ਸੈਟਲਮੈਂਟ ਗਾਈਡ - ਆਸਟ੍ਰੇਲੀਆ ਵਿੱਚ ਅਪ੍ਰੈਂਟਸਸ਼ਿਪ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ

Female chef student with colleague cooking food in commercial kitchen

Source: Maskot

ਕਿਸੇ ਨਵੇਂ ਆਏ ਨੌਜਵਾਨ ਪ੍ਰਵਾਸੀ ਲਈ ਆਸਟ੍ਰੇਲੀਆ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਲਈ ਅਪ੍ਰੈਨਟਿਸਸ਼ਿਪ ਇਕ ਕਾਰਗਰ ਤਰੀਕਾ ਹੁੰਦਾ ਹੈ ।


ਅਪ੍ਰੈਨਟਿਸਸ਼ਿਪ ਦੁਆਰਾ ਜਿੱਥੇ ਤਨਖਾਹ ਮਿਲਦੀ ਹੈ, ਉੱਥੇ ਨਾਲ ਹੀ ਇੱਕ ਟਰੇਨਿੰਗ ਵੀ ਹਾਸਲ ਹੁੰਦੀ ਹੈ, ਅਤੇ ਇਸ ਨੂੰ ਫੁੱਲ ਟਾਈਮ ਯਾਨਿ ਕਿ ਪੂਰਾ ਸਮਾਂ ਬਿਤਾ ਕੇ, ਜਾਂ ਫੇਰ ਸਕੂਲ ਵਿੱਚ ਪੜਦੇ ਹੋਏ ਪਾਰਟ-ਟਾਈਮ ਵੀ ਕੀਤਾ ਜਾ ਸਕਦਾ ਹੈ। ਅੱਜ ਦੀ ਸੈਟਲਮੈਂਟ ਗਾਈਡ ਵਿੱਚ ਅਸੀਂ ਅਪ੍ਰੈਨਟਿਸਸ਼ਿਪ ਬਾਬਤ ਹੀ ਗੱਲਬਾਤ ਕਰਾਂਗੇ।

ਇੱਕ ਨਵੇਂ ਦੇਸ਼ ਵਿੱਚ ਆ ਕੇ ਆਪਣੇ ਆਪ ਨੂੰ ਸਥਾਪਤ ਕਰਨ ਵਾਸਤੇ ਅਪ੍ਰੈਨਟਿਸਸ਼ਿਪ ਇੱਕ ਅਜਿਹਾ ਤਰੀਕਾ ਹੈ, ਜਿਸ ਨਾਲ ਕਮਾਈ ਦੇ ਨਾਲ ਨਾਲ ਸਿੱਖਿਆ ਵੀ ਹਾਸਲ ਕੀਤੀ ਜਾ ਸਕਦੀ ਹੈ। ਇਸ ਵਿੱਚ ਰੁਜਗਾਰਦਾਤਾ ਵਲੋਂ ਕਾਰਗਰ ਤਰੀਕੇ ਨਾਲ ਦਿੱਤੀ ਜਾ ਰਹੀ ਟਰੇਨਿੰਗ ਨੂੰ ਪਰੈਕਟਿਕਲ ਕੰਮ ਦੇ ਤਜਰਬੇ ਨਾਲ ਸੁਚਾਰੂ ਢੰਗ ਨਾਲ ਜੋੜਿਆ ਜਾਂਦਾ ਹੈ। ਆਮ ਤੌਰ ਤੇ ਅਪ੍ਰੈਨਟਿਸਸ਼ਿਪ ਦੋ ਜਾਂ ਚਾਰ ਸਾਲਾਂ ਤੱਕ ਦੀ ਹੁੰਦੀ ਹੈ ਅਤੇ ਇਹ ਦੇਸ਼ ਵਿਆਪੀ ਸਿਖਿਆ ਦੇ ਕਈ ਖੇਤਰਾਂ ਵੱਲ ਨੂੰ ਜਾਣ ਦਾ ਇੱਕ ਸੁਖਾਲਾ ਰਸਤਾ ਹੋ ਨਿਬੜਦੀ ਹੈ। ਵੈਸਟਰਨ ਸਿਡਨੀ ਮਾਈਗ੍ਰੈਂਟ ਰਿਸੋਰਸ ਸੈਂਟਰ ਦੀ ਮੈਰੇਡਿਥ ਸਟੂਬ ਦਾ ਕਹਿਣਾ ਹੈ ਕਿ ਉਹਨਾਂ ਦੀ ਸੰਸਥਾ ਦੁਆਰਾ ਅਪ੍ਰੈਨਟਿਸਸ਼ਿਪ ਸਹਿਜੇ ਹੀ ਲੱਭੀ ਜਾ ਸਕਦੀ ਹੈ।

ਆਸਟ੍ਰੇਲੀਆ ਦਾ ਸੱਭ ਤੋਂ ਵੱਡਾ ਟਰੇਨਿੰਗ ਪ੍ਰਦਾਨ ਕਰਨ ਵਾਲਾ ਅਦਾਰਾ ਹੈ ‘ਟੇਫ’ ਜਿਸ ਦਾ ਪੂਰਾ ਨਾਮ ਹੈ, ਟੈਕਨੀਕਲ ਐਂਡ ਫਰਦਰ ਐਜੂਕੇਸ਼ਨ। ਕਰੇਗ ਰਾਬਰਟਸਨ ਟੇਫ ਡਾਇਰੈਕਟਰਸ ਆਸਟ੍ਰੇਲੀਆ ਦੇ ਚੀਫ ਐਗਜ਼ੈਕਟਿਵ ਆਫੀਸਰ ਹਨ। ਉਹ ਸੁਝਾਅ ਦਿੰਦੇ ਹਨ ਕਿ ਨਵੇਂ ਆਉਣ ਵਾਲੇ ਨੌਜਵਾਨ ਪ੍ਰਵਾਸੀਆਂ ਨੂੰ ਆਪਣੇ ਨੇੜਲੇ ਟੇਫ ਵਿਚਲੇ ਕੈਰੀਅਰ ਅਡਵਾਈਜ਼ਰਾਂ ਨਾਲ ਮਿਲ ਕੇ ਗੱਲਬਾਤ ਕਰ ਕੇ ਦੱਸਣਾਂ ਚਾਹੀਦਾ ਹੈ ਕਿ ਉਹ ਭਵਿੱਖ ਵਿੱਚ ਕੀ ਕਰਨਾਂ ਚਾਹੁੰਦੇ ਹਨ। ਇਸ ਤੋਂ ਬਾਅਦ ਇਹ ਕੈਰੀਅਰ ਅਡਵਾਈਜ਼ਰ ਉਹਨਾਂ ਰੁਜ਼ਗਾਰਦਾਤਾਵਾਂ ਨਾਲ ਸੰਪਰਕ ਕਰਨਗੇ ਜਿਨਾਂ ਨੂੰ ਅਜਿਹੇ ਅਪ੍ਰੈਨਟਿਸ ਚਾਹੀਦੇ ਹੁੰਦੇ ਹਨ। ਕਰੇਗ ਰਾਬਰਟਸਨ ਕਹਿੰਦੇ ਹਨ ਕਿ ਟੇਫ ਅਦਾਰੇ, ਨਵੇਂ ਆਏ ਪ੍ਰਵਾਸੀਆਂ ਨੂੰ ਉਹਨਾਂ ਦੀ ਅੰਗ੍ਰੇਜੀ ਸੁਧਾਰਨ ਵਿੱਚ ਵੀ ਮਦਦ ਕਰ ਸਕਦੇ ਹਨ।

ਆਸਟ੍ਰੇਲੀਆ ਦਾ ਟੇਫ ਨੈਟਵਰਕ, ਮੁਲਕ ਭਰ ਦੇ ਸ਼ਹਿਰਾਂ, ਦਿਹਾਤੀ ਅਤੇ ਰਿਮੋਟ ਖੇਤਰਾਂ ਵਿੱਚ ਤਕਰੀਬਨ 1000 ਦੇ ਕਰੀਬ ਅਦਾਰੇ ਚਲਾ ਰਿਹਾ ਹੈ। ਇਹਨਾਂ ਨੂੰ ਜਿਆਦਾਤਰ ਕਾਲਜ ਜਾਂ ਇੰਸਟੀਚਿਊਟ ਹੀ ਕਿਹਾ ਜਾਂਦਾ ਹੈ। ਕਰੇਗ ਰਾਬਰਟਸਨ ਆਖਦੇ ਹਨ ਕਿ ਬਹੁਤ ਸਾਰੇ ਰੁਜ਼ਗਾਰਾਂ ਦਾ ਟੇਫ ਤੋਂ ਹੀ ਮੁੱਢ ਬੱਝਾ ਹੈ।

ਕਰੇਗ ਰਾਬਰਟਸਨ ਅਨੁਸਾਰ, ਬਹੁਤ ਸਾਰੇ ਨਵੇਂ ਆਉਣ ਵਾਲੇ ਪ੍ਰਵਾਸੀਆਂ ਲਈ ਟੇਫ ਵਾਲੇ ਕੋਰਸ ਜਿਆਦਾਤਰ ਮੁਫਤ ਹੀ ਹੁੰਦੇ ਹਨ।

ਠਹੲ ਂੳਟੋਿਨੳਲ ਅਪਪਰੲਨਟਚਿੲ ਓਮਪਲੋੇਮੲਨਟ ਂੲਟਾੋਰਕ, ਨਾਮੀ ਅਦਾਰਾ ਇੱਕ ਨਿਜੀ ਅਦਾਰਾ ਹੈ, ਅਤੇ ਇਹ ਵੀ ਅਪ੍ਰੈਨਟਿਸਸ਼ਿਪ ਪ੍ਰਦਾਨ ਕਰਦਾ ਹੈ। ਲੌਰੇਨ ਟਿਲਟਮ ਇਸ ਦੀ ਦੇਸ਼ ਵਿਆਪੀ ਮੁੱਖ ਅਫਸਰ ਹੈ ਅਤੇ ਦੱਸਦੀ ਹੈ ਕਿ ਉਹਨਾਂ ਦਾ ਅਦਾਰਾ ਇਸ ਤਰਾਂ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।

ਲੌਰੇਨ ਟਿਲਟਮਨ ਆਖਦੀ ਹੈ ਕਿ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕਈ ਕੰਪਨੀਆਂ, ਰੁਜ਼ਗਾਰ ਸ਼ੁਰੂ ਕਰਨ ਵਾਸਤੇ ਟਰੇਨਿੰਗ ਪ੍ਰਦਾਨ ਕਰਦੀਆਂ ਹਨ।

ਲੌਰੇਨ ਟਿਲਟਮਨ ਆਖਦੀ ਹੈ ਕਿ ਆਸਟ੍ਰੇਲੀਆ ਭਰ ਦੀ ਇੰਡਸਟਰੀ ਨੂੰ ਅਪ੍ਰੈਨਟਿਸਸ਼ਿਪ ਚਾਹੀਦੇ ਹੁੰਦੇ ਹਨ, ਅਤੇ ਉਹ ਇਹਨਾਂ ਵਾਸਤੇ ਅਖਬਾਰਾਂ ਅਤੇ ਸੋਸ਼ਲ ਮੀਡੀਆ ਉੱਤੇ ਇਸ਼ਤਿਹਾਰ ਪਾਉਂਦੇ ਰਹਿੰਦੇ ਹਨ। ਪਰ ਵੈਸਟਰਨ ਸਿਡਨੀ ਮਾਈਗ੍ਰੈਂਟ ਰਿਸੋਰਸ ਸੈਂਟਰ ਦੀ ਮੈਰੇਡਿਥ ਸਟੂਬ ਜਿਆਦਾ ਆਸਵੰਦ ਨਹੀਂ ਲਗਦੀ ਅਤੇ ਆਖਦੀ ਹੈ ਕਿ ਸਰਕਾਰ ਨੂੰ ਨਵੇਂ ਆਉਣ ਵਾਲੇ ਪ੍ਰਵਾਸੀਆਂ ਲਈ ਅਪ੍ਰੈਨਟਿਸਸ਼ਿਪ ਅਤੇ ਰੁਜਗਾਰ ਭਾਲਣ ਲਈ ਹੋਰ ਵੀ ਬਹੁਤ ਕਰਨਾਂ ਚਾਹੀਦਾ ਹੈ।



 


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand