ਸਿਡਨੀ ਦੇ ਗਲੈੱਨਵੁੱਡ ਵਿਖੇ ਸਿੱਖ ਸਿਪਾਹੀ ਦਾ ਬੁੱਤ ਸਥਾਪਤ ਕੀਤਾ ਗਿਆ

Sikh soldier statue in Glenwood, Sydney.

Sikh soldier statue in Glenwood, Sydney. Credit: SBS Punjabi

ਫਤਿਹ ਫਾਊਂਡੇਸ਼ਨ ਆਸਟ੍ਰੇਲੀਆ ਵਲੋਂ ਸਿਡਨੀ ਵਿੱਚ ਪੰਜਾਬੀਆਂ ਦੇ ਘੁੱਗ ਵਸਦੇ ਇਲਾਕੇ ਬਲੈਕਟਾਊਨ ਦੇ ਗਲੈੱਨਵੁੱਡ ਵਿੱਚ ਇੱਕ ਸਿੱਖ ਸਿਪਾਹੀ ਦਾ ਬੁੱਤ ਸਥਾਪਤ ਕਰਦੇ ਹੋਏ ਭਾਈਚਾਰੇ ਦੇ ਉਨ੍ਹਾਂ ਸਾਰੇ ਸੈਨਿਕਾਂ ਨੂੰ ਸ਼ਰਧਾਂਜਲੀ ਪ੍ਰਦਾਨ ਕੀਤੀ ਗਈ ਹੈ ਜਿਨ੍ਹਾਂ ਨੇ ਸੰਸਾਰਕ ਅਤੇ ਹੋਰਨਾਂ ਯੁੱਧਾਂ ਵਿੱਚ ਆਸਟ੍ਰੇਲੀਅਨ ਅਤੇ ਹੋਰ ਦੂਜੇ ਦੇਸ਼ਾਂ ਦੀਆਂ ਫੌਜਾਂ ਦਾ ਸਹਿਯੋਗ ਕਰਦਿਆਂ ਕੁਰਬਾਨੀਆਂ ਕੀਤੀਆਂ ਸਨ।


ਸਿਡਨੀ ਦੇ ਗਲੈੱਨਵੁੱਡ ਸ਼ਹਿਰ, ਜੋ ਕਿ ਪੰਜਾਬੀ ਭਾਈਚਾਰੇ ਦਾ ਗੜ੍ਹ ਮੰਨਿਆਂ ਜਾਂਦਾ ਹੈ, ਵਿੱਚ ਫਤਿਹ ਫਾਂਊਂਡੇਸ਼ਨ ਆਸਟ੍ਰੇਲੀਆ ਵਲੋਂ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ ਸੰਸਾਰਕ ਯੁੱਧਾਂ ਵਿੱਚ ਭਾਗ ਲੈਣ ਵਾਲੇ ਸਾਰੇ ਸੈਨਿਕਾਂ ਨੂੰ ਸਲਾਮੀ ਪੇਸ਼ ਕਰਦੇ ਹੋਏ ਇੱਕ ਸਮਾਰਕ ਸਥਾਪਤ ਕੀਤਾ ਗਿਆ ਹੈ।

26 ਮਾਰਚ 2023 ਵਾਲੇ ਦਿਨ ਸਵੇਰੇ 10 ਵਜੇ ਇੱਕ ਅਣਜਾਣ ਸਿੱਖ ਸਿਪਾਹੀ ਦੇ ਬੁੱਤ ਦਾ ਉਦਘਾਟਨ ਬਲੈਕਟਾਊਨ ਦੇ ਮੇਅਰ, ਟੋਨੀ ਬਲੀਸਡੇਅਲ ਵਲੋਂ ਕੀਤਾ ਗਿਆ।

ਆਸਟ੍ਰੇਲੀਆ ਦੀ ਹਵਾਈ ਫੌਜ ਵਿੱਚ ਤਾਇਨਾਤ ਜਗਰੂਪ ਕੌਰ ਮਾਂਗਟ ਨੇ ਨਿਊ ਸਾਊਥ ਵੇਲਜ਼ ਦੀ ਗਵਰਨਰ ਮਾਰਗ੍ਰੇਟ ਬੀਜ਼ਲੀ ਏਸੀ ਕੇਸੀ ਦਾ ਸੁਨੇਹਾ ਪੜਿਆ ਜਿਸ ਵਿੱਚ ਉਹਨਾਂ ਨੇ ਸਿੱਖ ਫੌਜੀਆਂ ਦੀਆਂ ਕੁਰਬਾਨੀਆਂ ਅਤੇ ਸ਼ਾਨਦਾਰ ਪ੍ਰਦਰਸ਼ਨਾਂ ਨੂੰ ਯਾਦ ਕੀਤਾ।
Jagroop Kaur Mangat
Credit: SBS Punjabi
ਇਸ ਸਮਾਗਮ ਵਿੱਚ ਭਾਰਤੀ ਭਾਈਚਾਰੇ ਦੇ ਨਾਮਵਰ ਨੁਮਾਇੰਦਿਆਂ ਸਮੇਤ ਲੋਕਲ ਐਮ ਪੀਜ਼, ਕਾਂਊਂਸਲਰਾਂ, ਅਤੇ ਭੂਤਪੂਰਵ ਅਤੇ ਮੌਜੂਦਾ ਫੌਜੀਆਂ ਨੇ ਵੀ ਭਾਗ ਲਿਆ।

ਭਾਗ ਲੈਣ ਵਾਲਿਆਂ ਵਿੱਚ ਜੈਦੀਪ ਸਿੰਘ ਸੰਧੂ ਵੀ ਸ਼ਾਮਲ ਸਨ ਜਿਹਨਾਂ ਦੇ ਦਾਦਾ ਜੀ ਨੇ ਦੂਜੇ ਵਿਸ਼ਵ ਯੁੱਧ ਵਿੱਚ ਭਾਗ ਲੈਂਦੇ ਹੋਏ ਕਈ ਸਾਲ ਜਰਮਨੀ ਜੇਲਾਂ ਵਿੱਚ ਕੈਦ ਕੱਟੀ ਸੀ।
Jaideep Sandhu
Sikh soldier statue in Glenwood Credit: SBS Punjabi
ਸ਼੍ਰੀ ਸੰਧੂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਇਸ ਸਮਾਰਕ ਦੀ ਸਥਾਪਤੀ ਨਾਲ ਮੇਰੇ ਦਾਦਾ ਜੀ ਵਰਗੇ ਅਨੇਕਾਂ ਸਿਪਾਹੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਹੈ”।

ਫਤਿਹ ਫਾਊਂਡੇਸ਼ਨ ਆਸਟ੍ਰੇਲੀਆ ਵਲੋਂ ਹਰਕੀਰਤ ਸਿੰਘ ਸੰਧਰ ਨੇ ਕਿਹਾ, “ਇਸ ਉਪਰਾਲੇ ਵਾਸਤੇ ਭਾਈਚਾਰੇ ਵਲੋਂ ਮਿਲੇ ਭਰਪੂਰ ਸਹਿਯੋਗ ਲਈ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ”।

“ਇਸਨੂੰ ਮੁਕੰਮਲ ਕੀਤੇ ਜਾਣ ਤੱਕ ਤਕਰੀਬਨ ਤਿੰਨ ਸਾਲ ਤੋਂ ਜਿਆਦਾ ਦਾ ਸਮਾਂ ਲਗਿਆ ਹੈ”।
Harkirat Sandhar
Fateh Foundation Australia.
ਨਾਮਵਰ ਗਾਇਕ ਦਵਿੰਦਰ ਸਿੰਘ ਧਾਰੀਆ ਨੇ ਇੱਕ ਧਾਰਮਿਕ ਗੀਤ ਗਾ ਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ।

ਬਲੈਕਟਾਊਨ ਦੀ ਲੋਕਲ ਪੰਜਾਬੀ ਕਾਂਊਂਸਲਰ ਕੁਸ਼ਪਿੰਦਰ ਕੌਰ ਨੇ ਵਧਾਈ ਦਿੰਦੇ ਹੋਏ ਕਿਹਾ, “ਇਹ ਸਮੁੱਚੇ ਭਾਈਚਾਰੇ ਵਾਸਤੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ”।

ਇਹ ਸਮਾਰਕ ਸਿਡਨੀ ਦੇ ਬਲੈਕਟਾਊਨ ਇਲਾਕੇ ਦੇ ਗਲੈੱਨਵੁੱਡ ਸ਼ਹਿਰ ਵਿੱਚ, ਗਲੈੱਨਵੁੱਡ ਲੇਕ, ਗਲੈੱਨਵੁੱਡ ਡਰਾਈਵ ਵਿਖੇ ਸਥਾਪਤ ਕੀਤਾ ਗਿਆ ਹੈ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand