'ਭੰਗੜਾ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਤੇ ਰੂਹ ਪੰਜਾਬ ਦੀ': ਕੋਚ ਮਨਜਿੰਦਰ ਸਿੰਘ

Rooh Punjab Dee Academy

Manjinder Singh with his bhangra students at Rooh Punjab Dee bhangra academy Credit: Supplied

ਮੈਲਬੌਰਨ ਤੋਂ ਭੰਗੜਾ ਕੋਚ ਮਨਜਿੰਦਰ ਸਿੰਘ, ਜੋ ਪਿਛਲੇ ਇੱਕ ਦਹਾਕੇ ਤੋਂ ਆਸਟ੍ਰੇਲੀਆ ਵਿੱਚ ਬੱਚਿਆਂ ਨੂੰ ਭੰਗੜਾ ਸਿਖਾ ਰਹੇ ਹਨ, ਦਾ ਮੰਨਣਾ ਹੈ ਕਿ ਬੱਚਿਆਂ ਨੂੰ ਹਿਪ-ਹੋਪ ਦੇ ਨਾਲ-ਨਾਲ ਲੋਕ ਵਿਰਸੇ ਵਿੱਚੋਂ ਉਪਜੇ ਭੰਗੜੇ ਦੇ ਰੂਪਾਂ ਜਿਵੇਂ ਕਿ ਝੂਮਰ ਆਦਿ ਤੋਂ ਵੀ ਵਾਕਿਫ ਕਰਵਾਉਣਾ ਚਾਹੀਦਾ ਹੈ।


2008 ਵਿੱਚ ਪੰਜਾਬ ਤੋਂ ਪਰਵਾਸ ਕਰਕੇ ਆਸਟ੍ਰੇਲੀਆ ਆਏ ਮਨਜਿੰਦਰ ਸਿੰਘ ਸ਼ੁਰੂ ਤੋਂ ਹੀ ਪੰਜਾਬੀ ਲੋਕ ਨਾਚ ਭੰਗੜੇ ਨਾਲ਼ ਜੁੜੇ ਹੋਏ ਹਨ।

ਉਹ ਇੱਕ ਭੰਗੜਾ ਕੋਚ ਵਜੋਂ ਆਸਟ੍ਰੇਲੀਆ ਦੇ 'ਰੂਹ ਪੰਜਾਬ ਦੀ' ਗਰੁੱਪ ਨਾਲ ਜਿਥੇ ਲੰਬੇ ਸਮੇਂ ਤੋਂ ਸਾਂਝ ਰੱਖਦੇ ਹਨ ਓਥੇ ਉਹ ਸਿਡਨੀ ਤੋਂ ਸ਼ੁਰੂ ਹੋਏ ਇਸ ਗਰੁੱਪ ਦੇ ਮੈਲਬੌਰਨ ਵਿਚਲੇ ਚੈਪਟਰ ਦੇ ਕਰਤਾ-ਧਰਤਾ ਹਨ ਅਤੇ ਬੱਚਿਆਂ ਨੂੰ ਭੰਗੜੇ ਨਾਲ਼ ਜੋੜੀ ਰੱਖਣ ਤੇ ਸਿਖਲਾਈ ਦੇਣ ਲਈ ਨਿਰੰਤਰ ਯਤਨਸ਼ੀਲ ਹਨ।

ਉਨ੍ਹਾਂ ਭੰਗੜੇ ਨੂੰ ਮਹਿਜ਼ ਇੱਕ ਕਲਾ ਦੀ ਬਜਾਏ ਪੰਜਾਬੀ ਸੱਭਿਆਚਾਰ ਦੀ ਅਦੁੱਤੀ ਪਹਿਚਾਣ ਤੇ ਅਨਿੱਖੜਵਾਂ ਅੰਗ ਦੱਸਿਆ।
Rooh Punjab Dee bhangra Academy
Students of Rooh Punjab Dee Bhangra academy during a stage performance at Bhangra World Cup Credit: Supplied
ਅੱਜ ਦੇ ਦੌਰ ਵਿੱਚ ਜਿਥੇ ਜੋਸ਼ ਨਾਲ ਭਰਪੂਰ ਇਸ ਲੋਕ ਨਾਚ ਨੇ ਦੁਨੀਆ ਭਰ ਵਿੱਚ ਆਪਣੀ ਪਹਿਚਾਣ ਬਣਾਈ ਹੈ ਓਥੇ ਉਨ੍ਹਾਂ ਦਾ ਮੰਨਣਾ ਹੈ ਕਿ ਲੋਕ ਹੁਣ ਇਸ ਦੇ ਅਸਲ ਰੰਗ ਤੋਂ ਦੂਰ ਹੁੰਦੇ ਜਾ ਰਹੇ ਹਨ।

ਉਨ੍ਹਾਂ ਕਿਹਾ, "ਸਮੇਂ ਦੇ ਨਾਲ-ਨਾਲ ਅਸੀਂ ਭੰਗੜੇ ਦੀਆਂ ਵੱਖੋ-ਵੱਖਰੀਆਂ ਕਿਸਮ ਵੱਲ ਅੱਗੇ ਵਧਦੇ ਜਾ ਰਹੇ ਹਾਂ। ਅੱਜ ਜਿਥੇ ਭੰਗੜੇ ਦੇ ਹਿਪ-ਹੋਪ ਰੂਪ ਨੂੰ ਦੁਨੀਆ ਭਰ ਦੀਆਂ ਸਟੇਜਾਂ ਦੇ ਉੱਤੇ ਦੇਖਿਆ ਜਾ ਸਕਦਾ ਹੈ ਓਥੇ ਹੀ ਇਸ ਦਾ ਅਸਲ ਰੂਪ ਭਾਵ ਫੋਕ ਭੰਗੜਾ ਦਿਨੋਂ-ਦਿਨੀ ਲੁਪਤ ਹੁੰਦਾ ਜਾ ਰਿਹਾ ਹੈ।"

ਮਨਜਿੰਦਰ ਸਿੰਘ ਨੇ ਕਿਹਾ ਕਿ ਉਹ ਭੰਗੜੇ ਦੇ ਹਰ ਰੂਪ ਨੂੰ ਪਸੰਦ ਕਰਦੇ ਹਨ ਪਰ ਉਹ ਚਾਹੁੰਦੇ ਹਨ ਕਿ ਇਸਦੇ ਮੂਲ ਰੂਪਾਂ ਨੂੰ ਵੀ ਓਨੀਂ ਹੀ ਤਵੱਜੋਂ ਦਿੱਤੀ ਜਾਣੀ ਚਾਹੀਦੀ ਹੈ।

"ਭੰਗੜਾ ਸਾਡੇ ਸੱਭਿਆਚਾਰ ਦੀ ਪਹਿਚਾਣ ਹੈ ਕਿਓਂਕਿ ਇਹ ਸਿਰਫ ਇੱਕ ਨਾਚ ਹੀ ਨਹੀਂ ਸਗੋਂ ਸਾਡੇ ਲੋਕ ਸਾਜ਼ਾਂ, ਬੋਲੀਆਂ ਜ਼ਰੀਏ ਸਾਡੇ ਜਜ਼ਬਾਤਾਂ ਨੂੰ ਵੀ ਪਰਿਭਾਸ਼ਿਤ ਕਰਦਾ ਹੈ," ਉਨ੍ਹਾਂ ਕਿਹਾ।
LISTEN TO
Punjabi_070922_Manjinder Singh_Rooh Punjab Di (Bhangra Academy)_SBS_ID_19187255.mp3 image

ਭੰਗੜਾ ਕੋਚ ਮਨਜਿੰਦਰ ਸਿੰਘ ਨਾਲ ਪੂਰੀ ਇੰਟਰਵਿਊ ਸੁਣਨ ਲਈ ਹੇਠਾਂ ਬਣੇ ਆਡੀਓ ਆਈਕਨ ਤੇ ਕਲਿਕ ਕਰੋ।

11:45

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand