ਅੱਧੇ ਤੋਂ ਵੀ ਘੱਟ ਵਡੇਰੀ ਉਮਰ ਦੇ ਲੋਕ ਕਰਵਾ ਰਹੇ ਹਨ ਮੁਫਤ ਕੈਂਸਰ ਜਾਂਚ

Consultant analyzing a mammogram

Consultant analyzing a mammogram Source: AAP

ਸਰਕਾਰੀ ਸਿਹਤ ਸੇਵਾਵਾਂ ਵਲੋਂ ਜਾਰੀ ਕੀਤੀ ਇੱਕ ਨਵੀਂ ਰਿਪੋਰਟ ਵਿੱਚ ਕਈ ਖੁਲਾਸੇ ਕੀਤੇ ਗਏ ਹਨ, ਜਿਨਾਂ ਵਿੱਚ ਜਿਆਦਾ ਕੀਮਤਾਂ, ਲੰਬੇ ਇੰਤਜ਼ਾਰ ਦੇ ਸਮੇਂ ਅਤੇ ਡਾਕਟਰਾਂ ਤੋਂ ਪਰਹੇਜ਼ ਕਰਨਾ ਆਦਿ ਸ਼ਾਮਲ ਹਨ। ਇਸ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਸਿਰਫ ਅੱਧੇ ਵਡੇਰੀ ਉਮਰ ਦੇ ਲੋਕ ਹੀ ਛਾਤੀ ਅਤੇ ਅੰਤੜੀਆਂ ਦੇ ਕੈਂਸਰ ਲਈ ਨਿਯਮਤ ਤੋਰ ਤੇ ਜਾਂਚ ਕਰਵਾਉਂਦੇ ਹਨ।


ਹੈਲਨ ਕਲੈਫਾਮ, 56 ਸਾਲਾਂ ਦੀ ਉਸ ਸਿਹਤਮੰਦ ਔਰਤ ਦੀ ਜਿੰਦਗੀ ਹਮੇਸ਼ਾਂ ਲਈ ਉਸ ਸਮੇਂ ਬਦਲ ਗਈ ਜਦੋਂ ਉਸ ਨੂੰ ਸਟੇਜ 3 ਦੇ ਬੋਅਲ ਕੈਂਸਰ ਬਾਰੇ ਦਸਿਆ ਗਿਆ ਸੀ।

ਉਸ ਦਾ ਮੰਨਣਾ ਹੈ ਕਿ ਇਸ ਦੀ ਜਿੰਦਗੀ 50 ਸਾਲਾਂ ਤੋਂ ਉਪਰ ਦੀ ਉਮਰ ਦੇ ਲੋਕਾਂ ਲਈ ਮੁਫਤ ਕਰਵਾਏ ਜਾਂਦੇ ਸਕਰੀਨਿੰਗ ਟੈਸਟਾਂ ਕਾਰਨ ਹੀ ਬਚ ਸਕੀ ਹੈ।

ਪਰ ਸਰਕਾਰੀ ਸੇਵਾਵਾਂ ਬਾਰੇ ਉਤਪਾਦਕਤਾ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਕ੍ਰੀਨਿੰਗ ਪਰੋਗਰਾਮਾਂ ਵਿੱਚ ਭਾਗ ਲੈਣ ਵਾਲੇ 50 ਤੋਂ 74 ਸਾਲਾਂ ਦੇ ਲੋਕਾਂ ਵਿੱਚ ਪਿਛਲੇ ਪੰਜਾਂ ਸਾਲਾਂ ਦੌਰਾਨ ਸਿਰਫ 5% ਦਾ ਹੀ ਵਾਧਾ ਹੋ ਸਕਿਆ ਹੈ ਅਤੇ ਇਹ ਹਾਲੇ ਵੀ 42 ਪ੍ਰਤੀਸ਼ਤ ਤੱਕ ਹੀ ਪਹੁੰਚ ਸਕੀ ਹੈ। ਕੈਂਸਰ ਕਾਉਂਸਲ ਦੀ ਮੁਖੀ ਸਾਂਚੀਆ ਅਰਾਂਡਾ ਵਰਗੇ ਮਾਹਰ ਮੰਨਦੇ ਹਨ ਕਿ ਇਸ ਪਰੋਗਰਾਮ ਵਿੱਚ ਨਿਰੰਤਰ ਨਿਵੇਸ਼ ਨਾਲ ਇਹ ਗਿਣਤੀ ਹੋਰ ਤੇਜ਼ੀ ਨਾਲ ਸੁਧਰੇਗੀ।

ਛਾਤੀ ਦੇ ਕੈਂਸਰ ਦੀ ਜਾਂਚ ਵੀ ਕਾਫੀ ਹੋਲੀ ਗਤੀ ਨਾਲ ਹੀ ਅੱਗੇ ਵਧ ਰਹੀ ਹੈ। ਪਿਛਲੇ ਸਾਲ ਸਿਰਫ ਅੱਧੀਆਂ ਔਰਤਾਂ ਨੇ ਹੀ ਇਸ ਵਿੱਚ ਭਾਗ ਲਿਆ ਸੀ। ਮਲਟੀਕਲਚਰਲ ਸੈਂਟਰ ਫਾਰ ਵਿਮੈਨਸ ਹੈਲਥ ਦੀ ਐਡਿਲ ਮੁਰਦੋਲੋ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਵਿੱਚ ਤਾਂ ਇਹ ਦਰ ਹੋਰ ਵੀ ਘੱਟ ਹੈ।

ਅਤੇ ਅਜਿਹਾ ਜਾਪਦਾ ਹੈ ਕਿ ਸਿਰਫ ਸਕ੍ਰੀਨਿੰਗ ਤੋਂ ਹੀ ਲੋਕ ਪ੍ਰਹੇਜ਼ ਨਹੀਂ ਕਰ ਰਹੇ, ਬਲਿਕ 3.4% ਤਾਂ ਆਪਣੇ ਡਾਕਟਰ ਕੋਲ ਨਹੀਂ ਜਾਂਦੇ ਅਤੇ 7% ਇਸ ਕਾਰਨ ਦਵਾਈਆਂ ਨਹੀਂ ਖਰੀਦਦੇ ਕਿਉਂਕਿ ਇਹ ਮਹਿੰਗੀਆਂ ਹੁੰਦੀਆਂ ਹਨ। ਰਾਇਲ ਆਸਟ੍ਰੇਲੀਅਨ ਕਾਲਜ ਆਫ ਜਨਰਲ ਪਰੈਕਟੀਸ਼ਨਰਜ਼ ਦੇ ਪ੍ਰਧਾਨ ਡਾ ਹੈਰੀ ਨੇਸਪੋਲਨ ਚਿਤਾਵਨੀ ਦਿੰਦੇ ਹਨ ਕਿ ਅਗਰ ਸਰਕਾਰ ਨੇ ਇਸ ਮਾਮਲੇ ਵਿੱਚ ਦਖਲ ਨਾ ਦਿੱਤਾ ਤਾਂ ਲੋਕਲ ਕਲਿਨਿਕਾਂ ਵਿੱਚ ਲਈਆਂ ਜਾਣ ਵਾਲੀਆਂ ਫੀਸਾਂ ਵਾਲਾ ਪਾੜਾ ਬਹੁਤ ਜਿਆਦਾ ਵਧ ਜਾਵੇਗਾ।

ਪਰ ਇਹ ਜਰੂਰ ਸਕੂਨ ਦੇਣ ਵਾਲੀ ਗਲ ਹੈ ਕਿ ਬੱਚਿਆਂ ਦਾ ਟੀਕਾਕਰਨ ਚੰਗੀ ਤਰਾਂ ਨਾਲ ਹੋ ਰਿਹਾ ਹੈ। 12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੋੜੀਂਦੇ ਟੀਕੇ ਸਮੇਂ ਸਿਰ ਲਗਾਏ ਜਾ ਰਹੇ ਹਨ।

Listen to  Monday to Friday at 9 pm. Follow us on  and 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand