਹ ਇੱਕ ਪ੍ਰਭਾਵਸ਼ਾਲੀ ਦ੍ਰਿਸ਼ ਹੈ ਅਤੇ ਸ਼ਹਿਰ ਦੇ 2 ਕਿਲੋਮੀਟਰ ਦੂਰ ਤੋਂ ਵੇਖਿਆ ਜਾ ਸਕਦਾ ਹੈ। ਇਹ 40K ਚੈਂਬਰਲੇਨ ਟਰੈਕਟਰ ਦੀ ਇੱਕ ਨਕਲ ਹੈ, ਜੋ ਕਿ ਪੱਛਮੀ ਆਸਟ੍ਰੇਲੀਆ ਦੀ ਖੇਤੀਬਾੜੀ ਜ਼ਮੀਨ ਨੂੰ ਵਿਕਸਤ ਕਰਨ ਵਿੱਚ ਇੱਕ ਮੁੱਖ ਸਾਧਨ ਸੀ। ਪਹਿਲੀ ਵਾਰ ਇਹ ਟ੍ਰੈਕਟਰ 1949 ਵਿੱਚ ਵੇਲਸ਼ਪੂਲ ਵਿੱਚ ਤਿਆਰ ਕੀਤਾ ਗਿਆ ਸੀ ਅਤੇ ਸਭ ਤੋਂ ਪਹਿਲੇ 40 ਹਾਰਸ ਵਾਲੇ ਇਹ ਟ੍ਰੈਕਟਰ ਕੇਰੋਸੀਨ ਨਾਲ ਚੱਲਦੇ ਸਨ। ਕਰਨਾਮਾਹ ਦੇ ਭਾਈਚਾਰੇ ਨੇ ਸਭ ਤੋਂ ਵੱਡੇ ਟਰੈਕਟਰ ਨੂੰ ਬਣਾਉਣ ਲਈ $600,000 ਡਾਲਰ ਤੋਂ ਵੱਧ ਇਕੱਠੇ ਕੀਤੇ ਹਨ। ਇਹ ਇੱਕ ਸ਼ਾਨਦਾਰ ਪ੍ਰਾਪਤੀ ਹੈ, ਜੋ ਯਕੀਨਨ ਆਉਣ ਵਾਲੇ ਸਾਲਾਂ ਵਿੱਚ ਨੇੜੇ ਅਤੇ ਦੂਰ-ਦੁਰਾਡੇ ਇਲਾਕਿਆਂ ਲੋਕਾਂ ਨੂੰ ਆਕਰਸ਼ਿਤ ਕਰੇਗੀ।'

ਆਸਟ੍ਰੇਲੀਆ ਅਤੇ ਆਸਟ੍ਰੇਲੀਆ ਵਾਸੀਆਂ ਨੂੰ ਵੱਡੀਆਂ ਚੀਜ਼ਾਂ ਨਾਲ ਬੇਹੱਦ ਪਿਆਰ ਹੈ। ਇਸੇ ਲਈ ਆਸਟ੍ਰੇਲੀਆ ਭਰ ਦੇ ਰਾਜ ਮਾਰਗ ਅਤੇ ਜਨਤਕ ਥਾਂਵਾਂ ਉੱਤੇ ਇਹਨਾਂ ਵੱਡੇ ਆਕਾਰ ਦੀਆਂ ਚੀਜ਼ਾਂ ਨੂੰ ਲਗਾਇਆ ਗਿਆ ਹੈ। ਜਿਸ ਵਿੱਚ ਸਥਾਨਕ ਪੰਛੀਆਂ ਅਤੇ ਜਾਨਵਰਾਂ ਤੋਂ ਲੈ ਕੇ ਖਾਣ-ਪੀਣ ਦੀਆਂ ਵਸਤੂਆਂ ਅਤੇ ਹੁਣ ਇੱਕ ਵਾਹਨ ਤੱਕ ਸ਼ਾਮਲ ਹੈ। ਇਹੀ ਆਸਟ੍ਰੇਲੀਆ ਦੀਆਂ ਬਿੱਗ ਥਿੰਗਸ ਸਾਡੇ ਰੋਡ ਟ੍ਰਿਪਸ ਦੇ ਤਜ਼ਰਬਿਆਂ ਅਤੇ ਯਾਦਾਂ ਨੂੰ ਹੋਰ ਖਾਸ ਬਣਾ ਦਿੰਦੀਆਂ ਨੇ।

ਸੋ ਹੁਣ ਆਉਣ ਵਾਲੀਆਂ ਛੁੱਟੀਆਂ ਦੇ ਦਿਨਾਂ ਵਿੱਚ ਤੁਸੀਂ ਆਸਟ੍ਰੇਲੀਆ ਦੀ ਕਿਹੜੀ ਵੱਡੀ ਚੀਜ਼ ਨੂੰ ਵੇਖਣ ਜਾਣ ਬਾਰੇ ਸੋਚ ਰਹੇ ਹੋ। ਦੱਸਿਓ ਜ਼ਰੂਰ।

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand