ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਗਲੋਬਲ ਗੱਠਜੋੜ ਵਿੱਚ ਸ਼ਾਮਲ ਹੋਇਆ ਆਸਟ੍ਰੇਲੀਆ

Plastic pollution is cleared from the sea along Beirut's Corniche.

Plastic pollution is cleared from the sea along Beirut's Corniche. Source: AAP

ਇੱਕ ਪਾਸੇ ਲੇਬਰ ਸਰਕਾਰ ਭਵਿੱਖ ਦੇ ਨਵੇਂ ਕੋਲਾ ਅਤੇ ਗੈਸ ਪ੍ਰੋਜੈਕਟਾਂ ਲਈ ਵਚਨਬੱਧ ਹੈ ਪਰ ਇਸਦੇ ਨਾਲ ਹੀ ਉਹ ਵਾਤਾਵਰਣ ਨੂੰ ਸ਼ੁੱਧ ਰਖਣ ਦੀਆਂ ਆਪਣੀਆਂ ਕੋਸ਼ਿਸ਼ਾਂ ਦਾ ਵੀ ਪ੍ਰਮਾਣ ਪੇਸ਼ ਕਰਨਾ ਚਾਹੁੰਦੀ ਹੈ। ਨਰਮ ਪਲਾਸਟਿਕ ਲਈ ਦੇਸ਼ ਦੇ ਇੱਕੋ ਇੱਕ ਰੀਸਾਈਕਲਿੰਗ ਪ੍ਰੋਗਰਾਮ ਦੇ ਢਹਿ ਜਾਣ ਦੇ ਮੱਦੇਨਜ਼ਰ, ਫੈਡਰਲ ਸਰਕਾਰ ਨੇ ਆਸਟ੍ਰੇਲੀਆ ਨੂੰ ਇੱਕ ਵਿਸ਼ਵ ਗੱਠਜੋੜ ਵਿੱਚ ਸ਼ਾਮਲ ਕਰ ਦਿੱਤਾ ਹੈ ਜਿਸਦਾ ਉਦੇਸ਼ 2010 ਤਕ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨਾ ਹੈ।


ਮਾਂਟਾ ਇੱਕ ਖਾਸ ਜਹਾਜ਼ ਹੈ।

ਇਹ ਸਮੁੰਦਰ ਤੋਂ ਪਲਾਸਟਿਕ ਦੇ ਕੂੜੇ ਨੂੰ ਇਕੱਠਾ ਕਰਨ, ਟਿਕਾਣੇ ਲਗਾਉਣ ਅਤੇ ਰੀਸਾਈਕਲ ਕਰਨ ਲਈ 2016 ਵਿੱਚ ਸਥਾਪਿਤ ਕੀਤੀ ਗਈ ਇੱਕ ਸੰਸਥਾ 'ਸੀ ਕਲੀਨਰ' ਨਾਮਕ ਇੱਕ ਫਲੀਟ ਦਾ ਹਿੱਸਾ ਹੈ।

ਅਤੇ ਸਮੁੰਦਰ ਤੋਂ ਇਕੱਠਾ ਕਰਨ ਲਈ ਬਹੁਤ ਕੁੱਝ ਹੈ।

ਸਮੱਸਿਆ ਦੇ ਪੈਮਾਨੇ ਬਾਰੇ ਗੱਲ ਕਰਨ ਲਈ ਇਸ ਸਾਲ ਜੁਲਾਈ ਵਿੱਚ 9ਵਾਂ ਸਾਲਾਨਾ ਵਿਸ਼ਵ ਮਹਾਸਾਗਰ ਸੰਮੇਲਨ ਆਯੋਜਿਤ ਕੀਤਾ ਗਿਆ ਸੀ।

ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਉੱਚ ਅਭਿਲਾਸ਼ਾ ਗੱਠਜੋੜ 30 ਤੋਂ ਵੱਧ ਦੇਸ਼ਾਂ ਦਾ ਇੱਕ ਸਮੂਹ ਹੈ, ਜੋ ਸਿੰਗਲ-ਯੂਜ਼ ਪਲਾਸਟਿਕ ਵਸਤੂਆਂ ਦੇ ਉਤਪਾਦਨ ਨੂੰ ਖਤਮ ਕਰਨ ਲਈ ਇੱਕ ਸੰਧੀ ਦੀ ਵਕਾਲਤ ਕਰਦਾ ਹੈ।

ਆਸਟ੍ਰੇਲੀਅਨ ਮਰੀਨ ਕੰਜ਼ਰਵੇਸ਼ਨ ਫਾਊਂਡੇਸ਼ਨ ਦੇ ਸ਼ੇਨ ਕੂਕਾਓ ਦਾ ਕਹਿਣਾ ਹੈ ਕਿ ਇਸ ਸੰਧੀ ਦਾ ਮਤਲਬ ਦੁਨੀਆ ਭਰ ਦੇ ਪਲਾਸਟਿਕ ਲਈ ਨਵੇਂ ਨਿਯਮ ਹੋ ਸਕਦੇ ਹਨ।

ਅਜਿਹੀ ਹੀ ਇੱਕ ਪਹਿਲਕਦਮੀ ਦਾ ਨਾਮ ਹੈ ਰੈਡ-ਸਾਈਕਲ ਜਿਸ ਨੇ ਕੋਲਸ ਅਤੇ ਵੂਲਵਰਥ ਸੁਪਰਮਾਰਕੀਟਾਂ ਵਿੱਚ ਨਰਮ ਪਲਾਸਟਿਕ ਇਕੱਠੇ ਕੀਤੇ ਅਤੇ ਉਹਨਾਂ ਨੂੰ ਸੜਕਾਂ, ਬਾਗ ਦੇ ਕਿਨਾਰਿਆਂ ਅਤੇ ਪਾਰਕ ਬੈਂਚਾਂ ਵਰਗੀਆਂ ਚੀਜ਼ਾਂ ਵਿੱਚ ਰੀਸਾਈਕਲ ਕਰਨ ਲਈ ਤੀਜੀ ਧਿਰਾਂ ਨੂੰ ਭੇਜਿਆ।

ਪਰ ਪ੍ਰੋਗਰਾਮ ਨੇ ਅਸਥਾਈ ਤੌਰ ਉੱਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਉਸਨੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਸੰਗ੍ਰਹਿ ਵਿੱਚ ਭਾਰੀ ਵਾਧਾ ਅਨੁਭਵ ਕੀਤਾ, ਪਰ ਇਸਦੇ ਭਾਈਵਾਲ ਉਹਨਾਂ ਦੀ ਰੀਸਾਈਕਲਿੰਗ ਨੂੰ ਸਵੀਕਾਰ ਨਹੀਂ ਕਰ ਰਹੇ ਹਨ ਅਤੇ ਉਹਨਾਂ ਨੂੰ ਗੁਦਾਮਾਂ ਵਿੱਚ ਪਲਾਸਟਿਕ ਦਾ ਭੰਡਾਰ ਭਰਨ ਲਈ ਮਜਬੂਰ ਕਰ ਰਹੇ ਹਨ।

ਵਿਕਟੋਰੀਆ ਦੇ ਵਾਤਾਵਰਣ ਮੰਤਰੀ ਲਿਲੀ ਡੀ'ਐਮਬਰੋਸੀਓ ਦਾ ਕਹਿਣਾ ਹੈ ਕਿ ਇਸਦੀ ਮਾਲਕੀ ਸੁਪਰਮਾਰਕੀਟਾਂ ਨੂੰ ਲੈਣ ਦੀ ਲੋੜ ਹੈ।

ਚੁਣੌਤੀਆਂ ਦੇ ਬਾਵਜੂਦ, ਤਾਨਿਆ ਪਲੀਬਰਸੇਕ ਆਸ਼ਾਵਾਦੀ ਹੈ।

ਉਹ ਕਹਿੰਦੇ ਹਨ ਕਿ ਸਰਕਾਰ ਸਹੀ ਬੁਨਿਆਦੀ ਢਾਂਚੇ ਵਿੱਚ ਲੱਖਾਂ ਦਾ ਨਿਵੇਸ਼ ਕਰਨ ਲਈ ਤਿਆਰ ਹੈ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand