ਮਾਹਰਾਂ ਅਨੁਸਾਰ ਰੰਗਦਾਰ ਚਮੜੀ ਦੀ ਸੰਭਾਲ ਲਈ ਘਰੇਲੂ ਨੁਸਖਿਆਂ ਦੀ ਬਜਾਏ ਹੋਰ ਸਹੀ ਤਰੀਕੇ ਵਰਤਣ ਦੀ ਲੋੜ

Dr Gobinder Kashmirian and Dr Sanam Dhillon

Dr Gobinder Kashmirian and Dr Sanam Dhillon. Credit: Foreground, supplied. Background: Getty/Pexels

ਜਨਰਲ ਪ੍ਰੈਕਟੀਸ਼ਨਰ ਅਤੇ ਸਕਿਨ ਸਪੈਸ਼ਲਿਸਟ ਡਾ. ਸਨਮ ਢਿੱਲੋਂ ਅਤੇ ਸਕਿਨ ਕੈਂਸਰ ਮਾਹਰ ਡਾ. ਗੋਬਿੰਦਰ ਕਸ਼ਮੀਰੀਅਨ ਰੰਗਦਾਰ ਚਮੜੀ ਦੀਆਂ ਸਮੱਸਿਆਵਾਂ ਬਾਰੇ ਸਮਝਾਉਂਦੇ ਹੋਏ ਇਸ ਦੀ ਸਹੀ ਸੰਭਾਲ ਦੀ ਪ੍ਰਕਿਰਿਆ ਬਾਰੇ ਦੱਸ ਰਹੇ ਹਨ। ਲਾਜ਼ਮੀ ਅਤੇ ਹਾਨੀਕਾਰਕ ਪਦਾਰਥਾਂ ਦੀ ਪਹਿਚਾਣ ਦੇ ਨਾਲ ਨਾਲ ਘਰੇਲੂ ਨੁਸਖਿਆਂ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਜਾਣੂ ਹੋਣ ਲਈ ਸੁਣੋ ਇਹ ਗੱਲਬਾਤ।


Key Points
  • ਰੰਗਦਾਰ ਅਤੇ ਗੋਰੀ ਚਮੜੀ ਦੀਆਂ ਸਮੱਸਿਆਵਾਂ ਤੋਂ ਲੈ ਕੇ ਸਹੀ ਸੰਭਾਲ ਕਰਨ ਦੇ ਤਰੀਕੇ ਅਲੱਗ-ਅਲੱਗ ਹੁੰਦੇ ਹਨ।
  • ਡਾ. ਸਨਮ ਅਤੇ ਡਾ. ਗੋਬਿੰਦਰ ਨੇ ਦੱਸਿਆ ਕਿ ਬਹੁਗਿਣਤੀ ਪ੍ਰੋਡਕਟਸ ਅਤੇ ਜਿਆਦਾਤਰ ਮੈਡੀਕਲ ਵਾਲੀ ਪੜਾਈ ਵੀ ਰੰਗਦਾਰ ਚਮੜੀ ਦੀ ਜ਼ਰੂਰਤ ਅਨੁਸਾਰ ਨਹੀਂ ਹੁੰਦੀ।
  • ਚਿਹਰੇ ਦੀ ਸੰਭਾਲ ਲਈ ਸਕਿਨਕੇਅਰ ਰੂਟੀਨ ਲਾਜ਼ਮੀ ਹੈ ਜਿਸ ਵਿਚ ਰੋਜ਼ਾਨਾ ਕਲੈਨਜ਼ਰ , ਮੋਇਸਚੁਰਾਈਜ਼ਰ ਅਤੇ ਸਨਸਕ੍ਰੀਨ ਮੌਜੂਦ ਹੋਣੇ ਚਾਹੀਦੇ ਹਨ।
ਜੇਕਰ ਤੁਹਾਡੀ ਚਮੜੀ ਧੁੱਪ ਵਿੱਚ ਸੜਦੀ ਨਹੀਂ ਬਲਕਿ ਗੂੜੀ ਹੁੰਦੀ ਹੈ, ਤਾਂ ਤੁਹਾਡੀ ਚਮੜੀ ਨੂੰ ਸਕਿਨ ਆਫ ਕਲਰ (skin of colour) ਕਿਹਾ ਜਾਂਦਾ ਹੈ।

ਗੋਲਡ ਕੋਸਟ ਦੇ ਰਹਿਣ ਵਾਲੇ ਜਨਰਲ ਪ੍ਰੈਕਟੀਸ਼ਨਰ ਅਤੇ ਸਕਿਨ ਸਪੈਸ਼ਲਿਸਟ ਡਾ. ਸਨਮ ਢਿੱਲੋਂ (30) ਅਤੇ ਸਕਿਨ ਕੈਂਸਰ ਮਾਹਰ ਡਾ. ਗੋਬਿੰਦਰ ਕਸ਼ਮੀਰੀਅਨ (34) ਤਕਰੀਬਨ ਪਿੱਛਲੇ ਇੱਕ ਦਹਾਕੇ ਤੋਂ ਸਿਹਤ ਸੰਭਾਲ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ।

ਐਸ ਬੀ ਐਸ ਪੰਜਾਬੀ ਦੇ ਸਿਡਨੀ ਸਟੂਡੀਓ ਵਿੱਚ ਗੱਲ ਬਾਤ ਕਰਦੇ ਹੋਏ ਡਾ. ਸਨਮ ਅਤੇ ਡਾ.ਗੋਬਿੰਦਰ ਨੇ ਰੰਗਦਾਰ ਚਮੜੀ ਵਾਲੇ ਲੋਕਾਂ ਵਿੱਚ ਵੱਧ ਰਹੀਆਂ ਸਮੱਸਿਆਵਾਂ ਅਤੇ ਸਹੀ ਸਲਾਹ ਦੀ ਘਾਟ ਉੱਤੇ ਚਾਨਣਾ ਪਾਇਆ।
Dr Sanam and Dr Gobinder (19).png
Husband-wife duo Dr Gobinder Kashmirian and Dr Sanam Dhillon. Credit: Supplied.

ਜਾਣਕਾਰੀ ਦੀ ਘਾਟ

ਡਾ. ਸਨਮ ਨੇ ਦੱਸਿਆ, "ਜਦੋਂ ਅਸੀਂ ਪੜ੍ਹਦੇ ਸੀ ਤਾਂ ਸਾਡੀਆਂ ਕਿਤਾਬਾਂ ਵਿੱਚ ਰੰਗਦਾਰ ਚਮੜੀ ਵਾਲੇ ਲੋਕਾਂ ਦੀਆਂ ਤਸਵੀਰਾਂ ਅਤੇ ਉਹਨਾਂ ਨਾਲ ਸੰਬੰਧਿਤ ਸਮੱਸਿਆਵਾਂ ਦਾ ਬਹੁਤ ਘੱਟ ਜ਼ਿਕਰ ਹੁੰਦਾ ਸੀ।"
ਰੰਗਦਾਰ ਚਮੜੀ ਦੀ ਸੰਭਾਲ ਲਈ ਬਹੁਤ ਘੱਟ ਪ੍ਰੋਡਕਟ ਹਨ, ਇਸ ਲਈ ਅਸੀਂ ਇਸ ਮਸਲੇ ਨੂੰ ਡੂੰਘਾਈ ਵਿੱਚ ਸਮਝਣਾ ਚਾਹਿਆ।
ਡਾ. ਗੋਬਿੰਦਰ
ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਿਨ ਦਾ ਇੱਕ ਅਧਿਐਨ ਵੀ ਇਸ ਮਸਲੇ ਨੂੰ ਅੰਕੜਿਆਂ ਵਿੱਚ ਦਰਸਾਉਂਦਾ ਹੈ।

ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 140 ਵਿਚੋਂ 80% ਡਰਮਾਟੋਲੋਜਿਸਟ ਸਕਿਨ ਆਫ ਕਲਰ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਨਿਪੁੰਨ ਮਹਿਸੂਸ ਨਹੀਂ ਕਰਦੇ ਸਨ।

50% ਡਰਮਾਟੋਲੋਜਿਸਟ ਇਹਨਾਂ ਮਸਲਿਆਂ ਨੂੰ ਸੁਲਝਾਉਣ ਲਈ ਵਧੇਰੀ ਟ੍ਰੇਨਿੰਗ ਦੇ ਚਾਹਵਾਨ ਸਨ।
skincare concerns.png
Common skincare concerns for skin of colour include hyperpigmentation and melasma. Credit: Getty/Pexels

ਆਮ ਸਮੱਸਿਆਵਾਂ

ਰੰਗਦਾਰ ਅਤੇ ਗੋਰੀ ਚਮੜੀ ਦੇ ਫਰਕ ਨੂੰ ਸਮਝਾਉਂਦੇ ਹੋਏ, ਦੋਹਾਂ ਡਾਕਟਰਾਂ ਨੇ ਇਸ ਦੀ ਸੰਭਾਲ ਦੇ ਵਿਗਿਆਨਕ ਤਰੀਕੇ ਦੱਸੇ।

ਰੰਗਦਾਰ ਚਮੜੀ ਵਾਲੇ ਲੋਕਾਂ ਲਈ ਸਭ ਤੋਂ ਵੱਡੀ ਸਮੱਸਿਆ ਦਾਗ ਅਤੇ ਗੂੜ੍ਹੇ ਨਿਸ਼ਾਨ ਹੁੰਦੇ ਹਨ ਜਿਹਨਾਂ ਨੂੰ ਹਾਈਪਰਪਿਗਮਨਟੇਸ਼ਨ (hyperpigmentation) ਜਾਂ ਫੇਰ ਮਿਲੈਜ਼ਮਾਂ (melasma) ਕਿਹਾ ਜਾਂਦਾ ਹੈ", ਉਨ੍ਹਾਂ ਦੱਸਿਆ।
ਇਹ ਸਮੱਸਿਆਵਾਂ ਗੋਰੀ ਚਮੜੀ ਵਾਲੇ ਲੋਕਾਂ ਵਿੱਚ ਨਹੀਂ ਹੁੰਦੀਆਂ, ਇਸ ਕਰਕੇ ਇਹਨਾਂ ਨਿਸ਼ਾਨਾ ਨੂੰ ਘਟਾਉਣ ਲਈ ਅਤੇ ਚਮੜੀ ਦੀ ਸੰਭਾਲ ਲਈ ਸਾਡੇ ਲਈ ਅਲੱਗ ਤਰੀਕੇ ਜਰੂਰੀ ਹਨ।
ਡਾ. ਗੋਬਿੰਦਰ

ਸਕਿਨਕੇਅਰ ਰੂਟੀਨ

ਚਮੜੀ ਦੀ ਸੰਭਾਲ ਲਈ ਸਭ ਤੋਂ ਅਹਿਮ ਹਰ ਰੋਜ਼ ਚਿਹਰੇ ਨੂੰ ਕਲੈਨਜ਼ਰ ਨਾਲ ਧੋ ਕੇ, ਮੋਇਸਚੁਰਾਇਜ਼ਰ ਲਗਾਉਣ ਤੋਂ ਬਾਅਦ ਸਨਸਕ੍ਰੀਨ ਲਗਾਉਣੀ ਲਾਜ਼ਮੀ ਹੈ।
skincare.png
An everyday skincare routine should include a cleanser, moisturiser and sunscreen.
ਡਾ. ਸਨਮ ਨੇ ਦਸਿਆ ਕਿ "ਜੇਕਰ ਤੁਹਾਨੂੰ ਹਾਈਪਰਪਿਗਮਨਟੇਸ਼ਨ ਦੀ ਸਮੱਸਿਆ ਹੈ ਤਾਂ ਅਜਿਹਾ ਸੀਰਮ ਵਰਤਣਾ ਚਾਹੀਦਾ ਹੈ ਜਿਸ ਵਿੱਚ ਨਾਇਆਸੀਨੀਮਾਈਡ (niacinamide), ਰੈਟਨੋਲ (retinol), ਬਾਕੂਚਿਓਲ (bakuchiol), ਜਾਂ ਵਿਟਾਮਿਨ ਸੀ (vitamin c) ਹੋਵੇ।ਇਹ ਚੀਜ਼ਾਂ ਚਮੜੀ ਉੱਤੇ ਦਾਗਾਂ ਨੂੰ ਮਿਟਾਉਣ ਵਿੱਚ ਮਦਦ ਕਰਦੀਆਂ ਹਨ।”

"ਔਰਤਾਂ ਅਤੇ ਮਰਦਾਂ ਦੋਹਾਂ ਲਈ ਚਮੜੀ ਦੀ ਸੰਭਾਲ ਬਹੁਤ ਜਰੂਰੀ ਹੈ", ਡਾ.ਗੋਬਿੰਦਰ ਨੇ ਕਿਹਾ।

ਜੇਕਰ ਤੁਸੀਂ ਵੀ ਆਪਣੀ ਚਮੜੀ ਦੀ ਸਹੀ ਸੰਭਾਲ ਕਰਨੀ ਚਾਹੋ ਤਾਂ ਕਿਹੜੇ ਪ੍ਰੋਡਕਟ ਲਾਜ਼ਮੀਂ ਹਨ ਅਤੇ ਕਿਹੜੇ ਨੁਕਸਾਨਦਾਇਕ, ਬਾਰੇ ਜਾਨਣ ਲਈ ਸੁਣੋ ਇਹ ਇੰਟਰਵਿਊ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand