ਹਮੇਸ਼ਾ ਮੁਸਕਰਾਉਣ ਵਾਲਾ ਅਨਮੋਲ ਹੁਣ ਸਦਾ ਲਈ ਹੋ ਗਿਆ ਚੁੱਪ, ਮੈਲਬਰਨ ਦੇ ਸਾਊਥਵੈਸਟ 'ਚ ਪੰਜਾਬੀ ਦਾ ਕਤਲ

474732813_2577537625785544_6687884991485809428_n (1).jpg

ਅਨਮੋਲ ਬਾਜਵਾ - ਫੋਟੋ: ਭੇਜੀ ਗਈ। Credit: Facebook

ਮੈਲਬਰਨ ਦੇ ਸਾਊਥਵੈਸਟ ਵਿੱਚ ਹੋਏ ਪੰਜਾਬੀ ਮੂਲ ਦੇ ਨੌਜਵਾਨ ਦੇ ਕਤਲ ਦੀ ਖ਼ਬਰ ਨੇ ਪੂਰੇ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 36 ਸਾਲਾ ਅਨਮੋਲ ਬਾਜਵਾ ਦੀ ਲਾਸ਼ ਉਸਦੇ ਘਰ ਤੋਂ ਸਿਰਫ 200 ਮੀਟਰ ਦੂਰ ਗਰਾਊਂਡ ਵਿੱਚੋਂ ਮਿਲੀ ਹੈ।


ਵਿਕਟੋਰੀਆ ਪੁਲਿਸ ਅਨੁਸਾਰ ਮੈਂਬੋਰਿਨ ਸਬਰਬ ਦੇ ਰਹਿਣ ਵਾਲੇ 36 ਸਾਲਾ ਅਨਮੋਲ ਬਾਜਵਾ ਦੀ ਲਾਸ਼ Elementary Rd ਨਜ਼ਦੀਕ ਲੱਗਦੀ ਗਰਾਊਂਡ ਤੋਂ ਮੰਗਲਵਾਰ 21 ਜਨਵਰੀ ਨੂੰ ਸਵੇਰੇ 07:30PM ਵਜੇ ਬਰਾਮਦ ਕੀਤੀ ਗਈ ਸੀ।

ਅਨਮੋਲ ਦੇ ਨਜ਼ਦੀਕੀ ਦੱਸਦੇ ਹਨ ਕਿ ਸੋਮਵਾਰ ਦੀ ਰਾਤ ਉਹ ਆਪਣੇ ਮੈਂਬੋਰਿਨ ਵਾਲੇ ਘਰੋਂ ਨਿਕਲਿਆ ਅਤੇ ਉਸ ਤੋਂ ਬਾਅਦ ਕਦੇ ਵਾਪਸ ਨਹੀਂ ਪਰਤਿਆ।

ਇਨਵੈਸਟੀਗੇਟਰਸ ਨੇ ਕਤਲ ਦੀ ਇਸ ਘਟਨਾ ਵਿੱਚ ਇੱਕ 31 ਸਾਲਾ ਵਿਆਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਬਰੂਕਫੀਲਡ ਦਾ ਰਹਿਣ ਵਾਲਾ ਹੈ ਅਤੇ ਇਸਨੂੰ 22 ਜਨਵਰੀ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ।
Victoria Police regarding Anmol's murder
Statement from Victoria Police Credit: Supplied
ਅਨਮੋਲ ਨੂੰ ਪਿਆਰ ਕਰਨ ਵਾਲੇ ਉਸਦੇ ਕਈ ਦੋਸਤਾਂ ਨੇ ਸੋਸ਼ਲ ਮੀਡੀਆ ‘ਤੇ ਅਨਮੋਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਕਿ, ‘ਅਨਮੋਲ ਨੂੰ ਜਾਨਣ ਵਾਲੇ ਦੱਸ ਸਕਦੇ ਨੇ ਕਿ ਕਿਵੇਂ ਉਹ ਦੂਜਿਆਂ ਲਈ ਪਿਆਰ, ਰੌਸ਼ਨੀ ਅਤੇ ਪ੍ਰੇਰਨਾ ਦਾ ਸ੍ਰੋਤ ਸੀ’।

ਅਨਮੋਲ ਨੂੰ ਯਾਦ ਕਰਦੇ ਹੋਏ ਉਸਦੇ ਇੱਕ ਦੋਸਤ ਨੇ ਲਿਖਿਆ ਕਿ, 'ਅਨਮੋਲ ਦਇਆ, ਸਿਆਣਪ ਅਤੇ ਅਟੁੱਟ ਸਮਰਥਨ ਦੇ ਸਦਕਾ ਹਰੇਕ ਦੇ ਦਿਲਾਂ ਵਿੱਚ ਰਹੇਗਾ'।
Babbu Kehhra.jpg
Credit: Facebook/Babbu Khehra
ਆਪਣੀ ਕ੍ਰਿਕਟ ਟੀਮ ਦਾ ਕਪਤਾਨ ਅਤੇ ਹਮੇਸ਼ਾ ਖੁਸ਼ ਰਹਿਣ ਵਾਲਾ ਅਨਮੋਲ ਹੁਣ ਹਮੇਸ਼ਾ ਲਈ ਚੁੱਪ ਹੋ ਗਿਆ ਹੈ ਅਤੇ ਆਪਣੇ ਪਿੱਛੇ ਪਤਨੀ ਦੇ ਨਾਲ 2 ਸਾਲ ਦੇ ਪੁੱਤਰ ਅਤੇ 6 ਸਾਲ ਦੀ ਧੀ ਨੂੰ ਛੱਡ ਗਿਆ ਹੈ।

ਅਨਮੋਲ ਦੇ ਪਰਿਵਾਰ ਦੇ ਸਮਰਥਨ ਲਈ ਉਸਦੇ ਚਾਹੁਣ ਵਾਲਿਆਂ ਵੱਲੋਂ ਇੱਕ ਗੋ ਫੰਡ ਮੀ ਪੇਜ ਵੀ ਸਥਾਪਿਤ ਕੀਤਾ ਗਿਆ ਹੈ।

ਇਸ ਮਾਮਲੇ ਸੰਬੰਧੀ ਜਿਸ ਕਿਸੇ ਵਿਆਕਤੀ ਕੋਲ ਵੀ ਜਾਣਕਾਰੀ ਹੋਵੇ ਉਸਨੂੰ ਕ੍ਰਾਈਮ ਸਟਾਪਰਜ਼ ਨਾਲ 1800 333 000 'ਤੇ ਸੰਪਰਕ ਕਰਕੇ ਜਾਂ www.crimestoppersvic.com.au 'ਤੇ ਜਾ ਕੇ ਗੁਪਤ ਰਿਪੋਰਟ ਦਰਜ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

ਭਾਵਨਾਤਮਕ ਸਹਾਇਤਾ ਲਈ 13 11 14 'ਤੇ ਲਾਈਫਲਾਈਨ ਨਾਲ ਜਾਂ 1300 224 636 'ਤੇ ਬਿਓਂਡ ਬਲੂ ਨਾਲ ਸੰਪਰਕ ਕਰੋ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand