ਕਿਸ ਤਰ੍ਹਾਂ ਬਣਿਆ ਜਾ ਸਕਦਾ ਹੈ ਆਦਿਵਾਸੀ ਭਾਈਚਾਰੇ ਦਾ ਸਮਰਥਕ

How to become a First Nations advocate

Young aboriginal students studying together outdoors in the sun in Australia. Credit: SolStock/Getty Images

ਜੋ ਲੋਕ ਆਦਿਵਾਸੀ ਭਾਈਚਾਰੇ ਦੀ ਆਵਾਜ਼ ਨੂੰ ਬੁਲੰਦ ਕਰਦੇ ਹਨ ਅਤੇ ਉਨ੍ਹਾਂ ਨਾਲ ਸਬੰਧਤ ਅਹਿਮ ਮਸਲਿਆਂ ਅਤੇ ਕਾਰਜਾਂ ਦਾ ਵੱਧ-ਚੜ੍ਹ ਕੇ ਸਮਰਥਨ ਕਰਦੇ ਹਨ ਉਹ ਲੋਕ ਆਸਟ੍ਰੇਲੀਆ ਵਿੱਚ ਆਦਿਵਾਸੀ ਐਡਵੋਕੇਟ ਜਾਂ ਸਹਿਯੋਗੀ ਅਖਵਾਉਂਦੇ ਹਨ। ਆਦਿਵਾਸੀ ਭਾਈਚਾਰੇ ਦਾ ਸਮਰਥਨ ਤੇ ਸਹਾਇਤਾ ਕਰਨ ਸਬੰਧੀ ਵਿਚਾਰ ਕਰਨ ਲਈ ਕੁਝ ਪਹਿਲੂ ਦਿੱਤੇ ਗਏ ਹਨ, ਇੱਥੇ ਜਾਣੋ...


Key Points
  • ਆਪਣੇ ਆਪ ਨੂੰ ਫਸਟ ਨੇਸ਼ਨ ਭਾਈਚਾਰਿਆਂ ਦੇ ਇਤਿਹਾਸ ਬਾਰੇ ਸਿੱਖਿਅਤ ਕਰੋ ਅਤੇ ਗ਼ੈਰ-ਸਵਦੇਸ਼ੀ ਲੋਕਾਂ ਨਾਲ ਉਹਨਾਂ ਦੇ ਸਬੰਧਾਂ ਨੂੰ ਸਮਝੋ
  • ਜਿੱਥੇ ਤੁਸੀਂ ਰਹਿੰਦੇ ਹੋ, ਉਸ ਜ਼ਮੀਨ ਦੇ ਰਵਾਇਤੀ ਮਾਲਕਾਂ ਬਾਰੇ ਜਾਣੋ
  • ਬਹੁ-ਸੱਭਿਆਚਾਰਕ ਭਾਈਚਾਰੇ ਸਾਂਝੇ ਤਜ਼ਰਬਿਆਂ ਤੋਂ ਲਾਭ ਉਠਾ ਸਕਦੇ ਹਨ ਅਤੇ ਉਨ੍ਹਾਂ ’ਤੇ ਨਿਰਮਾਣ ਕਰ ਸਕਦੇ ਹਨ
ਯੋਰਟਾ ਯੋਰਟਾ ਦੀ ਮਹਿਲਾ ਡਾ: ਸਮਰ ਮੇਅ ਫਿਨਲੇ ਦੱਸਦੀ ਹੈ ਕਿ ਫਸਟ ਨੇਸ਼ਨਜ਼ ਸਹਿਯੋਗੀ ਹੋਣ ਦਾ ਮਤਲਬ ਹੈ ਕਿਸੇ ਵਿਅਕਤੀ ਵਲੋਂ ਸਵਦੇਸ਼ੀ ਭਾਈਚਾਰਿਆਂ ਲਈ ਅਹਿਮੀਅਤ ਰੱਖਣ ਵਾਲੇ ਮਾਮਲਿਆਂ ਅਤੇ ਕਾਰਨਾਂ ਦੇ ਨਾਲ ਖੜ੍ਹੇ ਹੋਣਾ ਤੇ ਉਨ੍ਹਾਂ ਦਾ ਸਰਗਰਮੀ ਨਾਲ ਸਮਰਥਨ ਕਰਨਾ।
Summer May Finlay.jpg
Dr Summer May Finlay.
“ਸਾਡੇ ਸਹਿਯੋਗੀਆਂ ਦੇ ਸਾਡੇ ਨਾਲ ਹੋਣ ਸਦਕਾ ਸਾਨੂੰ ਆਪਣੀ ਆਵਾਜ਼ ਚੁੱਕਣ ਤੇ ਆਪਣੇ ਮੁੱਦਿਆਂ ਨੂੰ ਵਧਾਉਣ ਵਿਚ ਮਦਦ ਮਿਲਦੀ ਹੈ।ਬਦਲਾਅ ਦੀ ਵਕਾਲਤ ਕਰਦੇ ਸਮੇਂ ਇਹ ਸਪੱਸ਼ਟ ਤੌਰ 'ਤੇ ਮਹੱਤਵਪੂਰਨ ਹੁੰਦਾ ਹੈ,” ਉਹ ਕਹਿੰਦੀ ਹੈ।

ਹਾਲਾਂਕਿ ਕੋਈ ਨਿਰਧਾਰਤ ਤਰੀਕਾ ਨਹੀਂ ਹੈ, ਫਿਰ ਵੀ ਕੁਝ ਚੀਜ਼ਾਂ ਹਨ ਜੋ ਗ਼ੈਰ-ਸਵਦੇਸ਼ੀ ਲੋਕ ਸਹਿਯੋਗੀ ਬਣਨ ਲਈ ਕਰ ਸਕਦੇ ਹਨ।

ਖੁਦ ਨੂੰ ਸਿੱਖਿਅਤ ਕਰੋ

ਬੰਡਜਾਲੰਗ ਔਰਤ ਅਤੇ ‘ਰਿਕੰਸੀਲੀਏਸ਼ਨ ਆਸਟ੍ਰੇਲੀਆ’ ਦੀ ਸੀਈਓ ਕੈਰਨ ਮੰਡਾਈਨ ਕਹਿੰਦੀ ਹੈ ਕਿ ਕਿਸੇ ਵੀ ਰਿਸ਼ਤੇ ਵਾਂਗ, ਇਕ ਚੰਗਾ ਸਹਿਯੋਗੀ ਬਣਨ ਦਾ ਸਭ ਤੋਂ ਪਹਿਲਾ ਕਦਮ ਹੈ, “ਲੋਕਾਂ ਨੂੰ ਜਾਨਣਾ”।

"ਇਸਦੀ ਸ਼ੁਰੂਆਤ ਫਰਸਟ ਨੇਸ਼ਨਜ਼ ਦੇ ਲੋਕਾਂ ਅਤੇ ਦੂਜੇ ਆਸਟ੍ਰੇਲੀਅਨਾਂ ਵਿਚਕਾਰਲੇ ਸਬੰਧਾਂ ਅਤੇ ਮੌਜੂਦਾ ਸਥਿਤੀ ਨੂੰ ਸਮਝਣ ਤੋਂ ਹੋਣੀ ਚਾਹੀਦੀ ਹੈ।ਇਸ ਦੇ ਨਾਲ ਹੀ ਰਿਸ਼ਤਿਆਂ ਦੇ ਇਤਿਹਾਸ ਅਤੇ ਇਸ ਰਿਸ਼ਤੇ ਵਿੱਚ ਜੋ ਕੁਝ ਚਲਾ ਗਿਆ ਉਸ ਨੂੰ ਵੀ ਸਮਝਣਾ ਹੋਵੇਗਾ।”

ਉਸ ਦਾ ਕਹਿਣਾ ਹੈ ਕਿ ਇਹ ਪ੍ਰਕ੍ਰਿਆ ਕਿਸੇ ਵੀ ਆਸਟ੍ਰੇਲੀਅਨ ਦੇ ਜੀਵਨ ਨੂੰ ਸੁਧਾਰ ਸਕਦੀ ਹੈ।

ਮਿਸ ਮੰਡਾਈਨ ਕਹਿੰਦੀ ਹੈ, “ਇਹ ਉਨ੍ਹਾਂ ਨੂੰ ਲੋਕਾਂ, ਦੇਸ਼ ਤੇ ਇਲਾਕੇ ਨਾਲ ਆਪਣਾ ਸਬੰਧ ਸਥਾਪਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।”
Karen Mundine Pic Joseph Mayers.JPG
CEO of Reconciliation Australia, Karen Mundine Credit: Reconciliation Australia Credit: Joseph Mayers/Joseph Mayers Photography
ਇਹ ਮਹੱਤਵਪੂਰਨ ਹੈ ਕਿ ਗ਼ੈਰ-ਸਵਦੇਸ਼ੀ ਲੋਕ ਭਰੋਸੇਮੰਦ ਸਰੋਤਾਂ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਸਿੱਖਿਅਤ ਕਰਨ ਲਈ ਸਮਾਂ ਕੱਢਣ, ਡਾ.ਫਿਨਲੇ ਨੇ ਅੱਗੇ ਕਿਹਾ।

ਉਹ ਕਹਿੰਦੀ ਹੈ, “ਉਹ ਵਿਅਕਤੀ ਹੀ ਇੱਕ ਸਹਿਯੋਗੀ ਹੈ ਜੋ ਖੁਦ ਨੂੰ ਇਸ ਸਬੰਧੀ ਸਿੱਖਿਅਤ ਕਰਨ ਲਈ ਸਮਾਂ ਕੱਢ ਸਕੇ ਕਿ ਅਸੀਂ ਕੁੱਲ ਆਬਾਦੀ ਦਾ ਸਿਰਫ 3% ਹਾਂ।”

“ਜੇਕਰ ਅਸੀਂ ਹਰ ਕਿਸੇ ਨੂੰ ਸਿੱਖਿਅਤ ਕਰਨ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਹੋਰ ਕੁਝ ਨਹੀਂ ਕਰ ਸਕਾਂਗੇ।”

ਜਦੋਂ ਕਿ ਫਸਟ ਨੇਸ਼ਨਜ਼ ਦੇ ਲੋਕਾਂ ਬਾਰੇ ਸਿੱਖਣ ਲਈ ਬਹੁਤ ਸਾਰੇ ਸਾਧਨ ਹਨ, ਮਿਸ ਮੰਡਾਈਨ ਦਾ ਮੰਨਣਾ ਹੈ ਕਿ ਜਿਥੇ ਤੁਸੀਂ ਰਹਿੰਦੇ ਹੋ, ਉਸ ਜ਼ਮੀਨ ਦੇ ਅਸਲ ਮਾਲਕਾਂ ਬਾਰੇ ਫਸਟ ਨੇਸ਼ਨਜ਼ ਸੰਸਥਾਵਾਂ ਅਤੇ ਸਥਾਨਕ ਕੌਂਸਲਾਂ ਰਾਹੀਂ ਜਾਣਕਾਰੀ ਹਾਸਲ ਕਰਨਾ ਇੱਕ ਚੰਗੀ ਸ਼ੁਰੂਆਤ ਹੈ।

ਡਾ. ਫਿਨਲੇ ਦਾ ਕਹਿਣਾ ਹੈ ਕਿ ਰਿਕੰਸੀਲੀਏਸ਼ਨ ਆਸਟ੍ਰੇਲੀਆ ਜਾਂ ਤੁਹਾਡੇ ਸੂਬੇ ਵਿਚਲੀਆਂ ਰਿਕੰਸੀਲੀਏਸ਼ਨ ਕੌਂਸਲਜ਼, ਸਿੱਖਣ ਦੇ ਸਾਧਨਾਂ ਵਿੱਚੋਂ ਇੱਕ ਹਨ।
ਸਾਰੇ ਲੋਕਾਂ ਨੂੰ ਇੱਕ ਬਰਾਬਰ ਵੇਖੋ

ਲਿਊਕ ਪੀਅਰਸਨ ਇੱਕ ਗੈਮਿਲਾਰਾਏ ਵਿਅਕਤੀ ਅਤੇ ‘ਇੰਡੀਜੀਨੀਅਸ ਐਕਸ’ ਦਾ ਸੰਸਥਾਪਕ ਹੈ। ਇਹ ਇੱਕ ਅਜਿਹਾ ਮੰਚ ਹੈ ਜੋ ਵੱਖ-ਵੱਖ ਸਵਦੇਸ਼ੀ ਆਵਾਜ਼ਾਂ ਨੂੰ ਪ੍ਰਦਰਸ਼ਿਤ ਕਰਦਾ ਅਤੇ ਉਨ੍ਹਾਂ ਦੇ ਸਮਾਗਮ ਮਨਾਉਂਦਾ ਹੈ।

ਹਾਲਾਂਕਿ ਹਰ ਕੋਈ ਸਕਾਰਾਤਮਕ ਬਦਲਾਅ ਵਿੱਚ ਭੂਮਿਕਾ ਨਿਭਾ ਸਕਦਾ ਹੈ, ਉਹ ਇਸ ਸਬੰਧੀ ਸਹਿਯੋਗ ਅਤੇ ਸਹਿਯੋਗੀ ਸ਼ਬਦਾਂ ਪ੍ਰਤੀ ਆਪਣੀਆਂ ਭਾਵਨਾਵਾਂ ਬਿਆਨ ਕਰਦਾ ਹੈ।

“ਗੈਰ ਸਵਦੇਸ਼ੀ ਲੋਕਾਂ ਨੂੰ ਸਵਦੇਸ਼ੀ ਨਿਆਂ ਦੇ ਮੁੱਦੇ ਤੋਂ ਭਟਕਾਉਣ ਦੀਆਂ ਕੋਸ਼ਿਸ਼ਾਂ ਕਾਰਨ ਮੈਨੂੰ ਉਹ ਸ਼ਬਦਾਵਲੀ ਪਸੰਦ ਨਹੀਂ ਹੈ ਅਤੇ ਜੇਕਰ ਤੁਸੀਂ ਚੰਗੀਆਂ ਚੀਜ਼ਾਂ ਕਰ ਰਹੇ ਅਤੇ ਤੁਸੀਂ ਮਦਦ ਕਰ ਰਹੇ ਹੋ ਤਾਂ ਇਹ ਬਹੁਤ ਵਧੀਆ ਹੈ।ਪਰ ਤੁਹਾਨੂੰ ਲੇਬਲ ਜਾਂ ਸਟਿੱਕਰ ਦੀ ਲੋੜ ਨਹੀਂ ਹੋਣੀ ਚਾਹੀਦੀ ਜਾਂ ਇਸ ਨੂੰ ਉਸ ਤਰੀਕੇ ਨਾਲ ਆਪਣੇ ਬਾਰੇ ਵਿੱਚ ਨਹੀਂ ਬਣਾਉਣਾ ਚਾਹੀਦਾ।”

“ਟੀਚਾ ਇਹ ਨਹੀਂ ਹੈ ਕਿ ਤੁਸੀਂ ਚੰਗਾ ਮਹਿਸੂਸ ਕਰੋ, ਟੀਚਾ ਹੈ ਕਿ ਸਵਦੇਸ਼ੀ ਲੋਕਾਂ ਲਈ ਨਤੀਜਿਆਂ ਵਿੱਚ ਸੁਧਾਰ ਕੀਤਾ ਜਾਵੇ।”

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand