ਸਕੂਲੀ ਬੱਚਿਆਂ ਵਿੱਚ ਧੱਕੇਸ਼ਾਹੀ ਅਤੇ ਮਹਾਂਮਾਰੀ ਦੇ ਸਦਮੇ ਨੂੰ ਘਟਾਉਣ ਵਿੱਚ ਮਾਪੇ ਕਰ ਸਕਦੇ ਹਨ ਮੱਦਦ

Responsible Parenting

'Parents play an important role in preventing bullying among school-going children' Source: Supplied by Narinder Pal Singh

ਸਿਡਨੀ ਦੇ ਸਿੱਖ ਖਾਲਸਾ ਮਿਸ਼ਨ ਅਤੇ ਪੰਜਾਬੀ ਸਕੂਲ ਗਲੈਨਡੈਨਿੰਗ ਨੇ ਮਾਪਿਆਂ ਅਤੇ ਨੌਜਾਵਾਨਾਂ ਨੂੰ ਇੱਕ ਸੈਮੀਨਾਰ ਵਿੱਚ ਸੱਦ ਕੇ ਸਕੂਲਾਂ ਵਿੱਚ ਹੋਣ ਵਾਲੀ ਬੁਲਿੰਗ ਅਤੇ ਮਹਾਂਮਾਰੀ ਕਾਰਨ ਪੈਣ ਵਾਲੇ ਮਾਨਸਿਕ ਦਬਾਵਾਂ ਉੱਤੇ ਚਰਚਾ ਕਰਨ ਲਈ ਪ੍ਰੇਰਿਆ, ਜਿਸ ਵਿੱਚ ਕਈ ਅਹਿਮ ਮੱਦੇ ਉੱਭਰ ਕੇ ਸਾਹਮਣੇ ਆਏ।


ਸਿਡਨੀ ਨਿਵਾਸੀ ਨਰਿੰਦਰਪਾਲ ਸਿੰਘ ਪਿਛਲੇ ਕਈ ਸਾਲਾਂ ਤੋਂ ਪੰਜਾਬੀਆਂ ਅਤੇ ਸਿੱਖਾਂ ਦਾ ਗੜ੍ਹ ਮੰਨੇ ਜਾਂਦੇ ਇਲਾਕੇ ਗਲੈਨਡੈਨਿੰਗ ਵਿੱਚ ਪੰਜਾਬੀ ਦਾ ਸਕੂਲ ਚਲਾ ਰਹੇ ਹਨ।

ਸ਼੍ਰੀ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਜਿਆਦਾਤਰ ਸਕੂਲ ਜਾਣ ਵਾਲੇ ਬੱਚੇ ਆਪਣੇ ਮਾਪਿਆਂ ਨੂੰ ਆਪਣੀਆਂ ਮੁਸ਼ਕਲਾਂ ਇਸ ਕਰਕੇ ਨਹੀਂ ਦਸਦੇ ਕਿਉਂਕਿ ਇਹਨਾਂ ਬੱਚਿਆਂ ਨੂੰ ਲਗਦਾ ਹੈ ਕਿ ਉਹਨਾਂ ਦੇ ਮਾਪਿਆਂ ਦੀ ਸੋਚ ਆਸਟ੍ਰੇਲੀਅਨ ਸਭਿਆਚਾਰ ਨਾਲੋਂ ਵੱਖਰੀ ਹੈ।”

ਨਵੇਂ ਆਏ ਪ੍ਰਵਾਸੀਆਂ ਦੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਇੱਕ ਬਹੁਤ ਵੱਡਾ ਪਾੜਾ ਦੇਖਿਆ ਜਾਂਦਾ ਹੈ ਜਿਸ ਦਾ ਪ੍ਰਮੁੱਖ ਕਾਰਨ ਸਭਿਆਚਾਰ, ਭਾਸ਼ਾ ਅਤੇ ਸਮਾਜਕ ਦੂਰੀਆਂ ਦਾ ਹੋਣਾ ਹੈ।
Responsible Parenting
Sikh Khalsa Mission's Punjabi school organised a seminar on responsible parenting in Covid-19 times. Source: Supplied by Narinder Pal Singh
ਇਸ ਪਾੜੇ ਨੂੰ ਪੂਰਨ ਦੇ ਆਸ਼ੇ ਨਾਲ ਪੰਜਾਬੀ ਸਕੂਲ ਗਲੈਨਡੈਨਿੰਗ ਵਲੋਂ ਮਾਪਿਆਂ ਅਤੇ ਸਕੂਲ ਪਾਸ ਕਰਕੇ ਜਾ ਚੁੱਕੇ ਨੋਜਵਾਨਾਂ ਨੂੰ ਇਕੱਠਿਆ ਇੱਕ ਸੈਮੀਨਾਰ ਵਿੱਚ ਸੱਦ ਕੇ ਗੱਲਬਾਤ ਕਰਨ ਲਈ ਪ੍ਰੇਰਿਆ ਗਿਆ।

“ਮਾਪਿਆਂ ਅਤੇ ਬੱਚਿਆਂ ਦਰਮਿਆਨ ਵਧਦੀ ਦੂਰੀ ਦਾ ਇੱਕ ਕਾਰਨ ਮਾਪਿਆਂ ਵਿੱਚ ਅੰਗ੍ਰੇਜ਼ੀ ਭਾਸ਼ਾ ਦਾ ਉਚਿਤ ਗਿਆਨ ਨਾ ਹੋਣਾ ਵੀ ਮੰਨਿਆ ਜਾਂਦਾ ਹੈ”।

ਸਕੂਲਾਂ ਦੇ ਬੱਚਿਆਂ ਨਾਲ ਸਕੂਲਾਂ ਵਿੱਚ ਅਕਸਰ ਧੱਕਾ ਹੁੰਦਾ ਰਹਿੰਦਾ ਹੈ, ਪਰ ਨਵੇਂ ਆਏ ਪ੍ਰਵਾਸੀਆਂ ਦੇ ਬੱਚੇ ਜਿਆਦਾਤਰ ਉਨ੍ਹਾਂ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰਨ ਵਿੱਚ ਝਿਜਕ ਮਹਿਸੂਸ ਕਰਦੇ ਹਨ।

ਇਨ੍ਹਾਂ ਸਕੂਲੀ ਬੱਚਿਆਂ ਨੂੰ ਲਗਦਾ ਹੈ ਕਿ ਉਹਨਾਂ ਦੇ ਮਾਪਿਆਂ ਦੀ ਸੋਚ ਆਸਟ੍ਰੇਲੀਅਨ ਸਭਿਆਚਾਰ ਨਾਲੋਂ ਕਿਤੇ ਵੱਖਰੀ ਹੈ।

ਇਸ ਸੈਮੀਨਾਰ ਵਿੱਚ ਇੱਕੋ ਪਰਿਵਾਰ ਦੇ ਮਾਪਿਆਂ ਅਤੇ ਬੱਚਿਆਂ ਨੂੰ ਇਸ ਕਰਕੇ ਨਹੀਂ ਸੀ ਸੱਦਿਆ ਗਿਆ ਕਿਉਂਕਿ ਬਹੁਤ ਵਾਰ ਬੱਚੇ ਆਪਣੇ ਮਾਪਿਆਂ ਦੇ ਸਾਹਮਣੇ ਗੱਲ ਕਰਨ ਵਿੱਚ ਹੀ ਮੁਸ਼ਕਲ ਮਹਿਸੂਸ ਕਰਦੇ ਹਨ।

ਇਸ ਸੈਮੀਨਾਰ ਦੌਰਾਨ ਬਹੁਤ ਸਾਰੇ ਮੁੱਦੇ ਉੱਭਰ ਕੇ ਸਾਹਮਣੇ ਆਏ ਅਤੇ ਹੁਣ ਪੰਜਾਬੀ ਸਕੂਲ਼ ਗਲੈਨਡੈਨਿੰਗ  ਇਸ ਸ਼ੁਰੂ ਕੀਤੀ ਲੜੀ ਨੂੰ ਮਹਾਂਮਾਰੀ ਵਾਲੀਆਂ ਬੰਦਸ਼ਾਂ ਦੇ ਖ਼ਤਮ ਹੋਣ ਉਪਰੰਤ ਦੁਬਾਰਾ ਅੱਗੇ ਤੋਰਨ ਦੀ ਸੋਚ ਰਿਹਾ ਹੈ ਤਾਂ ਕਿ ਇਸ ਸਮੱਸਿਆ ਦਾ ਸਾਰਥਕ ਹੱਲ ਲੱਭਿਆ ਜਾ ਸਕੇ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।  

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand