ਐਲਨ ਟੱਜ ਨੇ ਪਾਰਟਨਰ ਵੀਜ਼ਾ ਤਬਦੀਲੀਆਂ ਅਤੇ ਸਰਹਦਾਂ ਖੋਲਣ ਸੰਬੰਧੀ ਧਾਰਨਾਵਾਂ ਅਤੇ ਪ੍ਰਸ਼ਨਾਂ ਉੱਤੇ ਦਿਤਾ ਸਪਸ਼ਟੀਕਰਨ

Australian Acting Immigration Minister Alan Tudge speaks to the media during a press conference at Parliament House in Canberra, Friday, September 4, 2020. (AAP Image/Lukas Coch) NO ARCHIVING

Australian Acting Immigration Minister Alan Tudge Source: AAP

ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਹੈ ਕਿ ਜਦੋਂ ਤੱਕ ਵਧੇਰੇ ਕੁਆਰੰਟੀਨ ਥਾਂਵਾਂ ਮੁਹੱਈਆ ਨਹੀਂ ਹੁੰਦੀਆਂ ਤੱਦ ਤੱਕ ਵਿਦੇਸ਼ਾਂ ਵਿੱਚ ਫ਼ਸੇ ਆਸਟ੍ਰੇਲੀਆਈ ਨਾਗਰਿਕ, ਅਸਥਾਈ ਪ੍ਰਵਾਸੀ ਅਤੇ ਅੰਤਰਾਸ਼ਟਰੀ ਵਿਦਿਆਰਥੀਆਂ ਲਈ ਆਵਾਜਾਈ ਸੀਮਤ ਰਹੇਗੀ। ਉਨ੍ਹਾਂ ਇਸ ਗੱਲ ਨੂੰ ਵੀ ਅਸਵੀਕਾਰ ਕੀਤਾ ਕੀ ਪਾਰਟਨਰ ਵੀਜ਼ਾ ਬਿਨੈਕਾਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਪਿੱਛੇ ਕਿਸੇ ਕਿਸ੍ਮ ਦੀ ਕੋਈ ਨਸਲਵਾਦੀ ਵ੍ਹਾਈਟ ਆਸਟ੍ਰੇਲੀਆ ਨੀਤੀ ਹੈ।


ਐੱਸ ਬੀ ਐਸ ਪੰਜਾਬੀ ਨਾਲ ਕੀਤੀ ਇੱਕ ਖ਼ਾਸ ਇੰਟਰਵਿਊ ਦੌਰਾਨ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਲਈ ਕੋਵੀਡ-19 ਵੈਕਸੀਨ ਦੀ ਉਪਲਬਧਤਾ ਅਤੇ ਰਾਜਾਂ 'ਤੇ ਪ੍ਰਦੇਸ਼ਾਂ ਦੀ ਕੁਆਰੰਟੀਨ ਸਮਰੱਥਾ ਦੋਨੋ ਹੀ ਬਹੁਤ ਅਹਿਮ ਹਨ।

ਇਸ ਵੇਲ਼ੇ ਲਗਭਗ 200,000 ਅੰਤਰਰਾਸ਼ਟਰੀ ਵਿਦਿਆਰਥੀ ਬਾਹਰ ਫ਼ਸੇ ਹੋਏ ਹਨ, ਜਿਨ੍ਹਾਂ ਵਿਚੋਂ ਲਗਭਗ 6,600 ਭਾਰਤ ਵਿਚ ਹਨ। ਸਰਕਾਰੀ ਅੰਕੜਿਆਂ ਅਨੁਸਾਰ ਇਸ ਵੇਲ਼ੇ ਲਗਭਗ 30,000 ਆਸਟ੍ਰੇਲੀਆਈ ਨਾਗਰਿਕ ਅਤੇ ਸਥਾਈ ਵਸਨੀਕ ਵਿਦੇਸ਼ਾਂ ਵਿੱਚ ਫ਼ਸੇ ਹੋਏ ਹਨ ਜਿਨ੍ਹਾਂ ਵਿੱਚੋਂ ਬਹੁਗਿਣਤੀ ਭਾਰਤ ਵਿੱਚ ਹੈ।

ਉਨ੍ਹਾਂ ਕਿਹਾ ਕੀ ਭਾਰਤੀਆਂ ਦੀ ਵੱਡੀ ਗਿਣਤੀ ਮੇਲ੍ਬਰਨ ਵਿੱਚ ਰਹਿੰਦੀ ਹੈ ਅਤੇ ਇਸ ਵੇਲੇ ਵਿਕਟੋਰੀਆ ਸਰਕਾਰ ਕੋਲ਼ ਕਾਰਗਰ ਕੁਆਰੰਟੀਨ ਕਰਣ ਦੀ ਕੋਈ ਭਰੋਸੇਮੰਦ ਸਮਰੱਥਾ ਨਹੀਂ ਹੈ। ਇਸ ਦੇ ਸਿੱਟੇ ਵਜੋਂ ਕੋਈ ਵੀ ਅੰਤਰਰਾਸ਼ਟਰੀ ਉਡਾਣ ਮੇਲ੍ਬਰਨ ਵਿੱਚ ਨਹੀਂ ਆ ਰਹੀ।

ਪਿੱਛਲੇ ਦਿਨੀ ਫ਼ੇਡਰਲ ਬਜਟ ਵਿੱਚ ਪਾਰਟਨਰ ਵੀਜ਼ਾ ਬੀਨੇਕਾਰਾਂ ਅਤੇ ਉਨ੍ਹਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਲਈ ਕਾਰਜਸ਼ੀਲ-ਪੱਧਰ ਦੀ ਲਾਜ਼ਮੀ ਅੰਗਰੇਜ਼ੀ ਨੀਤੀਆਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਜੋ ਅਨਿਸ਼ਚਿਤਤਾ ਘਰ ਕਰ ਗਈ ਹੈ ਉਸ ਬਾਰੇ ਬੋਲਦਿਆਂ ਸ਼੍ਰੀ ਟੱਜ ਨੇ ਕਿਹਾ ਕੀ ਇਸ ਬਦਲਾਵ ਰਾਹੀਂ ਸਿਰਫ਼ ਇਹ ਸੁਨਿਸ਼ਚਤ ਕਰਣ ਦੀ ਕੋਸ਼ਿਸ਼ ਕਿਤੀ ਗਈ ਹੈ ਕੀ ਇੱਥੇ ਆਉਣ ਵਾਲ਼ੇ ਪ੍ਰਵਾਸੀ ਆਸਟ੍ਰੇਲੀਆ ਦੇ ਸਮਾਜਿਕ ਤਾਣੇ-ਬਾਣੇ ਵਿੱਚ ਆਪਣੀ ਪੂਰੀ ਸ਼ਮੂਲੀਅਤ ਕਰਣ ਦੇ ਯੋਗ ਹੋਣ।

ਉਨ੍ਹਾਂ ਕਿਹਾ ਕੀ ਕਾਰਜਸ਼ੀਲ-ਪੱਧਰ ਦੀ ਅੰਗਰੇਜ਼ੀ ਨਾਂ ਬੋਲਣ ਵਾਲੇ ਆਸਟ੍ਰੇਲੀਆ ਵਿੱਚ ਆਏ ਪ੍ਰਵਾਸੀਆਂ ਵਿਚੋਂ ਕੇਵਲ 13 ਪ੍ਰਤੀਸ਼ਤ ਲੋਕ ਹੀ ਨੌਕਰੀਆਂ ਕਰ ਰਹੇ ਹਨ।

ਆਲੋਚਕਾਂ ਵਲੋਂ ਇਸ ਇਸ ਨੀਤੀ ਨੂੰ ਆਸਟ੍ਰੇਲੀਆ ਦੀ ਨਵੀਂ ਨਸਲਵਾਦੀ ਅਤੇ ਵ੍ਹਾਈਟ ਆਸਟ੍ਰੇਲੀਆ ਨੀਤੀ ਵਜੋਂ ਦੇਖਿਆ ਜਾ ਰਿਹਾ ਹੈ।

ਇਸ ਬਾਰੇ, ਅਤੇ ਹੋਰਨਾਂ ਵਿਸ਼ਿਆਂ 'ਤੇ ਮੁੱਦਿਆਂ ਬਾਰੇ ਸ਼੍ਰੀ ਟੱਜ ਦਾ ਕੀ ਕਹਿਣਾ ਹੈ, ਪੂਰੀ ਇੰਟਰਵਿਊ ਸੁਣਨ ਲਈ ਉਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਉੱਤੇ ਕਲਿਕ ਕਰੋ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand