'ਮਾਣ ਵਾਲ਼ੀ ਗੱਲ': ਸਿਡਨੀ ਦੇ ਨਾਮਵਰ ਸਾਕਰ ਕਲੱਬਾਂ ਲਈ ਖੇਡ ਰਿਹਾ ਹੈ ਇਹ ਪੰਜਾਬੀ ਨੌਜਵਾਨ

Kiratpal.jpg

15-ਸਾਲਾ ਕਿਰਤਪਾਲ ਸਿੰਘ ਸਿਡਨੀ ਦੇ ਨਾਮਵਰ ਸਾਕਰ ਕਲੱਬਾਂ ਲਈ ਖੇਡ ਰਿਹਾ ਹੈ। Credit: Supplied

15-ਸਾਲਾ ਕਿਰਤਪਾਲ ਸਿੰਘ ਦੇ ਮਾਪਿਆਂ ਲਈ ਉਸ ਦਾ ਵੈਸਟਰਨ ਸਿਡਨੀ ਵਾਂਡਰਰਜ਼ ਏ ਲੀਗ ਕਲੱਬ ਵਿੱਚ ਚੁਣਿਆ ਜਾਣਾ ਇੱਕ 'ਮਾਣ ਵਾਲੀ ਗੱਲ' ਹੈ। ਸਿਡਨੀ ਦਾ ਵਸਨੀਕ ਇਹ ਪੰਜਾਬੀ ਨੌਜਵਾਨ ਪਿਛਲੇ ਸਾਲ ਮਾਰਕੋਨੀ ਕਲੱਬ ਲਈ ਖੇਡਿਆ ਸੀ ਤੇ ਇਸ ਵੇਲੇ ਉਹ ਨਿਊ ਸਾਊਥ ਵੇਲਜ਼ ਦੀ ਨੌਜਵਾਨ ਟੀਮ ਵਿੱਚ ਸ਼ਾਮਿਲ ਹੋਣ ਦਾ ਵੀ ਪ੍ਰਮੁੱਖ ਦਾਵੇਦਾਰ ਹੈ।


ਕਿਰਤਪਾਲ ਸਿੰਘ ਨੇ ਐਸ ਬੀ ਐਸ ਨਾਲ ਇੰਟਰਵਿਊ ਦੌਰਾਨ ਦੱਸਿਆ ਕਿ ਜਿਥੇ ਉਸ ਦਾ ਸੁਪਨਾ ਆਸਟ੍ਰੇਲੀਆ ਦੀ ਕੌਮੀ ਟੀਮ ਵਿੱਚ ਥਾਂ ਬਣਾਉਣ ਦਾ ਹੈ, ਉੱਥੇ ਉਹ ਯੂਰਪੀਅਨ ਲੀਗ ਵਿੱਚ ਵੀ ਖੇਡਣਾ ਚਾਹੁੰਦਾ ਹੈ।

ਸਿਡਨੀ ਦੇ ਪੱਛਮੀ ਖੇਤਰ ਮਾਰਸਡਨ ਪਾਰਕ ਦੇ ਵਸਨੀਕ ਕਿਰਤਪਾਲ ਦਾ ਜੰਮਪਲ਼ ਸਿਡਨੀ ਦਾ ਹੀ ਹੈ ਅਤੇ ਉਹ ਇਸ ਵੇਲ਼ੇ ਸੇਂਟ ਲਿਊਕ'ਸ ਕੈਥੋਲਿਕ ਕਾਲਜ ਦਾ ਵਿਦਿਆਰਥੀ ਹੈ।

2021 ਵਿੱਚ ਸਿਡਨੀ ਐਫਸੀ ਕੱਪ ਜਿੱਤਣ ਵਾਲੀ ਬੱਚਿਆਂ ਦੀ ਟੀਮ ਦਾ ਉਹ ਮੁੱਖ ਸਟਰਾਈਕਰ ਸੀ ਉਸਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਨੌ ਗੋਲ ਕੀਤੇ ਸਨ।
Sodhi Family.jfif
ਕਿਰਤਪਾਲ ਸਿੰਘ ਅਤੇ ਉਸਦੇ ਪਿਤਾ ਜਸਵਿੰਦਰ ਸਿੰਘ Credit: Supplied
ਕਿਰਤਪਾਲ ਨੇ ਦੱਸਿਆ ਕਿ ਉਸਦੀ ਖੇਡਾਂ ਵਿੱਚ ਰੁਚੀ ਆਪਣੇ ਪਿਤਾ ਜਸਵਿੰਦਰ ਸਿੰਘ ਨੂੰ ਖੇਡਦਿਆਂ ਵੇਖ ਪੈਦਾ ਹੋਈ।

ਉਸ ਦੇ ਪਿਤਾ ਇੱਕ ਲੰਬੇ ਸਮੇਂ ਤੋਂ ਸਿਡਨੀ ਸਿੱਖਸ ਲਈ ਵਾਲੀਬਾਲ ਖੇਡ ਰਹੇ ਹਨ।

ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਰਤਪਾਲ ਨੂੰ ਬਚਪਨ ਤੋਂ ਹੀ ਖੇਡਣ ਦਾ ਸ਼ੌਕ ਸੀ।
ਉਹ ਛੋਟੇ ਹੁੰਦੇ ਤੋਂ ਹੀ ਆਸਟ੍ਰੇਲੀਅਨ ਸਿੱਖ ਖੇਡਾਂ ਤੇ ਗ੍ਰਿਫਥ ਦੇ ਸ਼ਹੀਦੀ ਟੂਰਨਾਮੈਂਟ ਦਾ ਹਿੱਸਾ ਬਣਦਾ ਰਿਹਾ ਹੈ। ਕਈ ਸਥਾਨਕ ਕਲੱਬਾਂ ਨਾਲ ਖੇਡਣ ਤੋਂ ਬਾਅਦ ਉਸ ਨੂੰ 2023 ਵਿੱਚ ਸਿਡਨੀ ਦੇ ਮਾਰਕੋਨੀ ਕਲੱਬ ਲਈ ਵੀ ਖੇਡਣ ਦਾ ਮੌਕਾ ਮਿਲਿਆ।
ਕਿਰਤਪਾਲ ਦੇ ਪਿਤਾ ਜਸਵਿੰਦਰ ਸਿੰਘ
"ਵੈਸਟਰਨ ਸਿਡਨੀ ਵਾਂਡਰਰਜ਼ ਕਲੱਬ ਲਈ ਚੁਣੇ ਜਾਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਦਾ ਸਿਹਰਾ ਅਸੀਂ ਕਿਰਤਪਾਲ ਦੀ ਸਖਤ ਮਿਹਨਤ, ਆਤਮ ਵਿਸ਼ਵਾਸ ਅਤੇ ਅਨੁਸਾਸ਼ਨ ਨੂੰ ਦਿੰਦੇ ਹਾਂ। ਉਸ ਵਿੱਚ ਕੁਝ ਕਰ ਵਿਖਾਉਣ ਦਾ ਜਜ਼ਬਾ ਹੈ। ਅਸੀਂ ਉਸਨੂੰ ਆਸਟ੍ਰੇਲੀਆ ਦੀ ਕੌਮੀ ਟੀਮ ਵਿੱਚ ਖੇਡਦਾ ਵੇਖਣਾ ਚਾਹੁੰਦੇ ਹਾਂ।"
ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੌਰਾ ਨਾਲ ਸਬੰਧ ਰੱਖਦੇ ਜਸਵਿੰਦਰ ਸਿੰਘ 1998 ਤੋਂ ਆਸਟ੍ਰੇਲੀਆ ਰਹਿ ਰਹੇ ਹਨ। ਉਹ ਪੇਸ਼ੇ ਵਜੋਂ ਇੱਕ ਟਰੱਕ ਮਾਲਿਕ/ਆਪਰੇਟਰ ਹਨ।
WhatsApp Image 2024-05-20 at 12.15.51 PM (2).jpeg
ਕਿਰਤਪਾਲ ਸਿੰਘ, ਆਸਟ੍ਰੇਲੀਆ ਦੀ ਕੌਮੀ ਟੀਮ ਵਿੱਚ ਥਾਂ ਬਣਾਉਣ ਦਾ ਚਾਹਵਾਨ ਹੈ। Credit: Supplied by Jaswinder Singh
ਕਿਰਤਪਾਲ, ਬ੍ਰਾਜ਼ੀਲੀਅਨ ਸਾਕਰ ਖਿਡਾਰੀ ਨੇਮਾਰ ਨੂੰ ਆਪਣਾ ਰੋਲ਼-ਮਾਡਲ ਮੰਨਦਾ ਹੈ ਅਤੇ ਉਸ ਵਾਂਗ ਨਾਂ ਕਮਾਉਣ ਦਾ ਚਾਹਵਾਨ ਹੈ।

ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....
LISTEN TO
Punjabi_07052024_Kiratpal Soccer Star.mp3 image

'ਮਾਣ ਵਾਲ਼ੀ ਗੱਲ': ਸਿਡਨੀ ਦੇ ਨਾਮਵਰ ਸਾਕਰ ਕਲੱਬਾਂ ਲਈ ਖੇਡ ਰਿਹਾ ਹੈ ਇਹ ਪੰਜਾਬੀ ਨੌਜਵਾਨ

SBS Punjabi

20/05/202414:16
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ   ਤੇ  ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand