ਕੀ ਆਸਟ੍ਰੇਲੀਆ ਵਿੱਚ ਵਿਗੜਦੇ ਰਿਹਾਇਸ਼ੀ ਸੰਕਟ ਲਈ ਸਿਰਫ ਪ੍ਰਵਾਸੀ ਹੀ ਜ਼ਿੰਮੇਵਾਰ ਹਨ?

Father and son walking and talking in front of modern home

ਸਰਕਾਰ ਦਾ 1.2 ਮਿਲੀਅਨ ਘਰ ਬਣਾਉਣ ਦਾ ਟੀਚਾ ਪੂਰਾ ਹੋਣ ਦੇ ਬਾਵਜੂਦ ਵੀ ਆਸਟ੍ਰੇਲੀਆ ਆਉਣ ਵਾਲੇ 6 ਸਾਲਾਂ ਤਕ ਵੀ ਹਾਊਸਿੰਗ ਕ੍ਰਾਇਸਿਸ ਨਾਲ ਜੂਝ ਸਕਦਾ ਹੈ: ਰਿਪੋਰਟ Credit: MoMo Productions/Getty Images

ਮਾਹਿਰਾਂ ਅਨੁਸਾਰ ਆਸਟ੍ਰੇਲੀਆ ਦੇ ਹਾਊਸਿੰਗ ਸੰਕਟ ਲਈ ਪ੍ਰਵਾਸੀਆਂ ਦੀ ਵੱਧ ਰਹੀ ਆਮਦ ਦੇ ਮੁਕਾਬਲੇ ਸਾਂਝੇ ਪਰਿਵਾਰਾਂ ਤੋਂ ਵੱਖਰੇ ਤੌਰ 'ਤੇ ਛੋਟੇ ਘਰਾਂ ਵਿੱਚ ਸਿਰਫ 1 ਜਾਂ 2 ਜੀਆਂ ਦੇ ਰਹਿਣ ਵਾਲਾ ਰੁਝਾਨ ਕਿਤੇ ਜਿਆਦਾ ਜਿੰਮੇਵਾਰ ਹੈ। ਪੇਸ਼ ਹੈ ਇਸ ਵਿਸ਼ੇ ਤੇ ਐਸ ਬੀ ਐਸ ਪੰਜਾਬੀ ਦੀ ਵਿਸਥਾਰਿਤ ਪੜਚੋਲ..


Key Points
  • 50% ਤੋਂ ਵੱਧ ਆਸਟ੍ਰੇਲੀਅਨ ਘਰਾਂ ਵਿੱਚ ਇੱਕ ਜਾਂ ਦੋ ਲੋਕਾਂ ਦੀ ਹੀ ਰਿਹਾਇਸ਼ ਹੈ।
  • ਸਰਕਾਰ ਦਾ 1.2 ਮਿਲੀਅਨ ਘਰ ਬਣਾਉਣ ਦਾ ਟੀਚਾ ਪੂਰਾ ਹੋਣ ਦੇ ਬਾਵਜੂਦ, ਆਸਟ੍ਰੇਲੀਆ ਅਗਲੇ 6 ਸਾਲਾਂ ਤੱਕ ਵੀ ਘਰਾਂ ਦੇ ਸੰਕਟ ਨਾਲ ਜੂਝ ਸਕਦਾ ਹੈ : ਰਿਪੋਰਟ
  • AHURI ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਪ੍ਰਸਿੱਧ ਵਿਸ਼ਵਾਸ ਦੇ ਉਲਟ, ਸਾਨੂੰ ਹੁਨਰਮੰਦ ਪ੍ਰਵਾਸੀਆਂ ਦੀ ਲੋੜ ਹੈ।
ਆਸਟ੍ਰੇਲੀਆ ਦਾ ਹਾਊਸਿੰਗ ਸੰਕਟ, ਸਮੇਂ ਦੇ ਨਾਲ ਵਿਗੜਦਾ ਹੀ ਜਾ ਰਿਹਾ ਹੈ।

ਮੂਲ ਰੂਪ ਵਿੱਚ, ਉਨ੍ਹਾਂ ਦਾ ਇਹ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਘਰਾਂ ਦੀ ਗਿਣਤੀ ਉਸ ਦਰ ਨਾਲ ਨਹੀਂ ਵਧ ਰਹੀ ਹੈ, ਜਿਸ ਦਰ ਨਾਲ ਲੋਕ ਇੱਥੇ ਰਹਿਣ ਲਈ ਆ ਰਹੇ ਹਨ।

ਪਰ ਕੀ ਸਮੱਸਿਆ ਅਸਲ ਵਿੱਚ ਇੰਨੀ ਸਧਾਰਨ ਹੈ?

ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਫੈਡਰਲ ਬਜਟ ਦੀ ਆਲੋਚਨਾ ਕਰਦਿਆਂ ਹਾਊਸਿੰਗ ਮਾਰਕੀਟ ਨੂੰ ਬਹਾਲ ਕਰਨ ਲਈ ਮਾਈਗ੍ਰੇਸ਼ਨ ਵਿੱਚ 25 ਫ਼ੀਸਦ ਦੀ ਕਟੌਤੀ ਕਰਨ ਦੀ ਪੇਸ਼ਕਸ਼ ਕੀਤੀ ਹੈ।

ਪਰ ਮਾਹਿਰ ਮੰਨਦੇ ਹਨ ਕਿ ਹਾਊਸਿੰਗ ਸੰਕਟ ਦਾ ਦੋਸ਼ ਪ੍ਰਵਾਸੀਆਂ ਤੇ ਪਾ ਦੇਣਾ ਇਸ ਗੁੰਝਲਦਾਰ ਮੁੱਦੇ ਲਈ ਬਹੁਤ ਸਰਲ ਪਹੁੰਚ ਹੈ।

ਮਾਹਿਰਾਂ ਮੁਤਾਬਿਕ ਸਰਕਾਰ ਦੇ ਰਿਹਾਇਸ਼ ਬਣਾਉਣ ਦੇ ਟੀਚੇ ਪੂਰਾ ਕਰਨ ਕਰਨ ਲਈ ਵੀ ਆਸਟ੍ਰੇਲੀਆ ਨੂੰ ਪ੍ਰਵਾਸੀਆਂ ਦੀ ਲੋੜ ਹੈ।


ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ, 'ਆਸਟ੍ਰੇਲੀਅਨ ਹਾਊਸਿੰਗ ਐਂਡ ਅਰਬਨ ਰਿਸਰਚ ਇੰਸਟੀਚਿਊਟ' ਦੇ ਮੈਨੇਜਿੰਗ ਡਾਇਰੈਕਟਰ, ਡਾ: ਮਾਈਕਲ ਫੋਦਰਿੰਗਮ ਨੇ ਦੱਸਿਆ ਕਿ ਆਸਟ੍ਰੇਲੀਆ ਸਾਂਝੇ ਪਰਿਵਾਰਾਂ ਤੋਂ ਹਟ ਕੇ ਇੱਕ ਜਾਂ ਦੋ ਲੋਕਾਂ ਦੀ ਰਿਹਾਇਸ਼ ਵਿੱਚ ਤਬਦੀਲ ਹੋ ਰਿਹਾ ਹੈ।
ਰਿਹਾਇਸ਼ੀ ਸੰਕਟ ਲਈ ਪ੍ਰਵਾਸੀਆਂ ਨੂੰ ਦੋਸ਼ੀ ਠਹਿਰਾਉਣਾ ਇਸ ਗੁੰਝਲਦਾਰ ਮੁੱਦੇ ਨੂੰ ਸਰਲ ਬਣਾਉਣਾ ਹੈ।
Dr Michael Fotheringham, Director of AHURI
ਉਨ੍ਹਾਂ ਦਾ ਮੰਨਣਾ ਹੈ ਕਿ ਮੌਜੂਦਾ ਰਿਹਾਇਸ਼ੀ ਸੰਕਟ ਲਈ ਇਹ ਮੁੱਦਾ ਪ੍ਰਵਾਸੀਆਂ ਨਾਲੋਂ ਵੱਡਾ ਕਾਰਕ ਹੈ।

ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਪ੍ਰਵਾਸੀ ਅਸਥਾਈ ਹੁੰਦੇ ਹਨ ਤੇ ਉਨ੍ਹਾਂ ਦੀਆਂ ਰਿਹਾਇਸ਼ਾਂ ਦੀਆਂ ਤਰਜੀਹਾਂ ਸਥਾਨਕ ਲੋਕਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ।
"ਦੇਸ਼ ਦਾ ਅੱਧੇ ਤੋਂ ਵੱਧ ਹਿੱਸਾ ਵੱਡੇ ਪਰਿਵਾਰਾਂ ਤੋਂ ਵੱਖ ਹੋ ਕੇ ਇੱਕ ਜਾਂ ਦੋ ਵਿਅਕਤੀਆਂ ਦੇ ਪਰਿਵਾਰਾਂ ਵੱਲ ਵਧ ਰਿਹਾ ਹੈ।"

"ਜੇਕਰ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਪ੍ਰਵਾਸੀ ਛੱਡੋ, ਮੌਜੂਦਾ ਲੋਕਾਂ ਲਈ ਵੀ ਘਰਾਂ ਦੀ ਗਿਣਤੀ ਕਾਫੀ ਨਹੀਂ ਹੈ," ਉਨ੍ਹਾਂ ਕਿਹਾ।

ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਰਿਹਾਇਸ਼ ਬਣਾਉਣ ਦੇ ਟੀਚੇ ਪੂਰੇ ਕਰਨ ਲਈ ਵੀ ਆਸਟ੍ਰੇਲੀਆ ਨੂੰ ਅਜਿਹੇ ਪ੍ਰਵਾਸੀਆਂ ਦੀ ਲੋੜ ਹੈ ਜੋ ਇਥੇ ਆ ਕੇ ਕੰਸਟ੍ਰਕਸ਼ਨ ਅਤੇ ਸਬੰਧਤ ਖੇਤਰ ਵਿੱਚ ਕੰਮ ਕਰ ਸਕਣ।

ਦੇ ਅਨੁਸਾਰ, ਪ੍ਰਵਾਸ ਦੇ ਮੁੜ ਸ਼ੁਰੂ ਹੋਣ ਤੋਂ ਇਲਾਵਾ, ਘਰਾਂ ਦੇ ਸੰਕਟ ਵਿੱਚ ਯੋਗਦਾਨ ਪਾਉਣ ਵਾਲੇ ਕਾਰਕਾਂ ਵਿੱਚ ਵਿਆਜ ਦਰਾਂ, ਹੁਨਰਮੰਦ ਕਾਮਿਆਂ ਦੀ ਕਮੀ, ਉੱਚ ਨਿਰਮਾਣ ਕੰਪਨੀਆਂ ਦਾ ਦਿਵਾਲੀਆ ਹੋ ਜਾਣਾ, ਖਪਤਕਾਰਾਂ ਦਾ ਕਮਜ਼ੋਰ ਵਿਸ਼ਵਾਸ ਅਤੇ ਵਧਦੀ ਮਹਿੰਗਾਈ ਸ਼ਾਮਲ ਹਨ।

ਸਰਕਾਰ ਨੇ 2029 ਤੱਕ 12 ਲੱਖ ਨਵੇਂ ਘਰ ਬਣਾਉਣ ਦਾ ਟੀਚਾ ਰੱਖਿਆ ਹੈ। ਪਰ ਸਟੇਟ ਆਫ ਹਾਊਸਿੰਗ ਸਿਸਟਮ 2024 ਨਾਮਕ ਤਾਜ਼ਾ ਰਿਪੋਰਟ ਵਿੱਚ ਪਾਇਆ ਗਿਆ ਹੈ ਸਰਕਾਰ ਦੀ ਨਵੀਂ ਸਪਲਾਈ ਦੇ ਬਾਵਜੂਦ, 2028-29 ਤੱਕ ਵੀ ਆਸਟ੍ਰੇਲੀਆ 39,000 ਘਰਾਂ ਦੀ ਕਮੀ ਨਾਲ ਜੂਝ ਰਿਹਾ ਹੋਵੇਗਾ।
Punjabi_11062024_housingcrisis.jpg
ਇਸ ਦੇ ਮੁਤਾਬਕ , ਆਉਣ ਵਾਲੇ ਛੇ ਸਾਲਾਂ ਵਿੱਚ 10,40,000 ਨਵੇਂ ਘਰ ਬਣਾਏ ਜਾਣ ਦੀ ਉਮੀਦ ਹੈ ਪਰ ਉਦੋਂ  ਤੱਕ 10,79,000 ਘਰਾਂ ਦੀ ਹੋਰ ਲੋੜ ਪੈਦਾ ਹੋ ਜਾਵੇਗੀ। ਜਿਸ ਦਾ ਮਤਲਬ ਹੈ ਕਿ ਟੀਚਾ ਪੂਰਾ ਹੋਣ ਦੇ ਬਾਵਜੂਦ ਆਸਟ੍ਰੇਲੀਆ ਅਗਲੇ 6 ਸਾਲਾਂ ਤੱਕ ਵੀ ਘਰਾਂ ਦੇ ਸੰਕਟ ਨਾਲ ਜੂਝ ਸਕਦਾ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇ ਤੇ ਵੀ ਫਾਲੋ ਕਰੋ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand