'ਭਗਤ ਸਿੰਘ ਨੂੰ ਨੇੜਿਓਂ ਜਾਨਣ ਦੀ ਲੋੜ': ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਨ ਸਿੰਘ ਦੇ ਵਿਚਾਰ

Sumeet's designs  (1080 x 720 px) (3).png

Professor Jagmohan Singh, Shaheed e Azam Bhagat Singh's nephew at SBS Studios, Melbourne

ਚਾਹੇ ਉਹ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਅਤੇ ਲਿਖਤਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਣਥੱਕ ਕੋਸ਼ਿਸ਼ ਹੋਵੇ, ਜਾਂ ਉਹਨਾਂ ਦੇ ਜੀਵਨ ਦੇ ਪ੍ਰੇਰਨਾਦਾਇਕ ਕਿੱਸਿਆਂ ਨੂੰ ਦਸਤਾਵੇਜ਼ੀ ਰੂਪ ਦੇਣ ਲਈ, ਭਗਤ ਸਿੰਘ ਦੀ ਛੋਟੀ ਭੈਣ ਬੀਬੀ ਅਮਰ ਕੌਰ ਜੀ ਦੇ ਪੁੱਤਰ ਤੇ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਨ ਸਿੰਘ ਨੇ ਆਪਣਾ ਜੀਵਨ ਪਰਿਵਾਰ ਦੀ ਇਨਕਲਾਬੀ ਵਿਰਾਸਤ ਨੂੰ ਅੱਗੇ ਵਧਾਉਣ ਦੇ ਲੇਖੇ ਲਾਇਆ ਹੈ। ਅੱਜਕਲ ਆਸਟ੍ਰੇਲੀਆ ਦੌਰੇ ਤੇ ਆਏ ਹੋਏ ਪ੍ਰੋਫੈਸਰ ਜਗਮੋਹਨ ਭਾਈਚਾਰੇ ਨਾਲ ਰੂਬਰੂ ਹੋ ਰਹੇ ਹਨ, ਪੇਸ਼ ਹੈ ਉਨ੍ਹਾਂ ਨਾਲ ਕੀਤੀ ਖਾਸ ਗੱਲਬਾਤ.....


'ਬਚਪਨ 'ਚ ਮੇਰੀ ਮਾਂ ਨੇ ਮੇਰੇ ਮਨ ਅੰਦਰ ਇੱਕ ਸਵਾਲ ਪੈਦਾ ਕੀਤਾ ਸੀ ਕਿ 'ਘਰ 'ਚ ਭਗਤ ਸਿੰਘ ਨੂੰ ਜਾਨਣ ਵਾਲਾ ਕੋਈ ਹੈ?'

ਸ਼ਹੀਦ ਏ ਆਜ਼ਮ ਭਗਤ ਸਿੰਘ ਦੀ 3 ਸਾਲ ਛੋਟੀ ਭੈਣ ਬੀਬੀ ਅਮਰ ਕੌਰ ਜੀ ਦੇ ਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ 'ਰਿਸ਼ਤਾ ਖੂਨ ਨਾਲੋਂ ਵੱਧ ਜਾਨਣ ਨਾਲ ਬਣਦਾ ਹੈ।'

ਪ੍ਰੋਫੈਸਰ ਜਗਮੋਹਨ ਸਿੰਘ ਕਹਿੰਦੇ ਹਨ ਕਿ ਭਗਤ ਸਿੰਘ ਨੂੰ ਜਿੱਥੇ ਅਸੀਂ ਆਜ਼ਾਦੀ ਦੇ ਇੱਕ ਮਹਾਨ ਸ਼ਹੀਦ ਵਜੋਂ ਯਾਦ ਕਰਦੇ ਹਾਂ, ਉੱਥੇ ਨਾਲ ਹੀ ਉਹਨਾਂ ਦੀ ਸ਼ਖਸੀਅਤ, ਸੰਘਰਸ਼, ਵਿਚਾਰਾਂ ਤੇ ਲਿਖਤਾਂ ਤੋਂ ਵੀ ਜਰੂਰ ਪ੍ਰਭਾਵਤ ਹੁੰਦੇ ਹਾਂ, ਪਰ ਕੀ ਅਸੀਂ ਅਸਲ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਹਾਂ?

ਅੱਜਕਲ ਆਸਟ੍ਰੇਲੀਆ ਦੌਰੇ ਤੇ ਆਏ ਹੋਏ ਪ੍ਰੋਫੈਸਰ ਜਗਮੋਹਨ ਜਿੱਥੇ ਭਾਈਚਾਰੇ ਨਾਲ ਰੂਬਰੂ ਹੋ ਰਹੇ ਹਨ, ਉੱਥੇ ਅਜ਼ਾਦੀ ਦੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹੋਏ, ਉਨ੍ਹਾਂ ਦੀ ਸ਼ਖਸੀਅਤ, ਸੰਘਰਸ਼, ਵਿਚਾਰਾਂ ਤੇ ਲਿਖਤਾਂ ਦੇ ਅਸਲ ਮਾਇਨਿਆਂ ਨਾਲ ਵੀ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ।
ਜਾਤ-ਪਾਤ, ਰੰਗ ਨਸਲ, ਅਤੇ ਅਮੀਰੀ ਗਰੀਬੀ ਦੇ ਨਾਂ ਉੱਤੇ ਹੁੰਦੇ ਮੱਤਭੇਦਾਂ ਦਾ ਹਵਾਲਾ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਨੇ ਕਈ ਚਿੱਠੀਆਂ, ਅਦਾਲਤੀ ਬਿਆਨ ਅਤੇ ਲੇਖ ਲਿਖੇ।

ਪ੍ਰੋਫੈਸਰ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਕਾਫੀ ਹਿੱਸਾ ਭਗਤ ਸਿੰਘ ਦੇ ਖਤਾਂ, ਲੇਖਾਂ ਤੇ ਅਦਾਲਤੀ ਬਿਆਨਾਂ ਨੂੰ ਦਸਤਾਵੇਜ਼ੀ ਰੂਪ ਦੇਣ 'ਚ ਸਮਰਪਿਤ ਕੀਤਾ ਹੈ।

ਇਸ ਸਭ ਦੇ ਨਾਲ-ਨਾਲ ਪ੍ਰੋਫੈਸਰ ਜਗਮੋਹਨ ਆਪਣੀਆਂ ਉੱਚ ਪੇਸ਼ੇਵਰ ਪ੍ਰਾਪਤੀਆਂ ਨੂੰ ਕਾਇਮ ਰੱਖਦੇ ਹੋਏ ਅਤੇ ਵਿਦਿਅਕ ਸੁਧਾਰ ਸਮੇਤ ਕਈ ਉਸਾਰੂ ਗਤੀਵਿਧੀਆਂ ਵਿੱਚ ਨਜ਼ਦੀਕੀ ਸ਼ਮੂਲੀਅਤ ਕਰਦੇ ਰਹੇ ਹਨ।

ਪ੍ਰੋਫੈਸਰ ਜਗਮੋਹਨ ਨੇ ਆਈ ਆਈ ਟੀ ਖੜਗਪੁਰ ਵਿਖੇ ਉਚੇਰੀ ਵਿਦਿਆ ਹਾਸਿਲ ਕੀਤੀ। ਉਸ ਤੋਂ ਬਾਅਦ 1975 'ਚ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ 'ਚ ਪੜ੍ਹਾਉਣਾ ਸ਼ੁਰੂ ਕੀਤਾ ਅਤੇ 1983 'ਚ ਅਮਰੀਕਾ 'ਚ ਫੈਲੋਸ਼ਿਪ ਵੀ ਕੀਤੀ।
20240312_082508.jpg
ਜ਼ਿਕਰਯੋਗ ਹੈ ਕਿ ਜਗਮੋਹਨ ਜੀ ਦੀ ਮਾਤਾ ਬੀਬੀ ਅਮਰ ਕੌਰ ਸੀ, ਜੋ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਸੀ ਅਤੇ ਇਹਨਾਂ ਨੇ ਆਪ ਵੀ ਆਜ਼ਾਦੀ ਦੇ ਅੰਦੋਲਨ ਵਿੱਚ ਵੀ ਕਈ ਪੱਧਰਾਂ 'ਤੇ ਹਿੱਸਾ ਲਿਆ ਸੀ। ਉਨ੍ਹਾਂ ਦੇ ਪਿਤਾ ਸਰਦਾਰ ਮੱਖਣ ਸਿੰਘ ਸਮਾਜਿਕ ਕੰਮਾਂ ਵਿੱਚ ਸਰਗਰਮ ਇੱਕ ਮਿਹਨਤੀ ਕਿਸਾਨ ਵਜੋਂ ਜਾਣੇ ਜਾਂਦੇ ਸਨ। ਜਗਮੋਹਨ ਜੀ ਦਾ ਜਨਮ 1944 ਵਿੱਚ ਲਾਇਲਪੁਰ ਜ਼ਿਲ੍ਹੇ (ਹੁਣ ਪਾਕਿਸਤਾਨ ਵਿੱਚ) ਵਿੱਚ ਸਥਿਤ ਪਿੰਡ ਚੱਕ 206 ਸਿਆਲਵਾਲਾ ਵਿੱਚ ਹੋਇਆ ਸੀ। ਬੀਬੀ ਅਮਰ ਕੌਰ ਨੂੰ 1945 ਵਿੱਚ ਬਸਤੀਵਾਦੀ ਹਕੂਮਤ ਵਿਰੁੱਧ ਦਿੱਤੇ ਭਾਸ਼ਣਾਂ ਕਾਰਨ ਡੇਢ ਸਾਲ ਦੀ ਕੈਦ ਹੋਈ ਅਤੇ ਇੱਕ ਸਾਲ ਦਾ ਬੱਚਾ ਜਗਮੋਹਨ ਵੀ ਸਾਮਰਾਜਵਾਦ ਵਿਰੁੱਧ ਆਪਣਾ ਪਹਿਲਾ ਯੋਗਦਾਨ ਪਾਉਣ ਲਈ ਆਪਣੀ ਮਾਂ ਨਾਲ ਅੰਬਾਲਾ ਦੀ ਕੇਂਦਰੀ ਜੇਲ੍ਹ ਵਿੱਚ ਰਿਹਾ ਸੀ।

ਬਾਬਾ ਭਕਨਾ ਅਤੇ ਮਾਤਾ ਵਿਦਿਆਵਤੀ (ਸ਼ਹੀਦ ਭਗਤ ਸਿੰਘ ਦੀ ਮਾਤਾ) ਦੇ ਆਸ਼ੀਰਵਾਦ ਨਾਲ ਇੱਕ ਨਿਆਂਪੂਰਨ ਅਤੇ ਬਰਾਬਰੀ ਵਾਲੇ ਸਮਾਜ ਲਈ ਅਜ਼ਾਦੀ ਘੁਲਾਟੀਆਂ ਦੇ ਆਦਰਸ਼ਾਂ ਅਤੇ ਵਿਆਪਕ ਉਦੇਸ਼ਾਂ ਨਾਲ ਨੌਜਵਾਨਾਂ ਨੂੰ ਹੋਰ ਨੇੜਿਓਂ ਜੋੜਨ ਲਈ ਪ੍ਰੋਫੈਸਰ ਸਾਹਿਬ ਵੱਲੋ ਪਿੰਡ ਖਟਕੜ ਕਲਾਂ ਵਿੱਚ ਇੱਕ ਉਸਾਰੂ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ।

ਇਸ ਇੰਟਰਵਿਊ ਦੌਰਾਨ ਪ੍ਰੋਫੈਸਰ ਹੋਰਾਂ ਵੱਲੋਂ ਭਗਤ ਸਿੰਘ ਦੇ ਵਿਚਾਰਾਂ 'ਤੇ ਕੀਤੀਆਂ ਗਈਆਂ ਕੁੱਝ ਖਾਸ ਗੱਲਾਂ:

'ਭਗਤ ਸਿੰਘ ਨੂੰ ਪੜਨਾ ਆਪਣੀ ਜ਼ਿੰਦਗੀ ਨੂੰ ਸਹਾਰਾ ਦੇਣਾ ਹੈ'

'ਸਾਡੀ ਲੜਾਈ ਆਪਣੀਆਂ ਕਮਜ਼ੋਰੀਆਂ ਦੇ ਖਿਲਾਫ ਹੀ ਹੈ'

'ਕਮਜ਼ੋਰੀਆਂ ਹੀ ਨੇ ਕਿ ਅਸੀਂ ਧਰਮ ਦੇ ਇਨਸਾਨੀ ਪੱਖ ਛੱਡ ਕੇ ਰੀਤੀ ਰਿਵਾਜ਼ਾਂ 'ਚ ਪੈ ਜਾਂਦੇ ਹਾਂ'

'ਵਿਚਾਰਾਂ ਦਾ ਰਿੱਸ਼ਤਾ ਖੂਨ ਦੇ ਰਿਸ਼ਤੇ ਤੋਂ ਉੱਤੇ ਹੈ'

'ਮਸੰਦ ਲੋਕ ਸਿਰਫ ਧਨ ਦੌਲਤ ਹੀ ਨਹੀਂ ਚਾਹੁੰਦੇ, ਸਗੋਂ ਉਹ ਲੋਕਾਂ ਨੂੰ ਪੜਨ ਨਹੀਂ ਦੇਣਾ ਚਾਹੁੰਦੇ'

ਪੂਰੀ ਗੱਲਬਾਤ ਇੱਥੇ ਸੁਣੋ:
LISTEN TO
punjabi_20032024_BhagatSingh'slifeJagmohanSingh.mp3 image

'ਭਗਤ ਸਿੰਘ ਨੂੰ ਨੇੜਿਓਂ ਜਾਨਣ ਦੀ ਲੋੜ': ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਨ ਸਿੰਘ ਦੇ ਵਿਚਾਰ

SBS Punjabi

21/03/202429:18

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand