ਖੇਤੀਬਾੜੀ ਦੇ ਖੇਤਰ ‘ਚ ਅਹਿਮ ਯੋਗਦਾਨ ਲਈ ਪ੍ਰੋਫੈਸਰ ਜ਼ੋਰਾ ਸਿੰਘ ‘ਆਸਟ੍ਰੇਲੀਅਨ ਸਿੱਖ ਅਵਾਰਡ ਫ਼ਾਰ ਐਕਸੀਲੈਂਸ’ ਨਾਲ ਸਨਮਾਨਿਤ

dr zora 1.jpg

Dr. Zora Singh while receiving 'The Australian Sikh Award for Excellence in Agriculture'. Credit: Supplied by Dr. Zora Singh

ਪੱਛਮੀ ਆਸਟ੍ਰੇਲੀਆ ਦੇ ਪ੍ਰੋਫੈਸਰ ਡਾ. ਜ਼ੋਰਾ ਸਿੰਘ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਦਹਾਕਿਆਂ ਬੱਧੀ ਯੋਗਦਾਨ ਲਈ ‘ਆਸਟ੍ਰੇਲੀਅਨ ਸਿੱਖ ਅਵਾਰਡਜ਼ ਫਾਰ ਐਕਸੀਲੈਂਸ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਦੇ ਖੇਤਰ ਦਾ ਰੁਝਾਨ ਉਹਨਾਂ ਨੂੰ ਆਪਣੇ ਬਚਪਨ ਤੋਂ ਹੀ ਸੀ।


ਪ੍ਰੋਫੈਸਰ ਜ਼ੋਰਾ ਸਿੰਘ ਦੀ ਮੁਢਲੀ ਪੜ੍ਹਾਈ-ਲਿਖਾਈ ਅਤੇ ਵਿਗਿਆਨੀ ਖੋਜ ਦਾ ਆਗਾਜ਼, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਇਆ ਸੀ, ਅਤੇ ਹੁਣ, ਉਹ ਲੰਮੇ ਅਰਸੇ ਤੋਂ ਵੈਸਟਰਨ ਆਸਟ੍ਰੇਲੀਆ ਵਿਖੇ ਵਿਗਿਆਨੀ ਖੋਜ ਕਰ ਰਹੇ ਹਨ।

ਉਹ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਇੱਕ ਪਿੰਡ ਤੋਂ ਖੇਤੀਬਾੜੀ ਨਾਲ ਸਬੰਧ ਰੱਖਣ ਵਾਲੇ ਪਰਿਵਾਰ ਤੋਂ ਹਨ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਖੇਤੀਬਾੜੀ ਨਾਲ ਸਬੰਧਿਤ ਹੋਣ ਕਾਰਨ ਉਹਨਾਂ ਨੂੰ ਸ਼ੁਰੂ ਤੋਂ ਹੀ ਇਸ ਖੇਤਰ ਬਾਰੇ ਹੋਣ ਜਾਨਣ ਦਾ ਰੁਝਾਨ ਸੀ।
ਆਪਣੇ ਖੇਤਰ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਦਾ ਮੁੱਖ ਟੀਚਾ ਖਾਣ-ਪੀਣ ਦੀਆਂ ਵਸਤੂਆਂ ਦੀ ਹੁੰਦੀ ਬਰਬਾਦੀ ਨੂੰ ਰੋਕਣਾ ਹੈ।
dr zora 2.jpg
Dr. Zora Singh while inspecting the different species and types of fruits and vegetables. Credit: Supplied by Dr. Zora Singh.
ਆਪਣੇ ਕੰਮ ਉੱਤੇ ਮਾਣ ਮਹਿਸੂਸ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਸੰਸਾਰ ਭਰ ਤੋਂ ਕਰੀਬ 12 ਸਨਮਾਨ ਪੁਰਸਕਾਰ ਹਾਸਲ ਹੋਏ ਹਨ।

ਇਸ ਤੋਂ ਇਲਾਵਾ ਉਹਨਾਂ ਭਾਰਤ ਅਤੇ ਆਸਟ੍ਰੇਲੀਆ ਦੇ ਖੇਤੀਬਾੜੀ ਦੇ ਤਰੀਕਿਆਂ ਵਿਚਲੇ ਫ਼ਰਕ ਉੱਤੇ ਵੀ ਗੱਲਬਾਤ ਕੀਤੀ।
ਉਹਨਾਂ ਨਾਲ ਕੀਤੀ ਇਹ ਇੰਟਰਵਿਊ ਸੁਣਨ ਲਈ ਇਸ ਆਡੀਓ ਉੱਤੇ ਕਲਿੱਕ ਕਰੋ..
LISTEN TO
Punjabi_20062023_Dr. Zora Sikh Awards.mp3 image

ਖੇਤੀਬਾੜੀ ਦੇ ਖੇਤਰ ‘ਚ ਅਹਿਮ ਯੋਗਦਾਨ ਲਈ ਡਾ. ਜ਼ੋਰਾ ਸਿੰਘ ‘ਆਸਟ੍ਰੇਲੀਅਨ ਸਿੱਖ ਆਵਰਡ ਫ਼ਾਰ ਐਕਸੀਲੈਂਸ’ ਨਾਲ ਸਨਮਾਨਿਤ

11:00

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand