ਫੈਡਰਲ ਸਰਕਾਰ ਪ੍ਰਦਾਨ ਕਰ ਰਹੀ ਹੈ ਮੁਫਤ ਸਿਹਤ ਜਾਂਚ ਅਤੇ ਸੁਝਾਅ

Health check

Federal government is offering free online health checks for people over 45. Source: (CC0 Creative Commons

ਸਿਹਤ ਮੰਤਰੀ ਕੈਨ ਵਾਯੇਟ ਨੇ ਇਸ ‘ਲਾਈਫਚੈਕਸ’ ਨਾਮੀ ਵੈਬਸਾਈਟ ਤੇ ਉਪਲਬਧ ਟੂਲ ਦੁਆਰਾ ਸਾਰੇ ਹੀ 45 ਸਾਲਾਂ ਤੋਂ ਵਧ ਉਮਰ ਦੇ ਲੋਕਾਂ ਨੂੰ, ਸੱਚਾਈ ਨਾਲ ਦੋ ਚਾਰ ਹੋਣ ਲਈ ਪ੍ਰੇਰਤ ਕੀਤਾ ਹੈ।


ਫੈਡਰਲ ਸਰਕਾਰ ਵਲੋਂ ਇੱਕ ਉਪਰਾਲਾ ਕਰਦੇ ਹੋਏ ਇੱਕ ਨਵੀ ਵੈੱਬਸਾਈਟ ਸ਼ੂਰੁ ਕੀਤੀ ਗਈ ਹੈ ਜਿਸ ਦਾ ਮੰਤਵ ਆਸਟ੍ਰੇਲੀਅਨ ਲੋਕਾਂ ਨੂੰ ਸਿਹਤਮੰਦ ਰਹਿੰਦੇ ਹੋਏ ਚੰਗੀ ਜਿੰਦਗੀ ਜਿਊਣ ਦੇ ਢੰਗ ਤਰੀਕਿਆਂ ਵਲ ਪ੍ਰੇਰਤ ਕਰਨਾ ਹੈ। ਸਾਰੇ ਹੀ 45 ਸਾਲਾਂ ਤੋਂ ਵਡੇਰੀ ਉਮਰ ਦੇ ਵਸਨੀਕ, ਇਸ ਵੈਬਸਾਈਟ ਤੇ ਜਾ ਕੇ ਇੱਕ ਮੁਫਤ ਲਾਈਫ-ਚੈਕ ਕਰ ਸਕਦੇ ਹਨ ਜਿਸ ਦੁਆਰਾ, ਸਰਕਾਰ ਮੁਤਾਬਕ, ਲੋਕਾਂ ਨੂੰ 100 ਸਾਲਾਂ ਤੋਂ ਵੀ ਵਧ ਉਮਰ ਭੋਗਣ ਦੇ ਯੋਗ ਬਣਾਇਆ ਜਾ ਸਕਦਾ ਹੈ।

ਇਹ ਇੱਕ ਅਜਿਹਾ ਟੂਲ ਹੈ ਜਿਸ ਦੁਆਰਾ ਲੋਕਾਂ ਨੂੰ ਲੰਬੀ ਉਮਰ ਜੀਉਣ ਲਈ ਮਦਦ ਪ੍ਰਦਾਨ ਕੀਤੀ ਜਾਣੀ ਹੈ। ਬੇਸ਼ਕ, ਲੰਬੀ ਉਮਰ ਦਾ ਦਾਅਵਾ ਕਰਨਾ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਬਿਆਨਬਾਜ਼ੀ ਹੈ, ਪਰ ਹੋ ਸਕਦਾ ਹੈ ਕਿ ਇਸ ਆਨ-ਲਾਈਨ ਟੂਲ ਨਾਲ ਜਿੰਦਗੀ ਕਾਫੀ ਹਦ ਤੱਕ ਸੁਧਰ ਵੀ ਜਾਵੇ। ਸਿਹਤ ਮੰਤਰੀ ਕੈਨ ਵਾਯੇਟ ਨੇ ਇਸ ‘ਲਾਈਫ-ਚੈੱਕ’ ਨਾਮੀ ਵੈਬਸਾਈਟ ਤੇ ਉਪਲਬਧ ਟੂਲ ਦੁਆਰਾ ਸਾਰੇ ਹੀ 45 ਸਾਲਾਂ ਤੋਂ ਵਧ ਦੀ ਉਮਰ ਦੇ ਲੋਕਾਂ ਨੂੰ, ਸੱਚਾਈ ਨਾਲ ਦੋ ਚਾਰ ਹੋਣ ਲਈ ਪ੍ਰੇਰਤ ਕੀਤਾ ਹੈ। ਉਹ ਕਹਿੰਦੇ ਹਨ ਕਿ ਇਸ ਦੁਆਰਾ ਲੋਕ ਆਪਣੀ ਚੰਗੀ ਸਿਹਤ ਦੇ ਨਾਲ ਨਾਲ, ਵਿੱਤੀ ਫੈਸਲੇ, ਕੰਮਾਂ-ਕਾਜਾਂ, ਸਮਾਜਿਕ ਅਤੇ ਮਾਨਸਿਕ ਫੈਸਲੇ ਵੀ ਵਧੀਆ ਤਰੀਕੇ ਨਾਲ ਲੈ ਸਕਿਆ ਕਰਣਗੇ।

ਅਜਕਲ ਦੇ ਆਸਟ੍ਰੇਲੀਅਨ ਲੋਕ, 100 ਸਾਲ ਪਹਿਲਾਂ ਦੇ ਲੋਕਾਂ ਦੇ ਮੁਕਾਬਲੇ ਔਸਤਨ ਤਕਰੀਬਨ 25 ਸਾਲ ਲੰਬੀ ਉਮਰ ਜੀਅ ਰਹੇ ਹਨ। ਆਮ ਆਸਟ੍ਰੇਲੀਅਨ ਲੋਕਾਂ ਦੀ ਉਮਰ ਔਸਤਨ 82.5 ਸਾਲ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2050 ਤੱਕ 40,000 ਤੋਂ ਵੀ ਜਿਆਦਾ ਲੋਕ ਅਜਿਹੇ ਹੋਣਗੇ ਜਿਹੜੇ ਕਿ ਜਿੰਦਗੀ ਦਾ ਸੈਂਕੜਾ ਮਾਰ ਚੁੱਕੇ ਹੋਣਗੇ ਯਾਨਿ ਕਿ 100 ਸਾਲਾਂ ਦੀ ਉਮਰ ਤੱਕ ਜੀਉਂਦੇ ਹੋਣਗੇ। ਪਬਲਿਕ ਹੈਲਥ ਐਸੋਸ਼ਿਏਸ਼ਨ ਆਫ ਆਸਟ੍ਰੇਲੀਆ ਦੇ ਮੁਖੀ ਟੈਰੀ ਸਲੈਵਿਨ ਆਖਦੇ ਹਨ ਕਿ ਆਸਟ੍ਰੇਲੀਅਨ ਲੋਕਾਂ ਵਾਸਤੇ, ਸਿਹਤਮੰਦ ਜਿੰਦਗੀ ਜਿਊਣ ਲਈ ਉਹਨਾਂ ਦੀ ਆਪਣੀ ਨਿਜੀ ਜਿੰਮੇਵਾਰੀ ਹੀ ਬਹੁਤ ਕੰਮ ਆਉਂਦੀ ਹੈ।

ਲਾਈਫਚੈਕਸ.ਗਵ.ਏਯੂ ਨਾਮੀ ਇਸ ਵੈਬਸਾਈਟ ਉੱਤੇ ਦੋ ਤਰਾਂ ਦੇ ਪ੍ਰਸ਼ਨ-ਉੱਤਰ ਉਪਲਬਧ ਹਨ; ਇੱਕ 45-64 ਸਾਲਾਂ ਦੀ ਉਮਰ ਦੇ ਲੋਕਾਂ ਵਾਸਤੇ ਜਦਕਿ ਦੂਜਾ 65 ਸਾਲਾਂ ਤੋਂ ਵਧ ਉਮਰ ਦੇ ਲੋਕਾਂ ਲਈ ਬਣਾਏ ਗਏ ਹਨ। ਇਹਨਾਂ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕਰਨ ਤੋਂ ਬਾਅਦ ਇਹ ਵੈਬਸਾਈਟ ਕਈ ਪ੍ਰਕਾਰ ਦੇ ਸੁਝਾਅ ਜਿਨਾਂ ਵਿੱਚ ਪੌਸ਼ਟਿਕ ਅਹਾਰ, ਸ਼ਰਾਬਨੋਸ਼ੀ, ਸ਼ਰੀਰਕ ਤੰਦਰੁਸਤੀ ਅਤੇ ਸਿਗਰਟਨੋਸ਼ੀ ਪੇਸ਼ ਕਰਦੀ ਹੈ। 

ਨਿੱਜਤਾ ਨੂੰ ਮੁੱਖ ਰਖਦੇ ਹੋਏ ਇਹ ਨਤੀਜੇ ਅਤੇ ਉਹਨਾਂ ਪ੍ਰਤੀ ਦਿਤੇ ਗਏ ਸੁਝਾਅ, ਲੋਕਾਂ ਨੂੰ ਈਮੇਲ ਕਰ ਦਿੱਤੇ ਜਾਂਦੇ ਹਨ ਤਾਂ ਕਿ ਲੋਕ ਇਹਨਾਂ ਨੂੰ ਅਸਾਨੀ ਨਾਲ ਪੜ ਅਤੇ ਸਮਝ ਸਕਣ। ਇਸ ਤੋਂ ਬਾਅਦ ਇਹ ਨਤੀਜੇ ਅਤੇ ਸੁਝਾਅ ਇਸ ਵੈਬਸਾਈਟ ਤੋਂ ਮਿਟਾ ਦਿਤੇ ਜਾਂਦੇ ਹਨ। ਮੰਤਰੀ ਵਿਆਤ ਉਮੀਦ ਕਰਦੇ ਹਨ ਕਿ ਸਾਰੇ ਹੀ ਆਸਟ੍ਰੇਲੀਅਨ ਲੋਕ ਜਿੰਦਗੀ ਦਾ ਸੈਂਕੜਾ ਜਰੂਰ ਹੀ ਬਨਾਉਣ।

ਪਬਲਿਕ ਹੈਲਥ ਐਸੋਸ਼ਿਏਸ਼ਨ ਦੇ ਟੈਰੀ ਸਲੈਵਿਨ ਵੀ ਮੰਨਦੇ ਹਨ ਕਿ ਇਸ ਵੈਬਸਾਈਟ ਦੁਆਰਾ ਚੰਗੇ ਲਾਭ ਪ੍ਰਾਪਤ ਹੋਣਗੇ। ਉਹ ਕਹਿੰਦੇ ਹਨ ਕਿ ਜਿਆਦਾਤਰ ਆਸਟ੍ਰੇਲੀਅਨ ਲੋਕ ਇਹਨਾਂ ਪ੍ਰਸ਼ਨਾਂ ਅਤੇ ਸੁਝਾਵਾਂ ਵਿੱਚੋਂ ਅਗਰ ਸਾਰੇ ਤੇ ਨਹੀਂ ਤਾਂ ਇੱਕ ਜਾਂ ਦੋ ਉੱਤੇ ਤਾਂ ਜਰੂਰ ਹੀ ਅਮਲ ਕਰਨਗੇ। ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਇਸ ਵਾਸਤੇ ਜਿਆਦਾ ਉਪਰਾਲੇ ਸਰਕਾਰੀ ਪੱਧਰ ਤੇ ਇਨਫਰਾਸਟਕਚਰ ਅਤੇ ਜਾਣਕਾਰੀ ਫੈਲਾਉਣ ਦੁਆਰਾ ਹੀ ਕੀਤੇ ਜਾਣੇ ਚਾਹੀਦੇ ਹਨ।

Listen to  Monday to Friday at 9 pm. Follow us on  and .

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand