ਇਹ ਹੈ NSW ਦੇ ਆਈ ਪੀ ਟੀ ਵਿਸ਼ੇ ਦੀ ਟਾਪਰ ਅਤੇ 99.60 ATAR ਲੈਣ ਵਾਲੀ ਪੰਜਾਬੀ ਮੁਟਿਆਰ: ਸੁਖਮਣੀ ਕੌਰ

Sukhmani Kaur

Sukhmani Kaur receiving her state rank award for IPT at the First in Course awards ceremony 2024 at Sir John Clancy Auditorium, UNSW. Credit: Supplied/ NESA

2024 ਦੇ HSC (Higher School Certificate) ਨਤੀਜੇ ਆ ਚੁੱਕੇ ਹਨ। ਬਲੈਕਟਾਊਨ ਗਰਲਜ਼ ਹਾਈਸਕੂਲ ਦੀ 2024 ਡਕਸ (dux), ਸੁਖਮਣੀ ਕੌਰ 99.60 ATAR ਨਾਲ ਇਨਫੋਰਮੇਸ਼ਨ ਪ੍ਰੋਸੈਸਜ਼ ਐਂਡ ਟੈਕਨਾਲੋਜੀ (ਆਈ ਪੀ ਟੀ) ਦੇ ਵਿਸ਼ੇ ਵਿੱਚ ਸਟੇਟ ਟਾਪਰ ਰਹੇ ਹਨ। ਆਪਣੇ ਪਰਿਵਾਰ ਅਤੇ ਅਧਿਆਪਕਾਂ ਨੂੰ ਆਪਣੀ ਕਾਮਯਾਬੀ ਦਾ ਸਿਹਰਾ ਦਿੰਦੇ ਹੋਏ, ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਸੁਖਮਣੀ ਨੇ ਆਪਣੇ ਟੀਚੇ, ਅਤੇ ਕਾਮਯਾਬੀ ਦੇ ਸਫ਼ਰ ਬਾਰੇ ਸਾਂਝ ਪਾਈ।


Key Points
  • ਸੁਖਮਣੀ ਕੌਰ ਨੇ 99.60 ATAR ਹਾਸਲ ਕਰਦੇ ਹੋਏ IPT ਵਿਸ਼ੇ ਵਿੱਚ ਸਟੇਟ ਟਾਪ ਕੀਤਾ ਹੈ।
  • ਸੁਖਮਣੀ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਦਿੱਤਾ ਹੈ।
ਸੁਖਮਣੀ ਆਪਣੇ ਪਰਿਵਾਰ ਨਾਲ ਦੋ ਮਹੀਨਿਆਂ ਲਈ ਭਾਰਤ ਗਏ ਸਨ, ਪਰ ਜਾਣ ਤੋਂ ਇੱਕ ਹਫ਼ਤਾ ਬਾਅਦ ਹੀ ਉਹਨਾਂ ਨੂੰ ਤੁਰੰਤ ਵਾਪਿਸ ਆਸਟ੍ਰੇਲੀਆ ਪਰਤਣਾ ਪਿਆ ਸੀ।

“ਮੈਨੂੰ ਸਵੇਰੇ ਸਵੇਰੇ ਫੋਨ ਆਇਆ ਸੀ ਅਤੇ ਸੁਨਣ ਤੋਂ ਬਾਅਦ ਮੈਂ ਡਰ ਗਈ ਸੀ, ਮੈਨੂੰ ਪਤਾ ਨਹੀਂ ਸੀ ਕਿ ਇਹ ਸਕੈਮ ਹੈ ਜਾਂ ਸੱਚਾਈ,” ਸਿਡਨੀ ਦੀ ਸੁਖਮਣੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ।

'ਨਿਊ ਸਾਊਥ ਵੇਲਜ਼ ਏਜੁਕੇਸ਼ਨ ਸਟੈਂਡਰਡਜ਼ ਅਥਾਰਿਟੀ'- ਨੇਸਾ (New South Wales Education Standards Authority- NESA) ਵੱਲੋਂ ਸੁਖਮਣੀ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਉਹ ਆਈ ਪੀ ਟੀ (IPT) ਦੇ ਵਿਸ਼ੇ ਵਿੱਚ ਨਿਊ ਸਾਊਥ ਵੇਲਜ਼ ਵਿੱਚੋਂ ਪਹਿਲੇ ਸਥਾਨ ਉੱਤੇ ਆਏ ਹਨ।

ਸੁਖਮਣੀ ਨੇ ਦੱਸਿਆ ਕੇ ਉਹਨਾਂ ਨੂੰ ਇਹ ਕਾਮਯਾਬੀ ਦੀ ਉਮੀਦ ਨਹੀਂ ਸੀ ਅਤੇ ਇਹ ਫੋਨ ਸੁਨਣ ਤੋਂ ਬਾਅਦ ਉਹ ਹੈਰਾਨ ਰਹਿ ਗਏ ਸਨ।

“ਮੈਨੂੰ ਲੱਗਿਆ ਸੀ ਕਿ ਮੈਂ ਸਾਧਾਰਨ ਜਿਹੇ ਨੰਬਰ ਹੀ ਲਵਾਂਗੀ, ਪਰ ਮੇਰੀ ਅਧਿਆਪਕ ਨੂੰ ਮੇਰੇ ਵਿੱਚ ਹਮੇਸ਼ਾ ਤੋਂ ਹੀ ਵਿਸ਼ਵਾਸ਼ ਸੀ,” ਸੁਖਮਣੀ ਨੇ ਕਿਹਾ।

ਭਾਰਤ ਜਾਣ ਤੋਂ ਇੱਕ ਹਫ਼ਤਾ ਬਾਅਦ ਹੀ ਸੁਖਮਣੀ ਆਪਣਾ ਪੁਰਸਕਾਰ ਹਾਸਿਲ ਕਰਨ ਲਈ ਵਾਪਿਸ ਸਿਡਨੀ ਆ ਗਏ ਸਨ।
Sukhmani Kaur
Sukhmani Kaur at the First in Course awards with her family. Credit: Supplied/ NESA
17 ਸਾਲਾ ਸੁਖਮਣੀ ਨੇ ਆਪਣੀ 99.60 ATAR ਅਤੇ ਕਾਮਯਾਬੀ ਦਾ ਰਾਜ਼ ਮਿਹਨਤ, ਵਿਸ਼ਵਾਸ ਅਤੇ ਆਰਾਮ ਕਰਨਾ ਦੱਸਿਆ।
ਪਹਿਲਾਂ ਮੈਂ ਹਮੇਸ਼ਾ ਪੜ੍ਹਦੀ ਹੀ ਰਹਿੰਦੀ ਸੀ, ਪਰ ਫੇਰ ਮੈਂ ਬ੍ਰੇਕ ਲੈਣੀ ਸਿੱਖੀ ਅਤੇ ਆਪਣੇ ਦਿਮਾਗ ਨੂੰ ਸ਼ਾਂਤ ਰੱਖਿਆ ਜਿਸ ਨਾਲ ਮੇਰੇ ਇਮਤਿਹਾਨਾਂ ਵਿੱਚੋਂ ਵਧੀਆ ਨਤੀਜੇ ਆਉਣ ਲੱਗ ਪਏ ਸਨ।
ਸੁਖਮਣੀ ਕੌਰ

ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕ ਅਤੇ ਮਾਤਾ ਪਿਤਾ ਨੂੰ ਦਿੰਦੇ ਹੋਏ ਸੁਖਮਣੀ ਨੇ ਆਪਣੀ ਇਸ ਖੁਸ਼ੀ ਦਾ ਇਜ਼ਹਾਰ ਕੀਤਾ।
Sukhmani Kaur
Sukhmani Kaur and all the First in Course students, 2024. Credit: Supplied/NESA
ਸੁਖਮਣੀ ਦੇ ਪੂਰੇ ਸਫ਼ਰ ਬਾਰੇ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਨਾਲ ਇਹ ਖਾਸ ਗੱਲਬਾਤ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS

ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,

ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ,ਅਤੇ'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand