ਪੰਜਾਬੀ ਭਾਸ਼ਾ ਦਾ ਮੁਰੀਦ ਹੈ ਕੰਨ੍ਹੜ ਪ੍ਰੋਫੈਸਰ

Prof. PR Dharennavar with one of his admirers Jaswinder Singh Kha

Prof. PR Dharennavar with one of his admirers Jaswinder Singh Khalsa Source: Supplied

ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਸਾਲ 2003 'ਚ ਕਰਨਾਟਕਾ ਸੂਬੇ ਤੋਂ ਚੰਡੀਗੜ੍ਹ 'ਚ ਆਕੇ ਵੱਸੇ ਸਨ. ਇਥੇ ਉਹ ਸੈਕਟਰ 46 ਦੇ ਸਰਕਾਰੀ ਕਾਲਜ 'ਸੀ ਸਮਾਜ ਸ਼ਾਸਤਰ ਪੜਾਉਣ ਲੱਗੇ। ਪਰ ਹੌਲੀ ਹੌਲੀ ਪੰਜਾਬੀ ਭਾਸ਼ਾ ਨਾਲ ਅਜਿਹਾ ਮੋਹ ਪਿਆ, ਕਿ ਹੁਣ ਪੰਜਾਬੀ ਦੇ ਪਸਾਰੇ ਲਈ ਪ੍ਰੋਫੈਸਰ ਰਾਓ ਦਿਨ ਰਾਤ ਲੱਗੇ ਹੋਏ ਨੇ.


 

ਭਾਰਤ ਦੇ ਦੱਖਣੀ ਸੂਬੇ ਤੋਂ 24,000 ਕਿਲੋਮੀਟਰ ਤੋਂ ਵੀ ਲੰਬਾ ਪੈੜਾ ਤੈਅ ਕਰਕੇ ਪ੍ਰੋਫੈਸਰ ਰਾਓ ਜਦੋਂ ਉੱਤਰੀ ਭਾਰਤ ਦੇ 'ਸਿਟੀ ਬਿਊਟੀਫੁਲ' 'ਚ ਆਕੇ ਲੱਗੇ ਤਾ ਓਹਨਾ ਸੋਚਿਆ ਵੀ ਨਹੀਂ ਸੀ, ਕਿ ਪੰਜਾਬ ਨਾਲ ਓਹਨਾ ਦਾ ਨਾਤਾ ਇੰਨਾ ਗਹਿਰਾ ਹੋ ਜਾਏਗਾ।

 

ਸਾਦਾ ਜਿਹਾ ਜੀਵਨ ਵਤੀਤ ਕਰਨ ਵਾਲੇ ਪ੍ਰੋਫੈਸਰ ਰਾਓ ਆਪਣੇ ਸਾਈਕਲ ਦੇ ਅੱਗੇ ਇਕ ਤਖ਼ਤੀ ਲੈਕੇ ਘੁੰਮਦੇ ਹਨ, ਜਿਸ 'ਤੇ "ਪੈਂਤੀ" ਲਿਖੀ ਹੁੰਦੀ ਹੈ. ਮਕਸਦ ਹੈ, ਲੋਕਾਂ ਨੂੰ ਭਾਸ਼ਾ ਨਾਲ ਜੋੜਣ ਦਾ. ਪਰ ਪ੍ਰੋਫੈਸਰ ਰਾਓ ਖੁਦ ਪੰਜਾਬੀ ਨਾਲ ਕਿਵੇਂ ਜੁੜੇ, ਇਸ ਬਾਰੇ ਉਹ ਚਾਅ ਨਾਲ ਦੱਸਦੇ ਨੇ, "ਜਦੋਂ ਮੈਂ ਚੰਡੀਗੜ੍ਹ ਦੇ ਕਾਲਜ 'ਚ ਸਮਾਜ ਸ਼ਾਸਤਰ ਪੜਾਉਣਾ ਸ਼ੁਰੂ  ਕੀਤਾ, ਤਾਂ ਮੈਂ ਵੇਖਿਆ ਕਿ ਜਿਆਦਾਤਰ ਵਿਦਿਆਰਥੀ ਪੇਂਡੂ ਪਿਛੋਕੜ ਤੋਂ ਹਨ, ਅਤੇ ਅੰਗਰੇਜ਼ੀ ਨਹੀਂ ਸਮਝ ਪਾਉਂਦੇ। ਉਹਨਾਂ ਨੂੰ ਸਮਝਾਉਣ ਖਾਤਿਰ ਮੈਂ ਪੰਜਾਬੀ ਸਿੱਖ ਲਈ".

 

ਪਿੱਛੇ ਜਿਹੇ ਜਦੋਂ  ਪੰਜਾਬੀ ਦੀ ਬੇਕਦਰੀ ਨੂੰ ਲੈਕੇ ਲੋਕਾਂ ਨੇ ਸੜਕਾਂ ਕਿਨਾਰੇ ਲੱਗੇ ਦਿਸ਼ਾ-ਨਿਰਦੇਸ਼ ਬੋਰਡਾਂ 'ਤੇ ਕੂਚੀ ਫੇਰਨਾ ਸ਼ੁਰੂ ਕੀਤਾ, ਤਾ ਪ੍ਰੋਫੈਸਰ ਰਾਓ ਨੇ ਵੀ ਮੁਹਿੰਮ ਚਲਾਈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਵੀ ਭਰਵਾਂ ਹੁੰਗਾਰਾ ਮਿਲਿਆ।

 

  

sbs
Source: YouTube


ਪੰਜਾਬੀ ਲਈ ਸ਼ੁਰੂ ਹੋਇਆ ਪ੍ਰੇਮ ਪ੍ਰੋਫੈਸਰ ਰਾਓ ਨੂੰ ਇਸ ਕਦਰ ਦੀਵਾਨਾ ਕਰ  ਗਿਆ,ਕਿ  ਓਹਨਾ ਜਪੁਜੀ ਸਾਹਿਬ ਦਾ ਪੰਜਾਬੀ ਭਾਸ਼ਾ ਤੋਂ ਅਨੁਵਾਦ ਤੋਂ ਆਪਣੀ ਮਾਂ-ਬੋਲੀ ਕੰਨ੍ਹੜ 'ਚ ਕੀਤਾ। ਇਸ ਮਗਰੋਂ ਇਕ ਤੋਂ ਬਾਅਦ ਇਕ ਪੰਜਾਬੀ ਸਾਹਿਤ, ਸਿੱਖ ਧਰਮ ਤੇ ਇਤਿਹਾਸ ਨਾਲ ਜੁੜੇ ਦਸਤਾਵੇਜ਼ ਅਤੇ ਧਾਰਮਿਕ ਸਮੱਗਰੀ ਦਾ ਕੰਨ੍ਹੜ ਅਨੁਵਾਦ ਕਰਦੇ ਰਹੇ.

 

 

 

ਸਮਾਜ ਸ਼ਾਸਤਰ ਨਾਲ ਜੁੜੇ ਹੋਣ ਕਰਕੇ ਪ੍ਰੋਫੈਸਰ ਰਾਓ ਨੇ ਪੰਜਾਬ ਸੂਬੇ 'ਚ ਹੀ ਪੰਜਾਬੀ ਭਾਸ਼ਾ ਦੀ ਹੋ ਰਹੀ ਦੁਰਦਸ਼ਾ 'ਤੇ ਕੁਝ ਕਰਨ ਦੀ ਸੋਚੀ। ਅਤੇ ਸਿੱਟਾ ਕੱਢਿਆ ਕਿ ਸਭ ਤੋਂ ਪਹਿਲਾਂ ਤਾ ਪੰਜਾਬੀ 'ਚ ਬਣ ਰਹੇ ਗੀਤਾਂ 'ਚੋ ਲੱਚਰਤਾ ਅਤੇ ਹਿੰਸਾ ਨੂੰ ਕੱਢਿਆ ਜਾਵੇ ਅਤੇ ਭਾਸ਼ਾ ਦੇ ਸਨਮਾਨ ਲਈ ਉਹਨਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਜਨਹਿਤ ਪਟੀਸ਼ਨ ਪਾਈ। 

 

 

 

ਪੰਜਾਬੀ ਭਾਸ਼ਾ ਨੂੰ ਬਣਦੇ ਦਰਜੇ ਦੀ ਮੁੜ ਮੰਗ ਨੂੰ ਲੈਕੇ ਜਿਹੜੀ ਲੜਾਈ ਪ੍ਰੋਫੈਸਰ ਰਾਓ ਨੇ ਛੇੜੀ ਹੈ, ਉਸ ਨੂੰ ਦੇਸ਼ਾਂ- ਵਿਦੇਸ਼ਾਂ 'ਚੋ ਚੰਗਾ ਹੁਲਾਰਾ ਮਿਲ ਰਿਹਾ।    


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand