ਪਾਕਿਸਤਾਨ ਡਾਇਰੀ: ਧੋਖੇ ਨਾਲ ਪਾਕਿਸਤਾਨ ਪੁੱਜੀ ਹਮੀਦਾ ਬਾਨੋ 22 ਵਰ੍ਹਿਆਂ ਬਾਅਦ ਪਰਤੀ ਭਾਰਤ

India: Hamida Banu Who Was Trafficked To Karachi 23 Years Ago Returns To India

MUMBAI, INDIA - DECEMBER 18: Hamida Banu, a 75 year old resident of Kurla reunited with her family after 23 years on December 18, 2024 in Mumbai, India. In 2002, Hamida Banu left India after a recruitment agent promised her a cooking job in Dubai. Instead, she was trafficked to Pakistan.(Photo by Raju Shinde/Hindustan Times/Sipa USA) Source: SIPA USA / Hindustan Times/Hindustan Times/Sipa USA

ਨੌਕਰੀ ਦੇ ਝਾਂਸੇ ਵਿੱਚ ਆ ਕੇ ਏਜੰਟ ਦੀ ਧੋਖਾਧੜੀ ਕਾਰਨ ਪਾਕਿਸਤਾਨ ਪੁੱਜੀ ਭਾਰਤੀ ਮੂੁਲ ਦੀ ਹਮੀਦਾ ਬਾਨੋ ਨੂੰ 22 ਸਾਲਾਂ ਦੇ ਲੰਮੇ ਅਰਸੇ ਬਾਅਦ ਹੁਣ ਉਸ ਦੇ ਆਪਣਿਆਂ ਕੋਲ ਭਾਰਤ ਭੇਜ ਦਿੱਤਾ ਗਿਆ ਹੈ। 75 ਵਰ੍ਹਿਆਂ ਦੀ ਹਮੀਦਾ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ 16 ਦਸੰਬਰ ਵਾਲੇ ਦਿਨ ਵਾਹਗਾ ਬਾਰਡਰ ਰਾਹੀਂ ਭਾਰਤ ਦੇ ਹਵਾਲੇ ਕੀਤਾ। ਹਮੀਦਾ ਬਾਨੋ ਦਾ ਸਬੰਧ ਭਾਰਤ ਦੇ ਕਰਨਾਟਕ ਨਾਲ ਹੈ ਅਤੇ ਉਹ ਦੋ ਧੀਆਂ ਦੀ ਮਾਂ ਹੈ। ਉਸ ਨੂੰ ਸਾਲ 2002 ਵਿੱਚ ਇੱਕ ਏਜੰਟ ਨੇ ਯੂਏਈ ਵਿੱਚ ਸ਼ੈੱਫ ਦੀ ਨੌਕਰੀ ਦੇਣ ਦਾ ਝਾਂਸਾ ਦੇ ਕੇ ਪਾਕਿਸਤਾਨ ਦੇ ਸ਼ਹਿਰ ਹੈਦਰਾਬਾਦ ਪਹੁੰਚਾ ਦਿੱਤਾ ਸੀ। ਇੱਥੇ ਪਹਿਲਾਂ ਉਸ ਨੂੰ 3 ਸਾਲਾਂ ਤੱਕ ਅਗਵਾ ਰੱਖਿਆ ਗਿਆ ਤੇ ਬਾਅਦ ਵਿੱਚ ਉਸ ਨੇ ਕਰਾਚੀ ਵਿੱਚ ਵਿਆਹ ਕਰਵਾ ਲਿਆ ਸੀ ਪਰ ਕੁਝ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਹ ਬੇਸਹਾਰਾ ਹੋ ਗਈ ਸੀ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ....


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand