ਆਪਣੀ ਸੁਰੀਲੀ ਗਾਇਕੀ ਨਾਲ਼ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣ ਵਾਲ਼ਾ ਬੌਲੀਵੁੱਡ ਗਾਇਕ ਸੁਰਿੰਦਰ ਖਾਨ

S Khann.JPG

Surinder Khan is an internationally renowned Sufi, Ghazal and Bollywood singer. Credit: Supplied

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਸੁਰਿੰਦਰ ਖਾਨ ਦਾ ਗ਼ਜ਼ਲ ਗਾਇਕੀ ਵਿੱਚ ਇੱਕ ਖਾਸ ਮੁਕਾਮ ਹੈ। ਰਾਮਪੁਰਾ-ਫੂਲ ਦੇ ਪਿਛੋਕੜ ਵਾਲ਼ੇ ਇਸ ਗਾਇਕ ਨੇ ਬੌਲੀਵੁੱਡ ਦੇ ਨਾਲ਼-ਨਾਲ਼ ਵੱਖੋ-ਵੱਖਰੇ ਦੇਸ਼ਾਂ ਦੇ ਸ਼ੋਆਂ ਅਤੇ ਮਹਿਫ਼ਲਾਂ ਦੌਰਾਨ ਵੀ ਆਪਣੀ ਇੱਕ ਵਿਲੱਖਣ ਛਾਪ ਛੱਡੀ ਹੈ। ਐਸ ਬੀ ਐਸ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਈ ਪੰਜਾਬੀ ਲੋਕ ਰੰਗ ਅਤੇ ਬਾਲੀਵੁੱਡ ਦੇ ਗੀਤ ਪੇਸ਼ ਕੀਤੇ। ਪੂਰੀ ਇੰਟਰਵਿਊ ਸੁਣਨ ਲਈ ਆਡੀਓ ਬਟਨ ਉੱਤੇ ਕਲਿਕ ਕਰੋ......


ਗ਼ਜ਼ਲ ਦੇ ਮਾਹਿਰ ਅਤੇ ਪ੍ਰਸਿੱਧ ਬੌਲੀਵੁੱਡ ਗਾਇਕ ਸੁਰਿੰਦਰ ਖਾਨ ਸੰਗੀਤ ਦੇ ਖੇਤਰ ਵਿੱਚ ਪਿਛਲੇ 25 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਸਰਗਰਮ ਹਨ।

ਦੁਨੀਆਂ ਦੇ ਹਰ ਕੋਨੇ ਵਿੱਚ ਕਿਸੇ ਸ਼ੋ ਜਾਂ ਮਹਿਫ਼ਲ ਦਾ ਸ਼ਿੰਗਾਰ ਬਣ ਚੁੱਕੇ ਸ਼੍ਰੀ ਖਾਨ ਅੱਜਕੱਲ ਆਪਣੇ ਆਸਟ੍ਰੇਲੀਆ ਦੌਰੇ ਉੱਤੇ ਹਨ।
ਉਨ੍ਹਾਂ ਦੇ ਦੱਸਣ ਮੁਤਾਬਿਕ ਉਹ ਅਮਰੀਕਾ, ਕੈਨੇਡਾ, ਯੂਰਪ, ਸਿੰਗਾਪੁਰ, ਚੀਨ, ਬੈਂਕਾਕ ਅਤੇ ਦੱਖਣੀ ਅਫਰੀਕਾ ਸਣੇ ਦੁਨੀਆ ਭਰ ਵਿੱਚ 1000 ਤੋਂ ਵੀ ਵੱਧ ਲਾਈਵ ਸ਼ੋਅ ਕਰ ਚੁੱਕੇ ਹਨ।

ਆਪਣੇ ਇਸ ਲੰਬੇ ਅਤੇ ਸਫਲ ਕਰੀਅਰ ਦੌਰਾਨ, ਸੁਰਿੰਦਰ ਖਾਨ ਨੇ ਕਈ ਸੰਗੀਤਕ ਐਲਬਮਾਂ ਆਪਣੇ ਸਰੋਤਿਆਂ ਦੀ ਝੋਲ਼ੀ ਪਾਈਆਂ।

ਸੰਗੀਤ ਖੇਤਰ ਵਿੱਚ ਆਪਣੀਆਂ ਪ੍ਰਾਪਤੀਆਂ ਦੇ ਚਲਦਿਆਂ ਉਨ੍ਹਾਂ ਨੂੰ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
Surinder Khan.jpg
Left to right: Preetinder Grewal (Producer, SBS Punjabi), Surinder Khan and his son Arman Khan at SBS Studios, Melbourne.
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਹਰ ਉਮਰ-ਵਰਗ ਦੇ ਸਰੋਤੇ ਲਈ ਕੁਝ ਖਾਸ ਪੇਸ਼ ਕਰਨ ਦੀ ਹੁੰਦੀ ਹੈ।

ਇਹੀ ਕਾਰਨ ਹੈ ਕਿ ਉਹ ਲੋਕ ਗੀਤ, ਸੂਫੀ ਕਲਾਮ, ਗ਼ਜ਼ਲਾਂ ਅਤੇ ਬਾਲੀਵੁੱਡ ਗੀਤਾਂ ਨੂੰ ਆਪਣੀਆਂ ਪੇਸ਼ਕਾਰੀਆਂ ਵਿੱਚ ਖਾਸ ਥਾਂ ਦਿੰਦੇ ਹਨ।

ਉਹ ਹੁਣ ਤੱਕ ਸੰਗੀਤ ਉਦਯੋਗ ਦੇ ਬਹੁਤ ਸਾਰੇ ਨਾਮਵਰ ਗਾਇਕਾਂ ਜਿਵੇਂ ਕਿ, ਅਨੂਪ ਜਲੋਟਾ, ਪੰਕਜ ਉਦਾਸ, ਤਲਤ ਅਜ਼ੀਜ਼, ਸੋਨੂੰ ਨਿਗਮ, ਮੀਕਾ ਸਿੰਘ, ਕਪਿਲ ਸ਼ਰਮਾ, ਜਸਪਿੰਦਰ ਨਰੂਲਾ, ਰਿਚਾ ਸ਼ਰਮਾ ਆਦਿ ਨਾਲ਼ ਸਟੇਜ ਸਾਂਝੀ ਕਰ ਚੁੱਕੇ ਹਨ।
ਐਸ ਬੀ ਐਸ ਦੇ ਮੈਲਬੌਰਨ ਸਟੂਡੀਓ ਵਿੱਚ ਆਪਣੀ ਇੰਟਰਵਿਊ ਦੌਰਾਨ ਉਨ੍ਹਾਂ ਪੰਜਾਬੀ ਟੱਪੇ, ਲੋਕ ਗੀਤ 'ਛੱਲਾ ਮੁੜਕੇ ਨੀ ਆਇਆ' ਅਤੇ ਬਾਲੀਵੁੱਡ ਦੇ ਕਈ ਮਕਬੂਲ ਗੀਤ ਵੀ ਗਾਕੇ ਸੁਣਾਏ।

ਇੰਟਰਵਿਊ ਅਤੇ ਗੀਤ ਸੁਣਨ ਲਈ ਇਹ ਆਡੀਓ ਲਿੰਕ ਕਲਿਕ ਕਰੋ.....
LISTEN TO
Punjabi_301123_Singer Surinder Khan.mp3 image

ਆਪਣੀ ਸੁਰੀਲੀ ਗਾਇਕੀ ਨਾਲ਼ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣ ਵਾਲ਼ਾ ਬੌਲੀਵੁੱਡ ਗਾਇਕ ਸੁਰਿੰਦਰ ਖਾਨ

SBS Punjabi

30/11/202319:21

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand