ਆਸਟ੍ਰੇਲੀਆ ਵਿੱਚ ਸਮੁੰਦਰ 'ਚ ਡੁੱਬਣ ਕਾਰਣ ਦੋ ਪੰਜਾਬੀ ਨੌਜਵਾਨਾਂ ਦੀ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

Ashu Duggal and Anupam Chhabra were close friends who came to Australia from India on a student visa.

Ashu Duggal (L) and Anupam Chhabra (R) were close friends who came to Australia from India as international students. Source: Photo by Aditya Chhabra

ਕ੍ਰਿਸਮਸ ਵਾਲ਼ੇ ਦਿਨ ਮੈਲਬੌਰਨ ਤੋਂ 220 ਕਿਲੋਮੀਟਰ ਦੱਖਣ-ਪੂਰਬ ਤੱਟ 'ਤੇ ਸਕੁਏਕੀ ਬੀਚ 'ਤੇ ਡੁੱਬਣ ਵਾਲੇ ਦੋ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ “ਨੇਕ ਅਤੇ ਮਿਹਨਤੀ” ਨੌਜਵਾਨਾਂ ਵਜੋਂ ਯਾਦ ਕੀਤਾ ਗਿਆ ਹੈ ਜੋ ਇੱਕ ਬਿਹਤਰ ਭਵਿੱਖ ਲਈ ਆਸਟ੍ਰੇਲੀਆ ਆਏ ਸਨ।


ਮੈਲਬੌਰਨ ਦੇ ਰਹਿਣ ਵਾਲੇ 26-ਸਾਲਾ ਅਨੁਪਮ ਛਾਬੜਾ ਅਤੇ ਆਸ਼ੂ ਦੁੱਗਲ ਦੀ ਸਮੁੰਦਰ ਵਿੱਚ ਡੁੱਬਣ ਪਿੱਛੋਂ ਹੋਈ ਮੌਤ ਪਿੱਛੋਂ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

ਮੋਹਾਲੀ ਦੇ ਰਹਿਣ ਵਾਲ਼ੇ ਇਹ ਨੌਜਵਾਨ ਜੋ ਅੰਤਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ, ਬਚਪਨ ਤੋਂ ਚੰਗੇ ਦੋਸਤ ਸਨ।

ਦੋਨਾਂ ਦੀ ਮੌਤ ਉਸ ਵੇਲ਼ੇ ਹੋਈ ਜਦੋਂ ਉਹ ਵਿਕਟੋਰੀਆ ਦੇ ਵਿਲਸਨ ਪ੍ਰੋਮੋਟਰੀ ਸਥਿਤ ਮਸ਼ਹੂਰ ਬੀਚ ਉੱਤੇ ਆਪਣੇ ਕੁਝ ਹੋਰ ਮਿੱਤਰਾਂ ਨਾਲ਼ ਘੁੰਮਣ-ਫ਼ਿਰਨ ਗਏ ਸਨ।

ਉਨ੍ਹਾਂ ਦੇ ਡੁੱਬਣ ਸਮੇਂ ਅਨੁਪਮ ਛਾਬੜਾ ਦਾ ਭਰਾ ਅਦਿੱਤਿਆ ਛਾਬੜਾ ਵੀ ਨਾਲ਼ ਸੀ ਜਿਸਨੇ ਇਸਨੂੰ ਕਦੇ ਵੀ ਪੂਰਾ ਨਾ ਹੋਣ ਵਾਲ਼ਾ ਘਾਟਾ ਦੱਸਿਆ ਹੈ।

“ਮੈਂ ਅਜੇ ਵੀ ਯਕੀਨ ਨਹੀਂ ਕਰ ਸਕਦਾ ਕਿ ਇਹ ਇਕੱਠਿਆਂ ਸਾਡੀ ਆਖਰੀ ਯਾਤਰਾ ਸੀ।
25 ਦਸੰਬਰ ਨੂੰ, ਮੇਰਾ ਭਰਾ ਅਨੁਪਮ ਛਾਬੜਾ ਅਤੇ ਉਸਦਾ ਬਚਪਨ ਤੋਂ ਸਭ ਤੋਂ ਚੰਗਾ ਮਿੱਤਰ ਆਸ਼ੂ ਦੁੱਗਲ ਮੇਰੇ ਅਤੇ ਹੋਰ ਦੋਸਤਾਂ ਨਾਲ ਘੁੰਮਣ-ਫਿਰਨ ਲਈ ਗਏ ਸਨ ਪਰ ਉਹ ਸਾਡੇ ਨਾਲ ਵਾਪਸ ਨਹੀਂ ਪਰਤ ਸਕੇ।
“ਇਹ ਦੁਨੀਆਂ ਤੁਹਾਡੇ ਤੋਂ ਬਿਨਾਂ ਕਦੇ ਵੀ ਫਿਰ ਓਹੋ ਜਿਹੀ ਨਹੀਂ ਹੋਵੇਗੀ। ਤੁਹਾਡੇ ਦੋਵਾਂ ਨਾਲ ਬਿਤਾਇਆ ਹਰ ਪਲ ਅਨਮੋਲ ਸੀ ਅਤੇ ਮੈਂ ਚਾਹੁੰਦਾ ਸੀ ਕਿ ਅਸੀਂ ਇਸ ਤੋਂ ਵੀ ਜ਼ਿਆਦਾ ਸਮਾਂ ਇਕੱਠਿਆਂ ਬਿਤਾਉਂਦੇ। ਭਰਾਵੋ, ਇਹ ਸਭ ਤੋਂ ਔਖੀ ਅਲਵਿਦਾ ਹੈ,” ਸ੍ਰੀ ਛਾਬੜਾ ਨੇ ਫੇਸਬੁੱਕ ਉੱਤੇ ਆਪਣੀ ਭਾਵੁਕ ਸ਼ਰਧਾਂਜਲੀ ਦਿੰਦਿਆਂ ਲਿਖਿਆ।
Ashu Duggal and Anupam Chhabra posed for this photo at Squeaky Beach in Wilsons Prom just moments before their death.
Ashu Duggal and Anupam Chhabra posed for this photo just moments before their death. Source: Photo courtesy Aditya Chhabra
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਸ੍ਰੀ ਛਾਬੜਾ ਨੇ ਭਾਈਚਾਰੇ ਦੁਆਰਾ ਦਿੱਤੇ ਸਾਥ ਅਤੇ ਹਮਦਰਦੀ ਲਈ ਧੰਨਵਾਦ ਕੀਤਾ ਹੈ।

“ਸਾਰੇ ਲੋਕ ਬਹੁਤ ਮਦਦ ਕਰ ਰਹੇ ਹਨ। ਭਾਈਚਾਰੇ ਦੇ ਸਾਥ ਬਗੈਰ, ਮੈਂ ਹੋਰ ਟੁੱਟ ਜਾਂਦਾ। ਕਮਿਊਨਿਟੀ ਨੇ ਮੈਨੂੰ ਕਾਫ਼ੀ ਤਾਕਤ ਦਿੱਤੀ ਹੈ ਨਹੀਂ ਤਾਂ ਮੈਂ ਆਪਣੇ-ਆਪ ਵਿੱਚ ਹੀ ਗੁਆਚ ਜਾਂਦਾ।

“ਅਸੀਂ ਅੰਤਮ ਸੰਸਕਾਰ ਦੇ ਵੇਰਵੇ ਸਾਂਝੇ ਕਰਾਂਗੇ। ਅਸੀਂ ਆਪਣੇ ਲੋਕਾਂ ਦੀ ਸਹਾਇਤਾ ਨਾਲ਼ ਇੱਕ ਆਨਲਾਈਨ ਫੰਡਰੇਜ਼ਰ ਵੀ ਸ਼ੁਰੂ ਕਰਨ ਦੀ ਸੋਚ ਰਹੇ ਹਾਂ," ਸੋਗਜ਼ਦਾ ਭਰਾ ਨੇ ਕਿਹਾ।

ਇਸ ਦੌਰਾਨ ਮ੍ਰਿਤਕਾਂ ਦੇ ਦੋਸਤ ਅਤੇ ਸਬੰਧਿਤ ਪਰਿਵਾਰ ਉਨ੍ਹਾਂ ਨੂੰ 'ਖੁਸ਼ਮਿਜ਼ਾਜ਼, ਨੇਕਦਿਲ ਅਤੇ ਮਿਹਨਤੀ' ਇਨਸਾਨਾਂ ਵਜੋਂ ਯਾਦ ਕਰ ਰਹੇ ਹਨ।
Aditya Chhabra, brother and friend of the Anupam Chhabra and Ashu Duggal, was also with them at the time of their drownings on Christmas Day.
Aditya Chhabra, brother and friend of the Anupam Chhabra and Ashu Duggal, was also with them on Christmas Day. Source: Photo courtesy Aditya Chhabra
ਆਸ਼ੂ ਦੁੱਗਲ ਦੇ ਮਿੱਤਰ ਦਲਜੀਤ ਕੂਨਰ ਨੇ ਮ੍ਰਿਤਕ ਨੂੰ ਇੱਕ ‘ਨੇਕ ਆਤਮਾ' ਵਜੋਂ ਯਾਦ ਕੀਤਾ ਜੋ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ।

“ਉਹ ਜਿੱਮ ਦਾ ਸ਼ੌਕੀਨ, ਨਿਹਾਇਤ ਸਾਊ ਨੌਜਵਾਨ ਸੀ। ਉਹ ਸ਼ਰਾਬ ਮੀਟ-ਮਾਸ ਆਦਿ ਦਾ ਸੇਵਨ ਨਹੀਂ ਕਰਦਾ ਸੀ। ਉਸਦੀ ਮੌਤ ਨਾਲ਼ ਪੀੜਤ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ ਲਈ ਕਦੇ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ।"
ਸ਼੍ਰੀ ਕੂਨਰ ਨੇ ਦੱਸਿਆ ਕਿ ਆਸ਼ੂ ਅਤੇ ਅਨੁਪਮ ਨੇ ਦੂਸਰੀ ਜਮਾਤ ਤੋਂ ਇਕੱਠਿਆਂ ਪੜ੍ਹਾਈ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਦੋਸਤੀ ਇੱਕ ਮਿਸਾਲ ਸੀ।
“ਉਨ੍ਹਾਂ ਇੱਕ ਛੋਟੀ ਪਰ ਅਰਥਪੂਰਨ ਜ਼ਿੰਦਗੀ ਬਿਤਾਈ ਹੈ। ਉਹ ਬਹੁਤ ਨੇਕ ਅਤੇ ਮਿਹਨਤੀ ਨੌਜਵਾਨ ਸਨ ਜੋ ਬਿਹਤਰ ਅਤੇ ਖੁਸ਼ਹਾਲ ਜ਼ਿੰਦਗੀ ਲਈ ਆਸਟ੍ਰੇਲੀਆ ਆਏ ਸਨ। ਪਰ ਕਿਸਮਤ ਨੂੰ ਕੁਝ ਹੋਰ ਮੰਜੂਰ ਸੀ,” ਸ਼੍ਰੀ ਕੂਨਰ ਨੇ ਕਿਹਾ। ।

“ਉਨ੍ਹਾਂ ਦਾ ਇੰਨੀ ਛੋਟੀ ਉਮਰ ਵਿੱਚ ਚਲੇ ਜਾਣਾ ਬਹੁਤ ਦੁਖਦਾਈ ਹੈ। ਦੋਵਾਂ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਅਤੇ ਰੱਬ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।“
Anupam Chhabra came to Australia as an international student from India.
Anupam Chhabra came to Australia as an international student from Punjab, India. Source: Photo courtesy Aditya Chhabra
ਸ੍ਰੀ ਕੂਨਰ ਨੇ ਕਿਹਾ ਕਿ ਉਹ ਦੁੱਗਲ ਪਰਿਵਾਰ ਨਾਲ ਦਿਲੋਂ ਹਮਦਰਦੀ ਸਾਂਝੀ ਕਰਦੇ ਹਨ।

“ਆਸ਼ੂ ਦੇ ਪਿਤਾ ਦੀ ਤਕਰੀਬਨ ਇਸੇ ਉਮਰ ਵਿੱਚ ਮੌਤ ਹੋ ਗਈ ਸੀ। ਉਸਦੀ ਮਾਂ ਨੇ ਉਸਨੂੰ ਅਤੇ ਉਸਦੀ ਭੈਣ, ਜੋ ਕਿ ਮੈਲਬੌਰਨ ਵਿੱਚ ਰਹਿੰਦੀ ਹੈ, ਬੜੀਆਂ ਚੁਣੌਤੀ ਭਰੀਆਂ ਸਥਿਤੀਆਂ ਵਿੱਚ ਪਾਲਿਆ ਸੀ। ਅਸੀਂ ਉਨ੍ਹਾਂ ਦਾ ਦੁੱਖ ਵੰਡਾਉਣ ਦੇ ਨਾਲ਼-ਨਾਲ਼ ਇੱਕ ਫੰਡਰੇਜ਼ਰ ਜ਼ਰੀਏ ਆਰਥਿਕ ਮਦਦ ਦੇਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ।"
ਸ੍ਰੀ ਕੂਨਰ ਨੇ ਕਿਹਾ ਕਿ ਦੁੱਗਲ ਪਰਿਵਾਰ ਆਸ਼ੂ ਦੀ ਮ੍ਰਿਤਕ ਦੇਹ ਭਾਰਤ ਲੈਜਾਣ ਦਾ ਇਛੁੱਕ ਹੈ।
“ਦੁੱਗਲ ਪਰਿਵਾਰ ਉਸਦਾ ਅੰਤਮ ਸੰਸਕਾਰ ਭਾਰਤ ਵਿੱਚ ਹੀ ਕਰਨਾ ਚਾਹੁੰਦਾ ਹੈ। ਉਸ ਦੀ ਮਾਂ ਮੁਹਾਲੀ, ਪੰਜਾਬ ਵਿੱਚ ਰਹਿੰਦੀ ਹੈ ਅਤੇ ਕੋਵਿਡ-19 ਯਾਤਰਾ ਪਾਬੰਦੀਆਂ ਕਾਰਨ ਉਸ ਲਈ ਆਸਟ੍ਰੇਲੀਆ ਆਉਣਾ ਬਹੁਤ ਮੁਸ਼ਕਲ ਹੈ।”
ਭਾਰਤੀ ਭਾਈਚਾਰੇ ਦੇ ਇਕ ਪ੍ਰਮੁੱਖ ਮੈਂਬਰ, ਮਨਜੀਤ ਬੋਪਾਰਾਏ, ਜਿਨ੍ਹਾਂ ਨੇ ਆਸਟਰੇਲੀਆ ਦੇ ਵੱਖ-ਵੱਖ ਹਿੱਸਿਆਂ ਤੋਂ ਘੱਟੋ-ਘੱਟ 60 ਲਾਸ਼ਾਂ ਨੂੰ ਭਾਰਤ ਵਾਪਸ ਭੇਜਣ ਵਿੱਚ ਮਦਦ ਕੀਤੀ ਹੈ, ਨੇ ਵੀ ਪਰਿਵਾਰਾਂ ਨਾਲ਼ ਆਪਣਾ ਦੁੱਖ ਸਾਂਝਾ ਕੀਤਾ ਹੈ।
ਸ੍ਰੀ ਬੋਪਾਰਾਏ ਨੇ ਪੀੜਤ ਪਰਿਵਾਰਾਂ ਨੂੰ ਭਾਈਚਾਰੇ ਵੱਲੋਂ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਵਾਇਆ ਹੈ।
“ਅਸੀਂ ਹਰ ਸੰਭਵ ਮਦਦ ਕਰਨ ਲਈ ਤਿਆਰ ਹਾਂ। ਇੱਕ ਪਰਿਵਾਰ ਅੰਤਮ ਸੰਸਕਾਰ ਲਈ ਲਾਸ਼ ਵਾਪਸ ਭਾਰਤ ਭੇਜਣਾ ਚਾਹੁੰਦਾ ਹੈ। ਅਸੀਂ ਫਿਲਹਾਲ ਭਾਰਤੀ ਕੌਂਸਲੇਟ ਤੋਂ ਵਿੱਤੀ ਮਦਦ ਦੀ ਮੰਗ ਕਰ ਰਹੇ ਹਾਂ ਜੋ ਅਕਸਰ ਅਜਿਹੇ ਵੇਲ਼ੇ ਫੰਡ ਮੁਹੱਈਆ ਕਰਵਾਉਂਦਾ ਹੈ।”
ਸ੍ਰੀ ਬੋਪਾਰਾਏ ਨੇ ਕਿਹਾ ਕਿ ਭਾਈਚਾਰੇ ਦੇ ਬਹੁਤ ਸਾਰੇ ਲੋਕ ਪਹਿਲਾਂ ਹੀ ਦੋਵਾਂ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਆਪਣੀ ਇੱਛਾ ਪ੍ਰਗਟ ਕਰ ਚੁੱਕੇ ਹਨ।

“ਅਸੀਂ ਦੋਨੋ ਪਰਿਵਾਰਾਂ ਨਾਲ ਸੰਪਰਕ ਵਿੱਚ ਹਾਂ। ਉਹ ਬਹੁਤ ਹੀ ਔਖੇ ਸਮੇ ਵਿੱਚੋਂ ਲੰਘ ਰਹੇ ਹਨ। ਜਿਓਂ ਹੀ ਉਨ੍ਹਾਂ ਤੋਂ ਪ੍ਰਵਾਨਗੀ ਮਿਲਦੀ ਹੈ ਅਸੀਂ ਫੰਡਰੇਜ਼ਰ ਦੀ ਸ਼ੁਰੂਆਤ ਕਰ ਸਕਦੇ ਹਾਂ ਜਿਸ ਬਾਰੇ ਹੋਰ ਵੇਰਵੇ ਪਰਿਵਾਰਾਂ ਅਤੇ ਕਮਿਊਨਿਟੀ ਦੇ ਹੋਰ ਮੈਂਬਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਸਾਂਝਾ ਕੀਤੇ ਜਾਣਗੇ," ਉਨ੍ਹਾਂ ਕਿਹਾ।

ਪੂਰੀ ਗੱਲਬਾਤ ਸੁਨਣ ਲਈ ਇਸ ਲਿੰਕ 'ਤੇ ਕ੍ਲਿਕ ਕਰੋ

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand