ਮੁਫਤ ਵਿੱਚ ਤੰਦਰੁਸਤ ਰਹਿਣ ਲਈ 'ਪਾਰਕ-ਰਨ' ਨਾਲ ਜੁੜੋ

ParkRun

Satnam Bajwa a keen marathon runner encouraging the community to run for fun and fitness. Source: Satnam Bajwa

ਪਾਰਕ-ਰਨ ਨਾਮੀ ਉਪਰਾਲੇ ਨੂੰ 2004 ਵਿੱਚ ਇੰਗਲੈਂਡ ਦੇ ਇੱਕ ਛੋਟੇ ਜਿਹੇ ਗਰੁੱਪ ਵਲੋਂ ਆਮ ਸਿਹਤ ਨੂੰ ਸੁਧਾਰਨ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸ ਸਮੇਂ ਇਹ ਸੰਸਾਰ ਭਰ ਦੇ 23 ਤੋਂ ਵੀ ਜਿਆਦਾ ਦੇਸ਼ਾਂ ਵਲੋਂ ਅਪਣਾਇਆ ਜਾ ਚੁੱਕਿਆ ਹੈ ਜਿਨਾਂ ਵਿੱਚ ਆਸਟ੍ਰੇਲੀਆ ਦੇ 355 ਪਾਰਕ ਵੀ ਸ਼ਾਮਲ ਹਨ।


ਸਿਡਨੀ ਰਹਿਣ ਵਾਲੇ ਮਸ਼ਹੂਰ ਦੌੜਾਕ ਸਤਨਾਮ ਬਾਜਵਾ ਜਿਨਾਂ ਨੇ ਕਾਲਜ ਸਮੇਂ ਤੋਂ ਹੀ ਦੌੜਾਂ ਅਤੇ ਟਰੈਕ ਖੇਡਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਨੇ ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਦਸਿਆ, ‘ਇਹ ਪਾਰਕ-ਰਨ ਵਾਲਾ ਉਪਰਾਲਾ ਸਾਰਿਆਂ ਲਈ ਇਕਦਮ ਮੁਫਤ ਹੈ। ਇਸ ਵਿੱਚ ਲੋਕ ਆਪਣੇ ਪਰਿਵਾਰ, ਮਿਤਰਾਂ ਅਤੇ ਪਾਲਤੂ ਜਾਨਵਾਰਾਂ ਸਮੇਤ ਦੌੜ ਕੇ ਜਾਂ ਪੈਦਲ ਚਹਿਲ ਕਦਮੀ ਕਰਦੇ ਹੋਏ ਵੀ ਹਿਸਾ ਲੈ ਸਕਦੇ ਹਨ’।
Bajwa
Bajwa Source: Bajwa
ਇਹ ਪਾਰਕ-ਰਨ ਸੰਸਾਰ ਭਰ ਦੇ ਕਈ ਮੁਲਕਾਂ ਵਿੱਚ ਇਕੋ ਜਿਹੇ ਤਰੀਕੇ ਨਾਲ ਅਤੇ ਇਕੋ ਸਮੇਂ ਵਿੱਚ ਚਲਾਏ ਜਾਂਦੇ ਹਨ। ਇਹਨਾਂ ਲਈ ਸੇਵਾਦਾਰਾਂ ਵਲੋਂ ਸਾਰੇ ਪ੍ਰਬੰਧ ਮੁਫਤ ਕੀਤੇ ਜਾਂਦੇ ਹਨ। ਪਹਿਲੀ ਵਾਰ ਰਜਿਸਟਰ ਹੋਣ ਉਪਰੰਤ ਇੱਕ ਬਾਰ-ਕੋਡ ਮਿਲਦਾ ਹੈ ਜਿਸ ਨਾਲ ਤੁਸੀਂ ਬਾਕੀ ਦੇਸ਼ਾਂ, ਸੂਬਿਆਂ ਜਾਂ ਪਾਰਕਾਂ ਵਿੱਚ ਬਗੈਰ ਕਿਸੇ ਮੁਸ਼ਕਲ ਦੇ ਹਿਸਾ ਲੈ ਸਕਦੇ ਹੋ।

ਸਤਨਾਮ ਬਾਜਵਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਦੇ ਲਗਭਗ ਸਾਰੇ ਸ਼ਹਿਰਾਂ ਵਿੱਚ ਹੋਣ ਵਾਲੀਆਂ ਮੈਰਾਥਨ (ਲੰਬੀਆਂ) ਦੌੜਾਂ ਵਿੱਚ ਭਾਗ ਲੈਂਦੇ ਆ ਰਹੇ ਹਨ, ਦਾ ਕਹਿਣਾ ਹੈ ਕਿ, ‘ਪੰਜਾਬੀ ਭਾਈਚਾਰੇ ਨੂੰ ਇਸ ਪਾਰਕ-ਰਨ ਵਾਲੇ ਸਿਸਟਮ ਦਾ ਅਜੇ ਪੂਰਾ ਗਿਆਨ ਨਹੀਂ ਹੈ, ਜਾਂ ਹਾਲੇ ਤੱਕ ਇਹ ਲੋਗ ਅਜੇ ਅਵੇਸਲੇ ਹੀ ਹਨ। ਲੋੜ ਹੈ ਸੇਵਾ ਵਾਲੇ ਪ੍ਰਣ ਨੂੰ ਹੋਰ ਅੱਗੇ ਵਧਾਉਣ ਦੀ ਅਤੇ ਇਹਨਾਂ ਦੌੜਾਂ ਵਿੱਚ ਸੇਵਾਦਾਰ ਵਜੋਂ ਵੀ ਭਾਗ ਲਿਆ ਜਾ ਸਕਦਾ ਹੈ’।
ParkRun
Satnam Bajwa found like minded group of runners and started his passion all over again. Source: Satnam Bajwa
ਇਸੀ 7 ਜੂਲਾਈ ਨੂੰ ਸਤਨਾਮ ਬਾਜਵਾ ਗੋਲਡ ਕੋਸਟ ਇਲਾਕੇ ਵਿੱਚ 42 ਕਿਮੀ ਦੀ ਲੰਬੀ ਦੌੜ ਦੋੜ ਕੇ ਆਏ ਹਨ ਅਤੇ ਆਪਣੇ ਪਿਛਲੇ ਸਮੇਂ ਨੂੰ ਕਾਫੀ ਸੁਧਾਰਿਆ ਵੀ ਹੈ।

‘ਆਸਟ੍ਰੇਲੀਆ ਇੱਕ ਅਜਿਹਾ ਮੁਲਕ ਹੈ ਜਿਥੇ ਖੇਡਾਂ ਸਮੇਤ ਸਾਰੇ ਹੋਰ ਖੇਤਰਾਂ ਵਿੱਚ ਭਾਗ ਲੈਣ ਸਮੇਂ ਉਮਰ ਵਾਲੀ ਬੰਦਿਸ਼ ਨਹੀਂ ਲਾਗੂ ਹੁੰਦੀ’।

ਸਤਨਾਮ ਬਾਜਵਾ ਅਨੁਸਾਰ, ‘ਭਾਈਚਾਰੇ ਦੀਆਂ ਔਰਤਾਂ ਅਤੇ ਬਜ਼ੁਰਗ ਲੰਬੀਆਂ ਦੌੜਾਂ ਵਿੱਚ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ ਅਤੇ ਇਹ ਇੱਕ ਚੰਗਾ ਸੰਕੇਤ ਹੈ’।

Listen to  Monday to Friday at 9 pm. Follow us on  and 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand