'ਕੀ ਸਿਰਫ ਕੇਸ ਧਾਰਨਾ ਹੀ ਸਿੱਖੀ ਹੈ?' ਸਿੱਖ ਹੋਣ ਦੇ ਮਾਇਨੇ ਪੜਚੋਲ ਰਹੀ ਯੰਗ ਸਿੱਖ ਅਵਾਰਡ ਲਈ ਨਾਮਜ਼ਦ ਕੁਈਨਜ਼ਲੈਂਡ ਦੀ ਜੈਸਮੀਨ ਕੌਰ ਰੇਨੀ

Jasmine Kaur Renny.jpg

ਆਪਣੇ ਨਿਰੰਤਰ ਸੇਵਾ ਦੇ ਯਤਨਾਂ ਲਈ, ਕੁਈਨਜ਼ਲੈਂਡ ਦੀ ਜੈਸਮੀਨ ਕੌਰ ਰੇਨੀ ਨੂੰ ਯੰਗ ਆਸਟ੍ਰੇਲੀਅਨ ਸਿੱਖ ਅਵਾਰਡ 2024 ਲਈ ਨਾਮਜ਼ਦ ਕੀਤਾ ਗਿਆ ਹੈ।

ਯੰਗ ਆਸਟ੍ਰੇਲੀਅਨ ਸਿੱਖ 2024 ਅਵਾਰਡ ਲਈ ਨਾਮਜ਼ਦ ਕੁਈਨਜ਼ਲੈਂਡ ਦੀ ਜੈਸਮੀਨ ਕੌਰ ਰੇਨੀ ਸਿਰਫ 23 ਸਾਲ ਦੀ ਉਮਰ ਵਿੱਚ ਸੇਵਾ ਤੇ ਪਰਉਪਕਾਰ ਵਰਗੇ ਸਿੱਖੀ ਸਿਧਾਂਤਾਂ ਨੂੰ ਅੱਗੇ ਵਧਾਉਂਦੇ ਹੋਏ ਵਿਭਿੰਨ ਸੱਭਿਆਚਾਰਕ ਪਿਛੋਕੜ ਵਾਲੇ ਲੋਕਾਂ ਲਈ ਮਾਨਸਿਕ ਸਿਹਤ ਦੇ ਖੇਤਰ ਦੇ ਨਾਲ ਨਾਲ ਨਿਆਸਰੇ ਅਤੇ ਬੇਘਰੇ ਲੋਕਾਂ ਦੀ ਭਲਾਈ ਲਈ ਵੀ ਕੰਮ ਕਰ ਰਹੀ ਹੈ।


ਨਿਊਜ਼ੀਲੈਂਡ ਵਿੱਚ ਜਨਮੀ ਅਤੇ 7 ਸਾਲ ਦੀ ਉਮਰ ਤੋਂ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿੱਚ ਰਹਿ ਰਹੀ ਜੈਸਮੀਨ ਕੌਰ ਰੇਨੀ ਦਾ ਕਹਿਣਾ ਹੈ ਕਿ ਸਿੱਖੀ ਮੂਲ 'ਚ ਹੋਈ ਪਰਵਰਿਸ਼ ਕਾਰਨ ਉਸ ਨੂੰ ਸ਼ੁਰੂ ਤੋਂ ਹੀ ਸੇਵਾ ਅਤੇ ਸਰਬਤ ਦਾ ਭਲਾ ਜ਼ਿੰਦਗੀ ਦਾ ਇੱਕ ਹਿੱਸਾ ਜਾਪਦਾ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਜੈਸਮੀਨ ਨੇ ਕਿਹਾ ਕਿ ਵਿਦੇਸ਼ ਵਿੱਚ ਰਹਿਣ ਦੇ ਬਾਵਜੂਦ ਉਸਦੇ ਮਾਪਿਆਂ ਨੇ ਇਹ ਯਕੀਨੀ ਬਣਾਇਆ ਕਿ ਉਹ ਆਪਣੀਆਂ ਜੜ੍ਹਾਂ ਦੇ ਨੇੜੇ ਰਹਿਣ।

ਜੈਸਮੀਨ ਅਨੁਸਾਰ ਉਸ ਨੇ ਬਚਪਨ ਤੋਂ ਹੀ ਗੁਰਦੁਆਰਿਆਂ ਵਿੱਚ ਲੋਕਾਂ ਨੂੰ ‘ਸੇਵਾ’ ਕਰਦੇ ਵੇਖਿਆ ਹੈ, ਇਸ ਲਈ ਉਹ ਜਾਣਦੀ ਸੀ ਕਿ ਉਸ ਨੂੰ ਵੀ ਸਮਾਜ ਦੇ ਨਿਗੂਣੇ ਲੋਕਾਂ ਦੀ ਸੇਵਾ ਕਰਨ ਲਈ ਕੁੱਝ ਕਰਨਾ ਹੈ। ਜਿਸ ਵਜੋਂ ਉਸ ਨੇ 17 ਸਾਲ ਦੀ ਉਮਰ ਤੋਂ ਸੇਵਾ ਜਾਂ ਵਲੰਟੀਅਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

23 ਸਾਲਾ ਜੈਸਮੀਨ ਨੂੰ 'ਯੰਗ ਅਸਟ੍ਰੇਲੀਅਨ ਸਿੱਖ ਓਫ ਦਾ ਯਰ' (young Australian sikh of the year) ਅਵਾਰਡ ਵੀ ਮਿਲ ਚੁੱਕਾ ਹੈ।।
Volunteering Queensland Awards - 2023 Young Queensland Volunteer of the Year.jpeg
Jasmine Kaur Renny has won 2023 Young Queensland Volunteer of the Year award. (Image Supplied by Jasmine Kaur Renny)
ਉਹ ਮਾਨਸਿਕ ਸਿਹਤ ਖੇਤਰ ਵਿੱਚ ਵਿਭਿੰਨ ਸਭਿਆਚਾਰ ਦੇ ਲੋਕਾਂ ਲਈ ਸਹੀ ਪ੍ਰਤੀਨਿਧਤਾ ਮਿਲਣ ਲਈ ਕੰਮ ਕਰ ਰਹੀ ਹੈ ਅਤੇ ਬੇਘਰੇ ਲੋਕਾਂ ਦੀ ਭਲਾਈ ਲਈ ਵੀ ਕੰਮ ਕਰਦੀ ਹੈ। ਜੈਸਮੀਨ ਨੇ ਇਹ ਸਭ ਕੰਮ, ਡਾਕਟਰ ਬਣਨ ਦੀ ਪੜ੍ਹਾਈ ਦੇ ਨਾਲ ਨਾਲ ਵੀ ਜਾਰੀ ਰੱਖਿਆ ਹੋਇਆ ਹੈ ।
ਜੱਦ ਲੋਕ ਕੜੇ ਨੂੰ ਸਿੱਖਾਂ ਨਾਲ ਅਤੇ ਸਿੱਖਾਂ ਨੂੰ ਦਿਆਲਤਾ ਨਾਲ ਜੋੜਦੇ ਹਨ, ਉਸ ਵੇਲੇ ਮੈਨੂੰ ਸਿੱਖ ਹੋਣ 'ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ।
ਜੈਸਮੀਨ ਕੌਰ ਰੇਨੀ
ਐਸ ਬੀ ਐਸ ਪੰਜਾਬ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਜਦੋਂ ਉਹ ਇੱਕ ਵਲੰਟੀਅਰ ਵਜੋਂ ਕੰਮ ਕਰਨ ਆਸਟ੍ਰੇਲੀਆ ਦੇ ਪਿਛੜੇ ਖੇਤਰਾਂ ਵਿਚ ਜਾਂਦੀ ਸੀ ਤਾਂ ਵੱਖ-ਵੱਖ ਪਿਛੋਕੜ ਵਾਲੇ ਲੋਕ ਉਸ ਦੇ ਗੁੱਟ ਵਿੱਚ ਪਾਏ ਕੜੇ ਦੀ ਪਛਾਣ ਕਰਦੇ ਸਨ।

"ਸਾਡੇ ਮਾਪਿਆਂ ਦੀ ਪੀੜ੍ਹੀ ਜਾਂ ਇਸ ਤੋਂ ਵੱਡੇ ਲੋਕਾਂ ਲਈ, ਮਾਨਸਿਕ ਸਿਹਤ ਬਾਰੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਖਾਰਜ ਕਰ ਦਿੱਤੋ ਜਾਂਦਾ ਸੀ... ਹੋ ਸਕਦਾ ਹੈ ਕਿ ਉਹਨਾਂ ਨੂੰ ਇਸ ਕਿਸਮ ਦੇ ਮੁੱਦਿਆਂ ਨਾਲ ਲੜਨ ਲਈ ਭਾਵਨਾਤਮਕ ਸੱਮਝ (emotional intelligence) ਨਹੀਂ ਸਿਖਾਈ ਗਈ ਸੀ।"

"ਹਾਲਾਂਕਿ ਸਾਡੀ ਪੀੜ੍ਹੀ ਕੁਝ ਮਾਨਸਿਕ ਸਿਹਤ ਮੁੱਦਿਆਂ ਜਿਵੇਂ ਚਿੰਤਾ ( anxiety) , ਉਦਾਸੀ (depression) ਪ੍ਰਤੀ ਸਮਝਦਾਰ ਹੈ, ਪਰ ਇਹ ਹਮਦਰਦੀ ਹੋਰ ਬਿਮਾਰੀਆਂ ਜਿਵੇਂ ਕਿ eating disorder, ਔਟਿਜ਼ਮ ਆਦਿ ਵਰਗੇ ਘੱਟ ਸਾਹਮਣੇ ਆਉਣ ਵਾਲੇ ਮੁੱਦਿਆਂ ਤੱਕ ਨਹੀਂ ਵਧਦੀ। "
ਸਾਨੂੰ ਹਜੇ ਵੀ ਉਹਨਾਂ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਸੰਭਾਲਣ ਲਈ ਹੋਰ ਸਿੱਖਣ ਦੀ ਲੋੜ ਹੈ।
ਜੈਸਮੀਨ ਕੌਰ ਰੇਨੀ
ਇਸ ਇੰਟਰਵਿਊ ਵਿੱਚ ਉਹ ਵਿਦੇਸ਼ਾਂ ਵਿੱਚ ਜੰਮੇ ਪੰਜਾਬੀਆਂ ਲਈ ਸਿੱਖੀ ਦੀ ਮਹੱਤਤਾ ਦੇ ਮੁੱਦੇ ਵਰਗੇ ਕਈ ਗੁੰਝਲਦਾਰ ਮੁੱਦਿਆਂ ਬਾਰੇ ਗੱਲ ਕੀਤੀ ਹੈ।

ਪੂਰਾ ਇੰਟਰਵਿਊ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ।

LISTEN TO
Punjabi_13082024_Jasmine for young sikh image

'ਕੀ ਸਿਰਫ ਕੇਸ ਧਾਰਨਾ ਹੀ ਸਿੱਖੀ ਹੈ?' ਸਿੱਖ ਹੋਣ ਦੇ ਮਾਇਨੇ ਪੜਚੋਲ ਰਹੀ ਯੰਗ ਸਿੱਖ ਅਵਾਰਡ ਲਈ ਨਾਮਜ਼ਦ ਕੁਈਨਜ਼ਲੈਂਡ ਦੀ ਜੈਸਮੀਨ ਕੌਰ ਰੇਨੀ

SBS Punjabi

29/08/202412:07

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇ ਤੇ ਵੀ ਫਾਲੋ ਕਰੋ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand