1976 ਤੋਂ ਪਹਿਲਾਂ, ਭਾਰਤ ਅਤੇ ਪਾਕਿਸਤਾਨ ਫੀਲਡ ਹਾਕੀ ਦੇ ਹਮੇਸ਼ਾਂ ਜੇਤੂ ਰਹਿਣ ਵਾਲੇ ਚੈਂਪਿਅਨ ਸਨ; ਗੁਰਬਖਸ਼ ਸਿੰਘ ਓਲੰਪਿਅਨ

Gurbux Singh ex-Hockey champion

Source: Manu Singh

ਭਾਰਤ ਅਤੇ ਪਾਕਿਸਤਾਨ ਦੇ ਰਾਸ਼ਟਰਮੰਡਲ ਖੇਡਾਂ ਵਿੱਚ ਹੋਣ ਵਾਲੇ ਪਹਿਲੇ ਭੇੜ ਵਾਸਤੇ ਗੁਰਬਖਸ਼ ਸਿੰਘ ਜੀ ਨੇ ਬਹੁਤ ਵਧੀਆ ਸਲਾਹ ਦਿੱਤੀ ਹੈ।


ਗੁਰਬਖਸ਼ ਸਿੰਘ ਨੂੰ ਭਾਰਤ ਸਰਕਾਰ ਨੇ ਉਹਨਾਂ ਦੀਆਂ ਹਾਕੀ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਲਈ ਮਾਣਮੱਤਾ ਅਰਜਨ ਅਵਾਰਡ ਦੇ ਕੇ ਸਨਮਾਨਿਆ।

ਗੁਰਬਖਸ਼ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ‘ਪੁਰਾਤਨ ਤੇ ਅਸਲੀ ਫੀਲਡ ਹਾਕੀ ਅਤੇ ਹੁਣ ਦੀ ਮਾਡਰਨ ਹਾਕੀ ਵਿੱਚ ਬਹੁਤ ਵੱਡਾ ਅੰਤਰ ਆ ਚੁੱਕਿਆ ਹੈ’।

ਗੁਰਬਖਸ਼ ਸਿੰਘ ਨੇ ਆਪ ਸਾਰੀ ਉਮਰ ਹਾਕੀ ਖੇਡੀ ਅਤੇ ਉਹ ਵੀ ਐਨਕਾਂ ਲਗਾ ਕੇ। 1960ਵਿਆਂ ਵਿੱਚ ਜਦੋਂ ਹਾਕੀ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਸੀ, ਐਨ ਉਸੇ ਵੇਲੇ ‘ਟਰਫ’ ਦਾ ਇਸਤੇਮਾਲ ਸ਼ੁਰੂ ਹੋਇਆ ਅਤੇ ਇਹ ਦੋਵੇਂ ਮੁਲਕ ਇਸੇ ਕਾਰਨ ਬਹੁਤ ਪਿਛੇ ਰਹ ਗਏ।

ਇਹਨਾਂ ਦੇਸ਼ਾਂ ਦੇ ਜਿਆਦਾਤਰ ਖਿਡਾਰੀ ਫੀਲਡ ਹਾਕੀ ਹੀ ਖੇਡਦੇ ਹੋਏ ਅੱਗੇ ਵਧਦੇ ਸਨ, ਪਰ ਜਦੋਂ ਕੌਮਾਂਤਰੀ ਮੁਕਾਬਲੇ ਹੁੰਦੇ ਸਨ ਤਾਂ ਉਹਨਾਂ ਨੂੰ ਅਚਾਨਕ ‘ਟਰਫ’ ਤੇ ਜੂਝਣਾਂ ਪੈ ਜਾਂਦਾ ਸੀ। ਹਾਕੀ ਦੇ ਇਹਨਾਂ ਦੋਵੇਂ ਮੈਦਾਨਾਂ ਵਿੱਚ ਜਮੀਨ ਅਸਮਾਨ ਦਾ ਅੰਤਰ ਹੁੰਦਾ ਸੀ ਅਤੇ ਖਿਡਾਰੀ ਸੰਸਾਰ ਦੇ ਦੂਜੇ ਖਿਡਾਰੀਆਂ ਨਾਲੋਂ ਬਹੁਤ ਪਿੱਛੇ ਰਹ ਜਾਂਦੇ ਸਨ।

ਹੁਣ ਸਰਕਾਰਾਂ ਨੇ ਟਰਫ ਨੂੰ ਭਾਰੀ ਮਾਤਰਾ ਵਿੱਚ ਅਪਣਾਅ ਲਿਆ ਹੈ, ਅਤੇ ਇਹੀ ਕਾਰਨ ਹੈ ਕਿ ਭਾਰਤ ਦੀ ਹਾਕੀ ਹੁਣ ਮੁੜ ਤੋਂ ਉਰੂਜ਼ ਵੱਲ ਪੁਲਾਂਘਾਂ ਪੁੱਟ ਰਹੀ ਹੈ।

ਭਾਰਤ ਅਤੇ ਪਾਕਿਸਤਾਨ ਦੇ ਰਾਸ਼ਟਰਮੰਡਲ ਖੇਡਾਂ ਵਿੱਚ ਹੋਣ ਵਾਲੇ ਪਹਿਲੇ ਭੇੜ ਵਾਸਤੇ ਗੁਰਬਖਸ਼ ਸਿੰਘ ਜੀ ਨੇ ਬਹੁਤ ਵਧੀਆ ਸਲਾਹ ਦਿੱਤੀ ਹੈ।


 

Gurbux Singh was awarded top sports award 'Arjuna Award' by India for his contributions to Hockey.

'The format and pace of international Hockey have changed heaps', says Gurbux Singh, famous Indian hockey champion who used to play field or ground hockey way back in the 1960s.

Gurbux Singh, ex-hockey champion shared his thoughts on why India was left so much behind when turf was introduced in 1976.

India and Pakistan were top teams and traditional rivals in Hockey before Turf was introduced in 1976.

Gurbux Singh has given some expert tips to Indian hockey team currently playing in Commonwealth Games in Goldcoast so that they can manage to play the grand finals.


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand