ਸੁਪਰੀਮ ਸਿੱਖ ਸੋਸਾਇਟੀ ਨੂੰ 'ਲੋਕਾਂ ਦੀ ਪਸੰਦ' ਤਹਿਤ ਨਊਜ਼ੀਲੈਂਡ ਫ਼ੂਡ ਅਵਾਰਡ 2020 ਨਾਲ ਨਿਵਾਜ਼ਿਆ ਗਿਆ

Sikh community wins peoples' choice award as 'Food Heroes' in New Zealand

Supreme Sikh Society of New Zealand team at the NZ Food Heroes Award 2020 Source Source: Supplied

ਹਾਲ ਹੀ ਵਿਚ ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੋਸਾਇਟੀ ਨੂੰ 'ਲੋਕਾਂ ਦੀ ਪਸੰਦ' ਦੀ ਸ਼੍ਰੇਣੀ ਤਹਿਤ ਨਊਜ਼ੀਲੈਂਡ ਫ਼ੂਡ ਅਵਾਰਡ 2020 ਦੇ ਨਾਲ ਨਿਵਾਜ਼ਿਆ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਮੂਲ ਦੀ ਸੰਸਥਾ ਨੇ ਇਸ ਈਵੈਂਟ ਵਿਚ ਕੋਈ ਐਵਾਰਡ ਜਿੱਤਿਆ ਹੈ।


ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੋਸਾਇਟੀ ਨੂੰ ਕੋਵਿਡ -19 ਲੌਕਡਾਉਨ ਦੇ ਵੱਖ-ਵੱਖ ਪੜਾਵਾਂ ਦੌਰਾਨ ਸਥਾਨਕ ਭਾਈਚਾਰੇ ਨੂੰ ਭੋਜਨ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਪ੍ਰਦਾਨ ਕਰਨ ਲਈ ਇਕ ਵੱਕਾਰੀ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਹੈ।


ਮੁੱਖ ਗੱਲਾਂ:


  • ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੋਸਾਇਟੀ ਇਹ ਐਵਾਰਡ ਜਿੱਤਣ ਵਾਲੀ ਹੁਣ ਤੱਕ ਦੀ ਪਹਿਲੀ ਭਾਰਤੀ ਸੰਸਥਾ ਹੈ
  • ਸੁਪਰੀਮ ਸਿੱਖ ਸੋਸਾਇਟੀ ਨੇ ਇਹ ਵੱਕਾਰੀ ਪੁਰਸਕਾਰ ਸਭ ਨਾਲੋਂ ਵੱਧ ਵੋਟਾਂ ਹਾਸਿਲ ਕਰਕੇ ਜਿੱਤਿਆ
  • ਨਿਊਜ਼ੀਲੈਂਡ ਵਿਚ ਕੋਵਿਡ -19 ਲਾਕਡਾਉਨ ਦੌਰਾਨ ਸਥਾਨਕ ਭਾਈਚਾਰੇ ਦੀ ਸਹਾਇਤਾ ਲਈ 66,000 ਰਾਸ਼ਨ ਦੇ ਮੁਫਤ ਪੈਕਜ ਵੰਡੇ ਗਏ ਸਨ।

ਸੁਸਾਇਟੀ ਦੁਆਰਾ ਕੋਰੋਨਾਵਾਇਰਸ ਕਾਰਨ ਹੋਏ ਲੌਕਡਾਉਨ ਦੌਰਾਨ ਹਫ਼ਤੇ ਵਿਚ ਘੱਟੋ ਘੱਟ ਤਿੰਨ ਵਾਰ ਦੱਖਣੀ ਆਕਲੈਂਡ ਦੇ ਟਾਕਾਨੀਨੀ ਗੁਰੂਦੁਆਰਾ ਵਿਖੇ ਭੋਜਨ ਪਕਾਉਣ ਪਕਾਉਣ ਲਈ ਰਾਸ਼ਨ ਵੰਡਿਆ ਜਾਂਦਾ ਸੀ ਅਤੇ ਬਾਅਦ ਵਿਚ ਇਸ ਨੂੰ ਪ੍ਰਕਿਰਿਆ ਨੂੰ ਨਿਊਜ਼ੀਲੈਂਡ ਦੇ ਹੋਰ ਹਿੱਸਿਆਂ ਵਿਚ ਵੀ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿਚ ਟੌਰੰਗਾ, ਰੋਟਰੂਆ, ਹੈਮਿਲਟਨ, ਕ੍ਰਾਈਸਟਚਰਚ ਅਤੇ ਨੌਰਥ ਸ਼ੋਰ ਵੀ ਸ਼ਾਮਲ ਸਨ।

ਸੁਪਰੀਮ ਸਿੱਖ ਸੋਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਸੁਪਰੀਮ ਸਿੱਖ ਸੁਸਾਇਟੀ ਨੇ ਨਿਊਜ਼ੀਲੈਂਡ ਵਿਚ ਕੋਵਿਡ -19 ਲਾਕਡਾਉਨ ਦੌਰਾਨ ਸਥਾਨਕ ਭਾਈਚਾਰੇ ਦੀ ਸਹਾਇਤਾ ਲਈ 66,000 ਤੋਂ ਵੱਧ ਰਾਸ਼ਨ ਦੇ ਮੁਫਤ ਪੈਕਜ ਵੰਡੇ।"
SBS PUNJABI Sikh community wins peoples' choice award as 'Food Heroes' in New Zealand
Volunteers preparing food packages at Takanini Gurudwara in South Auckland Source: Supplied
"ਹਰੇਕ ਪੈਕੇਜ਼ ਵਿਚ ਲਗਭਗ ਚਾਰ ਲੋਕਾਂ ਦੇ ਪਰਿਵਾਰ ਲਈ, ਲਗਭਗ ਚਾਰ ਦਿਨਾਂ ਦਾ ਰਾਸ਼ਨ ਸੀ।"

ਉਨ੍ਹਾਂ ਅੱਗੇ ਕਿਹਾ, “ਅਸੀਂ ਦੁੱਧ, ਰੋਟੀ, ਪਾਸਤਾ, ਨਮਕ, ਚੀਨੀ, ਸਬਜ਼ੀਆਂ, ਫਲ ਅਤੇ ਹੋਰ ਜ਼ਰੂਰੀ ਖਾਣਿਆਂ ਲਈ ਤਕਰੀਬਨ 25,000 ਡਾਲਰ ਦੀ ਲਾਗਤ ਨਾਲ ਹਫ਼ਤੇ ਵਿਚ ਤਿੰਨ ਵਾਰ ਲਗਭਗ 12 ਟਨ ਖਾਣੇ ਦੀ ਖ੍ਰੀਦ ਕਰਦੇ ਸੀ। ਸਾਰੇ ਪੈਸੇ ਭਾਈਚਾਰੇ ਦੇ ਮੈਂਬਰਾਂ ਦੁਆਰਾ ਦਾਨ ਵਿੱਚ ਦਿੱਤੇ ਗਏ ਸਨ ਅਤੇ ਬਹੁਤ ਸਾਰੇ ਕਿਸਾਨਾਂ ਨੇ ਸੇਬ ਅਤੇ ਕੀਵੀ ਫਲਾਂ ਨਾਲ ਭਰੇ ਟਰੱਕ ਵੀ ਦਾਨ ਕੀਤੇ।"
Sikh community wins peoples' choice award as 'Food Heroes' in New Zealand
Many farmers even donated truckloads of fruit like apples and kiwifruit Source: Supplied
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਲਾਗਤਾਂ ਦੀ ਅਦਾਇਗੀ ਕਰਨ ਦੀ ਪੇਸ਼ਕਸ਼ ਕੀਤੀ ਸੀ, ਪਰ ਅਸੀਂ ਸਖਤੀ ਨਾਲ ਇਨਕਾਰ ਕਰ ਦਿੱਤਾ, ਕਿਉਂਕਿ ਭਾਈਚਾਰੇ ਦੀ ਸੇਵਾ ਕਰਨਾ ਸਾਡੀ ਕਦਰਾਂ ਕੀਮਤਾਂ ਦਾ ਇਕ ਅੰਦਰੂਨੀ ਹਿੱਸਾ ਹੈ।"
ਸੁਪਰੀਮ ਸਿੱਖ ਸੋਸਾਇਟੀ, ਇਸ ਪੁਰਸਕਾਰ ਲਈ ਨਾਮਜ਼ਦ ਹੋਈਆਂ 345 ਹੋਰ ਸੰਸਥਾਵਾਂ ਵਿੱਚੋਂ, ਇਹ ਪ੍ਰਮੁੱਖ ਪੁਰਸਕਾਰ ਜਿੱਤਣ ਵਾਲੀ ਹੈ ਹੁਣ ਤੱਕ ਦੀ ਪਹਿਲੀ ਭਾਰਤੀ ਸੰਸਥਾ ਹੈ।
Sikh community wins peoples' choice award as 'Food Heroes' in New Zealand
Daljit Singh, the president of SSSNZ Source: Supplied
ਸ਼੍ਰੀ ਦਲਜੀਤ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ, "ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਮਕਸਦ ਲਈ ਯੋਗਦਾਨ ਪਾਇਆ। ਇਹ ਪੁਰਸਕਾਰ ਸਾਡੀ ਸਿੱਖ ਕੌਮ ਲਈ ਵੱਡੀ ਮਾਨਤਾ ਹੈ ਅਤੇ ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਦਾ ਹਰ ਇੱਕ ਮੈਂਬਰ ਇਸ ਦਾ ਬਰਾਬਰ ਦਾ ਹੱਕਦਾਰ ਹੈ।"

ਸ਼੍ਰੀ ਦਲਜੀਤ ਸਿੰਘ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਤੇ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।  

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 

63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ  ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand