ਜਦੋਂ ਮਹਾਰਾਣੀ ਐਲਿਜ਼ਾਬੈਥ-II ਨੇ ਸਾਕਾ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

Britain's Queen Elizabeth Sikhs Punjabi

Britain's Queen Elizabeth smiles during a visit to the Sikh Temple. Source: AFP / AFP via Getty Images

ਸੱਤ ਦਹਾਕਿਆਂ ਤੱਕ ਰਾਜ ਕਰਨ ਵਾਲੀ ਬ੍ਰਿਟੇਨ ਦੀ ਸਭ ਤੋਂ ਲੰਮੀ ਸ਼ਾਸਕ ਮਹਾਰਾਣੀ ਐਲਿਜ਼ਾਬੈਥ ਦਾ 96 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਯੂਕੇ ਅਤੇ ਆਸਟ੍ਰੇਲੀਆ ਸਮੇਤ ਉਹ 14 ਰਾਸ਼ਟਰਮੰਡਲ ਖੇਤਰਾਂ ਦੀ ਰਾਣੀ ਸੀ।


1997 ਵਿੱਚ ਭਾਰਤ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਲਈ ਭਾਰਤ ਦੀ ਆਪਣੀ ਅੰਤਿਮ ਫੇਰੀ ਦੌਰਾਨ, ਮਹਾਰਾਣੀ ਨੇ ਪਹਿਲੀ ਵਾਰ ਦੇਸ਼ ਦੇ ਬਸਤੀਵਾਦੀ ਇਤਿਹਾਸ ਵਿੱਚ "ਇਤਰਾਜ਼ਯੋਗ ਘਟਨਾਵਾਂ" ਦਾ ਜ਼ਿਕਰ ਕੀਤਾ ਸੀ ।

ਉਸ ਫੇਰੀ ਦੌਰਾਨ ਇੱਕ ਸਰਕਾਰੀ ਦਾਅਵਤ ਵਿੱਚ ਮਹਾਰਾਣੀ ਨੇ ਬ੍ਰਿਟਿਸ਼ ਰਾਜ ਦੀਆਂ ਘਟਨਾਵਾਂ ਬਾਰੇ ਗੱਲ ਕੀਤੀ ਅਤੇ ਕਿਹਾ, "ਇਸ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਅਤੀਤ ਵਿੱਚ ਕੁਝ ਅਣਸੁਖਾਵੇਂ ਘਟਨਾਕ੍ਰਮ ਹੋਏ ਹਨ। ਜਲ੍ਹਿਆਂਵਾਲਾ ਬਾਗ ਉਨ੍ਹਾਂ ਘਟਨਾਵਾਂ ਦੀ ਇੱਕ ਦੁਖਦਾਈ ਉਦਾਹਰਣ ਹੈ।"

"ਭਾਵੇਂ ਅਸੀਂ ਜਿਨ੍ਹਾਂ ਮਰਜ਼ੀ ਚਾਹੀਏ, ਇਤਿਹਾਸ ਨੂੰ ਦੁਬਾਰਾ ਨਹੀਂ ਲਿਖਿਆ ਜਾ ਸਕਦਾ। ਇਸ ਵਿੱਚ ਉਦਾਸੀ ਦੇ ਨਾਲ-ਨਾਲ ਖੁਸ਼ੀ ਦੇ ਪਲ ਵੀ ਹੁੰਦੇ ਹਨ। ਸਾਨੂੰ ਉਦਾਸੀ ਤੋਂ ਸਿੱਖਣਾ ਚਾਹੀਦਾ ਹੈ ਅਤੇ ਖੁਸ਼ੀ ਨੂੰ ਵਧਾਉਣਾ ਚਾਹੀਦਾ ਹੈ," ਰਾਣੀ ਨੇ ਕਿਹਾ।

ਬਾਅਦ ਵਿੱਚ 14 ਅਕਤੂਬਰ 1997 ਨੂੰ, ਉਹਨਾਂ ਨੇ ਆਪਣੇ ਪਤੀ ਦੇ ਨਾਲ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਜਲ੍ਹਿਆਂਵਾਲਾ ਬਾਗ ਵਿਖੇ ਵੀ ਨਮਸਤਕ ਹੋਏ, ਜਿੱਥੇ ਮਹਾਰਾਣੀ ਨੇ 1919 ਦੇ ਕਤਲੇਆਮ ਵਾਲੀ ਥਾਂ 'ਤੇ ਫੁੱਲ ਮਾਲਾਵਾਂ ਚੜ੍ਹਾਈਆਂ ਅਤੇ 30 ਸਕਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ।
QE2 Amritrsar
The Queen after she visited the holiest shrine of the Sikhs, the Golden Temple, in Amritsar Credit: PA Images via Getty Images
ਦੁਨੀਆ ਮਹਾਰਾਣੀ ਦੀ ਮੌਤ 'ਤੇ ਪ੍ਰਤੀਕਿਰਿਆ ਦੇ ਰਹੀ ਹੈ ਅਤੇ ਇਸ ਖਬਰ ਬਾਰੇ ਨਾਮਵਰ ਪੰਜਾਬੀ ਸ਼ਖਸੀਅਤਾਂ ਦੇ ਕੁਝ ਪ੍ਰਤੀਕਰਮ ਪੇਸ਼ ਹਨ।

ਪ੍ਰਸਿੱਧ ਯੂਕੇ ਅਧਾਰਿਤ ਪੰਜਾਬੀ ਗਾਇਕ ਮਲਕੀਤ ਸਿੰਘ ਨੂੰ 2008 ਵਿੱਚ ਮੈਂਬਰ ਆਫ਼ ਮੋਸਟ ਐਕਸੀਲੈਂਟ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ (MBE) ਨਾਲ ਸਨਮਾਨਿਤ ਕੀਤਾ ਗਿਆ ਸੀ।

ਉਨ੍ਹਾਂ ਨੇ ਲੰਡਨ ਦੇ ਬਕਿੰਘਮ ਪੈਲੇਸ ਵਿੱਚ ਇੱਕ ਸਮਾਰੋਹ ਵਿੱਚ ਮਹਾਰਾਣੀ ਤੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ।

ਮਹਾਰਾਣੀ ਦੀ ਮੌਤ ਤੋਂ ਬਾਅਦ ਮਲਕੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਇਹ ਕਹਿ ਕੇ ਆਪਣਾ ਸ਼ੋਕ ਸਾਂਝਾ ਕੀਤੀ ਕਿ ਦੁਨੀਆ ਮਹਾਰਾਣੀ ਦੀ ਸ਼ਾਨਦਾਰ ਸੇਵਾ ਨੂੰ ਹਮੇਸ਼ਾ ਯਾਦ ਰੱਖੇਗੀ।
ਕੈਨੇਡਾ ਦੇ ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਵਾਂਗ ਸ਼ਾਹੀ ਪਰਿਵਾਰ ਨਾਲ ਉਨ੍ਹਾਂ ਦੀ ਹਮਦਰਦੀ ਹੈ ਜਿਨ੍ਹਾਂ ਨੇ 'ਤਾਕਤ ਦਾ ਥੰਮ੍ਹ' ਗੁਆ ਦਿੱਤਾ ਹੈ।
ਯੂਕੇ ਦੀ ਲੇਬਰ ਸਰਕਾਰ ਦੇ ਐਮ ਪੀ ਤਨਮਨਜੀਤ ਸਿੰਘ ਢੇਸੀ ਨੇ ਵੀ ਮੌਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ "ਰਾਣੀ ਜਨਤਕ ਸੇਵਾ ਲਈ ਇੱਕ ਚਾਨਣ ਮੁਨਾਰਾ ਰਹੀ ਹੈ, ਉਸਦੀ ਆਤਮਾ ਨੂੰ ਸ਼ਾਂਤੀ ਮਿਲੇ।"

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand