ਆਸਟ੍ਰੇਲੀਅਨ ਸਰਕਾਰ ਦੇ ਨਵੇਂ ਮੰਤਰੀ ਮੰਡਲ ਵਿੱਚ ਔਰਤਾਂ ਨੂੰ ਖ਼ਾਸ ਨੁਮਾਇੰਦਗੀ

Australian Environment Minister Tanya Plibersek shakes hands with Australian Governor-General David Hurley during a swearing-in ceremony.

Australian Environment Minister Tanya Plibersek shakes hands with Australian Governor-General David Hurley during a swearing-in ceremony. Source: AAP / LUKAS COCH/AAPIMAGE

ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ੀ ਨੇ ਨਵੀਆਂ ਨਿਯੁਕਤੀਆਂ ਵਾਲੇ ਅਧਿਕਾਰਤ ਮੰਤਰਾਲੇ ਦਾ ਐਲਾਨ ਕਰਨ ਸਮੇ ਸਰਕਾਰ ਦੀਆਂ ਮੁੱਖ ਤਰਜੀਹਾਂ ਦੀ ਰੂਪ ਰੇਖਾ ਬਾਰੇ ਵੀ ਦੱਸਿਆ। ਜ਼ਿਆਦਾ ਜਾਣਕਾਰੀ ਲਈ ਆਡੀਓ ਰਿਪੋਰਟ ਸੁਣੋ।


ਨਵੀਂ ਫੈਡਰਲ ਸਰਕਾਰ ਵਿੱਚ ਲੇਬਰ ਪਾਰਟੀ ਵੱਲੋਂ ਔਰਤਾਂ ਦੀ ਮਜ਼ਬੂਤ ਪ੍ਰਤੀਨਿਧਤਾ ਨਾਲ ਅਧਿਕਾਰਿਤ ਮੰਤਰਾਲੇ ਦਾ ਐਲਾਨ ਕਰ ਦਿੱਤਾ ਹੈ।

ਤਾਨਿਆ ਪਲੀਬਰਸੇਕ, ਕੈਥਰੀਨ ਕਿੰਗ, ਕਲੇਅਰ ਓ’ਨੀਲ ਅਤੇ ਮਿਸ਼ੇਲ ਰੌਲੈਂਡ ਉਨ੍ਹਾਂ ਔਰਤਾਂ ਵਿੱਚ ਸ਼ਾਮਲ ਹਨ ਜਿੰਨ੍ਹਾਂ ਨੂੰ ਸਰਕਾਰ ਵਿੱਚ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ।

ਪੱਛਮੀ ਆਸਟ੍ਰੇਲੀਆ ਦੇ ਖੱਬੇ ਧੜੇ ਤੋਂ ਐਨੀ ਐਲੀ, ਬਚਪਨ ਦੀ ਸ਼ੁਰੂਆਤੀ ਸਿੱਖਿਆ ਪੋਰਟਫੋਲੀਓ ਦੇ ਮੰਤਰਾਲੇ ਦੀ ਕਮਾਨ ਸੰਭਾਲਣਗੇ।

ਕ੍ਰਿਸਟੀ ਮੈਕਬੇਨ, ਜੋ ਦੱਖਣੀ ਨਿਊ ਸਾਊਥ ਵੇਲਜ਼ ਦੀ ਈਡਨ ਮੋਨਾਰੋ ਸੀਟ ਤੋਂ ਜਿੱਤੇ ਹਨ, ਖੇਤਰੀ ਵਿਕਾਸ ਮੰਤਰੀ ਬਣ ਗਏ ਹਨ।

ਰਿਚਰਡ ਮਾਰਲਸ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਹਨ ਜਦਕਿ ਮਾਰਕ ਡ੍ਰੇਫਸ ਅਟਾਰਨੀ ਜਨਰਲ ਬਣੇ ਹਨ।

ਟੋਨੀ ਬਰਕ ਰੁਜ਼ਗਾਰ ਅਤੇ ਕਾਰਜ ਸਥਾਨ ਸਬੰਧਾਂ ਬਾਰੇ ਮੰਤਰੀ ਹੋਣਗੇ ਅਤੇ ਇਸਦੇ ਨਾਲ ਹੀ ਉਹ ਕਲਾ ਖੇਤਰ ਦਾ ਪੋਰਟਫੋਲੀਓ ਵੀ ਸੰਭਾਲਣਗੇ।

ਸੈਨੇਟ ਨੇਤਾ ਪੈਨੀ ਵੋਂਗ ਨੂੰ ਵਿਦੇਸ਼ ਮਾਮਲਿਆਂ ਦੇ ਮੰਤਰੀ ਵਜੋਂ ਸਹੁੰ ਚੁੱਕਾਈ ਗਈ ਹੈ।

ਜਿਮ ਚਾਲਮਰਜ਼ ਖ਼ਜ਼ਾਨਚੀ ਹਨ ਜਦਕਿ ਕੈਟੀ ਗੈਲਾਘਰ ਨੂੰ ਵਿੱਤ ਮੰਤਰੀ, ਮਹਿਲਾ ਮੰਤਰੀ ਅਤੇ ਲੋਕ ਸੇਵਾ ਮੰਤਰੀ ਵਜੋਂ ਸਹੁੰ ਚੁਕਾਈ ਗਈ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand