ਹੈਲਮੇਟ ਛੋਟ ਪ੍ਰਤੀ ਸ਼ੁਰੂ ਕੀਤੀ ਮੁਹਿੰਮ ਨੂੰ ਸੈਨੇਟਰ ਦਾ ਸਮਰਥਨ

2b7e6a91-8a75-40f2-acff-57d9b5d2bb18.JPG

A scene from a Singh's Social Motorcycle Club ride. Credit: Mavleen Singh Dhir

ਪਿਛਲੇ ਦੋ ਸਾਲ ਦੀ ਜੱਦੋ-ਜਹਿਦ ਤੋਂ ਬਾਅਦ ‘ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਆਫ਼ ਆਸਟ੍ਰੇਲੀਆ’ ਵੱਲੋਂ ਆਪਣੇ ਦਸਤਾਰਧਾਰੀ ਚਾਲਕਾਂ ਲਈ ਹੈਲਮਟ ਪ੍ਰਤੀ ਛੋਟ ਲੈਣ ਲਈ ਚਲਾਈ ਮੁਹਿੰਮ ਨੂੰ ਹੁਣ ਗਰੀਨਜ਼ ਸੈਨੇਟਰ ਡੇਵਿਡ ਸ਼ੂਬਰਿੱਜ ਅਤੇ ਐਮ ਐਲ ਸੀ ਕੇਟ ਫ਼ੇਰਮਆਨ ਦਾ ਸਮੱਰਥਨ ਪ੍ਰਾਪਤ ਹੋਣ ਤੋਂ ਬਾਅਦ, ਟਰਾਂਸਪੋਰਟ ਮੰਤਰੀ ਨੇ ਵੀ ਮਿਲਣ ਲਈ ਹੁੰਗਾਰਾ ਭਰਿਆ ਹੈ।


ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਇਸ ਕਲੱਬ ਦੇ ਸੰਸਥਾਪਕ ਮਵਲੀਨ ਸਿੰਘ ਧੀਰ ਨੇ ਕਿਹਾ ਕਿ 2021 ਤੋਂ ਜਦੋਂ ਇਹ ਕਲੱਬ ਸ਼ੁਰੂ ਕੀਤਾ ਗਿਆ ਸੀ ਉਸ ਸਮੇਂ ਤੋਂ ਹੀ ਹੈਲਮਟ ਦੀ ਛੋਟ ਲਈ ਮੁਹਿੰਮ ਸ਼ੁਰੂ ਕਰ ਲਈ ਸੀ।

ਸ਼੍ਰੀ ਧੀਰ ਦਾ ਮੰਨਣਾ ਹੈ ਕਿ 'ਪੱਗਾਂ ਸਾਡੀ ਅਧਿਆਤਮਿਕਤਾ, ਇੱਜ਼ਤ ਅਤੇ ਅਣਖ ਦਾ ਪ੍ਰਤੀਕ ਹਨ'।

2022 ਵਿਚ ਇਸ ਕਲੱਬ ਨੇ ਲੇਬਰ ਪਾਰਟੀ ਨਾਲ ਮੁਲਾਕਾਤ ਕੀਤੀ ਅਤੇ ਗਰੀਨਜ਼ ਸੈਨੇਟਰ ਡੇਵਿਡ ਸ਼ੂਬਰਿੱਜ ਨਾਲ 2023 ‘ਚ ਗੱਲ-ਬਾਤ ਕੀਤੀ।
motorcycle
Members of Singhs' Social Motorcycle Club ride their motorbikes at a parade. Credit: Mavleen Singh Dhir
ਇਸ ਸਾਲ ਮੋਟਰਸਾਈਕਲ ਕਲੱਬ ਆਫ ਨਿਊ ਸਾਊਥ ਵੇਲਜ਼ ਕੋਲੋਂ ਵੀ ਸਮੱਰਥਨ ਮੰਗਿਆ ਗਿਆ ਹੈ।

ਇਸ ਅੰਦੋਲਨ ਦੇ ਮਕਸਦ ਨੂੰ ਹੁਣ ਐਮ ਐਲ ਸੀ ਕੇਟ ਫ਼ੇਰਮਆਨ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ।

ਮਿਸ ਫ਼ੇਰਮਆਨ ਨੇ ਮੋਟਰਸਾਈਕਲ ਕਲੱਬ ਦਾ ਸਮੱਰਥਨ ਕਰਦਿਆਂ ਲੈਜਿਸਲੇਟਿਵ ਕਾਉਂਸਲ ਵਿਚ ਹੈਲਮਟ ਤੋਂ ਬਿਨਾ ਮੋਟਰਸਾਈਕਲ ਚਾਲਉਣ ਦੀ ਮੰਗ ਉੱਤੇ ਵਿਚਾਰ ਕਰਨ ਲਈ ਜੋਰ ਦਿੱਤਾ ਹੈ।
ਸ਼੍ਰੀ ਧੀਰ ਦਾ ਕਹਿਣਾ ਹੈ ਕਿ “ਅਸੀਂ ਵੱਖ ਵੱਖ ਦੇਸ਼ਾਂ ਦੇ ਕਾਨੂੰਨਾਂ ਨੂੰ ਪੜ੍ਹ ਰਹੇ ਹਾਂ, ਅਤੇ ਜਿੱਥੇ ਬਿਨਾਂ ਹੈਲਮਟ ਤੋਂ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਹੈ ਉਹਨਾਂ ਦੇਸ਼ਾਂ ਵਿਚ ਜ਼ਖਮੀ ਚਾਲਕਾਂ ਦੇ ਅੰਕੜੇ ਵੀ ਖੋਜ ਰਹੇ ਹਾਂ। ਇਹ ਸਭ ਜਾਣਕਾਰੀ ਅਸੀਂ ਸਰਕਾਰ ਨੂੰ ਪੇਸ਼ ਕਰਦੇ ਹੋਏ ਜਲਦ ਹੀ ਆਪਣੀ ਮੰਗ ਸਾਹਮਣੇ ਰੱਖਾਂਗੇ।“


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand