ਮਾਸਟਰਜ਼ ਅਥਲੈਟਿਕਸ ਵਿੱਚ ਨਾਮਣਾ ਖੱਟਣ ਵਾਲ਼ੇ ਗੋਗੀ ਰਾਏ ਦੀ ਪ੍ਰੇਰਣਾਦਾਇਕ ਕਹਾਣੀ

gogi rai gurpreet rai

With various titles to his name, Melbourne based Punjabi athlete Gogi Rai credits athletics to cure his asthmatic condition. Credit: Supplied by Mr Rai.

ਬਚਪਨ ਤੋਂ ਅਸਥਮੇ ਨਾਲ ਗੰਭੀਰ ਰੂਪ ਤੋਂ ਪੀੜਿਤ ਹੋਣ ਦੇ ਬਾਵਜੂਦ ਮੈਲਬੌਰਨ ਦੇ ਪੰਜਾਬੀ ਅਥਲੀਟ ਗੁਰਪ੍ਰੀਤ ਸਿੰਘ ਰਾਏ (ਗੋਗੀ ਰਾਏ) ਨੇ ਅਥਲੈਟਿਕਸ ਜ਼ਰੀਏ ਜਿੱਥੇ ਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਿਆ ਉੱਥੇ ਇਸ ਬਿਮਾਰੀ ਤੋਂ ਵੀ ਨਿਜਾਤ ਪਾਈ। ਇਸ ਵੇਲੇ ਉਨ੍ਹਾਂ ਦਾ ਮੁੱਖ ਉੱਦੇਸ਼ ਬੱਚਿਆਂ ਨੂੰ ਖੇਡਾਂ ਦੇ ਖੇਤਰਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਹੈ।


ਮੈਲਬੌਰਨ ਦੇ ਐਪਿੰਗ ਖੇਤਰ ਵਿੱਚ ਅਕਸਰ ਬੱਚਿਆਂ ਨੂੰ ਕੋਚਿੰਗ ਦਿੰਦੇ ਵੇਖੇ ਜਾਂਦੇ ਸਕੂਲ ਅਧਿਆਪਕ ਅਤੇ ਟਰੈਕ ਅਤੇ ਫੀਲਡ ਕੋਚ ਗੋਗੀ ਰਾਏ ਨੇ ਹਾਈ ਜੰਪ ਅਤੇ ਪੈਂਟਾਥਲੋਨ ਲਈ ਆਸਟ੍ਰੇਲੀਆਈ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੇ ਕਈ ਰਿਕਾਰਡ ਬਣਾਏ ਹਨ।

ਹਰ ਸਾਲ ਉਹ ਐਥਲੈਟਿਕਸ ਵਿਕਟੋਰੀਆ ਸ਼ੀਲਡ ਲੀਗ ਵਿੱਚ ਮੁਕਾਬਲਾ ਕਰਦੇ ਹਨ ਅਤੇ ਆਮ ਤੌਰ 'ਤੇ ਓਪਨ ਉਮਰ ਲਈ ਰਾਜ ਵਿੱਚ ਸਭ ਤੋਂ ਵੱਧ ਵਧੀਆ ਖਿਡਾਰੀ ( ਐਮ ਵੀ ਪੀ - Most Valuable player ) ਦਾ ਰੈਂਕ ਹਾਸਿਲ ਕਰਦੇ ਹਨ।

ਗੋਗੀ ਰਾਏ ਦਾ ਕਹਿਣਾ ਹੈ ਕਿ ਬਚਪਨ ਵਿੱਚ ਅਸਥਮੇ ਤੋਂ ਗੰਭੀਰ ਰੂਪ ਵਿਚ ਪੀੜਿਤ ਹੋਣ ਕਾਰਨ ਉਹ ਖੇਡਾਂ ਲਈ ਪ੍ਰੇਰਿਤ ਹੋਇਆ।

ਐਸ ਬੀ ਐਸ ਪੰਜਾਬੀ ਨਾਲ ਗਲ ਕਰਦਿਆਂ ਗੋਗੀ ਨੇ ਕਿਹਾ ਕਿ "ਜਦੋਂ ਮੈਂ ਨੌਂ ਸਾਲਾਂ ਦਾ ਸੀ, ਮੇਰੇ ਘਰਦੇ ਮੇਰੇ ਫੇਫੜਿਆਂ ਦੀ ਸਮਰੱਥਾ, ਮੇਰੇ ਛੋਟੇ ਕੱਦ ਅਤੇ ਮੇਰੇ ਘੱਟ ਭਾਰ ਬਾਰੇ ਚਿੰਤਤ ਸਨ। ਇਹ ਸੋਚਦੇ ਹੋਏ ਕਿ ਖੇਡਾਂ ਮੇਰੀ ਸਿਹਤ ਬਿਹਤਰ ਕਰ ਸਕਦੀਆਂ ਹਨ ਅਤੇ ਦਮੇ ਨਾਲ ਲੜਨ ਵਿੱਚ ਮਦਦ ਕਰ ਸਕਦੀਆਂ ਹਨ, ਉਹਨਾਂ ਨੇ ਮੇਰੀ ਦਿਲਚਸਪੀ ਦੌੜਨ ਵੱਲ ਜਗਾਈ।"

"ਅਸਥਮੇ ਦੇ ਕਾਰਨ, ਬਚਪਨ ਵਿੱਚ ਕਈ ਵਾਰ ਹਸਪਤਾਲ ਵਿੱਚ ਦਾਖਲ ਹੋਣ ਦੇ ਬਾਵਜੂਦ, ਮੈਂ ਇਹ ਯਕੀਨੀ ਬਣਾਇਆ ਕਿ ਖੇਡਾਂ ਲਈ ਮੇਰੇ ਪਿਆਰ ਅਤੇ ਸਮਰਪਣ ਦੇ ਰਾਹ ਵਿੱਚ ਕੋਈ ਔਂਕੜ ਨਾ ਆਵੇ।"
gogi when he started athletics.jpg
Gogi Rai's childhood picture. Credit: Supplied by Mr Rai.
ਪੰਜਾਬ ਦੇ ਬੰਗਾ ਖੇਤਰ ਨੇੜੇ ਪੈਂਦੇ ਪਿੰਡ ਖਾਨ ਖਾਨਾ ਨਾਲ ਸੰਬੰਧਿਤ ਗੋਗੀ ਨੇ ਕਿਹਾ ਕਿ ਉਸਨੇ ਆਪਣੇ ਬਚਪਨ ਦੌਰਾਨ 'ਘਰ ਦੇ ਮਾਹੌਲ' ਨੂੰ ਆਪਣੀ ਮਾਨਸਿਕ ਸਿਹਤ 'ਤੇ ਪ੍ਰਭਾਵਤ ਨਹੀਂ ਹੋਣ ਦਿੱਤਾ।

"ਇੰਨ੍ਹਾ ਔਂਕੜਾ ਨੇ ਸਗੋਂ ਮੈਨੂੰ ਹੋਰ ਮਜ਼ਬੂਤ ਅਤੇ ਵਧੇਰੇ ਦ੍ਰਿੜ ਬਣਾਇਆ," ਉਨ੍ਹਾਂ ਕਿਹਾ।
gogi rai.jpeg
Gogi Rai with his mother.
ਬੱਚਿਆਂ ਨੂੰ ਮਜ਼ਬੂਤ, ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਦੇ ਉਦੇਸ਼ ਨਾਲ ਜਿਉਣ ਵਾਲਾ 31 ਸਾਲਾ ਗੋਗੀ ਇਸ ਵੇਲੇ ਮੈਲਬੌਰਨ ਦੇ ਬੇਵਰਿਜ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹੈ ਅਤੇ ਉਸਦਾ ਉਦੇਸ਼ ਬੱਚਿਆਂ ਨੂੰ ਖੇਡਾਂ ਦੇ ਖੇਤਰਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਹੈ।
rai gogi.jpg
Mr Rai aims to promote athletics among kids and voluntarily provides free coaching to children. Credit: Supplied by Mr Rai.
ਨਾਲ ਹੀ ਇਸ ਵੇਲੇ ਉਹ ਵਿਕਟੋਰੀਆ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 2026 ਲਈ ਕੁਆਲੀਫਾਈ ਕਰਨ ਦੀ ਤਿਆਰੀ ਕਰ ਰਹੇ ਹਨ।

ਪੂਰੀ ਗੱਲਬਾਤ ਸੁਨਣ ਲਈ, ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ...

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand