ਨਿਊਜ਼ੀਲੈਂਡ ਦੇ ਕੌਮੀ ਦਿਹਾੜੇ 'ਵਾਇਟਾਂਗੀ ਡੇਅ' ਦਾ ਇਤਿਹਾਸ, ਮੌਜੂਦਾ ਰਾਜਸੀ ਮਾਹੌਲ ਤੇ ਪ੍ਰਵਾਸੀਆਂ ਲਈ ਅਹਿਮੀਅਤ

NMA-The signing of the Treaty of Waitangi, February 6th, 1840 by Marcus King

6 February 1840 more than 40 Māori chiefs signed a treaty with the British Crown in the Bay of Islands Credit: National Museum of Australia

ਨਿਊਜ਼ੀਲੈਂਡ ਦੇ ਕੌਮੀ ਦਿਹਾੜੇ 'ਵਾਇਟਾਂਗੀ ਡੇਅ' ਨੂੰ ਬਹੁਤੇ ਸਥਾਨਿਕ ਲੋਕਾਂ ਵੱਲੋਂ ਇੱਕ ਸਾਂਝੇ ਤਿਓਹਾਰ ਵਜੋਂ ਮਨਾਇਆ ਜਾਂਦਾ ਹੈ। ਇਸ ਦੌਰਾਨ ਕੁਝ ਲੋਕਾਂ ਦਾ ਕਹਿਣਾ ਹੈ ਕਿ 6 ਫਰਵਰੀ 1840 ਨੂੰ ਹੋਈ ‘ਟਰੀਟੀ ਆਫ ਵਾਇਟਾਂਗੀ' ਵਿਚਲੀਆਂ ਮੱਦਾਂ ਨੂੰ ਨਵੇਂ ਸੱਜੇ ਪੱਖੀ ਝੁਕਾਅ ਵਾਲੇ ਗੱਠਜੋੜ ਤੋਂ ਖਤਰਾ ਹੈ। ਪੂਰੇ ਵੇਰਵੇ ਲਈ ਇਹ ਰਿਪੋਰਟ ਸੁਣੋ.....


ਔਕਲੈਂਡ ਵਸਦੇ ਪੰਜਾਬੀ ਪੱਤਰਕਾਰ ਅਤੇ ਰੇਡੀਓ ਪੇਸ਼ਕਾਰ ਪਰਮਿੰਦਰ ਸਿੰਘ 'ਪਾਪਟੋਏਟੋਏ' ਨੇ ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਦੱਸਿਆ ਕਿ 6 ਫਰਵਰੀ 1840 ਨੂੰ ਹੋਈ ‘ਟਰੀਟੀ ਆਫ ਵਾਇਟਾਂਗੀ' ਦੀ ਬਦੌਲਤ ਨਿਊਜ਼ੀਲੈਂਡ ਦੇ ਪ੍ਰਭੂਸੱਤਾ ਸੰਪੰਨ ਹੋਣ ਦੀ ਚਰਚਾ ਸ਼ੁਰੂ ਹੋਈ ਸੀ।

"ਇਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਮੁਲਕ ਵਿੱਚ ਮੂਲ ਨਿਵਾਸੀ, ਮਾਓਰੀ ਭਾਈਚਾਰੇ ਦੀ ਵਸੋਂ 20 ਪ੍ਰਤੀਸ਼ਤ ਦੇ ਕਰੀਬ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਜੇਲਾਂ ਵਿੱਚ 51% ਕੈਦੀ ਮਾਓਰੀ ਭਾਈਚਾਰੇ ਨਾਲ ਸੰਬੰਧਿਤ ਹਨ," ਉਨ੍ਹਾਂ ਕਿਹਾ।

"‘ਟਰੀਟੀ ਆਫ ਵਾਇਟਾਂਗੀ' ਦਾ ਸਭ ਤੋਂ ਖੂਬਸੂਰਤ ਪਹਿਲੂ ਇਹ ਹੈ ਇਸ ਸੰਧੀ ਜਾਂ ਦਸਤਾਵੇਜ਼ ਵਿੱਚ ਸਿਧਾਂਤਕ ਪੱਖ ਤੋਂ ਕੇਵਲ ਮਾਓਰੀ ਜਾਂ ਯੂਰਪੀਅਨ ਲੋਕਾਂ ਦੀ ਹੀ ਨਹੀਂ ਬਲਕਿ ਬਹੁ-ਸੱਭਿਅਕ ਸਮਾਜ ਦੀ ਸਿਰਜਣਾ ਦੀ ਕਾਮਨਾ ਕੀਤੀ ਗਈ ਹੈ।

"ਅੱਜ ਜਦੋਂ ਨਿਊਜ਼ੀਲੈਂਡ ਵਰਗੇ ਛੋਟੇ ਪਰ ਖੂਬਸੂਰਤ ਮੁਲਕ ਵਿੱਚ 215 ਦੇ ਕਰੀਬ ਅਲੱਗ-ਅਲੱਗ ਸੱਭਿਆਚਾਰਾਂ ਦੇ ਲੋਕ ਸਦਭਾਵਨਾ ਨਾਲ ਵਸਦੇ ਤਾਂ ਇਹ ਦਿਹਾੜਾ ਸਿਰਫ ਇੱਕ ਭਾਈਚਾਰੇ ਦਾ ਨਹੀਂ ਬਲਕਿ ਪੂਰੇ ਸਮਾਜ ਦਾ ਤਿਉਹਾਰ ਬਣ ਗਿਆ ਹੈ," ਉਨ੍ਹਾਂ ਕਿਹਾ।
ਪੂਰੇ ਵੇਰਵੇ ਲਈ ਇਹ ਰਿਪੋਰਟ ਸੁਣੋ.....
LISTEN TO
Punjabi_07022024_Waitangi Day Parminder.mp3 image

ਨਿਊਜ਼ੀਲੈਂਡ ਦੇ ਕੌਮੀ ਦਿਹਾੜੇ 'ਵਾਇਟਾਂਗੀ ਡੇਅ' ਦਾ ਇਤਿਹਾਸ, ਮੌਜੂਦਾ ਰਾਜਸੀ ਮਾਹੌਲ ਤੇ ਪ੍ਰਵਾਸੀਆਂ ਲਈ ਅਹਿਮੀਅਤ

SBS Punjabi

07/02/202410:12

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand