ਸਿੱਖ ਖੇਡਾਂ ਸਮੇਤ ਹੋਰਨਾਂ ਖੇਡ ਮੁਕਾਬਲਿਆਂ 'ਚ ਵੀ 'ਬਾਕਸਿੰਗ' ਬਣਦੀ ਜਾ ਰਹੀ ਹੈ ਪਸੰਦੀਦਾ ਖੇਡ

Background box.jpg

Boxing coach and Manager, Satinder Kaur while practicing with her team player in Sydney. Credit: Supplied by satinder kaur

ਹਾਲ ਹੀ ਵਿੱਚ ਹੋਈਆਂ ਐਡੀਲੇਡ ਦੀਆਂ ਸਿੱਖ ਖੇਡਾਂ ਵਿੱਚ ਬਾਕਸਿੰਗ ਨੂੰ ਵੀ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ ਇੱਕ ਲੜੀ ਤਹਿਤ ਹੋਰਨਾਂ ਖੇਡ ਮੁਕਾਬਲਿਆਂ ਵਿੱਚ ਵੀ 'ਬਾਕਸਿੰਗ' ਨੂੰ ਸ਼ਾਮਿਲ ਕੀਤੇ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਨਿਊ ਸਾਊਥ ਵੇਲਜ਼ ਤੋਂ ਬਾਕਸਿੰਗ ਕੋਚ ਅਤੇ ਮੈਨੇਜਰ ਸਤਿੰਦਰ ਕੌਰ ਦਾ ਮੰਨਣਾ ਹੈ ਕਿ ਇਹਨਾਂ ਉਪਰਾਲਿਆਂ ਦੇ ਬਾਵਜੂਦ, ਭਾਈਚਾਰੇ ਵਿੱਚ ਅਜੇ ਵੀ ਬਾਕਸਿੰਗ ਨੂੰ ਲੈ ਕੇ ਹੋਰ ਜਾਗਰੂਕਤਾ ਲਿਆਉਣ ਦੀ ਲੋੜ ਹੈ।


ਸਿਡਨੀ ਦੀ ਰਹਿਣ ਵਾਲੀ ਬਾਕਸਿੰਗ ਕੋਚ ਤੇ ਮੈਨੇਜਰ ਸਤਿੰਦਰ ਕੌਰ ਆਪਣੇ ਪ੍ਰਤਿਯੋਗੀਆਂ ਨੂੰ ਅਗਲੇ ਸਾਲ ਹੋਣ ਵਾਲੀਆਂ ਸਿੱਖ ਖੇਡਾਂ ਲਈ ਹੁਣ ਤੋਂ ਹੀ ਤਿਆਰ ਕਰ ਰਹੇ ਹਨ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਬਕਸਿੰਗ ਨੂੰ ਮਹਿਲਾਵਾਂ ਵਿੱਚ ਇੱਕ ਖਤਰਨਾਕ ਖੇਡ ਵਜੋਂ ਦੇਖਿਆ ਜਾਂਦਾ ਹੈ, ਜਦਕਿ ਅਜਿਹਾ ਨਹੀਂ ਹੈ।

ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਅਜਿਹੀਆਂ ਮਹਿਲਾਵਾਂ ਉਹਨਾਂ ਨਾਲ ਜੁੜੀਆਂ ਹਨ, ਜੋ ਇਸ ਖੇਡ ਨੂੰ ਪਹਿਲਾਂ ਸੱਟ ਲੱਗਣ ਦੇ ਡਰ ਕਾਰਨ ਨਹੀਂ ਚੁਣ ਰਹੀਆਂ ਸਨ।

ਪਰ ਹੁਣ ਉਹ ਇਸਦੀਆਂ ਮਾਹਰ ਬਣਦੀਆਂ ਜਾ ਰਹੀਆਂ ਹਨ ਅਤੇ ਇਸ ਨੂੰ ਇੱਕ ਸੁਰੱਖਿਅਤ ਖੇਡ ਵਜੋਂ ਵੇਖਦੀਆਂ ਹਨ।

ਸਤਿੰਦਰ ਕੌਰ ਮੁਤਾਬਕ ਭਾਈਚਾਰੇ ਵਿੱਚ ਅਜੇ ਵੀ ਬਾਕਸਿੰਗ ਨੂੰ ਲੈ ਕੇ ਹੋਰ ਜਾਗਰੂਕਤਾ ਲਿਆਉਣ ਦੀ ਬਹੁਤ ਲੋੜ ਹੈ।

ਉਹਨਾਂ ਆਉਣ ਵਾਲੇ ਖੇਡ ਮੁਕਾਬਲਿਆਂ ਵਿੱਚ ਬਾਕਸਿੰਗ ਦੀ ਸ਼ਮੂਲੀਅਤ ਨੂੰ ਇੱਕ ਵੱਡੀ ਉਮੀਦ ਵਜੋਂ ਦੱਸਿਆ।

ਸਤਿੰਦਰ ਕੌਰ ਨਾਲ ਕੀਤੀ ਗਈ ਪੂਰੀ ਗੱਲਬਾਤ ਸੁਣਨ ਲਈ ਉਪਰ ਦਿੱਤੇ ਸਪੀਕਰ ਆਈਕਨ ਉੱਤੇ ਕਲਿੱਕ ਕਰੋ...

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ।

ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand