ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਇਸ ਸਾਲ ਦਿਵਾਲੀ ਲਾਈਟਸ ਕੰਪੀਟੀਸ਼ਨ ਦੇ ਸਹਿ-ਜੇਤ ਜੀਤੇਸ਼ ਕੁਮਾਰ ਨੇ ਕਿਹਾ, “ਮੈਂ ਦਿਵਾਲੀ ਤੋਂ ਕਈ ਹਫਤੇ ਪਹਿਲਾਂ ਹੀ ਆਪਤੇ ਘਰ ਨੂੰ ਸਜਾਉਣ ਦੀ ਤਿਆਰੀ ਅਰੰਭ ਦਿੱਤੀ ਸੀ ਅਤੇ ਦਿਵਾਲੀ ਥੀਮ ਨੂੰ ਉਜਾਗਰ ਕਰਨ ਵਾਲੀਆਂ ਦੇ ਰੋਸ਼ਨੀਆਂ ਨਾਲ ਆਪਣਾ ਘਰ ਸਜਾਇਆ”।
ਜੀਤੇਸ਼ ਕੁਮਾਰ ਅਨੁਸਾਰ ਉਸ ਨੂੰ ਇਸ ਮੁਕਾਬਲੇ ਬਾਰੇ ਦੋਸਤਾਂ ਅਤੇ ਐਸ ਬੀ ਐਸ ਪੰਜਾਬੀ ਦੇ ਫੇਸਬੁੱਕ ਤੋਂ ਪਤਾ ਚਲਿਆ ਸੀ।

Credit: Roneel Kumar
“ਘਰ ਨੂੰ ਸਜਾਉਣ ਵਿੱਚ ਮੇਰੇ ਪਰਿਵਾਰ ਨੇ ਹਰ ਪੱਖ ਤੋਂ ਮੇਰਾ ਸਾਥ ਦਿੱਤਾ”, ਕਿਹਾ ਸ਼੍ਰੀ ਕੁਮਾਰ ਨੇ।
ਇਸ ਮੁਕਾਬਲੇ ਦੇ ਇੱਕ ਹੋਰ ਸਹਿ-ਜੇਤੂ ਰੋਨੀਲ ਕੁਮਾਰ ਜੋ ਕਿ ਮੂਲ ਤੌਰ ਤੇ ਫਿਜੀ ਤੋਂ ਹਨ ਨੇ ਈਮੇਲ ਦੁਆਰਾ ਦਸਿਆ, “ਸਾਡੇ ਘਰ ਦਾ ਮੱਥਾ ਬਹੁਤ ਵੱਡਾ ਅਤੇ ਸੁਹਣਾ ਹੋਣ ਕਰਕੇ ਸਾਨੂੰ ਘਰ ਸਜਾਉਣ ਦੌਰਾਨ ਕੁੱਝ ਚੁਣੋਤੀਆਂ ਦਾ ਵੀ ਸਾਹਮਣਾ ਕਰਨਾ ਪਿਆ”।
ਰੋਨੀਲ ਕੁਮਾਰ ਨੇ ਘਰ ਦੀ ਸਜਾਵਟ ਦੌਰਾਨ ਰੋਸ਼ਨੀਆਂ ਵਿੱਚੋਂ ਲਕਸ਼ਮੀ ਮਾਤਾ ਨੂੰ ਪਰਗਟ ਹੁੰਦੇ ਹੋਏ ਦਿਖਾਇਆ ਹੈ।

Diwali decorations
ਬਲੈਕਟਾਊਨ ਕਾਂਊਂਸਲ ਦੇ ਰੋਸ਼ਨੀਆਂ ਵਾਲੇ ਇਸ ਉਪਰਾਲੇ ਦੀ ਸ਼ੁਰੂਆਤ ਕਰਵਾਉਣ ਅਤੇ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਮੂਲ ਦੇ ਕਾਂਊਸਲਰ ਡਾ ਮੋਨਿੰਦਰ ਸਿੰਘ ਨੇ ਫੋਨ ‘ਤੇ ਗੱਲ ਕਰਦੇ ਹੋਏ ਐਸ ਬੀ ਐਸ ਪੰਜਾਬੀ ਨੂੰ ਦਸਿਆ, “ਇਸ ਸਾਲ ਹਜ਼ਾਰਾਂ ਘਰਾਂ ਨੇ ਆਪਣੇ ਘਰਾਂ ਨੂੰ ਸੁਹਣੀ ਤਰਾਂ ਨਾਲ ਸਜਾਇਆ। ਤਕਰੀਬਨ ਸਾਰੇ ਹੀ ਘਰਾਂ ਦੀ ਸਜਾਵਟ ਬਹੁਤ ਦਿੱਲ ਖਿੱਚਵੀਂ ਸੀ ਅਤੇ ਸਾਨੂੰ ਜੇਤੂ ਚੁਨਣ ਲਈ ਬਹੁਤ ਮਿਹਨਤ ਕਰਨੀ ਪਈ”।

Blacktown councillor Moninder Singh