ਪਾਕਿਸਤਾਨ ਡਾਇਰੀ: ਈਰਾਨ ਅਤੇ ਪਾਕਿਸਤਾਨ ਵੱਲੋਂ 'ਸ਼ਾਂਤੀ ਅਤੇ ਸਥਿਰਤਾ' ਲਈ ਮਿਲਕੇ ਕੰਮ ਕਰਨ ਦਾ ਅਹਿਦ

Iranian Interior Minister Ahmad Vahiditalks with Pakistani Prime Minister Imran Khan during a their meeting in Islamabad.

Iranian Interior Minister Ahmad Vahiditalks with Pakistani Prime Minister Imran Khan during a their meeting in Islamabad. Source: AAP Images

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਪਾਕਿਸਤਾਨ-ਇਰਾਨ ਸਰਹੱਦ ਨੂੰ "ਸ਼ਾਂਤੀ ਅਤੇ ਦੋਸਤੀ ਦੀ ਸਰਹੱਦ" ਦੱਸਿਆ ਅਤੇ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਸਾਂਝੇ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਹ ਤੇ ਹਫਤੇ ਦੀਆਂ ਹੋਰ ਚੋਣਵੀਆਂ ਖ਼ਬਰਾਂ ਜਾਨਣ ਲਈ ਮਸੂਦ ਮਲ੍ਹੀ ਦੀ ਇਹ ਰਿਪੋਰਟ ਸੁਣੋ....


ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਰਾਨ ਦੇ ਗ੍ਰਹਿ ਮੰਤਰੀ ਡਾਕਟਰ ਅਹਿਮਦ ਵਹੀਦੀ ਨਾਲ ਇਸਲਾਮਾਬਾਦ ਵਿੱਚ ਇੱਕ ਮੁਲਾਕਾਤ ਦੌਰਾਨ "ਦੋਵਾਂ ਦੇਸ਼ਾਂ ਦੇ ਭਾਈਚਾਰਕ ਸਬੰਧਾਂ ਵਿੱਚ ਸਕਾਰਾਤਮਕ ਗਤੀ" 'ਤੇ ਤਸੱਲੀ ਪ੍ਰਗਟ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਭਿੰਨ ਖੇਤਰਾਂ ਵਿੱਚ ਸਾਂਝੇ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ। 

ਸੋਮਵਾਰ ਨੂੰ ਹੋਈ ਇਸ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਨੇ ਗੁਆਂਢੀ ਦੇਸ਼ਾਂ ਵਿਚਕਾਰ ਸੁਰੱਖਿਆ, ਵਪਾਰ ਅਤੇ ਯਾਤਰਾ ਮੁੱਦਿਆਂ ਸਮੇਤ ਸਰਹੱਦ ਪ੍ਰਬੰਧਨ 'ਤੇ ਆਪਣਾ ਸਹਿਯੋਗ ਵਧਾਉਣ ਵਿੱਚ ਵਚਨਬੱਧਤਾ ਜ਼ਾਹਿਰ ਕੀਤੀ।
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਦੌਰੇ ਤੋਂ ਬਾਅਦ ਬੋਲਦਿਆਂ, ਈਰਾਨ ਦੇ ਗ੍ਰਹਿ ਮੰਤਰੀ ਡਾਕਟਰ ਅਹਿਮਦ ਵਹੀਦੀ ਨੇ ਈਰਾਨ ਇਸਲਾਮਿਕ ਰੀਪਬਲਿਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਦੋਵੇਂ ਦੇਸ਼ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ।

ਵਹਿਦੀ ਨੇ ਕਿਹਾ, "ਇਰਾਨ-ਪਾਕਿਸਤਾਨ ਸਬੰਧ, ਖਾਸ ਕਰਕੇ ਆਰਥਿਕ ਖੇਤਰ ਵਿੱਚ ਮਜ਼ਬੂਤ ​​ਅਤੇ ਵਿਆਪਕ ਹੋਣੇ ਚਾਹੀਦੇ ਹਨ।"

ਵਹੀਦੀ ਨੇ ਇਸ ਦੌਰੇ ਦੌਰਾਨ ਆਪਣੇ ਪਾਕਿਸਤਾਨੀ ਹਮਰੁਤਬਾ ਸ਼ੇਖ ਰਸ਼ੀਦ ਅਹਿਮਦ ਤੇ ਥਲ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਵੀ ਮੁਲਾਕਾਤ ਕੀਤੀ।

ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand