ਆਸਟ੍ਰੇਲੀਆ ਵਿੱਚ 2025 ਦੇ ਸਭ ਤੋਂ ਵੱਡੇ ਧੋਖਿਆਂ ਤੋਂ ਬਚਣ ਦੇ ਕੁਝ ਨੁਕਤੇ

A woman using her smartphone.

Worried woman texting on mobile phone at home Source: Getty / Triloks

ਆਸਟ੍ਰੇਲੀਆ ਦੇ 'The Big Four' ਬੈਂਕਾਂ ਵਿੱਚੋਂ ਇੱਕ ਨੇ ਚਿਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਵਾਸੀਆਂ ਨੂੰ ਇਸ ਸਾਲ ਤਕਰੀਬਨ ਪੰਜ ਧੋਖਿਆਂ ਤੋਂ ਸਾਵਧਾਨ ਰਹਿਣਾ ਹੋਵੇਗਾ।


Key Points
  • NAB ਦੇ ਅਨੁਸਾਰ, 2025 ਵਿੱਚ ਆਸਟ੍ਰੇਲੀਆਈ ਨਾਗਰਿਕਾਂ ਨੂੰ ਪੰਜ ਮੁੱਖ ਠੱਗੀਆਂ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ।
  • 2024 ਦੇ ਨਵੰਬਰ ਤੱਕ ਲੋਕਾਂ ਨੇ ਘਪਲਿਆਂ ਵਿੱਚ $292 ਮਿਲੀਅਨ ਡਾਲਰ ਤੱਕ ਗਵਾਏ ਸਨ।
  • ਸਾਲ 2024 'ਚ ਆਸਟ੍ਰੇਲੀਆਈ ਨਾਗਰਿਕ ਸਭ ਤੋਂ ਵੱਧ ਨਿਵੇਸ਼ ਘੁਟਾਲੇ, ਰੋਮੈਂਸ ਘੁਟਾਲੇ ਅਤੇ ਫਿਸ਼ਿੰਗ ਘੁਟਾਲਿਆਂ ਦਾ ਸ਼ਿਕਾਰ ਹੋਏ ਸਨ।
ਆਸਟ੍ਰੇਲੀਆਈ ਮੁਕਾਬਲਾ ਅਤੇ ਉਪਭੋਗਤਾ ਕਮਿਸ਼ਨ ਦੀ Scamwatch ਵੈਬਸਾਈਟ ਨੇ ਅਜੇ ਤੱਕ ਆਪਣੇ 2024 ਦੇ ਅੰਕੜਿਆਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ, ਪਰ ਨਵੰਬਰ ਤੱਕ 2,30,000 ਦਰਜ ਰਿਪੋਰਟਾਂ ਦੇ ਅਨੁਸਾਰ ਲੋਕਾਂ ਨੇ ਘਪਲਿਆਂ ਵਿੱਚ $292 ਮਿਲੀਅਨ ਡਾਲਰ ਤੱਕ ਗਵਾਏ ਲਏ ਸਨ।

ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿਂਗ ਦੇ ਪ੍ਰੋਫੈਸਰ ਸਲੀਲ ਕਨਹੇਰੇ ਨੇ SBS ਨਿਊਜ਼ ਨੂੰ ਦੱਸਿਆ ਕਿ ਠੱਗੀਆਂ ਹਮੇਸ਼ਾ ਰੁਝਾਨਾਂ ਦੇ ਨਾਲ ਬਦਲ ਤਾਂ ਰਹੀਆਂ ਨੇ ਪਰ ਠੱਗਣ ਦੇ ਤਰੀਕੇ ਉਹੀ ਹਨ।

ਇਹ ਕਿਹੜੇ ਟਾਪ ਪੰਜ ਸਕੈਮਸ ਨੇ ਜੋ ਆਸਟ੍ਰੇਲੀਆਈ ਵਾਸੀਆਂ ਨੂੰ 2025 ਵਿੱਚ ਆਪਣਾ ਸ਼ਿਕਾਰ ਬਣਾ ਸਕਦੇ ਹਨ ਅਤੇ ਇਹਨਾਂ ਤੋਂ ਕਿਵੇਂ ਬਚਣਾ ਹੈ, ਇਹ ਜਾਨਣ ਲਈ ਸੁਣੋ ਸਾਡਾ ਇਹ ਪੌਡਕਾਸਟ....
LISTEN TO
Punjabi_13012025_ScamsIn2025.mp3 image

ਆਸਟ੍ਰੇਲੀਆ ਵਿੱਚ 2025 ਦੇ ਸਭ ਤੋਂ ਵੱਡੇ ਧੋਖਿਆਂ ਤੋਂ ਬਚਣ ਦੇ ਕੁਝ ਨੁਕਤੇ

SBS Punjabi

14/01/202506:35

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।



Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand