ਪਾਕਿਸਤਾਨ ਡਾਇਰੀ: ਇਟਲੀ ਵਿੱਚ ਕਿਸ਼ਤੀ ਹਾਦਸੇ 'ਚ ਦੋ ਦਰਜਨ ਤੋਂ ਵੀ ਵੱਧ ਪਾਕਿਸਤਾਨੀ ਨਾਗਰਿਕਾਂ ਦੀ ਮੌਤ

Italy: Calabria to Crotone 45 migrants died in the sinking of a boat broken by the stormy sea

Tragedy in Steccato di Cutro near Crotone where migrants drowned, including some children, in the sea due to the storm that broke the boat on which they were arriving in Calabria. The bodies of the dead migrants were found on the beach among the wreckage of the boat destroyed by the rough sea. Credit: IPA/Sipa USA

ਗੈਰਕਾਨੂੰਨੀ ਢੰਗ ਨਾਲ ਇਟਲੀ 'ਚ ਦਾਖਲ ਹੋ ਰਹੀ ਇੱਕ ਕਿਸ਼ਤੀ ਦੇ ਹਾਦਸਾਗ੍ਰਸਤ ਹੋਣ ਕਾਰਨ ਮਾਰੇ ਗਏ ਲੋਕਾਂ ਵਿੱਚ 28 ਪਾਕਿਸਤਾਨੀ ਨਾਗਰਿਕਾਂ ਦੇ ਹੋਣ ਦਾ ਵੀ ਖਦਸ਼ਾ ਹੈ। ਪਾਕਿਸਤਾਨ, ਅਫਗਾਨਿਸਤਾਨ, ਈਰਾਕ ਅਤੇ ਸੋਮਾਲੀਆ ਦੇ ਸ਼ਰਨਾਰਥੀਆਂ ਨਾਲ ਭਰੀ ਇਸ ਕਿਸ਼ਤੀ ਵਿੱਚ 64 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ, ਜਿਸ ਵਿੱਚ ਬੱਚੇ ਵੀ ਸ਼ਾਮਲ ਹਨ। ਇਹ ਤੇ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।


ਐਤਵਾਰ ਨੂੰ ਦੱਖਣੀ ਇਟਲੀ ਦੇ ਨੇੜੇ ਹਾਦਸਾਗ੍ਰਸਤ ਹੋਈ ਕਿਸ਼ਤੀ ਨੇ ਕਈ ਦਿਨ ਪਹਿਲਾਂ ਤੁਰਕੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਸ਼ਰਨਾਰਥੀਆਂ ਨਾਲ ਭਰੀ ਇਹ ਲੱਕੜ ਦੀ ਕਿਸ਼ਤੀ ਦੱਖਣੀ ਇਟਲੀ ਦੇ ਕਸਬੇ ਕ੍ਰੋਟੋਨ ਦੇ ਨੇੜੇ ਉਤਰਨ ਲਈ ਤਿਆਰ ਸੀ, ਜਦੋਂ ਇਹ ਕੈਲਾਬ੍ਰੀਆ ਦੇ ਤੱਟ 'ਤੇ ਚਟਾਨਾਂ ਨਾਲ ਟਕਰਾਈ ਤੇ ਕਿਸ਼ਤੀ ਟੁੱਟਣ ਕਾਰਨ ਬੱਚਿਆਂ ਅਤੇ ਔਰਤਾਂ ਸਮੇਤ ਘੱਟੋ-ਘੱਟ 64 ਲੋਕਾਂ ਦੀ ਮੌਤ ਹੋ ਗਈ।

ਕਿਸ਼ਤੀ 'ਤੇ ਲੋਕਾਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੈ, ਭਾਵੇਂ ਕਿ ਬਚਾਅ ਕਰਮਚਾਰੀਆਂ ਨੇ ਕਿਹਾ ਹੈ ਕਿ 170 ਤੋਂ ਵੱਧ ਲੋਕ ਕਿਸ਼ਤੀ 'ਤੇ ਸਵਾਰ ਸਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਘਟਨਾ ਨੂੰ "ਡੂੰਘੀ ਚਿੰਤਾਜਨਕ" ਖਬਰ ਦੱਸਿਆ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ।

ਇਤਾਲਵੀ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਿੱਚ ਘੱਟੋ-ਘੱਟ 80 ਲੋਕ ਬਚ ਗਏ ਹਨ ਗਏ, ਜਦੋਂ ਕਿ ਲਗਭਗ 30 ਲੋਕਾਂ ਦੇ ਲਾਪਤਾ ਹੋਣ ਦਾ ਸ਼ੱਕ ਹੈ।

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਨੇ 2014 ਤੋਂ ਮੱਧ ਸਾਗਰ ਵਿੱਚ 17,000 ਤੋਂ ਵੱਧ ਮੌਤਾਂ ਅਤੇ ਲਾਪਤਾ ਹੋਣ ਦੇ ਮਾਮਲੇ ਦਰਜ ਕੀਤੇ ਹਨ। ਯੂ ਐਨ ਦਾ ਅੰਦਾਜ਼ਾ ਹੈ ਕਿ ਇਸ ਸਾਲ ਕਿਸ਼ਤੀਆਂ 'ਚ ਗ਼ੈਰ-ਕਾਨੂੰਨੀ ਪ੍ਰਵਾਸ ਦੌਰਾਨ ਘੱਟੋ-ਘੱਟ 220 ਤੋਂ ਵੱਧ ਮੌਤਾਂ ਜਾਂ ਲੋਕ ਲਾਪਤਾ ਹੋਏ ਹਨ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand