ਆਸਟ੍ਰੇਲੀਅਨ ਵੀਜ਼ਿਆਂ ਵਿੱਚ ਕਰੋਨਾਵਾਇਰਸ ਕਾਰਨ ਕੀਤੇ ਬਦਲਾਵਾਂ ਬਾਰੇ ਜ਼ਰੂਰੀ ਜਾਣਕਾਰੀ

Australian visa

Source: Supplied

ਆਸਟ੍ਰੇਲੀਆ ਵਿੱਚ ਤਕਰੀਬਨ 120 ਦੇ ਕਰੀਬ ਵੀਜ਼ਾ ਕੈਟੇਗਰੀਆਂ ਹਨ। ਕਰੋਨਾਵਾਇਰਸ ਕਾਰਨ ਕੀਤੇ ਬਦਲਾਵਾਂ ਤੋਂ ਕੁੱਝ ਵੀਜ਼ਾ ਕੈਟੇਗਰੀਆਂ ਖਾਸ ਤੌਰ ਤੇ ਪ੍ਰਭਾਵਿਤ ਹੋਈਆਂ ਹਨ। ਇਸ ਸਮੇਂ ਲੱਖਾਂ ਹੀ ਲੋਕ ਆਪਣੇ ਭਵਿੱਖ ਨੂੰ ਲੈਕੇ ਪ੍ਰੇਸ਼ਾਨੀ ਵਿੱਚ ਹਨ।


ਐਡਰੀਆਨਾ ਊਰੁੰਗਾ ਨੂੰ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਕੋਈ 7 ਸਾਲ ਦਾ ਸਮਾਂ ਹੋ ਚੁੱਕਿਆ ਹੈ ਜਿਨਾਂ ਵਿੱਚੋਂ 3 ਸਾਲ ਇਸ ਨੇ ਮੈਲਬਰਨ ਦੇ ਇੱਕ ਕੈਫੇ ਵਿੱਚ ਕੰਮ ਕਰਦੇ ਹੋਏ ਬਿਤਾਏ ਹਨ।

ਪਰ ਹੁਣ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਇਸ ਨੂੰ ਆਰਜ਼ੀ ਵੀਜ਼ੇ ਤੇ ਜਾਣਾ ਪਿਆ ਹੈ, ਜਿਸ ਨਾਲ ਉਸਦੀ ਜ਼ਿੰਦਗੀ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ।

ਬੇਸ਼ਕ ਫੈਡਰਲ ਸਰਕਾਰ ਨੇ ਕੋਵਿਡ-19 ਕਾਰਨ ਮੁਸ਼ਕਲ ਵਿੱਚ ਫਸੇ ਲੋਕਾਂ ਦੀ ਮਦਦ ਲਈ 130 ਬਿਲਿਅਨ ਡਾਲਰਾਂ ਦੇ ਪੈਕੇਜ ਦੀ ਘੋਸ਼ਣਾ ਕੀਤੀ ਹੈ, ਪਰ ਇਸ ਦਾ ਲਾਭ ਮਿਸ ਊਰੁੰਗਾ ਵਰਗਿਆਂ ਨੂੰ ਨਹੀਂ ਮਿਲ ਸਕੇਗਾ।

ਅਜੋਕੇ ਹਾਲਾਤਾਂ ਵਿੱਚ ਮਾਈਗ੍ਰੈਸ਼ਨ ਏਜੈਂਟ ਵੀ ਆਪਣੇ ਗਾਹਕਾਂ ਨੂੰ ਹਰ ਮਦਦ ਅਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਨ।

ਇਮੀਗ੍ਰੇਸ਼ਨ ਐਕਸਪਰਟਸ ਦੇ ਬੈਂਜੀ ਕਰੈਮਰ ਕਹਿੰਦੇ ਹਨ ਕਿ ਇਸ ਗੁੰਝਲਦਾਰ ਸਥਿਤੀ ਨੂੰ ਸਮਝਣਾ ਕੋਈ ਸੁਖਾਲਾ ਕੰਮ ਨਹੀਂ ਹੈ।

ਰਿਫਿਊਜੀ ਕਾਂਊਂਸਲ ਆਫ ਆਸਟ੍ਰੇਲੀਆ ਦਾ ਮੰਨਣਾ ਹੈ ਕਿ, ਫੈਡਰਲ ਸਰਕਾਰ ਵਲੋਂ ਐਲਾਨੀ ਮਾਲੀ ਸਹਾਇਤਾ ਦੇ ਬਾਵਜੂਦ ਆਰਜ਼ੀ ਵੀਜ਼ਾ ਧਾਰਕ ਬਹੁਤ ਜਿਆਦਾ ਖਤਰੇ ਵਿੱਚ ਹਨ।

ਇਸ ਦੇ ਮੁਖੀ ਪਾਲ ਪਾਵਰ ਨੂੰ ਡਰ ਹੈ ਕਿ ਆਰਜ਼ੀ ਵੀਜ਼ਾ ਧਾਰਕਾਂ ਦੀ ਰਿਹਾਇਸ਼ ਦੇ ਨਾਲ-ਨਾਲ ਉਹਨਾਂ ਦੀ ਸਿਹਤ ਸੁਰੱਖਿਆ ਵੀ ਖਤਰੇ ਵਿੱਚ ਪੈ ਸਕਦੀ ਹੈ।

ਇਸੀ ਤਰਾਂ ਐਥਨਿਕ ਕਮਿਊਨਿਟੀਜ਼ ਕਾਂਊਂਸਲ ਆਫ ਆਸਟ੍ਰੇਲੀਆ ਨੇ ਵੀ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਇੱਕ ਪੱਤਰ ਲਿਖਦੇ ਹੋਏ ਬੇਨਤੀ ਕੀਤੀ ਹੈ ਕਿ ਕੋਵਿਡ-19 ਮਹਾਂਮਾਰੀ ਦੀ ਮਾਰ ਹੇਠ ਆਏ ਕਈ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਵੀ ਲਾਭ ਦਿੱਤੇ ਜਾਣੇ ਚਾਹੀਦੇ ਹਨ। 

ਕਿਹੜੀਆਂ ਕੈਟੇਗਰੀਆਂ ਨੂੰ ਸਰਕਾਰ ਵਲੋਂ ਐਲਾਨੀ ਮਦਦ ਦਾ ਲਾਭ ਮਿਲ ਸਕਦਾ ਹੈ?

ਵਿਜ਼ਿਟਰ ਵੀਜ਼ਾ ਧਾਰਕ ਨੂੰ ਸਰਕਾਰੀ ਮਦਦ ਦਾ ਕੋਈ ਲਾਭ ਨਹੀਂ ਮਿਲੇਗਾ। ਪਰ ਜੇ ਤੁਸੀਂ ਆਰਜ਼ੀ ਵੀਜ਼ਾ ਧਾਰਕ ਹੋ ਤਾਂ ਹੋ ਸਕਦਾ ਹੈ ਕਿ ਸ਼ਾਇਦ ਤੁਹਾਨੂੰ ਕੁੱਝ ਸਹਾਇਤਾ ਮਿਲ ਜਾਵੇ – ਅਤੇ ਇਹ ਨਿਰਭਰ ਕਰੇਗਾ ਕਿ ਤੁਸੀਂ ਕਿਸ ਕਿਸਮ ਦੀ ਮਾਲੀ ਮਦਦ ਲਈ ਅਰਜੀ ਦੇ ਰਹੇ ਹੋ?

ਸਰਕਾਰ ਵਲੋਂ ਸਲਾਹ ਹੈ ਕਿ ਤੁਸੀਂ ਆਪਣੇ ਦੇਸ਼ ਦੇ ਕੌਂਸੁਲੇਟ ਦਫਤਰ ਨਾਲ ਸੰਪਰਕ ਕਰੋ ਤਾਂ ਕਿ ਤੁਸੀਂ ਆਪਣੇ ਦੇਸ਼ ਸੁਰੱਖਿਅਤ ਤਰੀਕੇ ਨਾਲ ਵਾਪਸ ਜਾ ਸਕੋ।

ਅਗਰ ਤੁਸੀਂ ਆਸਟ੍ਰੇਲੀਆ ਵਿੱਚ ਇੱਕ ਵਿਦਿਆਰਥੀ ਵੀਜ਼ੇ ਤੇ ਹੋ ਤਾਂ ਤੁਹਾਨੂੰ ਸਰਕਾਰੀ ਮਦਦ ਦੀ ਕੋਈ ਗਰੰਟੀ ਨਹੀਂ ਹੈ ਅਤੇ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਹੀ ਮਦਦ ਲੈ ਸਕਦੇ ਹੋ।

ਫੈਮਿਲੀ ਐਂਡ ਪਾਰਟਨਰ ਵੀਜ਼ੇ ਵਾਲੇ ਲੋਕ ਮੈਡੀਕੇਅਰ ਦਾ ਲਾਭ ਲੈ ਸਕਦੇ ਹਨ।

ਸਰਕਾਰ ਨੇ ਨਵੇਂ ਆਏ ਉਹਨਾਂ ਲੋਕਾਂ ਲਈ ਇੰਤਜ਼ਾਰ ਦੇ ਸਮੇਂ ਨੂੰ ਖਤਮ ਕਰ ਦਿੱਤਾ ਹੈ ਜੋ ਜੋਬ-ਸੀਕਰ ਪੇਅਮੇਂਟ, ਆਸਟਡੀ, ਪੇਰੈਂਟਿੰਗ ਪੇਅਮੈਂਟ, ਸਿੰਗਲ ਜਾਂ ਪਾਰਟਰਨ, ਫਾਰਮ ਹਾਊਸਹੋਲਡ ਅਲਾਊਂਸ ਅਤੇ ਸਪੈਸ਼ਲ ਬੈਨੇਫਿਟ ਆਦਿ ਲਈ ਅਰਜੀ ਦੇਣਗੇ। ਅਤੇ ਇਹ ਭੁਗਤਾਨ ਹਰ ਇੱਕ ਦੇ ਨਿਜੀ ਹਾਲਾਤਾਂ ਉੱਤੇ ਵੀ ਨਿਰਭਰ ਕਰੇਗਾ।

ਇਸ ਲਈ ਜਰੂਰੀ ਹੈ ਕਿ ਤੁਸੀਂ ਆਪਣੇ ਮਾਈਗ੍ਰੇਸ਼ਨ ਏਜੈਂਟ ਨਾਲ ਸਲਾਹ ਕਰ ਲਵੋ। ਅਗਰ ਤੁਸੀਂ ਕਿਸੇ ਬੱਚੇ ਦੀ ਦੇਖਭਾਲ ਕਰ ਰਹੇ ਹੋ ਤਾਂ ਵੀ ਤੁਹਾਨੂੰ ਕੁੱਝ ਮਦਦ ਮਿਲ ਸਕਦੀ ਹੈ। ਵਰਕਿੰਗ ਐਂਡ ਸਕਿਲਡ ਵੀਜ਼ਾ ਹੋਲਡਰਾਂ ਨੂੰ ਕਿਸੇ ਭੁਗਤਾਨ ਦੀ ਕੋਈ ਗਰੰਟੀ ਨਹੀਂ ਹੈ।

ਉਹਨਾਂ ਲੋਕਾਂ ਨੂੰ ਵੀ ਮਾਲੀ ਮਦਦ ਮਿਲ ਸਕਦੀ ਹੈ ਜੋ ਕਿਸੇ ਅਪੰਗ ਦੀ ਦੇਖਭਾਲ ਕਰ ਰਹੇ ਹਨ।

ਰਿਫਿਊਜੀ ਐਂਡ ਹਿਉਮੈਨੀਟੇਰੀਅਨ ਵੀਜ਼ਾ ਧਾਰਕਾਂ ਨੂੰ ਸਿਰਫ ਤਾਂ ਹੀ ਮਦਦ ਮਿਲ ਸਕਦੀ ਹੈ ਅਗਰ ਉਹ ਸਥਾਈ ਨਾਗਰਿਕ ਹੋਣਗੇ। ਪਰ ਇਸ ਤੋਂ ਅਲਾਵਾ ਇੱਕ ਕਰਾਇਸਿਸ ਪੇਅਮੈਂਟ ਵੀ ਹੈ ਜੋ ਕਿ ਹਾਲਾਤਾਂ ਉੱਤੇ ਗੌਰ ਕਰਦੇ ਹੋਏ ਸਿਰਫ ਇੱਕ ਵਾਰ ਹੀ ਮਿਲ ਸਕਦੀ ਹੈ।

ਅਗਰ ਤੁਸੀਂ ਕਿਸੇ ਕਿਸਮ ਦੇ ਆਰਜ਼ੀ ਵੀਜ਼ੇ ਤੇ ਹੋ ਤਾਂ ਤੁਸੀਂ ਸਰਵਿਸ ਆਸਟ੍ਰੇਲਆ ਦੀ ਵੈਬਸਾਈਟ ਤੇ ਜਾ ਕੇ ਵੀਜ਼ਾ ਹੋਲਡਰ ਪੇਅਮੈਂਟਸ ਵਾਲੇ ਪੇਜ ਤੋਂ ਜਿਆਦਾ ਜਾਣਕਾਰੀ ਲੈ ਸਕਦੇ ਹੋ।

ਸਰਕਾਰ ਵਲੋਂ ਸਲਾਹ ਹੈ ਕਿ:

-           ਆਪਣੇ ਮੌਜੂਦਾ ਵੀਜ਼ੇ ਦੇ ਖਤਮ ਹੋਣ ਤੋਂ ਪਹਿਲਾਂ ਹੀ ਨਵੇਂ ਵੀਜ਼ੇ ਵਾਸਤੇ ਜਰੂਰ ਅਪਲਾਈ ਕਰੋ।

-           ਅਗਰ ਤੁਹਾਡੇ ਵੀਜ਼ੇ ਨੂੰ ਖਤਮ ਹੋਣ ਵਿੱਚ ਦੋ ਮਹੀਨਿਆਂ ਤੋਂ ਘੱਟ ਦਾ ਸਮਾਂ ਬਚਿਆ ਹੈ ਤਾਂ ਤੁਸੀਂ ਇਸ ਨੂੰ ਖਤਮ ਕਰਨ ਲਈ ਬੇਨਤੀ ਕਰ ਸਕਦੇ ਹੋ।

-           ਯਾਤਰਾ ਪਾਬੰਦੀਆਂ ਖਤਮ ਹੋਣ ਉਪਰੰਤ ਤੁਹਾਨੂੰ ਨਵੇਂ ਵੀਜ਼ੇ ਲਈ ਅਪਲਾਈ ਕਰਨ ਵਾਸਤੇ ਢੁੱਕਵਾਂ ਸਮਾਂ ਦਿੱਤਾ ਜਾਵੇਗਾ।

-           ਹਰ ਕੇਸ ਤੇ ਅਲੱਗ ਅਲੱਗ ਵਿਚਾਰ ਕੀਤੀ ਜਾਵੇਗੀ, ਇਸ ਲਈ ਜਰੂਰੀ ਹੈ ਕਿ ਤੁਸੀਂ ਆਪਣੇ ਮਾਈਗ੍ਰੇਸ਼ਨ ਏਜੰਟ ਨਾਲ ਸਲਾਹ ਕਰ ਲਵੋ।

-           ਜੇ ਕਿਸੇ ਕਾਰਨ ਤੁਸੀਂ ਆਸਟ੍ਰੇਲੀਆ ਵੀਜ਼ਾ ਏਨਟਾਈਟਲਮੈਂ ਵੈਰੀਫੀਕੇਸ਼ ਆਨਲਾਈਨ ਨਹੀਂ ਕਰ ਪਾਉਂਦੇ ਤਾਂ ਤੁਸੀਂ ਇਮੀ-ਅਕਾਂਉਂਟ ਤੇ ਵੀ ਜਾ ਸਕਦੇ ਹੋ।

-           ਬੂਪਾ ਵੀਸ-ਸਰਵਿਸ ਅਤੇ ਹੋਰ ਵੀਜ਼ਾ ਮੈਡੀਕਲ ਸੇਵਾਵਾਂ ਆਸਟ੍ਰੇਲੀਆ ਭਰ ਵਿੱਚ ਉਪਲਬਧ ਹਨ।

-           ਆਸਟ੍ਰੇਲ਼ੀਆ ਦੇ ਨਾਗਰਿਕ ਆਸਟ੍ਰੇਲੀਆ ਵਿੱਚ ਵਾਪਸ ਆ ਸਕਦੇ ਹਨ, ਪੁਰ ਉਹਨਾਂ ਨੂੰ 14 ਦਿਨਾਂ ਦੀ ਇਕੱਲਤਾ ਧਾਰਨ ਕਰਨੀ ਹੋਵੇਗੀ।

ਕੋਰੋਨਾਵਾਇਰਸ ਬਾਰੇ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਐਸਬੀਐਸ.ਕਾਮ.ਏਯੂ/ਕੋਰੋਨਾਵਾਇਰਸ ਤੇ ਜਾ ਸਕਦੇ ਹੋ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand