‘ਭਾਰਤੀ ਸਭਿਆਚਾਰ ਅਤੇ ਆਸਟ੍ਰੇਲੀਆ ਦੇ ਮੂਲ ਲੋਕਾਂ ਦੇ ਸਭਿਆਚਾਰ ਆਪਸ ਵਿੱਚ ਕਾਫੀ ਮੇਲ ਰੱਖਦੇ ਹਨ’: ਗੁਰਮੀਤ ਕੌਰ

Gurmeet Kaur

While living in Australia, it becomes our foremost duty to fully embrace the culture and values of the First Nations Peoples. Source: Gurmeet Kaur

ਪੰਜਾਬੀ ਬੋਲੀ ਅਤੇ ਸਭਿਆਚਾਰ ਲਈ ਕਾਰਜਸ਼ੀਲ ਰਹਿਣ ਵਾਲੀ ਗੁਰਮੀਤ ਕੌਰ ਨੇ ਆਪਣੇ ਨਿਜ਼ੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਸਟ੍ਰੇਲੀਆ ਦੇ ਮੂਲ ਭਾਈਚਾਰੇ ਦੇ ਲੋਕਾਂ ਦੇ ਸਭਿਆਚਾਰ ਅਤੇ ਰੀਤੀ ਰਿਵਾਜ਼ਾਂ ਨੂੰ ਜਾਨਣ ਦਾ ਉਪਰਾਲਾ ਕੀਤਾ ਹੈ।


ਆਸਟ੍ਰੇਲੀਆ ਦੇ ਮੂਲ ਲੋਕਾਂ ਦਾ ਸਭਿਆਚਾਰ ਅਤੇ ਰੀਤੀ ਰਿਵਾਜ਼ ਤਕਰੀਬਨ 65 ਹਜ਼ਾਰ ਸਾਲ ਪੁਰਾਣੇ ਹਨ ਅਤੇ ਹਰ ਸਾਲ ਨਾਇਡੋਕ ਵੀਕ ਮਨਾਉਂਦੇ ਹੋਏ ਆਸਟ੍ਰੇਲੀਅਨ ਲੋਕ ਇਹਨਾਂ ਨਾਲ ਦਿਲੋਂ ਜੁੜਨ ਦਾ ਯਤਨ ਕਰਦੇ ਹਨ। ਅਤੇ ਇਹਨਾਂ ਵਿੱਚੋਂ ਹੀ ਹਨ ਸਿਡਨੀ ਨਿਵਾਸੀ ਗੁਰਮੀਤ ਕੌਰ ਵੀ।

ਆਸਟ੍ਰੇਲੀਆ ਵਿੱਚ ਇਸ ਸਾਲ ਨਾਇਡੋਕ ਵੀਕ 8 ਤੋਂ 15 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ।

ਗੁਰਮੀਤ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ, “ਤਕਰੀਬਨ 18 ਸਾਲ ਪਹਿਲਾਂ ਸਕੂਲੀ ਵਿਦਿਆਰਥੀਆਂ ਨਾਲ ਮਿਲ ਕੇ ਇੱਕ ਸਾਂਝਾ ਕਾਰਜ ਕੀਤਾ ਗਿਆ ਸੀ ਜਿਸ ਵਿੱਚ ਵਿਆਪਕ ਭਾਈਚਾਰੇ ਦੇ ਬੱਚਿਆਂ ਨੇ ਐਬੋਰੀਜਨਲ ਭਾਈਚਾਰੇ ਦੇ ਨਾਲ ਮਿਲ ਕੇ ਇੱਕ ਦੂਜੇ ਬਾਰੇ ਦਿੱਲ ਤੋਂ ਜਾਨਣ ਦੀ ਕੋਸ਼ਿਸ਼ ਕੀਤੀ ਗਈ ਸੀ”।

ਆਸਟ੍ਰੇਲੀਆ ਦੇ ਮੂਲ ਲੋਕਾਂ ਬਾਰੇ ਹੋਰ ਜਾਨਣ ਦੀ ਇੱਛਾ ਰੱਖਦੇ ਹੋਏ ਗੁਰਮੀਤ ਕੌਰ ਨੇ ਆਪਣੇ ਨਿਜ਼ੀ ਸਮੇਂ ਵਿੱਚੋਂ ਸਮਾਂ ਕੱਢਦੇ ਹੋਏ ਇੱਕ ‘ਡਰੀਮਿੰਗ’ ਵਰਕਸ਼ਾਪ ਵਿੱਚ ਵੀ ਭਾਗ ਲਿਆ।
Gurmeet Kaur took her own time off to learn more about the cultures and values of Aboriginal People
Gurmeet Kaur took her own time off to learn more about the cultures and values of Aboriginal People. Source: Gurmeet Kaur
“ਸਾਨੂੰ ਐਬੋਰੀਜਨਲ ਭਾਈਚਾਰੇ ਦੇ ਪਿਛੋਕੜ ਬਾਰੇ ਦੱਸਦੇ ਹੋਏ ਉਹਨਾਂ ਵਲੋਂ ਬਣਾਈਆਂ ਜਾਣ ਵਾਲੀਆਂ ਤਸਵੀਰਾਂ ਬਾਰੇ ਖਾਸ ਤੌਰ ਤੇ ਚਾਨਣਾ ਪਾਇਆ ਗਿਆ ਸੀ। ਪੇਂਟਿੰਗਸ ਵਿੱਚ ਵਰਤੇ ਜਾਣ ਵਾਲੇ ਹਰ ਇੱਕ ਰੰਗ, ਬਿੰਦੂ ਅਤੇ ਗੋਲੇ ਦਾ ਇੱਕ ਖਾਸ ਮਹੱਤਵ ਹੁੰਦਾ ਹੈ”।

ਮਿਸ ਕੌਰ ਨੇ ਦੱਸਿਆ, “ਐਬੋਰੀਜਨਲ ਭਾਈਚਾਰੇ ਦੀ ਆਪਣੀ ਕੋਈ ਖਾਸ ਸਕਰਿਪਟ ਨਹੀਂ ਸੀ ਅਤੇ ਉਹ ਆਪਣੇ ਵਿਚਾਰ ਪੇਟਿੰਗਸ ਦੇ ਜ਼ਰੀਏ ਹੀ ਬਿਆਨ ਕਰਦੇ ਸਨ”।

ਇਸ ਤੋਂ ਬਾਅਦ ਵਰਕਸ਼ਾਪ ਵਿੱਚ  ਭਾਗ ਲੈਣ ਵਾਲਿਆਂ ਨੂੰ ਵੀ ਆਪਣੇ ਮਨਾਂ ਅੰਦਰਲੇ ਵਿਚਾਰ ਜਾਂ ਕੋਈ ਕਹਾਣੀ ਚਿੱਤਰਾਂ ਰਾਹੀਂ ਬਿਆਨ ਕਰਨ ਲਈ ਕਿਹਾ ਗਿਆ ਸੀ।

“ਮੈਂ ਆਸਟ੍ਰੇਲੀਆ ਵਿੱਚ ਰਹਿ ਰਹੇ ਆਪਣੇ ਸਾਂਝੇ ਪਰਿਵਾਰ ਨੂੰ ਇੱਕ ਐਬੋਰੀਜਨਲ ਚਿੱਤਰ ਦੁਆਰਾ ਪ੍ਰਗਟ ਕੀਤਾ ਅਤੇ ਨਾਲ ਹੀ ਇਸ ਨੂੰ ਕਹਾਣੀ ਦੇ ਰੂਪ ਵਿੱਚ ਵੀ ਲੋਕਾਂ ਨਾਲ ਸਾਂਝਾ ਕੀਤਾ ਸੀ”, ਕਿਹਾ ਮਿਸ ਕੌਰ ਨੇ।

“ਇਹਨਾਂ ਵਰਕਸ਼ਾਪਾਂ ਵਿੱਚ ਭਾਗ ਲੈਣ ‘ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਜਿੱਥੇ ਐਬੋਰੀਜਨਲ ਲੋਕਾਂ ਦਾ ਸਭਿਆਚਾਰ ਬਹੁਤ ਹੀ ਨਿੱਘਾ ਹੈ, ਉੱਥੇ ਨਾਲ ਹੀ ਇਹ ਭਾਰਤੀ/ਪੰਜਾਬੀ ਸਭਿਆਚਾਰ ਅਤੇ ਰਿਵਾਜਾਂ ਨਾਲ ਵੀ ਕਾਫੀ ਮੇਲ ਖਾਂਦਾ ਹੈ। ਅਸੀਂ ਲੋਕ ਵੀ ਐਬੋਰੀਜਨਲ ਲੋਕਾਂ ਵਾਂਗ ਹੀ ਆਪਣੀ ਧਰਤੀ ਨੂੰ ਬਹੁਤ ਪਿਆਰ ਕਰਦੇ ਹਾਂ, ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਹਾਂ, ਇੱਕ ਦੂਜੇ ਦੀ ਮਦਦ ਕਰਦੇ ਹਾਂ ਆਦਿ”।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ 

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand